ਨਵੀਂ ਦਿੱਲੀ— ਫਾਰਵਰਡ ਰਾਣੀ ਰਾਮਪਾਲ ਅਗਲੇ ਮਹੀਨੇ ਲੰਦਨ 'ਚ ਹੋਣ ਵਾਲੇ ਮਹਿਲਾ ਹਾਕੀ ਵਿਸ਼ਵ ਕੱਪ 'ਚ ਭਾਰਤ ਦੀ ਕਪਤਾਨ ਹੋਵੇਗੀ। ਅੱਜ ਵਿਸ਼ਵ ਕੱਪ ਦੇ ਲਈ 18 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ। ਲੰਡਨ 'ਚ 21 ਜੁਲਾਈ ਨੂੰ ਸ਼ੁਰੂ ਹੋ ਰਹੇ ਟੂਰਨਾਮੈਂਟ 'ਚ ਭਾਰਤ ਮੇਜ਼ਬਾਨ ਦੇਸ਼ ਅਤੇ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਇੰਗਲੈਂਡ, ਸਤਵੇਂ ਨੰਬਰ ਦੀ ਟੀਮ ਅਮਰੀਕਾ ਅਤੇ 16ਵੀਂ ਰੈਂਕਿੰਗ ਵਾਲੀ ਟੀਮ ਆਇਰਲੈਂਡ ਦੇ ਨਾਲ ਗਰੁੱਪ ਬੀ 'ਚ ਹੈ। ਭਾਰਤ ਵਿਸ਼ਵ ਰੈਂਕਿੰਗ 'ਚ 10ਵੇਂ ਸਥਾਨ 'ਤੇ ਹੈ। ਜਿੱਥੇ ਤਜਰਬੇਕਾਰ ਖਿਡਾਰਨ ਰਾਣੀ ਟੀਮ ਦੀ ਕਪਤਾਨ ਹੋਵੇਗੀ, ਗੋਲਕੀਪਰ ਸਵਿਤਾ ਉਪ ਕਪਤਾਨ ਹੋਵੇਗੀ। ਨਾਲ ਹੀ ਵਿਸ਼ਵ ਕੱਪ ਦੀ ਟੀਮ 'ਚ ਗੋਲਕੀਪਰ ਰਜਨੀ ਇਤੀਮਰਪੂ ਵਾਪਸੀ ਕਰ ਰਹੀ ਹੈ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਸਪੇਨ ਟੂਰ ਲਈ ਆਰਾਮ ਦਿੱਤਾ ਗਿਆ ਸੀ।
ਟੀਮ ਇਸ ਤਰ੍ਹਾਂ ਹੈ :-
ਗੋਲਕੀਪਰ : ਸਵਿਤਾ (ਉਪ ਕਪਤਾਨ), ਰਜਨੀ ਇਤੀਮਰਪੂ
ਡਿਫੈਂਡਰ : ਸੁਨੀਤਾ ਲਾਕਰਾ, ਦੀਪ ਗ੍ਰੇਸ ਇੱਕਾ, ਦੀਪਿਕਾ, ਗੁਰਜੀਤ ਕੌਰ, ਰੀਨਾ ਖੋਖਰ।
ਮਿਡਫੀਲਡਰ : ਨਮਿਤਾ ਟੋਪੋ, ਲਿਲੀਮਾ ਮਿੰਜ, ਮੋਨਿਕਾ, ਨੇਹਾ ਗੋਇਲ, ਨਵਜੋਤ ਕੌਰ, ਨਿੱਕੀ ਪ੍ਰਧਾਨ
ਫਾਰਵਰਡ : ਰਾਣੀ (ਕਪਤਾਨ), ਵੰਦਨਾ ਕਟਾਰੀਆ, ਨਵਨੀਤ ਕੌਰ, ਲਾਲੇਰੇਮਸਿਆਮੀ, ਉਦਿਤਾ।
ਸਟੀਵਨ ਸਮਿਥ ਦੇ ਬਚਾਅ 'ਚ ਬੋਲੇ ਸੈਮੀ, ਕਿਹਾ ਗਲਤੀ ਦੇ ਲਈ ਬਾਰ-ਬਾਰ ਕੋਸਣਾ ਗਲਤ
NEXT STORY