ਨਵੀਂ ਦਿੱਲੀ : ਡਬਲਯੂ. ਡਬਲਯੂ. ਈ. ਦੀ ਮਹਿਲਾ ਰੈਸਲਰ ਬੈਕੀ ਲਿੰਚ ਨੇ ਆਖਿਰਕਾਰ ਰੈਸਲਰ ਸੈਥ ਰੌਲਿੰਸ ਨਾਲ ਮੰਗਣੀ ਕਰ ਲਈ ਹੈ। 32 ਸਾਲਾ ਬੈਕੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਫੋਟੋ ਵਿਚ ਬੈਕੀ ਸੈਥ ਦੇ ਨਾਲ ਇਕ ਬੀਚ ਦੇ ਕਿਨਾਰੇ 'ਤੇ ਦਿਸ ਰਹੀ ਹੈ। ਉਸ ਦੀ ਉਂਗਲੀ 'ਚ ਰਿੰਗ ਦਿਸ ਰਹੀ ਹੈ। ਬੈਕੀ ਨੇ ਇਸ ਫੋਟੋ ਵਿਚ ਕੈਪਸ਼ਨ ਦਿੱਤੀ ਹੈ, ''ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਵਾਲਾ ਦਿਨ।''



ਡਬਲਯੂ. ਡਬਲਯੂ. ਈ. ਰਾਅ ਵੂਮੈਨ ਚੈਂਪੀਅਨ ਬੈਕੀ ਲਿੰਚ ਤੇ ਯੂਨੀਵਰਸਲ ਚੈਂਪੀਅਨ ਸੈਥ ਰੌਲਿੰਸ ਨੇ ਇਸ ਸਾਲ ਮਈ ਵਿਚ ਆਪਣੇ ਰਿਲੇਸ਼ਨਸ਼ਿਪ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਦੋਵੇਂ ਰੈਸਲਿੰਗ ਰਿੰਗ ਵਿਚ ਵੀ ਇਕੱਠੇ ਨਜ਼ਰ ਆਉਣ ਲੱਗੇ ਸਨ। ਐਕਸਟ੍ਰੀਮ ਰੂਲਸ ਵਿਚ ਦੋਵਾਂ ਨੇ ਮਿਲ ਕੇ ਇਕੱਠੇ ਆਪਣੇ ਟਾਈਟਲਸ ਨੂੰ ਬੈਰਨ ਕਾਬਿਨ ਤੇ ਲੇਸੀ ਇਵਾਂਸ ਵਿਰੁੱਧ ਡਿਫੈਂਸ ਕੀਤਾ ਸੀ। ਦੋਵੇਂ ਮੌਜੂਦਾ ਸਮੇਂ ਵਿਚ ਰੈਸਲਿੰਗ ਜਗਤ ਦੇ ਸੁਪਰਸਟਾਰ ਹਨ। ਬੀਤੇ ਦਿਨੀਂ ਸੈਥ ਨੇ ਇਕ ਵੈੱਬਸਾਈਟ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਅਸੀਂ ਪਿਆਰ ਵਿਚ ਪਾਗਲ ਹੋ ਗਏ ਹਾਂ। ਉਹ ਮੇਰੇ ਲਈ ਪ੍ਰਫੈਕਟ ਪਾਰਟਨਰ ਹੋ ਸਕਦੀ ਹੈ। ਮੇਰੇ ਲਈ ਇਹ ਸਭ ਤੋਂ ਖੁਸ਼ਨੁਮਾ ਅਹਿਸਾਸ ਹੈ। ਉਸ ਨੇ ਜ਼ਿੰਦਗੀ ਵਿਚ ਬਹੁਤ ਕੁਝ ਮੈਨੂੰ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਉਹ ਕਾਫੀ ਟੈਲੇਂਟਿਡ ਹੈ, ਉਹ ਜਿਸ ਤਰ੍ਹਾਂ ਪ੍ਰਫਾਰਮੈਂਸ ਕਰਦੀ ਹੈ, ਉਹ ਬਾਕਮਾਲ ਹੈ। ਇਸ ਦੇ ਨਾਲ-ਨਾਲ ਉਹ ਚੰਗੀ ਇਨਸਾਨ ਵੀ ਹੈ।

ਦੀਕਸ਼ਾ ਨੇ ਚੈੱਕ ਲੇਡੀਜ਼ ਗੋਲਫ 'ਚ ਕੀਤੀ ਪਾਰ 72 ਨਾਲ ਸ਼ੁਰੂਆਤ
NEXT STORY