ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ 'ਚ ਚੰਗੇ ਪ੍ਰਦਰਸ਼ਨ ਦੇ ਦਮ 'ਤੇ ਕੁਝ ਖਿਡਾਰੀਆਂ ਦਾ ਭਾਰਤ ਲਈ ਵਰਲਡ ਕੱਪ ਖੇਡਣ ਦਾ ਸੁਪਨਾ ਪੂਰਾ ਹੋ ਸਕਦਾ ਹੈ। ਅਗਲੇ ਮਹੀਨੇ ਤੋਂ ਇੰਗਲੈਂਡ 'ਚ ਆਯੋਜਿਤ ਹੋਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਵਰਲਡ ਕੱਪ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਚਰਚਾਵਾਂ ਕੀਤੀਆਂ ਜਾ ਰਹੀ ਹਨ।
ਐਤਵਾਰ ਨੂੰ ਮੁੱਖ ਚੋਣਕਰਤਾ ਐੱਮ.ਐੱਸ.ਕੇ. ਪ੍ਰਸਾਦ ਨੇ ਦੱਸਿਆ ਕਿ ਵਰਲਡ ਕੱਪ 'ਚ ਹਿੱਸਾ ਲੈਣ ਵਾਲੇ 15 ਖਿਡਾਰੀਆਂ ਦੀ ਚੋਣ 20 ਅਪ੍ਰੈਲ ਜਾਂ ਉਸ ਤੋਂ ਪਹਿਲਾਂ ਤਕ ਕੀਤੀ ਜਾ ਸਕਦੀ ਹੈ। ਐੱਮ.ਐੱਸ.ਕੇ. ਪ੍ਰਸਾਦ ਨੇ ਕਿਹਾ, ''ਅਸੀਂ ਪਿਛਲੇ ਡੇਢ ਸਾਲਾਂ ਤੋਂ ਖਿਡਾਰੀਆਂ 'ਤੇ ਨਜ਼ਰਾਂ ਬਣਾਏ ਹੋਏ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਕ ਚੰਗੀ ਟੀਮ ਦਾ ਐਲਾਨ ਕਰਾਂਗੇ ਜਿਨ੍ਹਾਂ ਨੂੰ ਲੈ ਕੇ ਖਿਡਾਰੀਆਂ ਵਿਚਾਲੇ ਕੰਪੀਟੀਸ਼ਨ ਜਾਰੀ ਹੈ। ਨੰਬਰ ਚਾਰ 'ਤੇ ਬੱਲੇਬਾਜ਼ੀ, ਚੌਥਾ ਸੀਮਰ ਜਾਂ ਸਪਿਨਰ ਅਤੇ ਦੂਜਾ ਵਿਕਟਕੀਪਰ ਬੱਲੇਬਾਜ਼ ਇਹ ਤਿੰਨ ਸਥਾਨ ਟੀਮ ਇੰਡੀਆ ਦੀ ਚੋਣ ਕਮੇਟੀ ਲਈ ਸਿਰਦਰਦ ਬਣੇ ਹੋਏ ਹਨ।
ਰੈਨਾ ਨੇ ਮੈਦਾਨ 'ਤੇ ਹੀ ਕਰ ਦਿੱਤਾ ਜਡੇਜਾ ਨੂੰ Kiss, ਵਾਇਰਲ ਹੋਇਆ ਵੀਡੀਓ
NEXT STORY