ਸਪੋਰਟਸ ਡੈਸਕ- ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਸ ਵਿਚ ਹੀ ਦੋ ਟੀਮਾਂ ਬਣਾ ਕੇ ਅਭਿਆਸ ਮੈਚ ਖੇਡਿਆ ਜਿਸ ਦੇ ਦੂਜੇ ਦਿਨ ਰਿਸ਼ਭ ਪੰਤ ਨੇ ਅਜੇਤੂ ਸੈਂਕੜਾ ਲਾਇਆ ਜਦਕਿ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 85 ਦੌੜਾਂ ਦੀ ਪਾਰੀ ਖੇਡੀ। ਦੋ ਟੀਮਾਂ ਦੀ ਕਪਤਾਨੀ ਵਿਰਾਟ ਕੋਹਲੀ ਤੇ ਕੇਐੱਲ ਰਾਹੁਲ ਨੇ ਕੀਤੀ।
ਇਕ ਟੀਮ ਵਿਚ ਸਾਰੇ ਬੱਲੇਬਾਜ਼ ਤੇ ਦੂਜੀ ਵਿਚ ਰੈਗੂਲਰ ਗੇਂਦਬਾਜ਼ਾਂ ਦੇ ਨਾਲ ਰਾਹੁਲ, ਰਿੱਧੀਮਾਨ ਸਾਹਾ ਤੇ ਹਨੂਮਾ ਵਿਹਾਰੀ ਸਨ। ਪੰਤ ਨੇ 94 ਗੇਂਦਾਂ ਵਿਚ ਅਜੇਤੂ 121 ਦੌੜਾਂ ਬਣਾਈਆਂ। ਉਥੇ ਰੋਹਿਤ ਸ਼ਰਮਾ ਨਾਲ ਪਾਰੀ ਦਾ ਆਗਾਜ਼ ਕਰਦੇ ਹੋਏ ਸ਼ੁਭਮਨ ਗਿੱਲ ਨੇ 135 ਗੇਂਦਾਂ 'ਚ 85 ਦੌੜਾਂ ਦੀ ਪਾਰੀ ਖੇਡੀ। ਤਜਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ 36 ਦੌੜਾਂ ਦੇ ਕੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕੀਤਾ। ਕਪਤਾਨ ਕੋਹਲੀ ਲੰਬੇ ਸਮੇਂ ਬਾਅਦ ਗੇਂਦਬਾਜ਼ੀ ਕਰਦੇ ਦਿਖਾਈ ਦਿੱਤੇ। ਪਹਿਲੇ ਦਿਨ ਵੀ ਖਿਡਾਰੀਆਂ ਨੇ ਚੰਗੀ ਤਰ੍ਹਾਂ ਬੱਲੇਬਾਜ਼ੀ ਤੇ ਗੇਂਦਬਾਜ਼ੀ ਦਾ ਅਭਿਆਸ ਕੀਤਾ ਸੀ।
PSL-6 ’ਚ ਫ਼ਾਫ਼ ਡੁ ਪਲੇਸਿਸ ਨਾਲ ਵਾਪਰਿਆ ਵੱਡਾ ਹਾਦਸਾ, ਲਿਜਾਇਆ ਗਿਆ ਹਸਪਤਾਲ
NEXT STORY