ਸਪੋਰਟਸ ਡੈਸਕ– ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਤੇ 1983 ਵਰਲਡ ਕੱਪ ਟੀਮ ਦੇ ਮੈਂਬਰ ਰਹੇ ਯਸ਼ਪਾਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 66 ਸਾਲਾਂ ਦੇ ਸਨ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਭਾਰਤ ਦਾ ਸਭ ਤੋਂ ਅਮੀਰ ਕ੍ਰਿਕਟਰ, ਵਿਰਾਟ ਤੇ ਧੋਨੀ ਨੂੰ ਵੀ ਛੱਡਿਆ ਪਿੱਛੇ
ਪੰਜਾਬ ਦੇ 66 ਸਾਲਾ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਨੂੰ 70 ਤੇ 80 ਦੇ ਦਹਾਕੇ ਦੇ ਅੰਤ ’ਚ ਮੱਧਕ੍ਰਮ ਦੇ ਇਕ ਹੁਨਰਮੰਦ ਬੱਲੇਬਾਜ਼ ਦੇ ਤੌਰ ’ਤੇ ਜਾਣਿਆ ਜਾਂਦਾ ਸੀ। 1979 ’ਚ ਇੰਗਲੈਂਡ ਖ਼ਿਲਾਫ਼ ਡੈਬਿਊ ਕਰਨ ਵਾਲੇ ਯਸ਼ਪਾਲ ਨੇ 37 ਟੈਸਟ ਮੈਚਾਂ ਦੀ 59 ਪਾਰੀਆਂ ’ਚ 33 ਦੀ ਔਸਤ ਨਾਲ 2 ਸੈਂਕੜੇ ਤੇ 9 ਅਰਧ ਸੈਂਕੜਿਆਂ ਦੇ ਨਾਲ 1606 ਦੌੜਾਂ ਬਣਾਈਆਂ। ਵਨ-ਡੇ ’ਚ ਉਨ੍ਹਾਂ ਨੇ 40 ਇਨਿੰਗਸ ’ਚ 28.48 ਦੀ ਔਸਤ ਨਾਲ 883 ਦੌੜਾਂ ਬਣਾਈਆਂ। ਵਨ-ਡੇ ’ਚ ਉਨ੍ਹਾਂ ਨੇ 4 ਅਰਧ ਸੈਂਕੜੇ ਲਾਏ ਹਨ ਤੇ ਸਰਵਉੱਚ ਸਕੋਰ 89 ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੇਸੀ ਨੇ ਕੋਪਾ ਅਮਰੀਕਾ ਜਿੱਤ ਨੂੰ ਅਰਜਨਟੀਨਾ ਦੇ ਨਾਗਰਿਕਾਂ ਤੇ ਮਾਰਾਡੋਨਾ ਨੂੰ ਕੀਤਾ ਸਮਰਪਿਤ
NEXT STORY