ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ 'ਚ ਲਾਕਡਾਊਨ ਲੱਗਾ ਹੋਇਆ ਹੈ। ਲਾਕਡਾਊਨ ਦੇ ਦੌਰਾਨ ਖਿਡਾਰੀ ਨਾ ਸਿਰਫ ਖੇਡ ਦੇ ਮੈਦਾਨ ਤੋਂ ਦੂਰ ਹਨ ਬਲਕਿ ਉਨ੍ਹਾਂ ਨੂੰ ਘਰ 'ਚ ਰਹਿ ਕੇ ਹੀ ਪ੍ਰੈਕਟਿਸ ਕਰਨੀ ਪੈਂਦੀ ਹੈ। ਹਾਲਾਂਕਿ ਭਾਰਤੀ ਟੀਮ ਦੇ ਕ੍ਰਿਕਟਰਸ ਸੋਸ਼ਲ ਮੀਡੀਆ 'ਤੇ ਵਰਕ ਆਊਟ ਦੀਆਂ ਤਸਵੀਰਾਂ ਸ਼ੇਅਰ ਕਰਨ ਦਾ ਕੋਈ ਮੌਕਾ ਹੱਥ 'ਤੋਂ ਨਹੀਂ ਜਾਣ ਦੇ ਰਹੇ ਹਨ ਪਰ ਯੁਜਵੇਂਦਰ ਚਾਹਲ ਨੂੰ ਆਪਣੇ ਵਰਕ ਆਊਟ ਦੇ ਵੀਡੀਓ ਦੀ ਵਜ੍ਹਾ ਨਾਲ ਟਰੋਲ ਦਾ ਸ਼ਿਕਾਰ ਹੋਣਾ ਪਿਆ ਹੈ। ਭਾਰਤੀ ਟੀਮ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਉਸ ਨੂੰ 'ਚੂਹਾ' ਕਹਿ ਦਿੱਤਾ ਹੈ।
29 ਸਾਲ ਦੇ ਚਾਹਲ ਲਾਕਡਾਊਨ ਦੇ ਦੌਰਾਨ ਆਪਣੇ ਆਪ ਨੂੰ ਫਿੱਟ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਚਾਹਲ ਨੇ 29 ਸੈਕਿੰਡ ਦਾ ਵੀਡੀਓ ਪੋਸਟ ਕਰਦੇ ਹੋਏ ਲਿਖਿਆ 'ਅੱਜ ਤਾਂ ਦਰਦ ਮਹਿਸੂਸ ਕਰ ਰਹੇ ਹਾਂ, ਕੱਲ ਉਹੀ ਸਾਡੀ ਤਾਕਤ ਬਣੇਗਾ।' ਇਸ ਵੀਡੀਓ ਦੇ ਜਰੀਏ ਯੁਵਰਾਜ ਸਿੰਘ ਨੂੰ ਚਾਹਲ ਦੀ ਟੰਗ ਖਿੱਚਣ ਦਾ ਮੌਕਾ ਮਿਲ ਗਿਆ। ਯੁਵਰਾਜ ਨੇ ਲਿਖਿਆ 'ਉਹ ਬੱਲੇ-ਬੱਲੇ ਚੂਹੇ'। ਜ਼ਿਆਦਾਤਰ ਚਾਹਲ ਦੂਜੇ ਖਿਡਾਰੀਆਂ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਸ ਤਰ੍ਹਾਂ ਦੇ ਕੁਮੈਂਟ ਕਰਕੇ ਟਰੋਲ ਕਰਦੇ ਹਨ ਪਰ ਅੱਜ ਉਹੀ ਨਿਸ਼ਾਨਾ ਬਣ ਗਿਆ।
ਕੋਹਲੀ ਤੇ ਸਮਿਥ ਟਾਪ ਕ੍ਰਿਕਟਰ ਪਰ ਦੋਵਾਂ 'ਚ ਹੈ ਇਹ ਫਰਕ : ਡੇਵਿਡ ਵਾਰਨਰ
NEXT STORY