ਸਪੋਰਟਸ ਡੈਸਕ— ਕਰੀਬ ਇਕ ਮਹੀਨੇ ਤਕ ਇਕਾਂਤਵਾਸ ’ਚ ਰਹਿਣ ਦੇ ਬਾਅਦ ਮੈਲਬੋਰਨ ਸਟਾਰਸ ਦਾ ਅਫ਼ਗ਼ਾਨਿਸਤਾਨੀ ਕ੍ਰਿਕਟਰ ਜ਼ਹੀਰ ਖਾਨ ਸ਼ਨੀਵਾਰ ਨੂੰ ਬਿਗ ਬੈਸ਼ ਟਵੰਟੀ-20 ਲੀਗ ’ਚ ਖੇਡਦਾ ਨਜ਼ਰ ਆਵੇਗਾ। 22 ਸਾਲਾ ਇਹ ਲੈੱਗ ਸਪਿਨਰ ਸਟਾਰਸ ਲਈ ਸਿਡਨੀ ਸਿਕਸਰਜ਼ ਖ਼ਿਲਾਫ਼ ਮੈਚ ਖੇਡੇਗਾ।
ਇਹ ਵੀ ਪੜ੍ਹੋ : NZ vs PAK 1st Test: ਇਨ੍ਹਾਂ 8 ਖਿਡਾਰੀਆਂ ’ਤੇ ਰਹਿਣਗੀਆਂ ਨਜ਼ਰਾਂ
ਕੋਰੋਨਾ ਵਾਇਰਸ ਮਹਾਮਾਰੀ ਦਾ ਅਫ਼ਗ਼ਾਨਿਸਤਾਨ ਕ੍ਰਿਕਟ ’ਤੇ ਕਾਫ਼ੀ ਬੁਰਾ ਅਸਰ ਪਿਆ ਹੈ ਤੇ ਮਾਰਚ ਤੋਂ ਬਾਅਦ ਉਸ ਦੀ ਟੀਮ ਨੇ ਕਿਸੇ ਵੀ ਫ਼ਾਰਮੈਟ ’ਚ ਇਕ ਵੀ ਮੈਚ ਨਹੀਂ ਖੇਡਿਆ ਹੈ। ਆਇਰਲੈਂਡ ਤੇ ਆਸਟਰੇਲੀਆ ਖ਼ਿਲਾਫ਼ ਟੈਸਟ ਵੀ ਇਸ ਦੌਰਾਨ ਰੱਦ ਕਰ ਦਿੱਤੇ ਗਏ। ਹੁਣ ਆਸਟਰੇਲੀਆ ਦੇ ਨਾਲ ਮੈਚ ਆਸਟਰੇਲੀਆ ਦੀ ਸਰਜ਼ਮੀਂ ’ਤੇ ਅਗਲੀ ਗਰਮੀਆਂ ਦੀ ਸ਼ੁਰੂਆਤ ’ਚ ਹੋਵੇਗਾ। ਜ਼ਹੀਰ ਨੇ ਆਸਟਰੇਲੀਆਈ ਐਸੋਸੀਏਟਿਡ ਪ੍ਰੈੱਸ ਨੂੰ ਕਿਹਾ, ‘‘ਅਫ਼ਗ਼ਾਨਿਸਤਾਨ ’ਚ ਹਰ ਕੋਈ ਉਸ ਟੈਸਟ ਦੇ ਬਾਰੇ ’ਚ ਉਤਸ਼ਾਹਤ ਹੈ।’’
ਇਹ ਵੀ ਪੜ੍ਹੋ : IND vs AUS: ਦੂਜੇ ਟੈਸਟ ਨੂੰ ਲੈ ਕੇ BCCI ਨੇ ਕੀਤਾ ਪਲੇਇੰਗ ਇਲੈਵਨ ਦਾ ਐਲਾਨ, ਇਹ 2 ਖਿਡਾਰੀ ਕਰਨਗੇ ਡੈਬਿਊ
ਉਨ੍ਹਾਂ ਕਿਹਾ, ‘‘ਇਹ ਮੁਸ਼ਕਲ ਹੈ ਕਿਉਂਕਿ ਹਰ ਕਿਸੇ ਖਿਡਾਰੀ ਨੂੰ ਵੱਡੀਆਂ ਟੀਮਾਂ ਖ਼ਿਲਾਫ਼ ਵੱਡੇ ਮੈਚ ਖੇਡਣ ਦੀ ਜ਼ਰੂਰਤ ਹੁੰਦੀ ਹੈ। ਸਾਡੀ ਟੀਮ ’ਚ ਟੈਸਟ ਕ੍ਰਿਕਟ ਦਾ ਓਨਾ ਤਜਰਬਾ ਨਹੀਂ ਹੈ ਕਿਉਂਕਿ ਸਾਨੂੰ ਟੈਸਟ ’ਚ ਹੋਰ ਮੈਚਾਂ ਦੀ ਜ਼ਰੂਰਤ ਹੈ।’’ ਜ਼ਹੀਰ ਨੇ ਕਿਹਾ ਕਿ ਅਫ਼ਗ਼ਾਨਿਸਤਾਨ 2021 ’ਚ ਜ਼ਿੰਬਾਬਵੇ ਤੇ ਆਇਰਲੈਂਡ ਖਿਲਾਫ਼ ਵੀ ਟੈਸਟ ਮੈਚ ਖੇਡੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
NZ vs PAK 1st Test: ਇਨ੍ਹਾਂ 8 ਖਿਡਾਰੀਆਂ ’ਤੇ ਰਹਿਣਗੀਆਂ ਨਜ਼ਰਾਂ
NEXT STORY