ਨਵੀਂ ਦਿੱਲੀ— ਜ਼ਿੰਬਾਬਵੇ ਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਅੱਜ ਆਖਰੀ ਮੈਚ ਖੇਡਿਆ ਗਿਆ। ਜਿਸ 'ਚ ਲਿਟਨ ਦਾਸ ਤੇ ਤਮੀਮ ਇਕਬਾਲ ਨੇ ਸੈਂਕੜੇ ਲਗਾਏ ਤੇ ਆਪਣੀ ਟੀਮ ਨੂੰ ਚੁਣੌਤੀ ਪੂਰਨ ਸਕੋਰ ਤੱਕ ਪਹੁੰਚਾਇਆ। ਜ਼ਿੰਬਾਬਵੇ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 43 ਓਵਰਾਂ 'ਚ 323 ਦੌੜਾਂ ਬਣਾਈਆਂ ਸਨ ਤੇ ਮੀਂਹ ਕਾਰਨ ਮੈਚ ਨੂੰ ਰੋਕ ਦਿੱਤਾ ਗਿਆ। ਡਕਬਰਥ ਲੂਈਸ ਨਿਯਮ ਤਹਿਤ ਜ਼ਿੰਬਾਬਵੇ ਨੂੰ 43 ਓਵਰਾਂ 'ਚ 342 ਦੌੜਾਂ ਦਾ ਟੀਚਾ ਮਿਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ 37.3 ਓਵਰਾਂ 'ਚ 218 ਦੌੜਾਂ 'ਤੇ ਢੇਰ ਹੋ ਗਈ ਤੇ ਬੰਗਲਾਦੇਸ਼ ਦੀ ਟੀਮ ਨੇ ਇਹ ਮੈਚ 123 ਦੌੜਾਂ ਨਾਲ ਜਿੱਤ ਲਿਆ ਤੇ ਵਨ ਡੇ ਸੀਰੀਜ਼ 'ਚ 3-0 ਨਾਲ ਸਫਾਇਆ ਕੀਤਾ।
ਬੰਗਲਾਦੇਸ਼ ਟੀਮ ਵਲੋਂ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਲਿਟਨ ਦਾਸ ਨੇ 143 ਗੇਂਦਾਂ 'ਚ 16 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ 176 ਦੌੜਾਂ ਬਣਾਈਆਂ ਜਦਕਿ ਤਮੀਮ ਇਕਬਾਲ ਨੇ 109 ਗੇਂਦਾਂ 'ਤੇ 7 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 128 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਦੋਵਾਂ ਵਿਚਾਲੇ ਪਹਿਲੇ ਵਿਕਟ ਲਈ 292 ਦੌੜਾਂ ਦੀ ਸਾਂਝੇਦਾਰੀ ਹੋਈ।
ਸ਼੍ਰੀਲੰਕਾ ਨੂੰ ਹਰਾ ਵਿੰਡੀਜ਼ ਨੇ ਟੀ20 ਸੀਰੀਜ਼ 'ਚ ਕੀਤਾ ਕਲੀਨ ਸਵੀਪ
NEXT STORY