ਜਲੰਧਰ— ਅਗਲੇ ਕੁਝ ਸਾਲਾਂ 'ਚ ਵੱਡੀ ਗਿਣਤੀ 'ਚ ਇਲੈਕਟ੍ਰਿਕ ਵ੍ਹੀਕਲਸ ਸੜਕਾਂ 'ਤੇ ਨਜ਼ਰ ਆਉਣਗੇ। ਫਿਲਹਾਲ ਲੰਬੀ ਦੂਰੀ ਤੱਕ ਚੱਲਣ ਵਾਲੇ ਇਲੈਕਟ੍ਰੀਕ ਵ੍ਹੀਕਲਸ ਘੱਟ ਹੀ ਮੌਜੂਦ ਹਨ। ਟੈਸਲਾ ਇਕੱਲੀ ਅਜਿਹੀ ਕੰਪਨੀ ਹੈ, ਜਿਸ ਦੇ ਕੋਲ ਪ੍ਰਤੀ ਚਾਰਜ 300 ਕਿਲੋਮੀਟਰ ਤਂ ਜ਼ਿਆਦਾ ਚੱਲਣ ਵਾਲੀ ਕਾਰਾਂ ਦੀ ਰੇਂਜ ਹੈ। ਪਰ ਹੁਣ ਕਈ ਆਟੋਮੋਬਿਲ ਕੰਪਨੀਆਂ ਲਾਂਗ-ਰੇਂਜ ਇਲੈਕਟ੍ਰੀਕ ਕਾਰਾਂ ਬਣਾ ਰਹੀਆਂ ਹਨ। ਜਨਰਲ ਮੋਟਰਸ ਅਤੇ ਫਾਕਸਵਾਗਨ ਵਰਗੀਆਂ ਦੁਨੀਆ ਦੀ ਵੱਡੀ ਆਟੋਮੋਬਿਲ ਕੰਪਨੀਆਂ ਨੇ 2020 ਤੱਕ ਘੱਟ ਤੋਂ ਘੱਟ ਇੱਕ ਫੁੱਲੀ ਇਲੈਕਟ੍ਰੀਕ ਕਾਰ ਲਾਂਚ ਕਰਨ ਦੀ ਗੱਲ ਕਹੀ ਹੈ।
1 : ਟੈਸਲਾ ਮਾਡਲ 3-ਇਸ ਦਾ ਪ੍ਰਾਡਕਸ਼ਨ 2017 ਦੇ ਅੰਤ ਤੱਕ ਸ਼ੁਰੂ ਹੋ ਸਕਦਾ ਹੈ। ਟੈਸਲਾ ਮਾਡਲ 3 ਦੀ ਸ਼ੁਰੂਆਤੀ ਰੇਂਜ ਪ੍ਰਤੀ ਚਾਰਜ 300 ਕਿਲੋਮੀਟਰ ਤੋਂ ਜ਼ਿਆਦਾ ਕੀਤੀ ਹੈ। ਇਹ ਸਿਰਫ 6 ਸੈਕੇਂਡ 'ਚ 0-100 ਕਿ. ਮੀ/ਘੰਟੇ ਦੀ ਰਫਤਾਰ ਫੜ ਸਕਦੀ ਹੈ। ਇੰਸੈਂਟਿਵਸ ਛੱਡ ਕੇ ਕਾਰ ਦੀ ਕੀਮਤ 35,000 ਡਾਲਰ (ਲਗਭਗ 24 ਲਖ ਰੁਪਏ) ਹੋਵੇਗੀ। ਇਹ ਕੰਪਨੀ ਦੇ ਮਾਡਲ S ਤੋਂ ਲਗਭਗ 20 ਫੀਸਦੀ ਛੋਟੀ ਹੋਵੇਗੀ । ਹਾਲਾਂਕਿ, ਇਸ 'ਚ 5 ਲੋਕ ਆਰਾਮ ਨਾਲ ਬੈਠ ਸਕਣਗੇ।
2 : ਟੈਸਲਾ ਨੈਕਸਟ ਜਨਰੇਸ਼ਨ ਰੋਡਸਟਰ
ਇਸ ਮਾਡਲ ਨੂੰ 2019 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਦੇ ਸੀ. ਈ. ਓ ਏਲਨ ਮਸਕ ਨੇ ਪਿਛਲੇ ਸਾਲ ਕਿਹਾ ਸੀ ਕਿ ਨਵੀਂ ਕਾਰ 2.8 ਸੈਕੇਂਡ ਤੋਂ ਵੀ ਘੱਟ ਸਮੇਂ 'ਚ 0-60 ਕਿ. ਮੀ/ਘੰਟੇ ਦੀ ਰਫਤਾਰ ਫੜ ਸਕੇਗੀ।
3 : ਬੋਲਟ EV
ਜਨਰਲ ਮੋਟਰਸ ਇਸ ਕਾਰ ਦੀ ਪ੍ਰੋਡਕਸ਼ਨ ਇਸ ਸਾਲ ਤੋਂ ਸ਼ੁਰੂ ਕਰਨਾ ਚਾਹੁੰਦਾ ਹੈ। ਇਹ ਕੰਪਨੀ ਦਾ ਪਹਿਲਾ ਇਲੈਕਟ੍ਰੀਕ ਅਫਾਰਡੇਬਲ ਲਾਂਗ-ਰੇਂਜ ਮਾਡਲ ਹੋਵੇਗਾ। ਇਹ ਕਾਰ ਇਸ ਸਾਲ ਦੇ ਅੰਤ ਤੱਕ ਮਾਰਕੀਟ 'ਚ ਹੋਵੇਗੀ। ਇਸ ਦੀ ਰੇਂਜ ਪ੍ਰਤੀ ਚਾਰਜ ਲਗਭਗ 320 ਕਿਲੋਮੀਟਰ ਕੀਤੀ ਹੋਵੇਗੀ।
4 : ਔਡੀ SUV
ਔਡੀ ਨੇ ਦੱਸਿਆ ਹੈ ਕਿ ਉਹ ਆਪਣੀ ਪਹਿਲੀ ਆਲ-ਇਲੈਕਟ੍ਰੀਕ S”V ਦਾ ਪ੍ਰੋਡਕਸ਼ਨ ਬਰਸਲਜ ਪਲਾਂਟ 'ਚ 2018 'ਚ ਸ਼ੁਰੂ ਕਰਨ ਜਾ ਰਹੀ ਹੈ। ਇਹ ਕੰਪਨੀ ਦੇ ਈ-ਟਰਾਨ ਕਵਾਤਰੋ ਕਾਂਸੈਪਟ ਤੋਂ ਇੰਸਪਾਇਰਡ ਹੈ। ਇਸ'ਚ 3 ਮੋਟਰ ਹੋਣਗੀਆਂ ਅਤੇ ਇਹ ਸਿੰਗਲ ਚਾਰਜ 'ਚ ਲਗਭਗ 500 ਕਿਲੋਮੀਟਰ ਤਕ ਚਲਾਈ ਜਾ ਸਕੇਗੀ।
5 : ਪੋਰਸ਼ ਮਿਸ਼ਨ 5 ਕਾਂਸੈਪਟ
ਪੋਰਸ਼ਾ ਦੀ ਯੋਜਨਾ ਇਲੈਕਟ੍ਰੀਕ ਕਾਰ ਮਿਸ਼ਨ 5 ਦਾ ਪ੍ਰੋਡਕਸ਼ਨ 2020 ਤੱਕ ਸ਼ੁਰੂ ਕਰਨ ਦੀ ਹੈ । ਇਸ ਦੀ ਰੇਂਜ ਪ੍ਰਤੀ ਚਾਰਜ ਕਰੀਬ 500 ਕਿਲੋਮੀਟਰ ਦੀ ਹੋ ਸਕਦੀ ਹੈ। ਇਹ ਸਿਰਫ 15 ਮਿੰਟ 'ਚਲਗਭਗ 80 ਪਰਸੈਂਟ ਚਾਰਜ ਹੋ ਸਕੇਗੀ। ਇਹ ਕਾਰ ਕੇਵਲ 3.5 ਸੈਕੇਂਡ 'ਚ 0-100 ਕਿ. ਮੀ/ਘੰਟੇ ਦੀ ਸਪੀਡ 'ਤੇ ਜਾ ਸਕੇਗੀ।
6: ਫੈਰਾਡੇ ਫਿਊਚਰ ਇਲੈਕਟ੍ਰੀਕ ਕਾਰ
ਸਟਾਰਟਅਪ ਕੰਪਨੀ ਫੈਰਾਡੇ ਫਿਊਚਰ ਨੇ ਅਗਲੇ ਕੁਝ ਸਾਲਾਂ 'ਚ ਕਾਰ ਲਾਂਚ ਕਰਨ ਦਾ ਵਾਅਦਾ ਕੀਤਾ ਹੈ। ਫੈਰਾਡੇ ਨੇ ਦੱਸਿਆ ਹੈ ਕਿ ਉਹ ਆਪਣੀ ਪਹਿਲੀ ਪ੍ਰਾਡਕਸ਼ਨ ਕਾਰ 'ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਅਤੇ ਇਹ ਕੁੱਝ ਸਾਲਾਂ ਦੇ ਅੰਦਰ ਲਾਂਚ ਕੀਤੀ ਜਾ ਸਕਦੀ ਹੈ।
7 : ਮਰਸੇਡੀਜ਼-ਬੇਂਜ਼ ਇਲੈਕਟ੍ਰਿਕ ਕਾਰ
ਲਗਜ਼ਰੀ ਕਾਰ ਕੰਪਨੀ ਮਰਸਡੀਜ਼-ਬੇਂਜ਼ ਦੀ ਪੈਰੇਂਟ ਕੰਪਨੀ ਡੇਮਲਰ ਦੇ ਕੋਲ ਪਹਿਲਾਂ ਤੋਂ 2 ਆਲ-ਇਲੈਕਟ੍ਰੀਕ ਕਾਰਾਂ ਹਨ। ਕੰਪਨੀ 2018 ਤੱਕ ਘੱਟ ਤੋਂ ਘੱਟ ਇਕ ਨਵੀਂ ਆਲ-ਇਲੈਕਟ੍ਰੀਕ ਕਾਰ ਲਾਂਚ ਕਰਨ ਦੀ ਯੋਜਨਾ ਰੱਖਦੀ ਹੈ। ਡੇਮਲਰ ਦੇ ਚੀਫ ਡਿਵੈੱਲਪਮੈਂਟ ਆਫਿਸਰ ਥਾਮਸ ਵੇਬਰ ਨੇ ਕਿਹਾ ਹੈ ਕਿ ਕੰਪਨੀ ਅਗਲੇ ਪੈਰਿਸ ਮੋਟਰ ਸ਼ੋਅ 'ਚ 500 ਕਿਲੋਮੀਟਰ ਪ੍ਰਤੀ ਚਾਰਜ ਦੀ ਰੇਂਜ ਵਾਲੇ ਇਕ ਇਲੈਕਟ੍ਰਿਕ ਵ੍ਹੀਕਲ ਦਾ ਪ੍ਰੋਟੋਟਾਇਪ ਪੇਸ਼ ਕਰੇਗੀ।
8 : ਵੋਲਵੋ ਇਲੈਕਟ੍ਰੀਕ ਕਾਰ
ਵਾਲਵੋ ਦੇ ਸੀ.ਈ. ਓ ਹੈਨ ਸੈਮੂਲਸਨ ਨੇ ਕਿਹਾ ਹੈ ਕਿ 2020 ਤੱਕ ਕੰਪਨੀ ਦੀ ਗਲੋਬਲ ਸੈਲਸ ਦਾ 10 ਫੀਸਦੀ ਇਲੈਕਟ੍ਰੀਕ ਵ੍ਹੀਕਲਸ ਨਾਲ ਆਵੇਗਾ। ਕੰਪਨੀ 2019 ਤੱਕ ਆਪਣੇ ਪਹਿਲਾਂ ਆਲ -ਇਲੈਕਟ੍ਰੀਕ ਵ੍ਹੀਕਲ ਨੂੰ ਪੇਸ਼ ਕਰੇਗੀ। ਵਾਲਵੋ ਨੇ ਅਜੇ ਇਸ ਗੱਡੀ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ, ਇਸ ਦੀ ਰੇਂਜ ਪ੍ਰਤੀ ਚਾਰਜ 150 ਮੀਲ ਜਾਂ ਜ਼ਿਆਦਾ ਹੋਣ ਦਾ ਅਨੁਮਾਨ ਹੈ।
ਗੂਗਲ 'ਤੇ ਇਨ੍ਹਾਂ ਚੀਜਾਂ ਨੂੰ ਸਰਚ ਕਰਨ 'ਤੇ ਹੋ ਸਕਦੀ ਹੈ ਵੱਡੀ ਮੁਸ਼ਕਿਲ
NEXT STORY