ਜਲੰਧਰ: ਫੁਜੀਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਇਕ ਅਜਿਹੀ ਕੈਮਰਾ ਕੰਪਨੀ ਹੈ ਜੋ 1934 ਤੋਂ ਲੈ ਅੱਜ ਤੱਕ ਫ਼ੋਟੋਗ੍ਰਾਫਿਕ ਫਿਲਮ ਅਤੇ ਪ੍ਰੋਫੈਸ਼ਨਲ ਕੈਮਰਿਆਂ ਲਈ ਸਾਰੀ ਦੁਨੀਆ 'ਚ ਜਾਣੀ ਜਾਂਦੀ ਹੈ, ਕੰਪਨੀ ਨੇ ਹਾਲ ਹੀ 'ਚ ਆਪਣੇ FinePix XP90 ਨੂੰ ਸ਼ੋਅ ਕੀਤਾ ਹੈ ਜੋ ਵਾਈਲਡ ਐਡਵੈਂਚਰ 'ਚ ਕੈਪਚਿੰਗ ਕਰਨ ਲਈ ਖਾਸ ਤੌਰ ਨਾਲ ਬਣਾਇਆ ਗਿਆ ਹੈ।
ਬਾਕੀ ਦੇ ਕੈਮਰਿਆਂ 'ਤੋਂ ਅਲੱਗ ਇਸ ਕੈਮਰੇ ਨੂੰ ਵਾਟਰਪਰੂਫ(50ft), ਸ਼ਾਕਪਰੂਫ (ਲਗਭਗ 6ft), ਫਰੀਜ਼ਪਰੂਫ(14 ਡਿਗਰੀ ਫਾਰੇਨਹਾਈਟ) ਅਤੇ ਡਸਟਪਰੂਫ ਡਿਜ਼ਾਈਨ ਕੀਤਾ ਗਿਆ ਹੈ। ਇਸ 'ਚ 16.4MP ਦਾ 1/2.3 cmos ਕੈਮਰਾ ਲੈਂਜ਼ ਸ਼ਾਮਿਲ ਹੈ ਜੋ 28mm ਵਾਈਡ-ਐਂਗਲ ਲੈਂਜ਼ ਨਾਲ 5x ਆਪਟੀਕਲ ਜ਼ੂਮ ਦਿੰਦਾ ਹੈ।
ਇਸ ਦੀ ਸਕ੍ਰੀਨ ਦੀ ਗੱਲ ਕਰੀਏ ਤਾਂ ਇਸ 'ਚ 3ਇੰਚ ਦੀ LCD ਸ਼ਾਮਿਲ ਹੈ ਜੋ 1080 ਵੀਡੀਓ ਨੂੰ 60fps 'ਤੇ ਕਲੈਰਟੀ ਨਾਲ ਸ਼ੋਅ ਕਰਦੀ ਹੈ। ਇਹ 480 fps ਤੇ ਸਲੋ-ਮੋਸ਼ਨ ਵੀਡੀਓਜ਼ ਨਾਲ 360-ਡਿਗਰੀ ਪੈਨੋਰਮਾ ਪਿੱਚਰਜ਼ ਨੂੰ ਵੀ ਕੈਪਚਰ ਕਰਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਨੂੰ ਫਰਵਰੀ ਦੇ ਮਹੀਨੇ ਤੱਕ $230 'ਚ ਆਨਲਾਈਨ ਸਾਈਟ 'ਤੇ ਉਪਲੱਬਧ ਕਰ ਦਵੇਗੀ।
ਇਨ੍ਹਾਂ ਗੇਮਸ ਨੇ ਕੀਤੀ 2015 'ਚ ਸਭ ਤੋਂ ਜ਼ਿਆਦਾ ਕਮਾਈ
NEXT STORY