ਜਲੰਧਰ - ਕੈਮਰੇ ਨੂੰ ਸਮਾਰਟਫੋਨ ਦਾ ਸਭ ਤੋਂ ਮਹੱਤਵਪੂਰਨ ਕੰਪੋਨੈਂਟ ਕਿਹਾ ਜਾਂਦਾ ਹੈ, ਯੂਜ਼ਰ ਇਸ ਕੈਮਰੇ ਤੋਂ ਹੀ ਆਪਣੇ ਜਿੰਦਗੀ ਦੇ ਬਿਹਤਰੀਨ ਪਲਾਂ ਨੂੰ ਕੈਪਚਰ ਕਰ ਕੇ ਸੇਵ ਕਰ ਰੱਖਦੇ ਹਨ। ਸਮਾਰਟਫੋਨ ਦੀ ਵਿਕਰੀ ਨੂੰ ਵਧਾਉਣ ਲਈ ਕੰਪਨੀਆਂ ਸਮਾਰਟਫੋਨ ਕੈਮਰੇ ਦੁਆਰਾ ਕਲਿੱਕ ਕੀਤੀਆਂ ਗਈਆਂ ਤਸਵੀਰਾਂ ਨੂੰ ਪੇਸ਼ ਕਰਦੀ ਹੈ ਤਾਂ ਜੋ ਯੂਜ਼ਰ ਉਸ ਦੀ ਕੈਮਰਾ ਕੁਆਲਿਟੀ ਨੂੰ ਵੇਖ ਕੇ ਉਸ ਨੂੰ ਖਰੀਦਣ ਲਈ ਪ੍ਰੇਰਿਤ ਹੋ ਸਕਣ। ਪਰ ਇਸ ਪ੍ਰਮੋਸ਼ਨ 'ਚ ਹੁਣ ਕੁੱਝ ਵੱਖ ਹੀ ਦੇਖਣ ਨੂੰ ਮਿਲ ਰਿਹਾ ਹੈ।
ਹਾਲ ਹੀ 'ਚ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Huawei ਨੇ ਇਕ ਤਸਵੀਰ ਨੂੰ ਗੂਗਲ ਪਲਸ (Google+) ਪੇਜ 'ਤੇ ਪੋਸਟ ਕੀਤੀ ਹੈ, ਜਿਸ 'ਚ ਕੰਪਨੀ ਨੇ ਆਪਣੇ ਨਵੇਂ P9 ਸਮਾਰਟਫੋਨ ਦੀ ਕੈਮਰਾ ਕਲੈਰਟੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਲੋਕ ਉਸ ਦੀ ਕੈਮਰਾ ਕਲੈਰਿਟੀ ਨੂੰ ਵੇਖ ਕੇ ਫੋਨ ਨੂੰ ਜਲਦ ਤੋਂ ਜਲਦ ਖਰੀਦਣ, ਜਿਸ ਨਾਲ ਫੋਨ ਦੀ ਵਿਕਰੀ 'ਚ ਵਾਧਾ ਹੋਵੇ।
ਗੂਗਲ ਦੇ EXIF (ਐਕਸਚੇਂਜਬਲ ਇਮੇਜ਼ ਫਾਇਲ ਫਾਰਮੇਟ) ਮੈਟਾਡਾਟਾ ਦੇ ਮੁਤਾਬਕ ਇਹ ਤਸਵੀਰ Canon EOS 5D Mark III ਦੇ EF70-200mm f/2.8L IS II USM ਲੈਨਜ਼ ਦੁਆਰਾ ਕਲਿੱਕ ਕੀਤੀ ਗਈ ਹੈ, ਜਿਸ ਦੀ ਕੀਮਤ 2 ਲੱਖ ਰੁਪਏ ਤੋਂ ਸ਼ੁਰੂ ਹੋ ਕੇ (ਲੈਨਜ਼ ਦੇ ਨਾਲ) 3 ਲੱਖ ਰੁਪਏ ਤੱਕ ਜਾਂਦੀ ਹੈ। ਇਸ ਤਸਵੀਰ ਨੂੰ ਹਾਲ ਹੀ 'ਚ ਗੂਗਲ ਪਲਸ ਤੋਂ ਹੱਟਾ ਦਿੱਤਾ ਗਿਆ ਹੈ।
ਇਸ ਪੋਸਟ ਨੂੰ ਲੈ ਕੇ Huawei ਨੇ The Verge ਨੂੰ ਇਕ ਸਟੇਟਮੇਂਟ 'ਚ ਕਿਹਾ ਹੈ ਕਿ ਜੋ ਇਮੇਜ ਸਾਡੇ ਸੋਸ਼ਲ ਚੈਨਲਜ਼ 'ਤੇ ਸ਼ੇਅਰ ਕੀਤੀ ਗਈ ਹੈ ਉਹ ਅਸਲ 'ਚ Huawei P9 ਦੁਆਰਾ ਕਲਿੱਕ ਨਹੀਂ ਕੀਤੀ ਗਈ। ਇਸ ਨੂੰ ਸਿਰਫ ਇਸ਼ਤਿਹਾਰ ਫਿਲਮਾਉਣ ਲਈ ਪੇਸ਼ ਕੀਤਾ ਗਿਆ ਸੀ ਤਾਂਕਿ ਸਾਡੇ ਕਮਿਊਨਿਟੀ ਨੂੰ ਪ੍ਰੇਰਿਤ ਕੀਤਾ ਜਾ ਸਕੇ। ਪਰ ਕੰਪਨੀ ਨੇ ਮਨ ਲਿਆ ਹੈ ਕਿ ਉਨ੍ਹਾਂ ਨੂੰ ਪੋਸਟ 'ਚ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਸੀ, ਨਾਲ ਹੀ ਕਿਹਾ ਗਿਆ ਕਿ ਉਨ੍ਹਾਂ ਦਾ ਸਮਾਰਟਫੋਨ ਯੂਜ਼ਰਸ ਨੂੰ ਗੁੰਮਰਾਹ ਕਰਨ ਦਾ ਇਰਾਦਾ ਕਦੇ ਨਹੀਂ ਸੀ ਅਤੇ ਇਸ ਦੇ ਲਈ ਕੰਪਨੀ ਨੇ ਮਾਫੀ ਮੰਗਦੇ ਹੋਏ ਪੋਸਟ ਨੂੰ ਗੂਗਲ ਪਲਸ ਤੋਂ ਰਿਮੂਵ ਕਰ ਦਿੱਤਾ।
ਸਾਡੀ ਆਪਣੇ ਰੀਡਰਸ ਨੂੰ ਇਹੀ ਸਲਾਹ ਹੈ ਕਿ ਇੰਟਰਨੈੱਟ 'ਤੇ ਹਰ ਡਿਵਾਇਸ ਨਾਲ ਜੁੜ੍ਹੀ ਪੋਸਟ 'ਤੇ ਵਿਸ਼ਵਾਸ ਨਾ ਕਰੋ ਕਿਉਂਕਿ ਇਸ ਤਰ੍ਹਾਂ ਦੀ ਬਹੁਤ ਸੀ ਉਦਾਹਰਣਾਂ ਤੁਹਾਨੂੰ ਇੰਟਰਨੈੱਟ 'ਤੇ ਦੇਖਣ ਨੂੰ ਮਿਲ ਸਕਦੀਆਂ ਹਨ। ਇਸ ਲਈ ਜਦ ਵੀ ਤੁਸੀਂ ਆਨਲਾਈਨ ਕੁਝ ਖਰੀਦਣ ਦੇ ਬਾਰੇ 'ਚ ਸੋਚੋ ਤਾਂ ਸਭ ਤੋਂ ਪਹਿਲਾਂ ਉਸ ਦੇ ਬਾਰੇ 'ਚ ਪੂਰੀ ਜਾਣਕਾਰੀ ਹਾਸਲ ਕਰ ਲਵੋਂ, ਤਾਂ ਕਿ ਭਵਿੱਖ 'ਚ ਤੁਸੀਂ ਕਿਸੇ ਵੀ ਤਰਾਂ ਦੇ ਧੋਖੇ ਦਾ ਸ਼ਿਕਾਰ ਨਾ ਬਣ ਸਕੋ।
ਫੇਸਬੁਕ ਦੇ ਸਾਬਕਾ ਸੀ. ਟੀ. ਓ. ਬਣੇ ਟਵਿਟਰ ਬੋਰਡ ਦਾ ਹਿੱਸਾ
NEXT STORY