ਜਲੰਧਰ- ਮੋਟੋ E3 ਸਮਾਰਟਫ਼ੋਨ ਨੂੰ ਹਾਲ ਹੀ 'ਚ ਪਿਛਲੇ ਮਹੀਨੇ ਹੀ ਅਮਰੀਕਾ 'ਚ ਪੇਸ਼ ਕੀਤਾ ਗਿਆ ਹੈ। ਹੁਣ ਉਮੀਦ ਹੈ ਕਿ ਇਹ ਸਮਾਰਟਫ਼ੋਨ ਜਲਦ ਹੀ ਭਾਰਤ 'ਚ ਵੀ ਲਾਂਚ ਹੋ ਸਕਦਾ ਹੈ। ਹੁਣ ਇਸ ਸਮਾਰਟਫ਼ੋਨ ਨੂੰ ਮਾਡਲ ਨੰਬਰ XT19706 ਦੇ ਨਾਲ ਭਾਰਤ ਦੀ ਇੰਪੋਰਟ ਐਕਸਪੋਰਟ ਵੈੱਬਸਾਈਟ Zauba 'ਤੇ ਲਿਸਟ ਕੀਤਾ ਗਿਆ ਹੈ। ਇਸ ਲਿਸਟਿੰਗ ਦੇ ਅਨੁਸਾਰ, ਇਸ ਫ਼ੋਨ 'ਚ 16GB ਦੀ ਇੰਟਰਨਲ ਸਟੋਰੇਜ ਮੌਜੂਦ ਹੋਵੇਗੀ ਅਤੇ ਇਸ ਸਮਾਰਟਫੋਨ ਨੂੰ 5,446 ਰੁਪਏ ਦੀ ਕੀਮਤ ਨਾਲ ਲਿਸਟ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਇਸ ਫ਼ੋਨ ਨੂੰ GFXBench ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਸੀ, ਮੋਟੋ E3 'ਚ 5-ਇੰਚ ਦੀ HD ਡਿਸਪਲੇ ਮੌਜੂਦ ਹੈ। ਇਸ ਡਿਸਪਲੇ ਦਾ ਰੇਜ਼ੋਲਿਊਸ਼ਨ 720 ਪਿਕਸਲ ਹੈ। ਇਹ 17GHz ਕਵਾਡ-ਕੋਰ ਮੀਡੀਆਟੈੱਕ (MT6735P) ਪ੍ਰੋਸੈਸਰ ਨਾਲ ਲੈਸ ਹੈ। ਨਾਲ ਹੀ ਇਹ ਮਾਲੀ -T 720 ਦੇ ਨਾਲ ਵੀ ਪੇਸ਼ ਹੋਵੇਗਾ। ਇਸ 'ਚ 2GB ਦੀ ਰੈਮ ਵੀ ਮੌਜੂਦ ਹੈ। ਇਹ 8GB ਦੀ ਇੰਟਰਨਲ ਸਟੋਰੇਜ ਨਾਲ ਲੈਸ ਹੈ। ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਮੌਜੂਦ ਹੈ। ਇਹ 2800mAh ਦੀ ਬੈਟਰੀ ਨਾਲ ਲੈਸ ਹੈ। ਇਹ ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ।
ਮੋਬਾਇਲ ਐਡਵਰਟਾਈਜ਼ਮੈਂਟ 'ਚ ਫੇਸਬੁੱਕ ਦੀ ਬਾਦਸ਼ਾਹਤ ਬਰਕਰਾਰ
NEXT STORY