ਜਲੰਧਰ— ਮਸ਼ਹੂਰ ਟੈਲੀਕਾਮ ਕੰਪਨੀ ਵੋਡਾਫੋਨ ਲਗਭਗ ਦਸ ਸਾਲਾਂ ਤੋਂ ਫੋਨਜ਼ ਬਣਾਉਣ ਦੀ ਜੁਗਤ 'ਚ ਜੁੱਟੀ ਸੀ। ਜਿਸ ਤੇ ਤਹਿਤ ਇਸ ਖੇਤਰ 'ਚ ਕਾਮਯਾਬੀ ਹਾਸਲ ਕਰਦੇ ਹੋਏੇ ਵੋਡਾਫੋਨ ਨੇ ਹਾਲ ਹੀ ਦਿਨਾਂ 'ਚ ਆਪਣੇ ਸਮਾਰਟਫੋਨ ਤੋਂ ਪਰਦਾ ਚੁੱਕਦੇ ਹੋਏ 'ਪਲੇਟੀਨਮ 7' ਨਾਮ ਦਾ ਸਮਾਰਟਫੋਨ ਨੂੰ ਵਿਦੇਸ਼ੀ ਬਾਜ਼ਾਰਾਂ 'ਚ ਲਾਂਚ ਕੀਤਾ ਹੈ।
ਵੋਡਾਫੋਨ ਦੇ ਸਮਾਰਟਫੋਨ ਪਲੇਟੀਨਮ 7 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 534 ਪਿਕਸਲ ਰੈਜ਼ੋਲਿਊਸ਼ਨ ਦੀ 5.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ ਅਤੇ ਕਵਾਲਕਾਮ ਸਨੈਪਡ੍ਰੈਗਨ 652 ਦਾ ਪ੍ਰੋਸੈਸਰ ਲਗਾ ਹੈ। ਮਲਟੀਟਾਸਕਿੰਗ ਲਈ ਇਸ ਸਮਾਰਟਫੋਨ 'ਚ 3 ਜੀ. ਬੀ ਦੀ ਰੈਮ ਦਿੱਤੀ ਗਈ ਹੈ ਅਤੇ ਸਟੋਰੇਜ ਲਈ ਇਸ ਸਮਾਰਟਫੋਨ 'ਚ 32 ਜੀ. ਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ 128 ਜੀ. ਬੀ ਤੱਕ ਵਧਾਈ ਜਾ ਸਕਦੀ ਹੈ। ਇਹ ਸਮਾਰਟਫੋਨ ਫਿੰਗਰਪ੍ਰਿੰਟ ਸੈਂਸਰ ਦੀ ਤਕਨੀਕ ਨਾਲ ਵੀ ਲੈਸ ਹੈ। ਕੈਮਰਾ ਸੈਟਅਪ ਦੀ ਗੱਲ ਕਰੀਏ ਤਾਂ ਵੋਡਾਫੋਨ ਨੇ ਪਲੇਟੀਨਮ 7 ਸਮਾਰਟਫੋਨ 'ਚ 16 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਹੈ। ਸਮਾਰਟਫੋਨ ਨੂੰ ਪਾਵਰ ਬੈਕਅਪ ਲਈ ਕੰਪਨੀ ਨੇ ਇਸ 'ਚ ਕਵਿੱਕ ਚਾਰਜਿੰਗ 3.0 ਸਪੋਰਟ ਨਾਲ 3000m1h ਦੀ ਬੈਟਰੀ ਦਿੱਤੀ ਹੈ।
ਵੋਡਾਫੋਨ ਦਾ ਸਮਾਰਟਫੋਨ ਪਲੇਟੀਨਮ 7 ਐਂਡ੍ਰਆਇਡ ਦੇ ਲੇਟੈਸਟ ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਕੰਪਨੀ ਇਸ ਸਮਾਰਟਫੋਨ 'ਚ 47 ਦੀ ਕੁਨੈੱਕਟੀਵਿਟੀ ਦੀ ਸਹੂਲਤ ਦੇ ਰਹੀ ਹੈ।
ਵਰਚੁਅਲ ਰਿਆਲਿਟੀ ਦੌਰਾਨ ਤੁਹਾਨੂੰ ਸੁਰੱਖਿਅਤ ਰੱਖੇਗੀ ਇਹ ਡਿਵਾਈਸ
NEXT STORY