ਨਵੀਂ ਦਿੱਲੀ (ਏਜੰਸੀ)- ਆਸਾਮ ਦੇ ਪ੍ਰਸਿੱਧ ਗਾਇਕ ਜ਼ੂਬੀਨ ਗਰਗ ਦਾ ਸ਼ੁੱਕਰਵਾਰ ਨੂੰ ਸਿੰਗਾਪੁਰ ਵਿੱਚ ਅਚਾਨਕ ਦੇਹਾਂਤ ਹੋ ਗਿਆ। 52 ਸਾਲਾ ਗਾਰਗ ਸਕੂਬਾ ਡਾਈਵਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਇੰਟੇਨਸਿਵ ਕੇਅਰ ਯੂਨਿਟ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ।
ਇਹ ਵੀ ਪੜ੍ਹੋ: 72 ਦਾ ਲਾੜਾ, 27 ਦੀ ਲਾੜੀ! ਹਿੰਦੂ ਰੀਤੀ-ਰਿਵਾਜਾਂ ਦਾ ਇੰਨਾ ਅਸਰ ਕਿ ਭਾਰਤ ਆ ਕੇ ਕਰਵਾ ਲਿਆ ਵਿਆਹ
ਜ਼ੂਬੀਨ ਗਰਗ ਆਪਣੇ ਮਸ਼ਹੂਰ ਗੀਤਾਂ "ਯਾ ਅਲੀ", "ਪੀਆ ਰੇ" ਅਤੇ "ਜਾਜਾਬਰ" ਸਮੇਤ ਕਈ ਹਿੱਟ ਟਰੈਕਾਂ ਲਈ ਜਾਣੇ ਜਾਂਦੇ ਸਨ। ਅਸਾਮੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਸੈਂਕੜੇ ਗੀਤ ਗਾਉਣ ਵਾਲੇ ਗਰਗ ਸਿੰਗਾਪੁਰ ਵਿੱਚ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਦੇ ਨਾਰਥ ਈਸਟ ਫੈਸਟਿਵਲ ਵਿੱਚ ਸ਼ਮੂਲੀਅਤ ਲਈ ਗਏ ਸਨ।
ਇਹ ਵੀ ਪੜ੍ਹੋ: OMG! ਕਾਜੋਲ ਨੇ ਤੋੜਿਆ ਆਪਣਾ ਹੀ No-Kissing ਰੂਲ, ਵਾਇਰਲ ਹੋਇਆ ਇੰਟੀਮੇਟ ਸੀਨ
ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸੰਗੀਤ ਤੇ ਫ਼ਿਲਮ ਜਗਤ ਦੀਆਂ ਕਈ ਹਸਤੀਆਂ ਨੇ ਸੋਗ ਪ੍ਰਗਟ ਕੀਤਾ। ਅਦਾਕਾਰ ਆਦਿਲ ਹੁਸੈਨ ਨੇ ਕਿਹਾ ਕਿ ਉਹ ਗਰਗ ਦੇ ਅਚਾਨਕ ਦੇਹਾਂਤ ਕਾਰਨ "ਬਹੁਤ ਦੁਖੀ ਅਤੇ ਹੈਰਾਨ" ਹਨ। ਜ਼ੂਬੀਨ ਦੀ ਆਵਾਜ਼ ਤੇ ਯੋਗਦਾਨ ਹਮੇਸ਼ਾ ਜ਼ਿੰਦਾ ਰਹੇਗਾ। ਪਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।

ਇਹ ਵੀ ਪੜ੍ਹੋ: ਮਸ਼ਹੂਰ YouTuber ਗ੍ਰਿਫਤਾਰ, ਇਸ ਵੀਡੀਓ ਕਾਰਨ ਪੁਲਸ ਨੇ ਕੀਤੀ ਕਾਰਵਾਈ
ਮਿਊਜੀਸ਼ੀਅਨ ਪਾਪੋਨ ਅੰਗਾਰਾਗ ਨੇ ਉਨ੍ਹਾਂ ਨੂੰ "ਇਕ ਪੀੜ੍ਹੀ ਦੀ ਆਵਾਜ਼" ਦੱਸਦਿਆਂ ਕਿਹਾ ਕਿ ਉਹ ਇਕ ਦੋਸਤ ਅਤੇ ਭਰਾ ਨੂੰ ਗੁਆ ਬੈਠੇ ਹਨ। ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ, ਇਸ ਲਈ ਪ੍ਰਾਰਥਨਾ ਕਰਦਾ ਹਾਂ।'

ਇਹ ਵੀ ਪੜ੍ਹੋ: ਆ ਗਿਆ ਜ਼ਬਰਦਸਤ ਭੂਚਾਲ, ਟੁੱਟ ਗਿਆ ਪੁਲ, ਘਰਾਂ ਤੇ ਚਰਚ ਨੂੰ ਨੁਕਸਾਨ
ਗਾਇਕ ਵਿਸ਼ਾਲ ਮਿਸ਼ਰਾ ਨੇ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ਜ਼ੂਬੀਨ ਦਾ, ਹਰ ਕਿਸੇ ਵਾਂਗ ਮੈਨੂੰ ਨੀ ਤੁਹਾਡੀ ਆਵਾਜ਼ ਬਹੁਤ ਪਸੰਦ ਸੀ ਅਤੇ ਮੈਂ ਉਸ ਨਾਲ ਬਹੁਤ ਜੁੜਿਆ ਸੀ! ਤੁਸੀਂ ਸਾਨੂੰ ਛੱਡ ਕੇ ਬਹੁਤ ਜਲਦੀ ਚਲੇ ਗਏ।'

ਅਰਮਾਨ ਮਾਲਿਕ ਨੇ ਕਿਹਾ ਕਿ ਉਹ ਬਹੁਤ ਹੀ ਦੁਖੀ ਹਨ ਅਤੇ ਇਸ ਖ਼ਬਰ 'ਤੇ ਯਕੀਨ ਨਹੀਂ ਕਰ ਪਾ ਰਹੇ ਹਨ।

ਸੰਗੀਤਕਾਰ ਪ੍ਰੀਤਮ ਨੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਿਰ ਕਰਦਿਆਂ ਲਿਖਿਆ ਕਿ ਇਹ ਹਾਦਸਾ ਸਭ ਤੋਂ ਭਿਆਨਕ ਤੇ ਦੁਖਦਾਈ ਹੈ।

ਇਹ ਵੀ ਪੜ੍ਹੋ: ਟਰੰਪ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਪਤਨੀ ਮੇਲਾਨੀਆ ਵੀ ਸੀ ਨਾਲ, ਜਾਣੋ ਕੀ ਸੀ ਕਾਰਨ?
ਨਾਰਥ ਈਸਟ ਫੈਸਟਿਵਲ ਦੇ ਆਯੋਜਕਾਂ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਸਕੂਬਾ ਡਾਈਵਿੰਗ ਦੌਰਾਨ ਗਰਗ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ ਸੀ। ਉਨ੍ਹਾਂ ਨੂੰ ਤੁਰੰਤ ਸੀਪੀਆਰ ਦੇਣ ਤੋਂ ਬਾਅਦ ਸਿੰਗਾਪੁਰ ਜਨਰਲ ਹਸਪਤਾਲ ਲਿਆਂਦਾ ਗਿਆ, ਜਿੱਥੇ ਦੁਪਹਿਰ ਲਗਭਗ 2:30 ਵਜੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਫਰਾਂਸ ’ਚ ਨੇਪਾਲ ਨਾਲੋਂ ਵੀ ਵੱਡਾ ਹੰਗਾਮਾ, ਸਰਕਾਰ ਖਿਲਾਫ ਸੜਕਾਂ ’ਤੇ ਉਤਰੇ 8 ਲੱਖ ਲੋਕ
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਜ ਨੇ ਆਪਣਾ "ਪਿਆਰਾ ਪੁੱਤਰ" ਗੁਆ ਦਿੱਤਾ ਹੈ ਅਤੇ ਇਹ ਉਮਰ ਕਿਸੇ ਦੇ ਜਾਣ ਦੀ ਨਹੀਂ ਸੀ। ਉਨ੍ਹਾਂ ਨੇ ਜ਼ੂਬੀਨ ਦੀ ਅਸਾਮੀ ਸੱਭਿਆਚਾਰ ਅਤੇ ਸੰਗੀਤ ਵਿੱਚ ਨਿਭਾਈ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ। ਜ਼ੂਬੀਨ ਗਰਗ ਆਪਣੇ ਪਿੱਛੇ ਆਪਣੀ ਪਤਨੀ ਗਰੀਮਾ ਨੂੰ ਛੱਡ ਗਏ ਹਨ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਉੱਤਰ-ਪੂਰਬ ਅਤੇ ਪੂਰੇ ਦੇਸ਼ ਦੇ ਸੰਗੀਤ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਤੋਂ ਸੰਸਦ ਮੈਂਬਰ, ਤੇ ਹੁਣ CM ਬਣੇਗੀ ਕੰਗਨਾ ਰਣੌਤ ! ਦੇ ਦਿੱਤਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
TV ਸ਼ੋਅ 'ਕੌਣ ਬਣੇਗਾ ਕਰੋੜਪਤੀ 17 ' 'ਚ 50 ਲੱਖ ਰੁਪਏ ਜਿੱਤਿਆ ਜਲੰਧਰ ਦਾ ਨੌਜਵਾਨ, ਅਮਿਤਾਭ ਵੀ ਹੋਏ ਪ੍ਰਭਾਵਿਤ
NEXT STORY