ਐਂਟਰਟੇਨਮੈਂਟ ਡੈਸਕ-ਬਾਲੀਵੁੱਡ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ। ਹਾਲ ਹੀ ਵਿੱਚ ਖ਼ਬਰ ਆਈ ਹੈ ਕਿ ਮਸ਼ਹੂਰ ਗਾਇਕ ਜ਼ੁਬੀਨ ਗਰਗ ਹੁਣ ਨਹੀਂ ਰਹੇ। ਉਨ੍ਹਾਂ ਦਾ 52 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਸਕੂਬਾ ਡਾਈਵਿੰਗ ਦੌਰਾਨ ਹੋਈ

ਕਿਵੇਂ ਵਾਪਰਿਆ ਹਾਦਸਾ ?
ਜ਼ੁਬੀਨ ਗਰਗ 19-21 ਸਤੰਬਰ ਨੂੰ ਹੋਣ ਵਾਲੇ ਉੱਤਰ-ਪੂਰਬੀ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਸਿੰਗਾਪੁਰ ਵਿੱਚ ਸਨ। ਰਿਪੋਰਟਾਂ ਅਨੁਸਾਰ ਸਿੰਗਾਪੁਰ ਪੁਲਸ ਨੇ ਉਨ੍ਹਾਂ ਨੂੰ ਸਮੁੰਦਰ ਤੋਂ ਰੈਸਕਿਊ ਕੀਤਾ ਅਤੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਨਾ ਸਿਰਫ਼ ਮਿਊਜ਼ਿਕ ਇੰਡਸਟਰੀ ਨੂੰ, ਸਗੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਨਜ਼ਦੀਕੀ ਦੋਸਤਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ।
ਜ਼ੁਬੀਨ ਗਰਗ ਅਸਾਮ ਦੇ ਸਭ ਤੋਂ ਮਸ਼ਹੂਰ ਸੰਗੀਤਕਾਰਾਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਨਾ ਸਿਰਫ਼ ਅਸਾਮ ਨੂੰ, ਸਗੋਂ ਬਾਲੀਵੁੱਡ ਨੂੰ ਵੀ ਬਹੁਤ ਸਾਰੇ ਸੁਪਰਹਿੱਟ ਗੀਤ ਦਿੱਤੇ, ਜਿਨ੍ਹਾਂ ਵਿੱਚ ਫਿਲਮ "ਗੈਂਗਸਟਰ" ਦਾ "ਯਾ ਅਲੀ" ਵੀ ਸ਼ਾਮਲ ਹੈ।
ਗਲੋਬਲ ਸਟਾਰ ਰਾਮ ਚਰਨ ਬਣੇ ਤੀਰਅੰਦਾਜ਼ੀ ਪ੍ਰੀਮੀਅਰ ਲੀਗ ਦੇ ਬ੍ਰਾਂਡ ਅੰਬੈਸਡਰ
NEXT STORY