ਗਿਆਨ ਦੇ ਗਹਿਣੇ
ਬਲਜਿੰਦਰ ਮਾਨ
98150-18947
ਸਿਆਣਿਆ ਦਾ ਕਥਨ ਹੈ ਕਿ ਜੀਵਨ ਇਕ ਸੰਘਰਸ਼ ਹੈ। ਕੋਰੋਨਾ ਨੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਹੈ। ਬਾਲ ਜੀਵਨ ਬੜਾ ਮਸਤਾਨਾ ਹੁੰਦਾ ਹੈ। ਕੋਈ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਆਪਣੀ ਮਸਤੀ ਵਿਚ ਜਿਊਣ ਦਾ ਆਪਣਾ ਹੀ ਆਨੰਦ ਹੁੰਦਾ ਹੈ ਪਰ ਸਕੂਲ ਵਿਚ ਸਾਰਾ ਕੁਝ ਘੰਟੀ ਨਾਲ ਜੁੜਿਆ ਹੁੰਦਾ ਹੈ। ਸਕੂਲ ਦਾ ਹਰ ਪੀਰੀਅਡ ਕਿਸੇ ਨਾ ਕਿਸੇ ਵਿਸ਼ੇ ਦੀ ਪੜ੍ਹਾਈ ਜਾਂ ਅਭਿਆਸ ਕਰਨ ਦੇ ਲੇਖੇ ਲੱਗਦਾ ਹੈ। ਹੁਣ ਜਦੋਂ ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਸਕੂਲਾਂ ਨੂੰ ਆਉਣ ਵਾਲੇ ਮਹੀਨੇ ਵਿਚ ਖੋਲ੍ਹਣ ਦੀ ਤਿਆਰੀ ਆਰੰਭ ਕਰ ਦਿੱਤੀ ਹੈ ਤਾਂ ਸਕੂਲੀ ਸਿੱਖਿਆ ਨੂੰ ਲੀਹੇ ਪਾਉਣ ਲਈ ਅਧਿਆਪਕਾਂ, ਮਾਪਿਆਂ, ਬੱਚਿਆਂ ਅਤੇ ਪ੍ਰਬੰਧਕਾਂ ਅੱਗੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਆ ਖ਼ੜੀਆਂ ਹਨ।
ਬੱਚਿਆਂ ਨੂੰ ਘਰ ਕੈਦ ਲੱਗਣ ਲੱਗ ਪਿਆ :
ਕਹਿੰਦੇ ਨੇ ਬਹੁਲਤਾ ਕਿਸੇ ਵੀ ਚੀਜ਼ ਦੀ ਹੋਵੇ ਉਹ ਮਾੜੀ ਹੀ ਹੁੰਦੀ ਹੈ। ਜਿਵੇਂ ਬੱਚਿਆਂ ਨੂੰ ਪਹਿਲਾਂ ਛੁੱਟੀਆਂ ਦਾ ਚਾਅ ਹੁੰਦਾ ਸੀ ਹੁਣ ਸਾਰਾ ਕੁਝ ਉਸਦੇ ਉਲਟ ਹੈ। ਸਕੂਲ ਤਾਂ ਬੰਦ ਹਨ ਪਰ ਬੱਚੇ ਘਰਾਂ ਅੰਦਰ ਕੈਦ ਹਨ। ਮਨਚਾਹੀਆਂ ਨਹੀਂ ਕਰ ਸਕਦੇ। ਇਸੇ ਕਰਕੇ ਉਨ੍ਹਾਂ ਨੂੰ ਆਪਣਾ ਘਰ ਕੈਦ ਲੱਗਣ ਲਗ ਪਿਆ ਹੈ। ਉਹ ਚਾਹੁੰਦੇ ਹਨ ਕਿ ਜਲਦੀ ਸਕੂਲ ਖੁੱਲ੍ਹਣ ਤਾਂ ਕਿ ਉਹ ਖੁੱਲ੍ਹੀ ਹਵਾ ਦਾ ਆਨੰਦ ਮਾਣਦੇ ਹੋਏ ਆਪਣੇ ਯਾਰਾਂ ਬੇਲੀਆਂ ਨੂੰ ਮਿਲ ਸਕਣ। ਸਕੂਲ ਤਾਂ ਜ਼ਰੂਰ ਖੁਲ੍ਹਣਗੇ ਪਰ ਉਨ੍ਹਾਂ ਨੂੰ ਪਹਿਲਾਂ ਵਰਗੀ ਆਜ਼ਾਦੀ ਨਹੀਂ ਮਿਲਣੀ ਸਗੋਂ ਕਈ ਬੰਧਸ਼ਾਂ ਵਿਚ ਰਹਿ ਕਿ ਅਧਿਐਨ ਕਰਨਾ ਪਵੇਗਾ।
ਪੜ੍ਹੋ ਇਹ ਵੀ ਖਬਰ - ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਮਾਪਿਆਂ ਨੂੰ ਕੀ ਕਰਨਾ ਹੋਵੇਗਾ?
ਕੋਰੋਨਾ ਦੀ ਬੀਮਾਰੀ ਦੇ ਕਾਰਨ ਹਰ ਕਿਸੇ ਦੇ ਮਨ ਵਿਚ ਡਰ ਭਰਿਆ ਹੋਇਆ ਹੈ। ਅਜਿਹੇ ਸਮੇਂ ਡਰਨ ਦਾ ਨਹੀਂ ਸਗੋਂ ਕੁਝ ਕਰਨ ਦੀ ਲੋੜ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਨਵੇਂ ਸਕੂਲੀ ਜੀਵਨ ਦੀ ਤਿਆਰੀ ਕਰਵਾਉਣ ਤਾਂ ਕਿ ਕਿਸੇ ਪ੍ਰਕਾਰ ਦੀ ਮੁਸ਼ਕਲ ਪੇਸ਼ ਨਾ ਆਵੇ। ਬੱਚਿਆਂ ਨੂੰ ਮਾਸਕ, ਗਲੱਵਜ਼ ਅਤੇ ਸੈਨੇਟਾਈਜ਼ਰ ਦੀ ਵਰਤੋਂ ਘਰ ਵਿਚ ਹੀ ਸਿਖਾ ਦੇਣੀ ਚਾਹੀਦੀ ਹੈ। ਸਕੂਲ ਵਿਚ ਸਰੀਰਕ ਦੂਰੀ ਦੀ ਵਿਵਸਥਾ ਵੀ ਰੱਖਣੀ ਹੋਵੇਗੀ। ਮਾਪਿਆਂ ਨੂੰ ਉਨ੍ਹਾਂ ਦੇ ਬੈਗ ਵਿਚ ਹੁਣ ਕਿਤਾਬਾਂ ਨਾਲ ਅਜਿਹੇ ਸਮਾਨ ਨੂੰ ਪਾਉਣਾ ਹੋਵੇਗਾ।
ਪੜ੍ਹੋ ਇਹ ਵੀ ਖਬਰ - #saalbhar60 ਮੁਹਿੰਮ ਦੇ ਸੰਗ ਆਪਣੀ ਆਬੋ-ਹਵਾ ਪ੍ਰਤੀ ਜਾਗਰੂਕ ਕਰਨ ਦਾ ਤਹੱਈਆ
ਅਧਿਆਪਕਾਂ ਲਈ ਕੀ ਕਰਨਾ ਲੋੜੀਂਦਾ?
ਸਾਰਾ ਸਿੱਖਿਆ ਤੰਤਰ ਅਧਿਆਪਕ ਦੁਆਲੇ ਹੀ ਘੁੰਮਦਾ ਹੈ। ਉਹ ਇਸ ਸਿਸਟਮ ਦਾ ਕੇਂਦਰੀ ਧੁਰਾ ਹੈ। ਉਸਨੇ ਕੋਰੋਨਾ ਕਾਲ ਵਿਚ ਆਨਲਾਈਨ ਪੜ੍ਹਾਈ ਦਾ ਪ੍ਰਬੰਧ ਕਰਕੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਿਆ ਹੈ। ਹੁਣ ਜਦੋਂ ਸਕੂਲ ਖ਼ੁਲ੍ਹਣਗੇ ਤਾਂ ਉਸਨੂੰ ਹੋਰ ਵੀ ਕਈ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ। ਉਸ ਨੇ ਸਰੀਰਕ ਦੂਰੀ, ਸੈਨੇਟਾਈਜ਼ੇਸ਼ਨ ਅਤੇ ਮਾਸਕ ਆਦਿ ਕਾਰਜਾਂ ਦਾ ਸੰਚਾਲਨ ਕਰਵਾਉਣਾ ਹੋਵੇਗਾ। ਪੜ੍ਹਾਈ ਦੇ ਨਾਲ-ਨਾਲ ਇਨ੍ਹਾਂ ਸਾਵਧਾਨੀਆਂ ’ਤੇ ਅਮਲ ਕਰਨ ਲਈ ਵਿਦਿਆਰਥੀਆਂ ਨੂੰ ਪਾਬੰਦ ਕਰਨਾ ਪਵੇਗਾ। ਓਡ ਈਵਨ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਦਿਨਾਂ ਦੀ ਵੰਡ ਵੀ ਨਾਲ ਵੀ ਪੜ੍ਹਾਈ ਵਿਚ ਕਈ ਰੁਕਾਵਟਾਂ ਨਾਲ ਦੋ ਚਾਰ ਹੋਣਾ ਪਵੇਗਾ।
ਪੜ੍ਹੋ ਇਹ ਵੀ ਖਬਰ - ਮੈਡੀਕਲ ਕਾਲਜਾਂ ’ਚ ਅਚਾਨਕ ਵਧਾਈਆਂ ਗਈਆਂ ਫ਼ੀਸਾਂ ਦੀ ਜਾਣੋ ਅਸਲ ਹਕੀਕਤ
ਸਕੂਲਾਂ ਦਾ ਪ੍ਰਬੰਧ:
ਸਰਕਾਰੀ ਅਤੇ ਨਿੱਜੀ ਸਕੁਲਾਂ ਨੂੰ ਸੈਨੇਟਾਈਜ਼ੇਸ਼ਨ ’ਤੇ ਸੱਭ ਤੋਂ ਵੱਧ ਜ਼ੋਰ ਦੇਣਾ ਪਵੇਗਾ। ਵਾਰ-ਵਾਰ ਬੱਚਿਆਂ ਦੇ ਹੱਥਾਂ ਦੀ ਸਫ਼ਾਈ ਕਰਵਾਉਣੀ ਕੋਈ ਛੋਟੀ ਗੱਲ ਨਹੀਂ। ਸਕੂਲ ਖਾਸ ਕਰ ਪਖਾਨਿਆਂ ਦੀ ਵਾਰ-ਵਾਰ ਸਫ਼ਾਈ ਅਤੇ ਵਰਤੋਂ ’ਤੇ ਖ਼ਾਸ ਖ਼ਿਆਲ ਕੀਤਾ ਜਾਵੇਗਾ। ਹਰ ਬੱਚੇ ਨੂੰ ਗੇਟ ’ਤੇ ਹੀ ਇਸ ਸੈਨੇਟਾਈਜ਼ੇਸ਼ਨ ਸਫ਼ਾਈ ਵਿਚੋਂ ਖੁਦ ਅਤੇ ਆਪਣੇ ਬੈਗ ਨੂੰ ਲੰਘਾਉਣਾ ਪਵੇਗਾ। ਅਜਿਹੇ ਪ੍ਰਬੰਧ ਕਰਨਾ ਹਰ ਸਕੂਲ ਦੇ ਬਸ ਦੀ ਗੱਲ ਨਹੀਂ। ਸਕੂਲਾਂ ਵਿਚ ਸਟਾਫ਼ ਦੀ ਕਮੀ ਤਾਂ ਪਹਿਲਾਂ ਹੀ ਰੜਕ ਰਹੀ ਹੈ ਅਤੇ ਹੁਣ ਇਨ੍ਹਾਂ ਹਾਲਾਤਾਂ ਨਾਲ ਮੱਥਾਂ ਲਾਉਣ ਲਈ ਵਿਸ਼ੇਸ਼ ਯੋਜਨਾਬੰਦੀ ਦੀ ਲੋੜ ਹੈ।
ਪੜ੍ਹੋ ਇਹ ਵੀ ਖਬਰ - ਫੇਸਬੁੱਕ ’ਤੇ ਜਾਅਲੀ ID ਬਣਾ ਕੁੜੀ ਦੀਆਂ ਤਸਵੀਰਾਂ ਕੀਤੀਆਂ ਵਾਇਰਲ, ਨੌਜਵਾਨ ਕਾਬੂ
ਸਿਲੇਬਸ ਘਟਾਉਣਾ ਹੋਵੇਗਾ:
ਵਿਦਿਅਕ ਮਾਹਿਰਾਂ ਦਾ ਕਹਿਣਾ ਹੈ ਕਿ ਆਨਲਾਈਨ ਪੜ੍ਹਾਈ ਕਾਲਜ ਪੱਧਰ ’ਤੇ ਤਾਂ ਸਫ਼ਲ ਮੰਨੀ ਜਾ ਸਕਦੀ ਹੈ ਪਰ ਸਕੂਲੀ ਪੱਧਰ ’ਤੇ ਇਸਦੀ ਸਫ਼ਲਤਾ ਪੰਜਾਹ ਕੁ ਫੀਸਦੀ ਹੀ ਦਿਖਾਈ ਦੇ ਰਹੀ ਹੈ। ਇਸ ਲਈ ਇਸ ਵਿੱਦਿਅਕ ਸ਼ੈਸ਼ਨ ਵਿਚ ਜਿੰਨੇ ਮਹੀਨੇ ਲਾਕਡਾਊਨ ਦੌਰਾਨ ਸਕੂਲ ਬੰਦ ਰਹਿੰਦੇ ਹਨ, ਉਸ ਹਿਸਾਬ ਨਾਲ ਸਿਲੇਬਸ ਘਟਾ ਕੇ ਪ੍ਰੀਖਿਆ ਦੀ ਤਿਆਰੀ ਹੋਣੀ ਚਾਹੀਦੀ ਹੈ। ਮਾਪਿਆਂ ਅਤੇ ਬੱਚਿਆਂ ਨੇ ਵੀ ਇਸ ਗੱਲ ’ਤੇ ਜ਼ੋਰ ਦਿੰਦਿਆਂ ਆਖਿਆ ਕਿ ਸਕੂਲਾਂ ਦੀ ਰੈਗੂਲਰ ਪੜ੍ਹਾਈ ਦੌਰਾਨ ਵੀ ਨਤੀਜੇ ਆਸ ਅਨੁਸਾਰ ਨਹੀਂ ਨਿਕਲਦੇ। ਇਨ੍ਹਾਂ ਹਾਲਤਾਂ ਵਿਚ ਬੱਚਿਆਂ ਦਾ ਪਾਰ ਉਤਾਰਾ ਸਿਲੇਬਸ ਘਟਾ ਕੇ ਹੀ ਕੀਤਾ ਜਾ ਸਕੇਗਾ।
ਪੜ੍ਹੋ ਇਹ ਵੀ - ਹੱਥਾਂ-ਪੈਰਾਂ ਦੀ ਸੋਜ ਨੂੰ ਘੱਟ ਕਰਦੈ ‘ਕੜੀ ਪੱਤਾ’, ਅੱਖਾਂ ਲਈ ਵੀ ਹੈ ਗੁਣਕਾਰੀ
ਮਾਨਸਿਕਤਾ ਨੂੰ ਬਦਲਣਾ ਪਵੇਗਾ :
ਜਿਵੇਂ ਬੱਚੇ ਮਾਰਚ 2020 ਤੋਂ ਪਹਿਲਾਂ ਆਪਣੇ ਮਿੱਤਰਾਂ ਨਾਲ ਰਲ ਮਿਲਕੇ ਖੇਡਦੇ ਅਤੇ ਇਕੱਠੇ ਬੈਠ ਕੇ ਖਾਂਦੇ ਪੀਂਦੇ ਸਨ, ਆਉਣ ਵਾਲੇ ਸਮੇਂ ਵਿਚ ਉਨ੍ਹਾਂ ਲਈ ਅਜਿਹਾ ਕਰਨਾ ਵੀ ਵਰਜਿਤ ਹੋਵੇਗਾ। ਦੂਰੋਂ ਹੀ ਸਾਧ ਸਲਾਮ ਕਰਨੀ ਹੋਵੇਗੀ। ਕਾਪੀਆਂ ਕਿਤਾਬਾਂ ਦਾ ਆਦਾਨ ਪ੍ਰਦਾਨ ਵੀ ਬੜੀ ਸਾਵਧਾਨੀ ਨਾਲ ਹੀ ਹੋ ਸਕੇਗਾ। ਕਿਸੇ ਨੂੰ ਅਸੀਂ ਗਲੇ ਨਹੀਂ ਲਗਾ ਸਕਦੇ। ਅਜਿਹੀ ਪ੍ਰਸਥਿਤੀ ਸਾਡੇ ਮਨ ਅੰਦਰ ਖੱਲਲ ਪੈਦਾ ਕਰ ਸਕਦੀ ਹੈ। ਇਸ ਵਾਸਤੇ ਸਾਨੂੰ ਸਕੂਲ ਖੁਲ੍ਹਣ ਤੋਂ ਪਹਿਲਾਂ ਹੀ ਇਹ ਅਭਿਆਸ ਘਰਾਂ ਵਿਚ ਆਰੰਭ ਕਰ ਦੇਣਾ ਚਾਹੀਦਾ ਹੈ। ਸੋ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਡੀ ਮਾਨਸਿਕਤਾ ਦਾ ਸ਼ਕਤੀਸ਼ਾਲੀ ਹੋਣਾ ਲਾਜ਼ਮੀ ਹੈ।
ਪਾਕਿਸਤਾਨੀ ਕ੍ਰਿਕਟਰਾਂ 'ਤੇ ਭੜਕੇ ਕੁਮੈਂਟੇਟਰ ਆਕਾਸ਼ ਚੋਪੜਾ, ਬੋਲੇ- 'ਕੁਝ ਤਾਂ ਸ਼ਰਮ ਕਰੋ'
NEXT STORY