ਨਵੀਂ ਦਿੱਲੀ— ਸਰਜੀਕਲ ਸਟਰਾਈਕ ਦੇ ਬਾਅਦ ਭਾਰਤ ਦੀ ਚਰਚਾ ਦੁਨੀਆ ਭਰ 'ਚ ਹੋ ਰਹੀ ਹੈ। ਹਰ ਕੋਈ ਭਾਰਤ ਦੇ ਇਸ ਕੰਮ ਦੀ ਬਹੁਤ ਵਾਹ ਵਾਹੀ ਕਰ ਰਿਹਾ ਹੈ। ਉਥੇ ਪਾਕਿਸਤਾਨ ਇਸ ਸਰਜੀਕਲ ਸਟਰਾਈਕ ਕਾਰਨ ਬੌਖਲਾਇਆ ਹੋਇਆ ਹੈ। ਸੋਮਵਾਰ ਨੂੰ ਭਾਰਤ ਦੀ ਰਾਸ਼ਟਰੀ ਵੈੱਬਸਾਈਟ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਹਾਲੇ ਵੈੱਬਸਾਈਟ ਬੈਕ ਕਰਨ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਪਰ ਭਾਰਤ ਦੀ ਸਰਕਾਰੀ ਵੈੱਬਸਾਈਟ ਹੈਕ ਕਰਨ ਦਾ ਸ਼ੱਕ ਪਾਕਿਸਤਾਨ 'ਤੇ ਹੈ।
ਹੈਕਰਾਂ ਨੇ ਵੈੱਬਸਾਈਟ ਹੈਕ ਕਰਨ ਦੇ ਬਾਅਦ ਕਈ ਗੰਦੀਆਂ ਗਾਲ੍ਹਾਂ ਵੀ ਲਿਖਿਆਂ ਹਨ। ਉਥੇ ਉਸ 'ਤੇ ਲਿਖਿਆ ਹੈ ਕਿ ਬੇਕਸੁਰਾਂ ਦਾ ਕਤਲ ਕਰਕੇ ਤੁਸੀਂ ਆਪਣੇ ਆਪ ਨੂੰ ਰੱਖਿਅਕ ਦੱਸ ਰਹੇ ਹੋ। ਇਸ ਦੇ ਇਲਾਵਾ ਅਪਸ਼ਬਦੀ ਭਾਸ਼ਾ 'ਚ ਕਿਹਾ ਕਿ ਬਾਰਡਰ 'ਤੇ ਥੋੜੀ ਜਿਹੀ ਗੋਲੀਬਾਰੀ ਕਰਕੇ ਉਸ ਨੂੰ ਸਰਜੀਕਲ ਸਟਰਾਈਕ ਕਹਿੰਦੇ ਹੋ, ਹੁਣ ਲਓ ਸਾਈਬਰ ਵਾਰ।
Microsoft ਨੇ ਬੰਦ ਕੀਤਾ ਆਪਣੇ ਫਿਟਨੈੱਸ ਬੈਂਡ ਦਾ ਪ੍ਰਾਡਕਸ਼ਨ
NEXT STORY