ਜਲੰਧਰ- ਬੀਤੀ ਰਾਤ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਅਮਰੀਕੀ ਕਾਂਗਰਸ ਦੇ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਨੇ ਢੇਰਾਂ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਅਮਰੀਕੀ ਸੰਸਦ 'ਚ ਜਦੋਂ ਜ਼ੁਕਰਬਰਗ ਤੋਂ ਸੋਸ਼ਲ ਨੈੱਟਵਰਕ ਦੇ ਭਵਿੱਖ ਬਾਰੇ ਪੁੱਛਿਆ ਗਿਆ ਤਾਂ ਜਵਾਬ ਆਇਆ ਫੇਸਬੁੱਕ ਦਾ ਇਕ ਫ੍ਰੀ ਵਰਜਨ ਹਮੇਸ਼ਾ ਮੌਜੂਦ ਰਹੇਗਾ। ਦਰਅਸਲ ਜਦੋਂ ਕਾਫੀ ਸਾਂਸਦਾਂ ਦੁਆਰਾ ਜ਼ੁਕਰਬਰਗ ਤੋਂ ਪੁੱਛਿਆ ਗਿਆ ਕਿ ਕੀ ਉਹ ਫੇਸਬੁੱਕ ਦਾ ਇਕ ਐਡ-ਫ੍ਰੀ ਵਰਜਨ ਲਿਆਉਣ ਬਾਰੇ ਸੋਚਦੇ ਹਨ, ਜੋ ਪੇਡ ਵੀ ਹੋਵੇ। ਤਾਂ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਜ਼ੁਕਰਬਰਗ ਨੇ ਸਾਂਸਦ ਆਰਿਨ ਹੈਚ ਨੂੰ ਕਿਹਾ ਕਿ ਫੇਸਬੁੱਕ ਦਾ ਇਕ ਫ੍ਰੀ ਵਰਜਨ ਹਮੇਸ਼ਾ ਮੌਜੂਦ ਰਹੇਗਾ, ਜਦ ਕਿ ਇਕ ਪੇਡ ਵਰਜਨ ਬਾਰੇ ਸੋਚਿਆ ਜਾ ਸਕਦਾ ਹੈ।
ਆਰਿਨ ਹੈਚ ਨੇ ਜ਼ੁਕਰਬਰਗ ਤੋਂ ਪੁੱਛਿਆ ਕਿ ਤੁਸੀਂ ਕਿਹਾ ਫੇਸਬੁੱਕ ਹਮੇਸ਼ਾ ਲਈ ਮੁਫਤ ਰਹੇਗਾ, ਕੀ ਇਹੀ ਤੁਹਾਡਾ ਉਦੇਸ਼ ਹੈ? ਜਵਾਬ 'ਚ ਫੇਸਬੁੱਕ ਸੀ.ਈ.ਓ. ਨੇ ਕਿਹਾ ਕਿ ਜੀ ਹਾਂ। ਅਸੀਂ ਹਮੇਸ਼ਾ ਫੇਸਬੁੱਕ ਨੂੰ ਮੁਫਤ ਰੱਖਣਾ ਚਾਹੁੰਦੇ ਹਾਂ। ਇਹ ਸਾਡੇ ਮਿਸ਼ਨ ਹੈ ਕਿ ਅਸੀਂ ਦੁਨੀਆ ਭਰ ਦੇ ਲੋਕਾਂ ਨੂੰ ਆਪਸ 'ਚ ਜੋੜ ਸਕੀਏ, ਲੋਕਾਂ ਨੂੰ ਇਕ-ਦੂਜੇ ਦੇ ਕਰੀਬ ਲਿਆ ਸਕੀਏ। ਅਜਿਹੇ 'ਚ ਸਾਡਾ ਭਰੋਸਾ ਹੈ ਕਿ ਸਾਨੂੰ ਅਜਿਹੀ ਸੇਵਾ ਦੇਣ ਦੀ ਲੋੜ ਹੈ ਜਿਸ ਨੂੰ ਸਾਰੇ ਲੋਕਾਂ ਤਕ ਪਹੁੰਚਾਇਆ ਜਾ ਸਕੇ। ਬਾਅਦ 'ਚ ਜ਼ੁਕਰਬਰਗ ਨੇ ਇਕ ਹੋਰ ਸਾਂਸਦ ਨੂੰ ਕਿਹਾ ਕਿ ਪੇਡ ਵਰਜਨ ਬਾਰੇ ਸੋਚਣਾ ਜ਼ਿਆਦਾ ਬਿਹਤਰ ਹੋਵੇਗਾ।
ਡਿਊਲ ਰਿਅਰ ਕੈਮਰਾ ਨਾਲ ਬਲੈਕਬੇਰੀ Athena ਸਮਾਰਟਫੋਨ ਹੋਵੇਗਾ ਪੇਸ਼
NEXT STORY