ਵਾਸ਼ਿੰਗਟਨ — ਆਪਣੇ ਸੁਪਨਿਆਂ ਨੂੰ ਨਵੀਂ ਉਡਾਣ ਦੇਣ ਅਤੇ ਕਿਸਮਤ ਚਮਕਾਉਣ ਲਈ ਕਈ ਭਾਰਤੀ ਅਮਰੀਕਾ ਜਾਂਦੇ ਹਨ। ਇਨ੍ਹਾਂ 'ਚੋਂ ਕਈ ਭਾਰਤੀ-ਅਮਰੀਕੀ ਨਾਗਰਿਕ ਉਥੋਂ ਚੈਰੀਟੇਬਲ ਕੰਮਾਂ 'ਚ ਵੀ ਲੱਗੇ ਹਨ। ਇਸ ਕੜੀ 'ਚ ਇਕ ਨਵਾਂ ਨਾਂ ਜੁੜਿਆ ਹੈ ਕਿਰਨ ਪਟੇਲ ਦਾ, ਜਿਨ੍ਹਾਂ ਨੇ ਫਲੋਰੀਡਾ ਯੂਨੀਵਰਸਿਟੀ ਨੂੰ 50 ਕਰੋੜ ਡਾਲਰ (1300 ਕਰੋੜ ਰੁਪਏ) ਦੀ ਵੱਡੀ ਰਕਮ ਦਾਨ ਕਰ ਦਿੱਤੀ।
ਜਦੋਂ ਕਿਰਨ ਪਟੇਲ 8 ਸਾਲ ਦੇ ਸਨ ਉਦੋਂ ਮਿਲਣ ਵਾਲੀ ਆਪਣੀ ਪਾਕੇਟ ਮਨੀ ਦੇ ਪੈਸਿਆਂ ਨੂੰ ਪਿੱਗੀ ਬੈਂਕ (ਗੱਲੇ) 'ਚ ਪਾ ਦਿੰਦੇ ਸਨ। ਜਦਕਿ ਉਨ੍ਹਾਂ ਦਾ ਛੋਟਾ ਭਰਾ ਅਤੇ ਦੋਸਤ ਇਨ੍ਹਾਂ ਪੈਸਿਆਂ ਨਾਲ ਚਾਕਲੇਟ ਅਤੇ ਸੋਡਾ ਖਰੀਦ ਲੈਂਦੇ ਸਨ।
ਕੁਝ ਸਾਲਾਂ 'ਚ ਕਿਰਨ ਪਟੇਲ ਨੇ ਆਪਣੀ ਪਾਕੇਟ ਮਨੀ ਨਾਲ ਇੰਨੇ ਪੈਸੇ ਬਚਾ ਲਏ ਕਿ ਉਹ ਆਪਣੇ ਲਈ, ਮਾਤਾ-ਪਿਤਾ ਅਤੇ ਦੋਹਾਂ ਭਰਾਵਾਂ ਲਈ ਜਹਾਜ਼ ਦੀ ਟਿਕਟ ਖਰੀਦ ਸਕਣ ਅਤੇ ਇਸ ਤਰ੍ਹਾਂ ਉਹ 12 ਸਾਲ ਬਾਅਦ ਸਮੁੰਦਰੀ ਰਸਤੇ ਰਾਹੀਂ ਜ਼ਾਂਬਿਆ ਤੋਂ ਭਾਰਤ ਦੀ ਯਾਤਰਾ ਕਰਨ 'ਚ ਕਾਮਯਾਬ ਰਹੇ।
ਅੱਜ 60 ਸਾਲ ਬਾਅਦ ਡਾਕਟਰ ਕਿਰਨ ਸੀ ਪਟੇਲ ਜਦੋਂ ਇਹ ਕਹਾਣੀ ਸੁਣਾ ਰਹੇ ਸਨ ਤਾਂ ਉਹ ਆਪਣੇ 14 ਸੀਟ ਵਾਲੇ ਵੱਡੇ ਤੋਂ ਨਿੱਜੀ ਜਹਾਜ਼ 'ਚ ਬੈਠੇ ਸਨ। ਉਨ੍ਹਾਂ ਨੇ ਜ਼ਾਂਬਿਆ ਦੇ ਛੋਟੇ ਜਿਹੇ ਸ਼ਹਿਰ ਤੋਂ ਨਿਕਲ ਕੇ ਫਲੋਰਿਡਾ ਤੱਕ ਦਾ ਸਫਰ ਤੈਅ ਕੀਤਾ।
ਕੁਝ ਹੀ ਘੰਟਿਆਂ ਬਾਅਦ ਡਾਕਟਰ ਪਟੇਲ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਪਲੱਵੀ ਪਟੇਲ ਨੇ ਫਲੋਰਿਡਾ ਯੂਨੀਵਰਸਿਟੀ ਨੂੰ 1300 ਕਰੋੜ ਰੁਪਏ ਦਾਨ ਦੇਣ ਦਾ ਵਾਅਦਾ ਕੀਤਾ। ਕਿਸੇ ਵੀ ਭਾਰਤੀ-ਅਮਰੀਕ ਵੱਲੋਂ ਅਮਰੀਕੀ ਸੰਸਥਾਨ ਨੂੰ ਦਿੱਤੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਦਾਨ ਰਾਸ਼ੀ ਹੈ। ਇਸ ਰਾਸ਼ੀ ਨਾਲ ਨੋਵਾ ਸਾਊਥਇਸਟਰਨ ਯੂਨੀਵਰਸਿਟੀ (ਐੱਨ. ਐੱਸ. ਯੂ.) 2 ਮੈਡੀਕਲ ਕਾਲਜ ਬਣਾਵੇਗੀ, 1 ਫਲੋਰਿਡਾ 'ਚ ਤਾਂ ਦੂਜਾ ਭਾਰਤ 'ਚ।
ਡਾਕਟਰ ਪਟੇਲ ਕਹਿੰਦੇ ਹਨ, ਮੈਂ ਬਚਪਨ 'ਚ ਹੀ ਇਹ ਗੱਲ ਸਿੱਖ ਲਈ ਸੀ ਕਿ ਜੇਕਰ ਅਸੀਂ ਇਕ ਰੁਪਿਆ ਬਚਾਉਂਦੇ ਹਨ ਤਾਂ ਉਹ ਇਕ ਰੁਪਏ ਕਮਾਉਣ ਜਿਹਾ ਹੀ ਹੈ, ਅਤੇ ਇਸ ਨੂੰ ਉਥੇ ਦੇਣਾ ਚਾਹੀਦਾ ਜਿੱਥੇ ਇਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੋਵੇ।'' ਪਟੇਲ ਉਸ ਦੌਰ 'ਚ ਵੱਡੇ ਹੋਏ ਜਦੋਂ ਜ਼ਾਂਬਿਆ 'ਚ ਰੰਗਭੇਦ ਦੀ ਸਮੱਸਿਆ ਬਹੁਤ ਜ਼ਿਆਦਾ ਸੀ। ਉਨ੍ਹਾਂ ਨੂੰ ਸਕੂਲ ਜਾਣ ਲਈ ਸ਼ਹਿਰ ਤੋਂ 80 ਕਿ. ਮੀ. ਦੂਰ ਜਾਣਾ ਪਿਆ, ਕਿਉਂਕਿ ਉਨ੍ਹਾਂ ਦੇ ਸ਼ਹਿਰ 'ਚ ਕਾਲੇ ਬੱਚਿਆਂ ਲਈ ਕੋਈ ਸੂਕਲ ਨਹੀਂ ਸੀ। ਉਨ੍ਹਾਂ ਨੇ ਭਾਰਤ 'ਚ ਮੈਡੀਕਲ ਦੀ ਪੜਾਈ ਕੀਤੀ ਫਿਰ ਆਪਣੀ ਪਤਨੀ ਨਾਲ 1976 'ਚ ਉਹ ਅਮਰੀਕਾ ਚੱਲੇ ਗਏ।
ਪੇਸ਼ੇ ਤੋਂ ਦਿਲ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਪਟੇਲ ਨੇ ਇਕ ਵੱਡਾ ਬਿਜ਼ਨੈੱਸ ਸ਼ੁਰੂ ਕੀਤਾ। ਉਨ੍ਹਾਂ ਨੇ ਵੱਖ-ਵੱਖ ਮਾਹਿਰਤਾ ਵਾਲੇ ਡਾਕਟਰਾਂ ਦਾ ਇਕ ਨੈੱਟਵਰਕ ਤਿਆਰ ਕੀਤਾ। ਸਾਲ 1992 'ਚ ਉਨ੍ਹਾਂ ਨੇ ਇਕ ਹੈਲਥ ਇੰਸ਼ਯੋਰੇਂਸ ਕੰਪਨੀ ਖਰੀਦੀ ਜਿਹੜੀ ਖਤਮ ਹੋਣ ਦੀ ਕਗਾਰ 'ਤੇ ਸੀ। 10 ਸਾਲ ਬਾਅਦ ਜਦੋਂ ਉਨ੍ਹਾਂ ਨੇ ਇਸ ਕੰਪਨੀ ਨੂੰ ਵੇਚਿਆ ਤਾਂ ਇਸ 'ਚ 4 ਲੱਖ ਤੋਂ ਜ਼ਿਆਦਾ ਮੈਂਬਰ ਸਨ ਅਤੇ ਇਸ ਦਾ ਟਰਨ-ਉਵਰ 100 ਕਰੋੜ ਡਾਲਰ ਤੋਂ ਉਪਰ ਪਹੁੰਚ ਚੁੱਕਿਆ ਸੀ।
ਡਾਕਟਰ ਪਟੇਲ ਖੁਦ ਨੂੰ ਇਕ ਹਮਲਾਵਰ ਉਦਮੀ ਕਹਾਉਣਾ ਪਸੰਦ ਕਰਦੇ ਹਨ। ਉਹ ਇਕ ਪੁਰਾਣੀ ਗੁਜਰਾਤੀ ਕਹਾਵਤ 'ਚ ਵਿਸ਼ਵਾਸ ਕਰਦੇ ਹਨ, ਜਿਸ ਦਾ ਮਤਲਬ ਹੈ, ''ਜਦੋਂ ਤਰੱਕੀ ਦੀ ਦੇਵੀ ਖੁਦ ਤੁਹਾਡੇ ਦਰਵਾਜ਼ੇ 'ਤੇ ਦਸਤਕ ਦੇਵੇ, ਉਦੋਂ ਸਾਨੂੰ ਆਪਣਾ ਮੂੰਹ ਧੋਣ ਲਈ ਦੂਰ ਨਹੀਂ ਜਾਣਾ ਚਾਹੀਦਾ।''
ਡਾਕਟਰ ਪਟੇਲ ਕਹਿੰਦੇ ਹਨ, ''ਮੈਂ ਰਿੱਸਕ ਲੈਣ ਵਾਲਾ ਇਨਸਾਨ ਹਾਂ ਜਿਹੜਾ 90 ਮੀਲ ਪ੍ਰਤੀ ਘੰਟੇ ਦੀ ਰਫਤਾਰ ਦੌੜਣਾ ਚਾਹੁੰਦਾ ਹਾਂ, ਮੇਰਾ ਪੈਰ ਹਮੇਸ਼ਾ ਐਕਸੇਲੈਰੇਟਰ 'ਤੇ ਰਹਿੰਦਾ ਹੈ। ਆਪਣੀ 44 ਸਾਲਾ ਪਤਨੀ ਡਾਕਟਰ ਪਲੱਵੀ ਪਟੇਲ ਵੱਲ ਇਸ਼ਾਰਾ ਕਰਦੇ ਹੋਏ ਉਹ ਕਹਿੰਦੇ ਹਨ, ''ਮੇਰੀ ਰਫਤਾਰ ਨੂੰ ਸੰਭਾਲਣ ਵਾਲੀ ਅਤੇ ਐਕਸੇਲੈਰੇਟਰ 'ਤੇ ਬ੍ਰੇਕ ਲਾਉਣ ਵਾਲੀ ਇਹ ਹੈ।''
ਹਾਲ ਦੇ ਸਾਲਾਂ 'ਚ ਕਈ ਕਾਮਯਾਬ ਭਾਰਤੀ-ਅਮਰੀਕੀ ਨਾਗਰਿਕਾਂ ਨੇ ਦਾਨ ਦੇਣ ਦੀ ਆਪਣੀ ਆਦਤਾਂ 'ਚ ਬਦਲਾਅ ਕੀਤਾ ਗਿਆ ਹੈ। ਉਹ ਮੰਦਰਾਂ ਅਤੇ ਧਾਰਮਿਕ ਥਾਵਾਂ 'ਤੇ ਦਾਨ ਦੇਣ ਦੀ ਥਾਂ ਕੁਝ ਸੰਗਠਨ ਬਣਾਉਣ ਲੱਗੇ ਹਨ।
ਦਾਨ ਦੇਣ ਵਾਲਿਆਂ ਦੀ ਲਿਸਟ 'ਚ ਪਟੇਲ ਤੋਂ ਇਲਾਵਾ ਕਈ ਹੋਰ ਲੋਕ ਵੀ ਸ਼ਾਮਲ ਹਨ। 2015 'ਚ ਚੰਦ੍ਰਿਕਾ ਅਤੇ ਰੰਜਨ ਟੰਡਨ ਨੇ ਨਿਊਯਾਰਕ ਯੂਨੀਵਰਸਿਟੀ ਸਕੂਲ ਆਫ ਇੰਜੀਨਿਅਰਿੰਗ ਲਈ 650 ਕਰੋੜ ਰੁਪਏ ਦਾਨ ਦੇਣ ਦਾ ਵਾਅਦਾ ਕੀਤਾ ਸੀ। ਇਸ ਤਰ੍ਹਾਂ ਸੰਜੂ ਬੰਸਲ ਫਾਉਂਡੇਸ਼ਨ ਵਾਸ਼ਿੰਗਟਨ ਡੀ. ਸੀ. ਇਲਾਕੇ 'ਚ ਦਾਨ ਦਿੰਦੀ ਹੈ।
ਪਟੇਲ ਕਹਿੰਦੇ ਹਨ ਕਿ ਜੇਕਰ ਉਹ ਅਮੀਰ ਨਾ ਹੁੰਦਾ ਤਾਂ ਉਦੋਂ ਵੀ ਉਹ ਦੂਜਿਆਂ ਦੀ ਮਦਦ ਜ਼ਰੂਰ ਕਰਦੇ। ਉਹ ਕਹਿੰਦੇ ਹਨ, ''ਜ਼ਾਂਬਿਆ ਜਾਂ ਗੁਜਰਾਤ 'ਚ ਮੇਰੇ ਪਿਤਾ ਕੋਲ ਬਹੁਤ ਜ਼ਿਆਦਾ ਪੈਸਾ ਨਹੀਂ ਸੀ, ਫਿਰ ਵੀ ਉਹ ਹਮੇਸ਼ਾ ਜ਼ਰੂਰਤਮੰਦਾਂ ਦੀ ਮਦਦ ਕਰਦੇ ਸਨ।''
ਡਾਕਟਰ ਪਟੇਲ ਨੇ ਗੁਜਰਾਤ ਦੇ ਇਕ ਪਿੰਡ 'ਚ 50 ਬੈੱਡ ਵਾਲੇ ਇਕ ਹਸਪਤਾਲ ਸਮੇਤ ਕਈ ਦੂਜੇ ਚੈਰੀਟੇਬਲ ਕੰਮਾਂ ਲਈ ਦਾਨ ਕੀਤਾ ਹੈ। ਪਟੇਲ ਨੇ ਦੱਸਿਆ ਕਿ ਉਨ੍ਹਾਂ ਦੇ ਦਾਨ ਦੀ ਰਕਮ 'ਚੋਂ 5 ਕਰੋੜ ਡਾਲਰ ਤਾਂ ਸਿੱਧੀ ਸਕੂਲ ਦੇ ਖਾਤਿਆਂ 'ਚ ਚੱਲੇ ਜਾਵੇਗੀ। ਜਦਕਿ 15 ਕਰੋੜ ਡਾਲਰ ਨਾਲ ਮੈਡੀਕਲ ਸਿੱਖਿਆ ਲਈ ਇਮਾਰਤ ਬਣਾਈ ਜਾਵੇਗੀ।
ਇੰਨੀ ਵੱਡੀ ਰਕਮ ਦਾਨ ਦੇਣ ਦਾ ਪ੍ਰਮੁੱਖ ਟੀਚਾ ਫਲੋਰਿਡਾ ਦੇ ਵਿਦਿਆਰਥੀਆਂ ਨੂੰ ਭਾਰਤ 'ਚ ਸਿਹਤ ਸਬੰਧੀ ਅਨੁਭਵ ਦੇਣਾ ਅਤੇ ਭਾਰਤੀ ਵਿਦਿਆਰਥੀਆਂ ਨੂੰ ਫਲੋਰਿਡਾ ਦੇ ਸੰਸਥਾਨ 'ਚੋਂ ਇਕ ਸਾਲ ਬਿਤਾਉਣ ਦਾ ਮੌਕਾ ਦੇਣਾ ਹੈ। ਨਾਲ ਹੀ ਭਾਰਤ ਅਤੇ ਜ਼ਾਂਬਿਆ 'ਚ ਸਿਹਤ ਸੇਵਾਵਾਂ ਨੂੰ ਬਹਿਤਰ ਕਰਨਾ ਅਤੇ ਉਚਿਤ ਦਰਾਂ 'ਤੇ ਇਲਾਜ ਮੁਹੱਈਆ ਕਰਾਉਣਾ ਸ਼ਾਮਲ ਹੈ।
ਡਾਕਟਰ ਪਟੇਲ ਦੱਸਦੇ ਹਨ ਕਿ, ''ਜ਼ਾਂਬਿਆ ਦੇ ਇਕ ਵਿਦਿਆਰਥੀ ਨੂੰ ਭਾਰਤ 'ਚ ਪੱੜਣ ਅਤੇ ਰਹਿਣ ਲਈ 13 ਲੱਖ ਰੁਪਏ ਤੋਂ ਘੱਟ ਕਰਨਾ ਹੁੰਦਾ ਹੈ, ਅਸੀਂ ਹਜ਼ਾਰਾਂ ਲੋਕਾਂ ਨੂੰ ਇਸ ਦੇ ਜ਼ਰੀਏ ਮਦਦ ਪਹੁੰਚਾ ਸਕਦੇ ਹਾਂ।
ਡਾਕਟਰ ਪਟੇਲ ਇਕ ਆਲੀਸ਼ਾਨ ਜ਼ਿੰਦਗੀ ਜਿਉਣ ਵਾਲੇ ਵਿਅਕਤੀ ਨਜ਼ਰ ਆਉਂਦੇ ਹਨ। ਪਿਛਲੇ 5 ਸਾਲ 'ਚ ਉਨ੍ਹਾਂ ਨੇ 4 ਪ੍ਰਾਈਵੇਟ ਜੈੱਟ ਖਰੀਦੇ ਅਤੇ ਫਿਲਹਾਲ ਉਹ ਫਲੋਰਿਡਾ ਦੇ ਟੈਮਾ 'ਚ ਇਕ ਮਹਿਲ ਜਿਹਾ ਘਰ ਬਣਵਾ ਰਹੇ ਹਨ। 40 ਬੈਡਰੂਮ ਵਾਲੇ ਉਨ੍ਹਾਂ ਦੇ ਬੰਗਲੇ ਨੂੰ ਲਾਲ ਪੱਥਰ ਨਾਲ ਬਣਾਇਆ ਜਾ ਰਿਹਾ ਹੈ। ਇਹ ਪੱਥਰ ਵਿਸ਼ੇਸ਼ ਰੂਪ ਨਾਲ ਭਾਰਤ ਤੋਂ ਮੰਗਾਇਆ ਗਿਆ ਹੈ। ਪਿਛਲੇ 5 ਸਾਲ ਤੋਂ 100 ਤੋਂ ਜ਼ਿਆਦਾ ਲੋਕ ਇਸ ਨੂੰ ਬਣਾ ਰਹੇ ਹਨ। ਪਟੇਲ ਮੰਨਦੇ ਹਨ ਕਿ ਜਦੋਂ ਉਹ ਬੰਗਲਾ ਤਿਆਰ ਹੋ ਜਾਵੇਗਾ ਤਾਂ ਉਨ੍ਹਾਂ ਦੀਆਂ 3 ਪੀੜੀਆਂ ਇਸ 'ਚ ਰਹਿ ਸਕਣਗੀਆਂ।
ਡਾਕਟਰ ਪਟੇਲ ਦੀ ਪਤਨੀ ਕਹਿੰਦੀ ਹੈ ਕਿ ਪ੍ਰਾਈਵੇਟ ਜੈੱਟ ਰਾਹੀਂ ਉਡਾਣ ਜਾਂ ਕਿਸੇ ਆਲੀਸ਼ਾਨ ਬੰਗਲੇ 'ਚ ਰਹਿਣਾ ਉਨ੍ਹਾਂ ਵਧੀਆ ਵੀ ਨਹੀਂ ਹੈ। ਜਿੰਨਾ ਉਹ ਆਮ ਪਰਿਵਾਰ 'ਚ ਰਹਿ ਕੇ ਮਹਿਸੂਸ ਕਰਦੀ ਸੀ। ਉਹ ਕਹਿੰਦੀ ਹੈ ਕਿ ਉਨ੍ਹਾਂ ਦੇ ਪਤੀ ਨੇ ਇੰਨਾ ਕਮਾਇਆ ਹੈ ਇਸ ਲਈ ਉਹ ਖਰਚ ਕਰਨ ਦਾ ਅਧਿਕਾਰ ਵੀ ਰੱਖਦੇ ਹਨ। ਉਹ ਆਪਣੇ ਪਤੀ ਨੂੰ ਕਿਫਾਇਤ ਦੇ ਹਿਸਾਬ ਨਾਲ ਖਰਚ ਕਰਨ ਵਾਲਾ ਦੱਸਦੀ ਹੈ।
ਆਪਣੇ ਬੱਚਿਆਂ ਦੀ ਇਕ ਗੱਲ ਯਾਦ ਕਰਦੇ ਹੋਏ ਡਾਕਟਰ ਪਲੱਵੀ ਪਟੇਲ ਦੱਸਦੀ ਹੈ ਕਿ ਉਨ੍ਹਾਂ ਦੇ ਬੱਚਾ ਸ਼ਿਲਨ 9 ਸਾਲ ਦਾ ਸੀ, ਇਕ ਦਿਨ ਉਹ ਸਕੂਲ ਨਾਲ ਤੋਂ ਵਾਪਸ ਆਇਆ ਅਤੇ ਉਸ ਨੇ ਆਪਣੇ ਪਿਤਾ ਤੋਂ ਪੁੱਛਿਆ ''ਪਾਪਾ ਕੀ ਅਸੀਂ ਅਮੀਰ ਹਾਂ? ਤਾਂ ਡਾਕਟਰ ਪਟੇਲ ਨੇ ਜਵਾਬ ਦਿੱਤਾ, ਅਮੀਰ ਮੈਂ ਹਾਂ ਤੂੰ ਨਹੀਂ।''
ਉਹ ਕਹਿੰਦੀ ਹੈ, ''ਅਸੀਂ ਇਸੇ ਤਰ੍ਹਾਂ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ ਹੈ, ਉਨ੍ਹਾਂ ਨੂੰ ਹਮੇਸ਼ਾ ਇਹ ਧਿਆਨ ਦਿਵਾਇਆ ਹੈ ਕਿ ਉਨ੍ਹਾਂ ਆਪਣੀ ਜ਼ਿੰਦਗੀ ਖੁਦ ਬਣਾਉਣੀ ਹੋਵੇਗੀ।''
ਸੁਹਾਗਰਾਤ 'ਤੇ ਲਾੜੇ ਨੂੰ ਸੁੱਤਿਆਂ ਛੱਡ ਭੱਜ ਜਾਂਦੀ ਹੈ ਇਹ ਦੁਲਹਨ
NEXT STORY