ਲੰਡਨ— ਭਾਰਤ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਆਪਣੀ ਮੁਹਿੰਮ ਦੀ ਨਿਰਾਸ਼ਾਜਨਕ ਸ਼ੁਰੂਆਤ ਕੀਤੀ। ਭਾਰਤੀ ਦੌੜਾਕ ਦੂਤੀਚੰਦ ਅਤੇ ਰਿਲੇ ਦੌੜਾਕ ਮੁਹੰਮਦ ਅਨਸ ਯਾਹਯਾ ਪਹਿਲੇ ਦੌਰ ਦੀ ਹੀਟ 'ਚ ਬਾਹਰ ਹੋ ਗਏ। ਦੂਜੇ ਦਿਨ 'ਚ 7 ਮੁਕਾਬਲਿਆਂ ਦੇ ਹੇਪਟਾਥਲਨ 'ਚ ਸਵਪਨਾ ਬਰਮਨ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।
ਕੁਆਲੀਫਿਕੇਸ਼ਨ ਮਾਰਕ ਹਾਸਲ ਨਹੀਂ ਕਰ ਸਕਣ ਦੇ ਬਾਵਜੂਦ ਕੋਟੇ ਤੋਂ ਪ੍ਰਵੇਸ਼ ਕਰਨ ਵਾਲੀ ਦੁਤੀ ਮਹਿਲਾਵਾਂ ਦੇ 100 ਮੀਟਰ ਦੇ ਪਹਿਲੇ ਦੌਰ 'ਚ ਪੰਜਵੀਂ ਹੀਟ 'ਚ ਛੇਵੇਂ ਸਥਾਨ 'ਤੇ ਰਹੀ। ਉਸ ਨੇ 12.07 ਸਕਿੰਟ ਦਾ ਸਮਾਂ ਕੱਢਿਆ। ਉਹ ਇਸ ਸੈਸ਼ਨ ਦਾ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ (11.30 ਸਕਿੰਟ) ਦਾ ਨਹੀਂ ਦੋਹਰਾ ਸੀ। ਹਲਕੀ ਵਰਖਾ ਕਾਰਨ ਹਾਲਾਂਕਿ ਟ੍ਰੈਕ ਥੋੜ੍ਹਾ ਗਿੱਲਾ ਸੀ ਅਤੇ ਤਾਪਮਾਨ ਵੀ 20 ਡਿਗਰੀ ਤੋਂ ਘੱਟ ਸੀ।
ਉਹ 47 ਐਥਲੀਟਾਂ 'ਚ 38ਵੇਂ ਸਥਾਨ 'ਤੇ ਰਹੀ। ਛੇਵੀਂ ਲੇਨ 'ਚ ਦੌੜਨ ਵਾਲੀ ਦੁਤੀ ਨੇ ਕਿਹਾ ਕਿ ਗਲਤ ਸ਼ੂਰਆਤ ਦੇ ਕਾਰਨ ਪੰਜਵੀਂ ਲੇਨ 'ਚ ਜਰਮਨ ਐਥਲੀਟ ਤਤਜਾਨਾ ਪਿੰਟੋ ਦੇ ਅਯੋਗ ਕਰਾਰ ਦਿੱਤੇ ਜਾਣ ਦੇ ਕਾਰਨ ਉਹ ਡਰੀ ਹੋਈ ਸੀ। ਉਨ੍ਹਾਂ ਕਿਹਾ, ''ਮੇਰੇ ਨਾਲ ਦੀ ਲੜਕੀ ਗਲਤ ਸ਼ੁਰੂਆਤ ਦੇ ਕਾਰਨ ਅਯੋਗ ਕਰਾਰ ਦਿੱਤੀ ਗਈ ਸੀ। ਮੈਂ ਇੰਨੀ ਤੇਜ਼ ਨਹੀਂ ਦੌੜ ਸਕੀ, ਲਿਹਾਜ਼ਾ ਟਾਈਮਿੰਗ ਖਰਾਬ ਸੀ।''
ਰਾਮਕ੍ਰਿਸ਼ਨਨ ਗਾਂਧੀ ਤੇ ਸੱਤਿਆਨਾਰਾਇਨ ਨੂੰ ਮਿਲੇਗਾ ਦਰੋਣਾਚਾਰੀਆ ਪੁਰਸਕਾਰ
NEXT STORY