ਅੰਮ੍ਰਿਤਸਰ (ਪ੍ਰਿਥੀਪਾਲ) - ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਮਜੀਠਾ ਵਿਖੇ ਐੱਮ. ਡੀ. ਮੰਗਲ ਸਿੰਘ ਕਿਸ਼ਨਪੁਰੀ ਤੇ ਚੇਅਰਮੈਨ ਜਸਪਿੰਦਰ ਸਿੰਘ ਕਾਹਲੋਂ ਦੀ ਅਗਵਾਈ ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਸਮਰਪਤ ਸਮਾਗਮ ਕਰਾਇਆ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਦੇ ਇੰਟਰ ਹਾਊਸ ਮੁਕਾਬਲੇ ਕਰਾਏ ਗਏ। ਬਚਿਆਂ ਨੇ ਬਾਵਾ, ਮਿਰਜ਼਼ਾ, ਗਜ਼ਲਾਂ ਤੇ ਟੱਪੇ ਗਾ ਕੇ ਆਪਣੀ ਕਲਾ ਦੇ ਜ਼ੌਹਰ ਦਿਖਾਏ। ਮੌਕੇ ’ਤੇ ਜੱਜਾਂ ਦੀ ਭੂਮਿਕਾ ਚੇਅਰਮੈਨ ਜਸਪਿੰਦਰ ਸਿੰਘ ਕਾਹਲੋਂ, ਪ੍ਰਿੰਸੀ; ਅਮਨਦੀਪ ਕੌਰ, ਗੁਰਦੇਵ ਸਿੰਘ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਨੇ ਨਿਭਾਈ। ਇਸ ਮੌਕੇ ਪ੍ਰਿੰਸੀ. ਸ਼੍ਰੀ ਮਤੀ ਹਰਿੰਦਰਪਾਲ ਕੌਰ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਹਾਰਨ ਲਈ ਮਿਊਜ਼ਿਕ ਅਧਿਆਪਕ ਰਾਮ ਸਰੂਪ ਦੀ ਸ਼ਲਾਘਾ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਰੋਜ਼ ਤੇ ਪੈਂਸੀ ਹਾਊਸ ਦੇ ਵਿਦਿਆਰਥੀ ਪਵਿੱਤਪਾਲ ਸਿੰਘ ਤੇ ਸਚਿਨ ਬਵੇਰੀਆ ਦੂਸਰੇ ਸਥਾਨ ਤੇ, ਹਾਊਸ ਲਿਲੀ ਦੀ ਮਨਤਾਜ ਕੌਰ ਅਤੇ ਤੀਸਰਾ ਸਥਾਨ ਡੇਜ਼ੀ ਹਾਊਸ ਦੀ ਸ਼ਭਿਤਾ ਨੇ ਪ੍ਰਾਪਤ ਕੀਤਾ। ਅੰਤ ਵਿੱਚ ਮੰਗਲ ਸਿੰਘ ਕਿਸ਼ਨਪੁਰੀ ਤੇ ਜਸਪਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਦੀ ਅਹਿਮੀਅਤ ਤੋਂ ਜਾਣੂੰ ਕਰਾਉਂਦਿਆ ਪੰਡਤ ਜਵਾਹਰ ਲਾਲ ਨਹਿਰੂ ਦੀ ਜੀਵਨੀ ਬਾਰੇ ਦੱਸਿਆ। ਇਸ ਮੌਕੇ ਪ੍ਰਿੰਸੀ. ਐੱਚ. ਪੀ. ਕੌਰ, ਤਨਵੀਰ ਕਾਹਲੋਂ, ਰੁਆਬ ਸਿੰਘ ਕਾਹਲੋਂ, ਸਕੂਲ ਸਟਾਂਫ ਤੇ ਵਿਦਿਆਰਥੀ ਹਾਜ਼ਰ ਸਨ।
ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ’ਚ ਪ੍ਰੀ ਪ੍ਰਾਇਮਰੀ ਖੇਡਾਂ ਕਰਵਾਈਆਂ
NEXT STORY