ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਅਖਿਰਕਾਰ ਆਪਣਾ ਨਵਾਂ ਐਂਡ੍ਰਾਇਡ ਸਮਾਰਟਫੋਨ ਐੱਸ9 ਚੀਨ 'ਚ ਲਾਂਚ ਕਰ ਦਿੱਤਾ ਹੈ। ਜਿਓਨੀ ਐੱਸ9 ਦੀ ਕੀਮਤ 2,499 ਚੀਨੀ ਯੁਆਨ (ਕਰੀਬ 24,700 ਰੁਪਏ) ਹੈ। ਇਹ ਫੋਨ 25 ਨਵੰਬਰ ਤੋਂ ਚੀਨ 'ਚ ਖਰੀਦਣ ਲਈ ਉਪਲੇਬਧ ਹੋਵੇਗਾ। ਦੂੱਜੇ ਬਾਜ਼ਾਰÎ 'ਚ ਇਸ ਦੀ ਉਪਲੱਬਧਤਾ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਹ ਫੋਨ ਬਲੈਕ, ਗੋਲਡ ਅਤੇ ਰੋਜ਼ ਗੋਲਡ ਕਲਰ ਵੇਰਿਅੰਟ 'ਚ ਮਿਲੇਗਾ। ਫੋਨ ਨੂੰ ਕੰਪਨੀ ਦੀ ਚੀਨ ਦੀ ਆਧਿਕਾਰਕ ਸਾਈਟ 'ਤੇ ਲਿਸਟ ਕਰ ਦਿੱਤਾ ਗਿਆ ਹੈ।
ਜਿਓਨੀ ਐੱਸ 9 ਸਪੈਸੀਫਿਕੇਸ਼ਨ
- ਡਿਊਲ ਰਿਅਰ ਕੈਮਰਾ।
- ਰਿਅਰ 'ਤੇ ਡਿਊਲ ਟੋਨ ਐੱਲ. ਈ. ਡੀ ਫਲੈਸ਼
- ਸੋਨੀ ਦਾ 13 ਮੈਗਾਪਿਕਸਲ ਸੈਂਸਰ ਅਤੇ ਸੈਮਸੰਗ ਦਾ 5 ਮੈਗਾਪਿਕਸਲ ਸੈਂਸਰ।
- ਸੈਲਫੀ ਲੈਣ ਲਈ 13 ਮੈਗਾਪਿਕਸਲ ਫ੍ਰੰਟ ਕੈਮਰਾ।
- ਫਿੰਗਰਪ੍ਰਿੰਟ ਸੈਂਸਰ।
- 5.5 ਇੰਚ (1080ਗ1920 ਪਿਕਸਲ) ਫੁੱਲ ਐੱਚ. ਡੀ ਐੱਲ. ਟੀ. ਪੀ. ਐੱਸ 2.5ਡੀ ਕਰਵਡ ਗਲਾਸ ਡਿਸਪਲੇ।
- 2 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਹੈਲੀਓ ਪੀ10 ਪ੍ਰੋਸੈਸਰ
- ਗ੍ਰਾਫਿਕਸ ਦੇ ਮਾਲੀ ਟੀ860 ਜੀ. ਪੀ. ਯੂ।
- 4 ਜੀ. ਬੀ ਐੱਲ. ਪੀ. ਡੀ. ਡੀ. ਆਰ3 ਰੈਮ।
- ਇਨਬਿਲਟ ਸਟੋਰੇਜ 64 ਜੀ. ਬੀ।
- ਕਾਰਡ ਸਪੋਰਟ 128 ਜੀ. ਬੀ ਤੱਕ
- ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ।
- ਹਾਇਬਰਿਡ ਡਿਊਲ ਸਿਮ ਸਪੋਰਟ
- ਡਾਇਮੇਂਸ਼ਨ 154.2ਗ76.4ਗ7.4 ਮਿਲੀਮੀਟਰ
- ਵਜਨ 168.2 ਗਰਾਮ।
- 3000 ਐੱਮ. ਏ. ਐੱਚ ਦੀ ਬੈਟਰੀ।
- 4ਜੀ ਵੀ. ਓ. ਐੱਲ. ਟੀ. ਈ ਸਪੋਰਟ, 3ਜੀ, ਵਾਈ-ਫਾਈ 802.11 ਏ/ਬੀ/ਜੀ/ਐੱਨ, ਬਲੂਟੁੱਥ 4.0, ਜੀ. ਪੀ. ਐੱਸ ਅਤੇ ਮਾਇਕ੍ਰੋ ਯੂ. ਐੱਸ ਬੀ ਜਿਹੇ ਫੀਚਰ
ਇਸ ਅਪਡੇਟ ਨਾਲ ਆਪਣੇ ਸਮਾਰਟਫੋਨ 'ਚ ਇਸਤੇਮਾਲ ਕਰੋ ਸਵਿਫਟ ਕੀ ਐਪ ਕੀ-ਬੋਰਡ
NEXT STORY