ਕਿਸੇ ਸਮੇਂ ਸਾਡੀ ਪ੍ਰਾਚੀਨ ਸੱਭਿਅਤਾ, ਸੰਸਕ੍ਰਿਤੀ ਅਤੇ ਉੱਚ ਸੰਸਕਾਰਾਂ ਕਾਰਣ ਸਾਰਾ ਵਿਸ਼ਵ ਮਾਰਗਦਰਸ਼ਨ ਲਈ ਭਾਰਤੀ ਗੁਰੂਆਂ ਦੀ ਸ਼ਰਨ ਵਿਚ ਆਉਣ 'ਚ ਮਾਣ ਮਹਿਸੂਸ ਕਰਦਾ ਸੀ ਪਰ ਅੱਜ ਅਸੀਂ ਆਪਣੇ ਉੱਚ ਸੰਸਕਾਰਾਂ, ਮਾਨਤਾਵਾਂ ਅਤੇ ਮਰਿਆਦਾਵਾਂ ਤੋਂ ਕਿਸ ਹੱਦ ਤਕ ਦੂਰ ਹੋ ਗਏ ਹਾਂ, ਇਹ ਲੱਗਭਗ ਸਵਾ ਮਹੀਨੇ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ:
* 20 ਨਵੰਬਰ ਨੂੰ ਨਾਲਾਸੋਪਾਰਾ ਵਿਚ ਇਕ ਵਿਅਕਤੀ ਨੇ ਘਰ ਵਿਚ ਇਕੱਲੀ ਦੇਖ ਕੇ ਆਪਣੀ 7 ਸਾਲਾ ਮਾਸੂਮ ਬੇਟੀ ਨਾਲ ਹੈਵਾਨੀਅਤ ਕਰ ਦਿੱਤੀ।
* 24 ਨਵੰਬਰ ਦੀ ਰਾਤ ਨੂੰ ਉੱਤਰ ਪ੍ਰਦੇਸ਼ ਵਿਚ ਆਜ਼ਮਗੜ੍ਹ ਜ਼ਿਲੇ ਦੇ ਮੁਬਾਰਕਪੁਰ 'ਚ ਹਵਸ ਦੇ ਭੁੱਖੇ ਮਮੇਰੇ ਭਰਾ ਨੇ ਪਹਿਲਾਂ ਆਪਣੀ ਫੁਫੇਰੀ ਭੈਣ ਦੇ ਪਤੀ, ਭਾਵ ਆਪਣੇ ਜੀਜੇ ਨੂੰ ਜਾਨੋਂ ਮਾਰ ਦਿੱਤਾ ਅਤੇ ਆਪਣੀ ਫੁਫੇਰੀ ਵਿਧਵਾ ਭੈਣ ਅਤੇ ਉਸ ਦੀ ਨਾਬਾਲਗ ਬੇਟੀ, ਭਾਵ ਆਪਣੀ ਭਾਣਜੀ ਨਾਲ ਬਲਾਤਕਾਰ ਕਰ ਕੇ ਵੀਡੀਓ ਵੀ ਬਣਾਇਆ।
* 05 ਦਸੰਬਰ ਨੂੰ ਮੁੰਬਈ ਦੇ ਕਾਂਦੀਵਲੀ ਵਿਚ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਇਕ ਔਰਤ ਨੇ ਸਿਰਫ ਇਕ ਦਿਨ ਪਹਿਲਾਂ ਜੰਮੀ ਆਪਣੀ ਧੀ ਨੂੰ ਇਮਾਰਤ ਦੀ 17ਵੀਂ ਮੰਜ਼ਿਲ ਦੀ ਖਿੜਕੀ 'ਚੋਂ ਹੇਠਾਂ ਸੁੱਟ ਕੇ ਮਾਰ ਦਿੱਤਾ।
* 05 ਦਸੰਬਰ ਨੂੰ ਗੋਰੇਗਾਓਂ (ਪੱ.) ਵਿਚ ਰੋਜ਼-ਰੋਜ਼ ਦੀ ਕੁੱਟਮਾਰ ਤੋਂ ਤੰਗ 2 ਔਰਤਾਂ ਨੇ ਆਪਣੇ ਪਤੀ ਰਾਜੂ ਵਾਘਮਾਰੇ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
* 07 ਦਸੰਬਰ ਨੂੰ ਹਰਿਆਣਾ ਪੁਲਸ ਨੇ ਰੋਹਤਕ ਵਿਚ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਅਤੇ ਅਪਰਾਧ ਲੁਕਾਉਣ ਲਈ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਇੰਦੌਰ ਤੋਂ ਗ੍ਰਿਫਤਾਰ ਕੀਤਾ। ਮੁਲਜ਼ਮ ਨੇ ਇਹ ਅਪਰਾਧ 27-28 ਨਵੰਬਰ ਦੀ ਅੱਧੀ ਰਾਤ ਨੂੰ ਕੀਤਾ ਸੀ।
* 09 ਦਸੰਬਰ ਨੂੰ ਨੀਮਚ ਵਿਚ ਸ਼ਰਾਬ ਪੀ ਕੇ ਆਪਣੀ 8 ਸਾਲਾਂ ਦੀ ਮਾਸੂਮ ਧੀ ਨਾਲ ਵਾਰ-ਵਾਰ ਬਲਾਤਕਾਰ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।
* 12 ਦਸੰਬਰ ਨੂੰ ਭਾਯੰਦਰ (ਮੁੰਬਈ) ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿਚ ਇਕ ਪਿਤਾ ਤੋਂ ਵਾਂਝੀ 9 ਸਾਲਾ ਬੱਚੀ ਵਲੋਂ ਸ਼ੌਚ ਦੌਰਾਨ ਟਾਇਲਟ ਸੀਟ ਗੰਦੀ ਕਰ ਦੇਣ 'ਤੇ ਉਸ ਦੇ ਚਾਚੇ ਨੇ ਗਲਾ ਘੁੱਟ ਕੇ ਉਸ ਦੀ ਜੀਵਨ ਲੀਲਾ ਖਤਮ ਕਰ ਦਿੱਤੀ।
* 12 ਦਸੰਬਰ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਇਕ 20 ਸਾਲਾ ਨੌਜਵਾਨ ਨੂੰ ਬੀਤੇ 3 ਮਹੀਨਿਆਂ ਦੌਰਾਨ ਆਪਣੀ ਮਾਂ ਦਾ ਵਾਰ-ਵਾਰ ਬਲਾਤਕਾਰ ਕਰਨ ਦੇ ਦੋਸ਼ ਵਿਚ ਅਤੇ ਉਸੇ ਦਿਨ ਔਰੰਗਾਬਾਦ ਵਿਚ ਹੀ ਇਕ ਵਿਅਕਤੀ ਨੂੰ ਆਪਣੀ 13 ਸਾਲਾ ਧੀ ਨਾਲ ਬਲਾਤਕਾਰ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ।
* 13 ਦਸੰਬਰ ਨੂੰ ਮਹਾਰਾਸ਼ਟਰ ਦੇ ਪੁਣੇ ਵਿਚ ਇਕ ਵਿਅਕਤੀ ਨੇ ਆਪਣੀ 15 ਸਾਲਾ ਮਤਰੇਈ ਧੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ।
* 16 ਦਸੰਬਰ ਨੂੰ ਝਾਰਖੰਡ ਵਿਚ ਰਾਮਗੜ੍ਹ ਦੇ ਲਾਰੀ ਪਿੰਡ ਵਿਚ ਉਮੇਸ਼ ਕਰਮਾਲੀ (37) ਨਾਂ ਦੇ ਵਿਅਕਤੀ ਨੇ ਆਪਣੀ ਮਾਂ ਫੁਤੁਨ ਦੇਵੀ (62) ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਮਾਰ ਦਿੱਤਾ।
* 20 ਦਸੰਬਰ ਨੂੰ ਹਿਸਾਰ ਦੇ ਆਜ਼ਾਦ ਨਗਰ ਵਿਚ ਸ਼੍ਰਵਣ ਕੁਮਾਰ (35) ਨਾਂ ਦੇ ਵਿਅਕਤੀ ਨੇ ਘਰੇਲੂ ਕਲੇਸ਼ ਕਾਰਣ ਆਪਣੀ ਪਤਨੀ ਸਰਲਾ ਦੇਵੀ (36) ਅਤੇ ਧੀ ਪੂਜਾ (16) ਦੀ ਗਲਾ ਘੁੱਟ ਕੇ ਜੀਵਨ ਲੀਲਾ ਖਤਮ ਕਰ ਦਿੱਤੀ।
* 22 ਦਸੰਬਰ ਨੂੰ ਹਿਮਾਚਲ ਵਿਚ ਚੰਬਾ ਦੇ ਸਾਹੋ ਖੇਤਰ ਵਿਚ ਪ੍ਰੇਮ ਸਬੰਧਾਂ ਕਾਰਣ ਇਕ ਵਿਧਵਾ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਜ਼ਮੀਨ 'ਚ ਦਫਨਾ ਦਿੱਤਾ।
* 22 ਦਸੰਬਰ ਨੂੰ ਮੁੰਬਈ ਦੇ ਚੈਂਬੂਰ ਵਿਚ ਕਿਸ਼ੋਰ ਬਰੂਡੇ (40) ਨਾਂ ਦੇ ਵਿਅਕਤੀ ਨੇ ਆਪਣੀ 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਕੀਤਾ।
* 22 ਦਸੰਬਰ ਨੂੰ ਬਾਬਾ ਹਰੀਦਾਸ ਨਗਰ ਵਿਚ ਪੇਸ਼ੇ ਤੋਂ ਇੰਜੀਨੀਅਰ ਸੁਦੇਸ਼ ਨਾਂ ਦੇ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਸਨੇਹਾ 'ਤੇ ਚਾਕੂ ਨਾਲ ਕਈ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ ਅਤੇ ਫਿਰ ਖ਼ੁਦ ਵੀ ਫਾਹ ਲਾ ਕੇ ਆਤਮ-ਹੱਤਿਆ ਕਰ ਲਈ। ਗੁਆਂਢੀਆਂ ਅਨੁਸਾਰ ਸੁਦੇਸ਼ ਨੂੰ ਡਰ ਲੱਗਾ ਰਹਿੰਦਾ ਸੀ ਕਿ ਉਸ ਦੇ ਲੋਨ ਕਾਰਣ ਸਮਾਜ ਵਿਚ ਉਸ ਦੀ ਦਿੱਖ ਖਰਾਬ ਹੋ ਰਹੀ।
* 22 ਦਸੰਬਰ ਨੂੰ ਓਡਿਸ਼ਾ ਦੇ ਨੋਆਪਾਡਾ ਜ਼ਿਲੇ ਦੇ ਗਾਤੀਬੇੜਾ ਪਿੰਡ ਵਿਚ ਮਾਮੂਲੀ ਵਿਵਾਦ ਤੋਂ ਬਾਅਦ ਦੇਵਚਰਣ ਮਾਂਝੀ (27) ਨਾਂ ਦੇ ਵਿਅਕਤੀ ਨੇ ਆਪਣੇ ਪਿਤਾ ਰਾਮ ਸਿੰਘ ਮਾਂਝੀ (70) ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਵੀ ਆਤਮ-ਹੱਤਿਆ ਕਰ ਲਈ। ਕਿਸੇ ਗੱਲ 'ਤੇ ਦੇਵਚਰਣ ਨੂੰ ਆਪਣੀ ਪਤਨੀ ਨਾਲ ਝਗੜਦੇ ਦੇਖ ਕੇ ਉਸ ਦੇ ਪਿਤਾ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਝਿੜਕਿਆ ਸੀ।
* 25 ਦਸੰਬਰ ਨੂੰ ਗਾਜ਼ੀਆਬਾਦ ਜ਼ਿਲੇ ਦੇ ਸਿਹਾਨੀਗੇਟ ਥਾਣਾ ਖੇਤਰ ਵਿਚ ਇਕ ਮਾਤਾ-ਪਿਤਾ ਤੋਂ ਵਾਂਝੀ ਨਾਬਾਲਗ ਨੇ ਆਪਣੇ ਮਤਰੇਏ ਭਰਾ 'ਤੇ ਉਸ ਨਾਲ ਬਲਾਤਕਾਰ ਕਰਨ ਅਤੇ ਵੀਡੀਓ ਬਣਾ ਕੇ ਇਕ ਸਾਲ ਤਕ ਸ਼ੋਸ਼ਣ ਕਰਨ ਦਾ ਦੋਸ਼ ਲਾਇਆ।
* 25 ਦਸੰਬਰ ਨੂੰ ਬੈਤੂਲ ਜ਼ਿਲੇ ਦੇ ਪਿੰਡ ਖਾਪਾਢਾਣਾ ਵਿਚ 'ਸਾਹਬ ਲਾਲ ਕੁਮਰੇ' ਨਾਂ ਦੇ ਵਿਅਕਤੀ ਨੇ ਆਪਣੀ ਪਤਨੀ 'ਬਿਸੋਦਾ ਕੁਮਰੇ' ਨੂੰ ਇਸ ਲਈ ਕੁਹਾੜੀ ਨਾਲ ਕੱਟ ਦਿੱਤਾ ਕਿਉਂਕਿ ਬਿਸੋਦਾ ਨੇ ਉਸ ਤੋਂ ਰਾਤ ਨੂੰ ਘਰ ਨਾ ਆਉਣ ਦਾ ਕਾਰਣ ਪੁੱਛਿਆ ਸੀ।
* 26 ਦਸੰਬਰ ਨੂੰ ਫਾਰਬਿਸ ਗੰਜ ਦੇ 'ਕਟੇਹਰਾ ਚੌਹਾਨ ਟੋਲਾ' ਵਿਚ ਮਨੀਸ਼ ਨਾਂ ਦਾ ਇਕ ਵਿਅਕਤੀ ਆਪਣੀ ਢਾਈ ਸਾਲਾ ਭਤੀਜੀ ਦੀਪਾਲੀ ਨੂੰ ਘੁਮਾਉਣ ਦੇ ਬਹਾਨੇ ਘਰੋਂ ਬਾਹਰ ਲੈ ਗਿਆ ਅਤੇ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ।
ਮਨੁੱਖਤਾ ਦੇ ਪਤਨ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਦੀਆਂ ਉਕਤ ਘਟਨਾਵਾਂ ਇਸ ਕੌੜੀ ਸੱਚਾਈ ਵੱਲ ਇਸ਼ਾਰਾ ਕਰਦੀਆਂ ਹਨ ਕਿ ਅੱਜ ਅਸੀਂ ਆਪਣੀਆਂ ਪ੍ਰਾਚੀਨ ਨੈਤਿਕ ਕਦਰਾਂ-ਕੀਮਤਾਂ ਤੋਂ ਕਿਸ ਹੱਦ ਤਕ ਹੇਠਾਂ ਡਿੱਗ ਗਏ ਹਾਂ ਅਤੇ ਰਿਸ਼ਤੇ ਕਿਸ ਹੱਦ ਤਕ ਤਾਰ-ਤਾਰ ਕੀਤੇ ਜਾ ਰਹੇ ਹਨ।
—ਵਿਜੇ ਕੁਮਾਰ
ਸਹਿਯੋਗੀਆਂ ਨਾਲ ਮੀਟਿੰਗਾਂ ਕਰਨ ਦੀ ਸ਼੍ਰੋਅਦ ਦੀ ਮੰਗ ਭਾਜਪਾ ਨੂੰ ਮੰਨਣੀ ਚਾਹੀਦੀ
NEXT STORY