ਰਾਜਧਾਨੀ ਦਿੱਲੀ ’ਚ ਮੈਟਰੋ ਸੇਵਾ 24 ਸਤੰਬਰ, 2002 ਨੂੰ ਸ਼ੁਰੂ ਹੋਈ ਸੀ ਅਤੇ ਹਾਲ ਦੇ ਸਾਲਾਂ ’ਚ ਇਸ ’ਚ ਚੰਦ ਲੋਕਾਂ ਵੱਲੋਂ ਅਸ਼ਲੀਲ ਹਰਕਤਾਂ ਅਤੇ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ।
ਇਸੇ ਸਾਲ 15 ਅਪ੍ਰੈਲ ਨੂੰ ਦਿੱਲੀ ਮੈਟਰੋ ਅੰਦਰ ਇਕ ਔਰਤ ਨਾਲ ਅਸ਼ਲੀਲ ਹਰਕਤ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਜਦਕਿ 9 ਮਈ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ 30 ਸੈਕੰਡ ਦੀ ਇਕ ਵੀਡੀਓ ’ਚ ਮੈਟਰੋ ਅੰਦਰ ਅਸ਼ਲੀਲ ਹਰਕਤਾਂ ਕਰਦੇ ਲੜਕਾ-ਲੜਕੀ ਦਿਖਾਈ ਦਿੱਤੇ।
ਅਤੇ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ’ਚ ਇਕ ਲੜਕੀ ਨੇ ਕਿਸੇ ਗੀਤ ਦੀ ਧੁਨ ’ਤੇ ਚੱਲਦੀ ਮੈਟਰੋ ’ਚ ਜਮ ਕੇ ਠੁਮਕੇ ਲਾਉਣੇ ਸ਼ੁਰੂ ਕਰ ਦਿੱਤੇ।
ਭਾਵੇਂ ਉਸ ਲੜਕੀ ਨੂੰ ਇਸ ਤਰ੍ਹਾਂ ਨੱਚਦੀ ਦੇਖ ਕੇ ਲੋਕਾਂ ਨੂੰ ਚੰਗਾ ਹੀ ਲੱਗਾ ਹੋਵੇਗਾ ਪਰ ਇਸ ਤਰ੍ਹਾਂ ਦੇ ਆਚਰਣ ਨੂੰ ਕਦੀ ਵੀ ਉਚਿਤ ਨਹੀਂ ਕਿਹਾ ਜਾ ਸਕਦਾ।
ਕਦੀ ਹੋ ਸਕਦਾ ਹੈ ਕਿ ਅਜਿਹੀ ਘਟਨਾ ਹੋਣ ਪਿੱਛੋਂ ਗੱਡੀ ਤੋਂ ਉਤਰਨ ’ਤੇ ਕੋਈ ਮਨਚਲਾ ਉਸ ਦੇ ਪਿੱਛੇ ਲੱਗ ਜਾਵੇ ਅਤੇ ਉਸ ਨਾਲ ਕੋਈ ਗਲਤ ਹਰਕਤ ਕਰ ਦੇਵੇ ਜਾਂ ਫਿਰ ਉਸ ਦੇ ਵਿਰੋਧ ਕਰਨ ’ਤੇ ਉਸ ਨੂੰ ਸਰੀਰਕ ਹਾਨੀ ਪਹੁੰਚਾ ਦੇਵੇ।
ਇਸ ਲਈ ਜਨਤਕ ਸਥਾਨਾਂ ’ਤੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਆਚਰਣ ਨਹੀਂ ਕਰਨਾ ਚਾਹੀਦਾ ਜਿਸ ਦੀ ਉਸ ਨੂੰ ਬਾਅਦ ’ਚ ਭਾਰੀ ਕੀਮਤ ਚੁਕਾਉਣੀ ਪਵੇ।
ਸਬੰਧਤ ਅਧਿਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਨਿਗਰਾਨੀ ਵਧਾ ਕੇ ਇਸ ਤਰ੍ਹਾਂ ਦੇ ਵਿਵਹਾਰ ਨੂੰ ਸਖਤੀ ਨਾਲ ਰੋਕਣ।
- ਵਿਜੇ ਕੁਮਾਰ
ਜਾਨਲੇਵਾ ਨਸ਼ੇ ‘ਐੱਲ. ਐੱਸ. ਡੀ.’ ਦੀ ਦੇਸ਼ ’ਚ ਹੁਣ ਤਕ ਦੀ ਸਭ ਤੋਂ ਵੱਡੀ ਬਰਾਮਦਗੀ
NEXT STORY