ਕੁਝ ਸਾਲਾਂ ਤੋਂ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ’ਚ ਦਲ-ਬਦਲੀ ਦਾ ਰੁਝਾਨ ਵਧ ਗਿਆ ਹੈ। ਇਨ੍ਹੀਂ ਦਿਨੀਂ ਜਦਕਿ ਅਗਲੇ ਮਹੀਨੇ ਪੰਜ ਸੂਬਿਆਂ ’ਚ ਚੋਣਾਂ ਹੋਣ ਵਾਲੀਆਂ ਹਨ, ਇਸ ’ਚ ਹੋਰ ਵੀ ਤੇਜ਼ੀ ਆਈ ਹੋਈ ਹੈ ਜੋ ਸਿਰਫ ਇਕ ਹਫਤੇ ਦੀਆਂ ਹੇਠਲੀਆਂ ਉਦਾਰਹਣਾਂ ਤੋਂ ਸਪੱਸ਼ਟ ਹੈ :
* 6 ਮਾਰਚ ਨੂੰ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਭਾਜਪਾ ’ਚ ਸ਼ਾਮਲ ਹੋ ਗਏ। ਮਮਤਾ ਬੈਨਰਜੀ ’ਤੇ ਪਰਿਵਾਰ ਪੋਸ਼ਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਕਿਹਾ, ‘‘ਸਿਆਸਤ ਕੋਈ ‘ਖੇਡ’ ਨਹੀਂ ਸਗੋਂ ਗੰਭੀਰ ਵਿਸ਼ਾ ਹੈ ਪਰ ਮਮਤਾ ਬੈਨਰਜੀ ਖੇਡਦੇ-ਖੇਡਦੇ ਆਪਣੇ ਆਦਰਸ਼ ਭੁੱਲ ਗਈ ਹੈ ਜਿਸ ਕਾਰਨ ਤ੍ਰਿਣਮੂਲ ਕਾਂਗਰਸ ’ਚ ਮੇਰਾ ਦਮ ਘੁੱਟ ਰਿਹਾ ਸੀ।’’
ਰੇਲ ਮੰਤਰੀ ਰਹਿੰਦੇ ਹੋਏ ਦਿਨੇਸ਼ ਤ੍ਰਿਵੇਦੀ ਵੱਲੋਂ ਕਿਰਾਇਆ ਵਧਾਉਣ ਤੋਂ ਨਾਰਾਜ਼ ਮਮਤਾ ਬੈਨਰਜੀ ਦੇ ਕਥਿਤ ਤੌਰ ’ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ’ਤੇ ਦਬਾਅ ਦੇ ਕਾਰਨ ਦਿਨੇਸ਼ ਤ੍ਰਿਵੇਦੀ ਨੂੰ 18 ਮਾਰਚ, 2012 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ਅਤੇ ਉਦੋਂ ਤੋਂ ਇਨ੍ਹਾਂ ਦੋਵਾਂ ’ਚ ਸਬੰਧ ਚੰਗੇ ਨਹੀਂ ਰਹੇ ਸਨ।
* 6 ਮਾਰਚ ਨੂੰ ਹੀ ਬਿਹਾਰ ’ਚ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਦੀ ‘ਰਾਲੋਸਪਾ’ ਦੇ ਪ੍ਰਦੇਸ਼ ਇੰਚਾਰਜ ਅਤੇ ਪ੍ਰਧਾਨ ਵੀਰੇਂਦਰ ਕੁਸ਼ਵਾਹਾ ਸਮੇਤ 41 ਨੇਤਾਵਾਂ ਨੇ ਨਿਤੀਸ਼ ਕੁਮਾਰ ਦੇ ਨਾਲ ਉਪੇਂਦਰ ਕੁਸ਼ਵਾਹਾ ਦੀਆਂ ਵਧਦੀਆਂ ਨਜ਼ਦੀਕੀਆਂ ਅਤੇ ‘ਕੁਸ਼ਵਾਹਾ ਭਾਈਚਾਰੇ’ ਦੀ ਅਣਦੇਖੀ ਵਿਰੁੱਧ ਰੋਸ ਵਜੋਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਇਨ੍ਹਾਂ ’ਚੋਂ 35 ਨੇਤਾ 11 ਮਾਰਚ ਨੂੰ ਰਾਸ਼ਟਰੀ ਜਨਤਾ ਦਲ (ਲਾਲੂ) ’ਚ ਸ਼ਾਮਲ ਹੋ ਗਏ।
* 8 ਮਾਰਚ ਨੂੰ ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੇ 6 ਵਿਧਾਇਕਾਂ ਸੋਨਾਲੀ ਗੁਹਾ, ਦੀਪੇਂਦੂ ਬਿਸ਼ਵਾਸ, ਰਵਿੰਦਰਨਾਥ ਭੱਟਾਚਾਰੀਆ, ਜਾਤੂ ਲਾਹਿੜੀ, ਸ਼ੀਤਲ ਕੁਮਾਰ ਅਤੇ ਸਰਲਾ ਮੁਰਮੂ ਅਤੇ ਅਭਿਨੇਤਰੀ ਤਨੁਸ਼੍ਰੀ ਚਕਰਵਰਤੀ ਨੇ ਭਾਜਪਾ ਦਾ ਪੱਲਾ ਫੜ ਲਿਆ।
* 10 ਮਾਰਚ ਨੂੰ ਕਾਂਗਰਸ ਦੇ ਭਰੋਸੇਮੰਦ ਅਤੇ ਗਾਂਧੀ ਪਰਿਵਾਰ ਦੇ ਨੇੜਲੇ ਮੰਨੇ ਜਾਣ ਵਾਲੇ ਸੀਨੀਅਰ ਨੇਤਾ ਪੀ. ਸੀ. ਚਾਕੋ ਨੇ ਪਾਰਟੀ ’ਚ ਪੈਦਾ ‘ਧੜੇਬੰਦੀ ਅਤੇ ਅੰਦਰੂਨੀ ਕਲੇਸ਼’ ਦੇ ਵਿਰੁੱਧ ‘ਰੋਸ ਵਜੋਂ’ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ।
ਪਾਰਟੀ ’ਚ ਖੁਦ ਨੂੰ ਅਣਡਿੱਠ ਮਹਿਸੂਸ ਕਰ ਰਹੇ ਚਾਕੋ ਨੇ ਇਸ ਦੀ ਮੌਜੂਦਾ ਬਦਹਾਲੀ ਦੇ ਲਈ ਸਿੱਧੇ ਤੌਰ ’ਤੇ ਰਾਹੁਲ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ, ‘‘
ਪਾਕਿਸਤਾਨ ਨੂੰ ‘ਮੁਫਤ ਕੋਰੋਨਾ ਵੈਕਸੀਨ ਦਿੱਤੀ’‘ਭਾਰਤ ਸਰਕਾਰ ਦੀ ਸ਼ਲਾਘਾਯੋਗ ਪਹਿਲ’
NEXT STORY