Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 19, 2026

    5:30:00 AM

  • iphone langar to be held in chandigarh on september 22

    ਚੰਡੀਗੜ੍ਹ 'ਚ 22 ਸਤੰਬਰ ਨੂੰ ਲੱਗੇਗਾ 'iPhone ਦਾ...

  • punjab government dearness allowance

    ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਵੱਡੀ ਖ਼ਬਰ,...

  • 1 gram gold ring to babies born in government

    ਸਰਕਾਰੀ ਹਸਪਤਾਲਾਂ 'ਚ ਜਨਮ ਲੈਣ ਵਾਲੇ ਬੱਚਿਆਂ ਨੂੰ...

  • the anti drug campaign must reach every corner of punjab nitin nabin

    ਨਸ਼ਾ ਵਿਰੋਧੀ ਮੁਹਿੰਮ ਪੰਜਾਬ ਦੇ ਹਰ ਕੋਨੇ ਤੱਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ‘ਨਹੀਂ ਰੁਕ ਰਹੀ ਗੁੰਡਾਗਰਦੀ’ ‘ਸਿਆਸਤਦਾਨਾਂ ਅਤੇ ਸਕੇ-ਸੰਬੰਧੀਆਂ ਦੀ’

ARTICLE News Punjabi(ਸੰਪਾਦਕੀ)

‘ਨਹੀਂ ਰੁਕ ਰਹੀ ਗੁੰਡਾਗਰਦੀ’ ‘ਸਿਆਸਤਦਾਨਾਂ ਅਤੇ ਸਕੇ-ਸੰਬੰਧੀਆਂ ਦੀ’

  • Updated: 14 Jul, 2021 03:18 AM
Article
hooliganism not stopping  politicians and relatives
  • Share
    • Facebook
    • Tumblr
    • Linkedin
    • Twitter
  • Comment

ਸੱਤਾ ਨਾਲ ਜੁੜੇ ਕੁਝ ਕੁ ਲੋਕਾਂ, ਸਿਆਸਤਦਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਖੁਦ ਨੂੰ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ’ਚ ਮਦਦ ਕਰਨਗੇ ਪਰ ਅੱਜ ਇਹੀ ਲੋਕ ਵੱਡੇ ਪੱਧਰ ’ਤੇ ਦਬੰਗਈ ਅਤੇ ਗਲਤ ਕੰਮਾਂ ’ਚ ਸ਼ਾਮਲ ਪਾਏ ਜਾ ਰਹੇ ਹਨ, ਜਿਸ ਦੀਆਂ ਸਿਰਫ 1 ਮਹੀਨੇ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 13 ਜੂਨ ਨੂੰ ਇਕ ਠੇਕੇਦਾਰ ਵੱਲੋਂ ਆਪਣਾ ਕੰਮ ਸਹੀ ਢੰਗ ਨਾਲ ਨਾ ਕਰਨ ਤੋਂ ਨਾਰਾਜ਼ ਮੁੰਬਈ ਦੇ ਚਾਂਦੀਵੜੀ ਇਲਾਕੇ ’ਚ ਸ਼ਿਵ ਸੈਨਾ ਵਿਧਾਇਕ ‘ਦਿਲੀਪ ਲਾਂਡੇ’ ਨੇ ਗੁੱਸੇ ’ਚ ਆ ਕੇ ਸਜ਼ਾ ਦੇਣ ਲਈ ਨਾਲੀ ਦੇ ਚਿੱਕੜ ਵਾਲੇ ਗੰਦੇ ਪਾਣੀ ’ਚ ਬਿਠਾ ਦਿੱਤਾ ਅਤੇ ਕੁਝ ਲੋਕਾਂ ਕੋਲੋਂ ਉਸ ਦੇ ਸਿਰ ’ਤੇ ਕੂੜਾ ਵੀ ਸੁਟਵਾਇਆ।

* 13 ਜੂਨ ਨੂੰ ਉੱਤਰਾਖੰਡ ’ਚ ਦੇਹਰਾਦੂਨ ਦੇ ਕਲੇਮਨ ਟਾਊਨ ਥਾਣਾ ਇਲਾਕੇ ’ਚ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਮੰਤਰੀ ਰੇਣੂ ਗੋਇਲ ’ਤੇ ਕਰੋੜਾਂ ਰੁਪਏ ਦੀ ਜਾਇਦਾਦ ’ਤੇ ਕਬਜ਼ਾ ਕਰਨ ਦੇ ਦੋਸ਼ ’ਚ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।

* 19 ਜੂਨ ਨੂੰ ਮੁਜ਼ੱਫਰਨਗਰ ਜ਼ਿਲੇ ਦੇ ਪਿੰਡ ਮੋਰਨਾ ’ਚ ਭਾਕਿਯੂ ਨੇਤਾ ਅਤੇ ਪਿੰਡ ਦੇ ਪ੍ਰਧਾਨ ਰਵਿੰਦਰ ਚੌਧਰੀ ਨੇ ਸ਼ਰਾਬ ਦੇ ਠੇਕੇ ਦੇ ਇਕ ਸੇਲਜ਼ਮੈਨ ਨੂੰ ਬੁਰੀ ਤਰ੍ਹਾਂ ਕੁੱਟ ਸੁੱਟਿਆ ਅਤੇ ਠੇਕੇ ’ਤੇ ਤਾਲਾ ਲਗਾ ਕੇ ਚਾਬੀ ਆਪਣੇ ਨਾਲ ਲੈ ਗਿਆ।

* 23 ਜੂਨ ਨੂੰ ਚੰਦੌਲੀ ਜ਼ਿਲੇ ਦੇ ਸਵੱਈਆ ਪਿੰਡ ਦੇ ਨੇੜੇ ਭਾਜਪਾ ਜ਼ਿਲਾ ਉਪ-ਪ੍ਰਧਾਨ ਹਰਿਸ਼ਰਨ ਸਿੰਘ ਦੇ ਬੇਟੇ ਅੰਕਿਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਕ ਢਾਬੇ ’ਤੇ ਖੁੱਲ੍ਹ ਕੇ ਹੰਗਾਮਾ ਕੀਤਾ ਅਤੇ ਭੰਨ-ਤੋੜ ਤੇ ਕੁੱਟ-ਮਾਰ ਕੀਤੀ।

* 27 ਜੂਨ ਨੂੰ ਬੰਗਾਲ ਦੇ ਹੁਗਲੀ ਜ਼ਿਲੇ ’ਚ ਤ੍ਰਿਣਮੂਲ ਕਾਂਗਰਸ ਦੇ ਦੋ ਨੇਤਾਵਾਂ ਸਵਪਨ ਮੰਡਲ ਅਤੇ ਕਾਸ਼ੀਨਾਥ ਹਲਦਰ ’ਤੇ ਬਾਲਾਗੜ੍ਹ ਬਲਾਕ ਦੇ ਬੀ. ਡੀ. ਓ. ਦਫਤਰ ’ਚ ਆਫਤ ਪ੍ਰਬੰਧਨ ਅਧਿਕਾਰੀ ਦੇ ਦਫਤਰ ’ਚ ਵੜ ਕੇ ਦਾਦਾਗਿਰੀ ਕਰਨ ਅਤੇ ਉਸ ਨੂੰ ਕੁੱਟਣ ਦੇ ਇਲਾਵਾ ਬਾਲਾਗੜ੍ਹ ’ਚ ਨਾ ਵੜਨ ਦੇਣ ਦੀ ਧਮਕੀ ਦੇਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 1 ਜੁਲਾਈ ਨੂੰ ਮੱਧ ਪ੍ਰਦੇਸ਼ ’ਚ ਬਾਲੋਦ ਜ਼ਿਲੇ ਦੇ ਦੇਵਰੀ ਥਾਣਾ ਇਲਾਕੇ ਦੇ ਪਿੰਡ ਜੇਵਰਤਲਾ ’ਚ ਇਕ ਲੜਕੀ ਨਾਲ ਛੇੜਛਾੜ ਕਰਨ ਦੇ ਮਾਮਲੇ ’ਚ ਸ਼ਾਮਲ ਪੰਚਾਇਤ ਮੈਂਬਰ ਰਾਜੇਸ਼ ਸਾਹੂ ਅਤੇ ਉਸ ਦੇ ਸਾਥੀਆਂ ਨੇ ਆਪਣੀ ਹੀ ਪਾਰਟੀ (ਕਾਂਗਰਸ ਦੇ ਨੇਤਾ) ਛੱਕਨ ਸਾਹੂ ਵੱਲੋਂ ਪੀੜਤਾ ਦਾ ਪੱਖ ਲੈਣ ’ਤੇ, ਉਸ ਨੂੰ ਇਕ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।

* 1 ਜੁਲਾਈ ਨੂੰ ਗੁਜਰਾਤ ਪੁਲਸ ਨੇ ਪੰਚਮਹਾਲ ਜ਼ਿਲੇ ਦੇ ਇਕ ਰਿਜ਼ੋਰਟ ’ਚ ਇਕ ਸ਼ਰਾਬ ਪਾਰਟੀ ’ਤੇ ਛਾਪਾ ਮਾਰ ਕੇ ਭਾਜਪਾ ਵਿਧਾਇਕ ਕੇਸਰੀ ਸਿੰਘ ਸੋਲੰਕੀ ਨੂੰ ਔਰਤਾਂ ਅਤੇ ਹੋਰ ਲੋਕਾਂ ਨਾਲ ਜੂਆ ਖੇਡਦੇ ਹੋਏ ਫੜਿਆ।

* 2 ਜੁਲਾਈ ਨੂੰ ਹਰਿਦੁਆਰ ਦੀ ਜਵਾਲਾਪੁਰ ਸੀਟ ਤੋਂ ਭਾਜਪਾ ਵਿਧਾਇਕ ਸੁਰੇਸ਼ ਰਾਠੌਰ ’ਤੇ ਉਨ੍ਹਾਂ ਦੀ ਪਾਰਟੀ ਦੀ ਇਕ ਮਹਿਲਾ ਨੇਤਾ ਵੱਲੋਂ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਉਣ ’ਤੇ ਬਹਾਦਰਾਬਾਦ ਥਾਣੇ ਦੀ ਪੁਲਸ ਨੇ ਕੇਸ ਦਰਜ ਕੀਤਾ।

* 4 ਜੁਲਾਈ ਨੂੰ ਮੱਧ ਪ੍ਰਦੇਸ਼ ’ਚ ਛਤਰਪੁਰ ਦੇ ਪਿੰਡ ਲਲੋਨੀ ’ਚ ਭਾਜਪਾ ਨੇਤਾ ‘ਦੱਦਾ ਲਲੋਨੀ’ ਅਤੇ ਉਸ ਦੇ ਸਾਥੀਆਂ ਨੇ ਆਪਣੇ ਘਰ ਦੇ ਨੇੜੇ ਸੜਕ ਨਾ ਬਣਾਉਣ ’ਤੇ ਪੀ. ਡਬਲਿਊ. ਡੀ. ਦੇ ਸਬ ਇੰਜੀਨੀਅਰ ਨੂੰ ਆਪਣੇ ਸਾਥੀਆਂ ਨਾਲ ਰਲ ਕੇ ਇੰਨਾ ਕੁੱਟਿਆ ਕਿ ਉਸ ਦੀ ਲੱਤ ਟੁੱਟ ਗਈ।

* 5 ਜੁਲਾਈ ਨੂੰ ਛੱਤੀਸਗੜ੍ਹ ਦੇ ਬਿਲਾਸਪੁਰ ’ਚ ਇਕ ਠੇਕੇਦਾਰ ਵੱਲੋਂ ਕਾਂਗਰਸ ਦੇ ਇਕ ਨੇਤਾ ਹਰਮੇਂਦਰ ਸ਼ੁਕਲਾ ਨੂੰ ਦੋ ਸਾਲ ਪਹਿਲਾਂ ਦਿੱਤੇ ਪੈਸੇ ਮੰਗਣ ’ਤੇ ਨੇਤਾ ਨੂੰ ਇੰਨਾ ਗੁੱਸਾ ਆ ਗਿਆ ਕਿ ਉਸ ਨੇ ਠੇਕੇਦਾਰ ਨੂੰ ਬੁਰੀ ਤਰ੍ਹਾਂ ਕੁੱਟ ਕੇ ਜ਼ਖਮੀ ਕਰ ਦਿੱਤਾ।

* 7 ਜੁਲਾਈ ਨੂੰ ਆਗਰਾ ’ਚ ਚੈਕਿੰਗ ਦੇ ਦੌਰਾਨ ਭਾਜਪਾ ਨੇਤਾ ਸੱਤਿਆਦੇਵ ਦੁਬੇ ਦੇ ਜਾਣਕਾਰ ਦੀ ਫੜੀ ਗਈ ਬਾਈਕ ਦਾ ਚਲਾਨ ਕਰਨ ’ਤੇ ਦੁਬੇ ਨੇ ਪਹਿਲਾਂ ਤਾਂ ਫੋਨ ਕਰ ਕੇ ਮੱਲਪੁਰਾ ਦੇ ਥਾਣਾ ਇੰਚਾਰਜ ਨੂੰ ਬਾਈਕ ਛੱਡਣ ਲਈ ਕਿਹਾ ਅਤੇ ਧਮਕੀ ਦਿੱਤੀ ਕਿ ‘‘ਚਲਾਨ ਹੋ ਗਿਆ ਹੈ ਤਾਂ ਵੀ ਬਾਈਕ ਛੱਡੋ ਜੇਕਰ ਨਾ ਛੱਡੀ ਤਾਂ ਮੈਂ ਨੌਕਰੀ ਕਰਨੀ ਸਿਖਾ ਦਿਆਂਗਾ।’’ ਪਰ ਨਾ ਮੰਨਣ ’ਤੇ ਉਸ ਦੇ ਨਾਲ ਗਾਲੀ-ਗਲੋਚ ਕੀਤਾ ਜਿਸ ’ਤੇ ਥਾਣਾ ਮੱਲਪੁਰਾ ’ਚ ਦੁਬੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ।

* 9 ਜੁਲਾਈ ਨੂੰ ਪੁੰਡਰੀ ਤੋਂ ਆਜ਼ਾਦ ਵਿਧਾਇਕ ਅਤੇ ਹਰਿਆਣਾ ਸੈਰ-ਸਪਾਟਾ ਨਿਗਮ ਦੇ ਚੇਅਰਮੈਨ ਰਣਧੀਰ ਸਿੰਘ ਗੋਲਾਨ ਅਤੇ ਉਸ ਦੇ 2 ਬੇਟਿਆਂ ਅਤੇ ਪਤਨੀ ਦੇ ਵਿਰੁੱਧ ਉਨ੍ਹਾਂ ਦੀ ਨੂੰਹ ਦੀ ਸ਼ਿਕਾਇਤ ’ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 10 ਜੁਲਾਈ ਨੂੰ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ. ਕੇ. ਸ਼ਿਵਕੁਮਾਰ ਨੇ ਕਿਸੇ ਗੱਲ ’ਤੇ ਨਾਰਾਜ਼ ਹੋ ਕੇ ਆਪਣੀ ਹੀ ਪਾਰਟੀ ਦੇ ਇਕ ਵਰਕਰ ਨੂੰ ਥੱਪੜ ਮਾਰ ਦਿੱਤਾ ਅਤੇ ਉੱਥੇ ਮੌਜੂਦ ਕੈਮਰਾਮੈਨ ਨੂੰ ਘਟਨਾ ਦੀ ਵੀਡੀਓ ਡਿਲੀਟ ਕਰਨ ਲਈ ਵੀ ਕਿਹਾ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਲਗਭਗ ਸਾਰੀਆਂ ਪਾਰਟੀਆਂ ’ਚ ਅਜਿਹੇ ਤੱਤ ਮੌਜੂਦ ਹਨ ਜੋ ਆਪਣੀ ਪੁਜ਼ੀਸ਼ਨ ਦਾ ਅਣਉਚਿਤ ਲਾਭ ਉਠਾ ਰਹੇ ਹਨ ਅਤੇ ਆਪਣੀ ਪਾਰਟੀ ਦੇ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ।

ਯਕੀਨਨ ਹੀ ਇਹ ਇਕ ਖਤਰਨਾਕ ਰੁਝਾਨ ਹੈ। ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਆਮ ਲੋਕ ਵੀ ਪ੍ਰਤੀਕਿਰਿਆ ਵਜੋਂ ਇਨ੍ਹਾਂ ਦੇ ਵਾਂਗ ਕਾਨੂੰਨ ਆਪਣੇ ਹੱਥ ’ਚ ਲੈਣ ਲਈ ਮਜਬੂਰ ਹੋਣਗੇ ਅਤੇ ਇਸ ਕਾਰਨ ਬੇਕਾਬੂ ਹੋਈ ਕਾਨੂੰਨ-ਵਿਵਸਥਾ ਨੂੰ ਵੱਸ ’ਚ ਕਰਨਾ ਔਖਾ ਹੋ ਜਾਵੇਗਾ ਜਿਸ ਦਾ ਨਤੀਜਾ ਸਾਰਿਆਂ ਲਈ ਦੁਖਦਾਈ ਹੀ ਹੋਵੇਗਾ।

-ਵਿਜੇ ਕੁਮਾਰ

  • Hooliganism
  • Politicians
  • stopping
  • ਸਿਆਸਤਦਾਨਾਂ
  • ਗੁੰਡਾਗਰਦੀ

ਜੰਮੂ-ਕਸ਼ਮੀਰ ਦੇ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਮੁਲਾਜ਼ਮਾਂ ਦੀ ਬਰਤਰਫੀ ਸਹੀ ਪਰ ਦੇਰ ਨਾਲ

NEXT STORY

Stories You May Like

  • sc  s big decision on loan recovery  banks cannot misbehave for default
    Loan ਰਿਕਵਰੀ 'ਤੇ SC ਦਾ ਵੱਡਾ ਫ਼ੈਸਲਾ : ਕਰਜ਼ਾ ਡਿਫਾਲਟ ਲਈ 'ਗੁੰਡਾਗਰਦੀ' ਨਹੀਂ ਕਰ ਸਕਦੇ ਬੈਂਕ
  • toxic and adulterated liquor is proving to be deadly
    ‘ਜਾਨਲੇਵਾ ਸਿੱਧ ਹੋ ਰਹੀ ਹੈ’ ਜ਼ਹਿਰੀਲੀ ਅਤੇ ਮਿਲਾਵਟੀ ਸ਼ਰਾਬ!
  • boys armed with weapons committed hooliganism in jalandhar
    ਜਲੰਧਰ 'ਚ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਵੀਡੀਓ ਹੋਈ ਵਾਇਰਲ
  • now the miscreants have reached the schools
    ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV 'ਚ ਕੈਦ ਤਸਵੀਰਾਂ
  • nepal floods
    ਨੇਪਾਲ 'ਚ ਨਹੀਂ ਰੁਕ ਰਿਹਾ ਮੌਤਾਂ ਦਾ ਸਿਲਸਿਲਾ ! ਹੁਣ ਤੱਕ 1,344 ਲੋਕਾਂ ਦੀ ਗਈ ਜਾਨ, ਹਜ਼ਾਰਾਂ ਹਾਲੇ ਵੀ ਲਾਪਤਾ
  • country  s education  is serious questions
    ਦੇਸ਼ ਦੀ ਸਿੱਖਿਆ ਪ੍ਰਣਾਲੀ ਖੜ੍ਹੇ ਕਰ ਰਹੀ ਹੈ ਗੰਭੀਰ ਸਵਾਲ : ਰਾਹੁਲ
  • pakistan missing girls
    ਪਾਕਿਸਤਾਨ 'ਚ ਨਹੀਂ ਰੁਕ ਰਿਹਾ ਹਿੰਦੂ ਕੁੜੀਆਂ ਦੇ ਅਗਵਾ ਹੋਣ ਦਾ ਸਿਲਸਿਲਾ ! ਇਕ ਹੋਰ ਕੁੜੀ ਹੋਈ ਲਾਪਤਾ
  • no charge on upi payments  mdr on larger amounts yet to be decided
    2,000 ਰੁਪਏ ਤੱਕ ਦੇ UPI ਭੁਗਤਾਨ ’ਤੇ ਕੋਈ ਚਾਰਜ ਨਹੀਂ, ਵੱਡੀ ਰਕਮ ’ਤੇ MDR ਅਜੇ ਤੈਅ ਨਹੀਂ
  • shahzad bhatti
    ਸ਼ਹਿਜ਼ਾਦ ਭੱਟੀ ਦੁਬਈ ਛੱਡ ਬ੍ਰਾਜ਼ੀਲ ਤੋਂ ਚਲਾ ਰਿਹਾ ਆਪਣਾ ਨੈੱਟਵਰਕ, ਦੇਸ਼ 'ਚ...
  • meteorological department issues new forecast regarding rain in punjab
    ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਜਾਰੀ! ਜਾਣੋ ਅਗਲੇ...
  • bjp  s anti drug rally on september 30
    ਜਲੰਧਰ 'ਚ ਭਾਜਪਾ ਦੀ ਨਸ਼ਾ ਵਿਰੋਧੀ ਰੈਲੀ 30 ਸਤੰਬਰ ਨੂੰ, ਅਮਿਤ ਸ਼ਾਹ ਹੋ ਸਕਦੇ ਨੇ...
  • launch of the drug free punjab yatra by the bjp
    'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਬੋਲੇ ਮਨੋਰੰਜਨ ਕਾਲੀਆ, ਪੰਜਾਬ 'ਚੋਂ ਪੂਰੀ...
  • sodhal ram leela park dug up to install swings
    ਝੂਲੇ ਲਾਉਣ ਦੀ ਆੜ 'ਚ ਪੁੱਟ ਦਿੱਤਾ ਸੋਢਲ ਰਾਮ ਲੀਲਾ ਪਾਰਕ, ਕਮਿਸ਼ਨਰ ਕੋਲ ਪਹੁੰਚੀ...
  • kidnapped boy recovered in jalandhar within 12 hours
    ਜਲੰਧਰ 'ਚ ਖੇਡਦੇ ਸਮੇਂ ਅਗਵਾ ਹੋਇਆ ਜਵਾਕ 12 ਘੰਟਿਆਂ 'ਚ ਬਰਾਮਦ, ਬੱਸ ਸਟੈਂਡ...
  • uproar over encroachment on tradinag stalls market
    ਨਵੀਂ ਮਕਸੂਦਾਂ ਸਬਜ਼ੀ ਮੰਡੀ ’ਚ ਫੜ੍ਹਾਂ ’ਤੇ ਕਬਜ਼ੇ ਨੂੰ ਲੈ ਕੇ ਹੰਗਾਮਾ: ਆੜ੍ਹਤੀ...
  • rail traffic affected by farmers   protest
    ਕਿਸਾਨ ਅੰਦੋਲਨ ਨਾਲ ਰੇਲ ਆਵਾਜਾਈ ਪ੍ਰਭਾਵਿਤ: 1 ਘੰਟਾ ਦੇਰੀ ਨਾਲ ਪਹੁੰਚੀ...
Trending
Ek Nazar
flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

khawaja asif statement

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ:...

punjabi man charged  in canada

ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼

isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • delay in people getting justice
      ‘ਲੋਕਾਂ ਨੂੰ ਨਿਆਂ ਮਿਲਣ ’ਚ ਦੇਰੀ’ ਨਿਆਂ ਪ੍ਰਣਾਲੀ ਚੁਸਤ ਕਰਨ, ਜੱਜਾਂ ਦੀ ਕਮੀ ਦੂਰ...
    • toxic and adulterated liquor is proving to be deadly
      ‘ਜਾਨਲੇਵਾ ਸਿੱਧ ਹੋ ਰਹੀ ਹੈ’ ਜ਼ਹਿਰੀਲੀ ਅਤੇ ਮਿਲਾਵਟੀ ਸ਼ਰਾਬ!
    • what he wrote is still true today
      ਉਨ੍ਹਾਂ ਦਾ ਲਿਖਿਆ ਹੋਇਆ ਅੱਜ ਵੀ ਸੱਚ ਹੈ
    • atrocities committed against students by some teachers
      ‘ਕੁਝ ਅਧਿਆਪਕ-ਅਧਿਆਪਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ਅੱਤਿਆਚਾਰ!
    •   mecca pact of muslim countries   india needs to review
      ‘ਮੁਸਲਿਮ ਦੇਸ਼ਾਂ ਦਾ ਮੱਕਾ ਪੈਕਟ’ ਭਾਰਤ ਨੂੰ ਆਪਣੀ ਸੁਰੱਖਿਆ ਤਿਆਰੀ ਦੀ ਸਮੀਖਿਆ ਦੀ...
    • growing network of banned chemical drugs in the country
      ‘ਦੇਸ਼ ’ਚ ਪਾਬੰਦੀਸ਼ੁਦਾ ਕੈਮੀਕਲ ਨਸ਼ਿਆਂ ਦਾ ਵਧਦਾ ਜਾਲ’ ਨਾਜਾਇਜ਼ ਫੈਕਟਰੀਆਂ...
    • negligence in aircraft maintenance
      ‘ਹਵਾਈ ਜਹਾਜ਼ਾਂ ਦੀ ਸੇਵਾ ਸੰਭਾਲ ’ਚ ਲਾਪ੍ਰਵਾਹੀ’ ਮੁਸਾਫਰਾਂ ਦੀ ਜਾਨ ਨੂੰ ਬਣ ਰਿਹਾ...
    • passion for speed blood flowing on the roads
      ‘ਤੇਜ਼ ਰਫਤਾਰ ਦਾ ਜਨੂੰਨ’ ਸੜਕਾਂ ’ਤੇ ਵਹਿ ਰਿਹਾ ਖੂਨ!
    •   the coming flood of fake currency   is a threat to the country  s economy
      ‘ਨਕਲੀ ਕਰੰਸੀ ਦਾ ਆ ਰਿਹਾ ਹੜ੍ਹ’ ਦੇਸ਼ ਦੀ ਅਰਥਵਿਵਸਥਾ ਲਈ ਖ਼ਤਰਾ!
    • cases of rape and sexual harassment against women are increasing
      ਔਰਤਾਂ ਵਿਰੁੱਧ ਵਧ ਰਹੇ ਜਬਰ-ਜ਼ਨਾਹ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +