Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 19, 2026

    10:59:28 PM

  • ind vs eng 3rd odi england set india a target of 388 runs

    IND vs ENG 3rd ODI: ਇੰਗਲੈਂਡ ਨੇ ਭਾਰਤ ਨੂੰ 388...

  • sunpreet from jalandhar adorned the turban on pm modi s head

    ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ...

  • big incident in punjab

    ਪੰਜਾਬ 'ਚ ਵੱਡੀ ਘਟਨਾ : ਰਾਹ ਜਾਂਦੀ ਕੁੜੀ ਨਾਲ ਆਹ...

  • pinkoo tv shares special video on children s health

    ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਹੁਣ ਪਾਕਿਸਤਾਨੀ ਮਹਿਲਾ ਜਾਸੂਸ ਦੇ ‘ਰੂਪ-ਜਾਲ' ’ਚ ਫਸਿਆ ਇਕ ਭਾਰਤੀ ਰੱਖਿਆ ਖੋਜ ਅਧਿਕਾਰੀ’

ARTICLE News Punjabi(ਸੰਪਾਦਕੀ)

ਹੁਣ ਪਾਕਿਸਤਾਨੀ ਮਹਿਲਾ ਜਾਸੂਸ ਦੇ ‘ਰੂਪ-ਜਾਲ' ’ਚ ਫਸਿਆ ਇਕ ਭਾਰਤੀ ਰੱਖਿਆ ਖੋਜ ਅਧਿਕਾਰੀ’

  • Edited By Anmol Tagra,
  • Updated: 28 Feb, 2023 01:41 AM
Article
indian dro caught in honeytrap of a pakistani female spy
  • Share
    • Facebook
    • Tumblr
    • Linkedin
    • Twitter
  • Comment

ਹੋਂਦ ’ਚ ਆਉਣ ਸਮੇਂ ਤੋਂ ਹੀ ਪਾਕਿਸਤਾਨ ਦੇ ਹੁਕਮਰਾਨਾਂ ਵੱਲੋਂ ਭਾਰਤ ’ਚ ਜਾਅਲੀ ਕਰੰਸੀ, ਨਸ਼ੀਲੇ ਪਦਾਰਥਾਂ, ਹਥਿਆਰਾਂ ਦੀ ਸਮੱਗਲਿੰਗ, ਅੱਤਵਾਦੀਆਂ ਨੂੰ ਆਰਥਿਕ ਮਦਦ ਦੇਣ ਅਤੇ ਉਨ੍ਹਾਂ ਦੀ ਘੁਸਪੈਠ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਸ ਤੋਂ ਇਲਾਵਾ ਪਾਕਿਸਤਾਨ ਦੀ ਫੌਜ ਅਤੇ ਖੂਫੀਆ ਏਜੰਸੀ ਆਈ. ਐੱਸ. ਆਈ. ਲਾਲਚ ਦੇ ਕੇ ਜਿੱਥੇ ਭਾਰਤੀਆਂ ਕੋਲੋਂ ਆਪਣੇ ਦੇਸ਼ ਲਈ ਜਾਸੂਸੀ ਕਰਵਾ ਰਹੀ ਹੈ, ਉੱਥੇ ਉਨ੍ਹਾਂ ਨੂੰ ਆਪਣੇ ਦੇਸ਼ ਦੀਆਂ ਮਹਿਲਾ ਜਾਸੂਸਾਂ ਦੇ ਰੂਪ-ਜਾਲ (ਹਨੀ ਟ੍ਰੈਪ) ’ਚ ਫਸਾ ਕੇ ਉਨ੍ਹਾਂ ਕੋਲੋਂ ਦੇਸ਼ ਦੇ ਅਹਿਮ ਰੱਖਿਆ ਅਦਾਰਿਆਂ ਤੱਕ ਦੀ ਜਾਣਕਾਰੀ ਵੀ ਹਾਸਲ ਕਰ ਰਹੀ ਹੈ।

ਅਜੇ ਹਾਲ ਹੀ ’ਚ ਚੀਨ ਦੀ ਸਰਹੱਦ ’ਤੇ ਤਾਇਨਾਤ ਇਕ ਸਿਗਨਲਮੈਨ ਅਲੀਮ ਖਾਨ ਵਿਰੁੱਧ ਪਾਕਿਸਤਾਨ ਹਾਈ ਕਮਿਸ਼ਨ ਦੇ ਮੁਲਾਜ਼ਮ ਨੂੰ ਗੁਪਤ ਜਾਣਕਾਰੀਆਂ ਪ੍ਰਦਾਨ ਕਰਨ ਦੇ ਦੋਸ਼ ਹੇਠ ਕੋਰਟ ਮਾਰਸ਼ਲ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਕੁਝ ਦਿਨ ਪਹਿਲਾਂ ਕੇਂਦਰੀ ਵਿੱਤ ਮੰਤਰਾਲਾ ਦੇ ਡਾਟਾ ਐਂਟਰੀ ਆਪ੍ਰੇਟਰ ਸੁਮਿਤ ਦੀ ਗ੍ਰਿਫਤਾਰੀ ਦੇ ਮਾਮਲੇ ’ਚ ਪਾਕਿਸਤਾਨ ਦਾ ਕੁਨੈਕਸ਼ਨ ਸਾਹਮਣੇ ਆਇਆ ਜਿਸ ਰਾਹੀਂ ਪਾਕਿਸਤਾਨ ’ਚ ਰਹਿਣ ਵਾਲੀ ਇਕ ਮੁਟਿਆਰ ਗੁਪਤ ਸੂਚਨਾਵਾਂ ਹਾਸਲ ਕਰ ਰਹੀ ਸੀ।

ਅਤੇ ਹੁਣ 24 ਫਰਵਰੀ ਨੂੰ ਸੈਕਸ ਸਬੰਧ ਬਣਾਉਣ ਅਤੇ ਮੂੰਹ ਮੰਗੀ ਰਕਮ ਦੇ ਲਾਲਚ ’ਚ ਰਾਵਲਪਿੰਡੀ ਦੀ ਰਹਿਣ ਵਾਲੀ ਇਕ ਪਾਕਿਸਤਾਨੀ ਮਹਿਲਾ ਜਾਸੂਸ ਨਾਲ ਮਿਜ਼ਾਈਲਾਂ ਦੇ ਪ੍ਰੀਖਣਾਂ ਸਮੇਤ ਰੱਖਿਆ ਖੇਤਰ ਦੀ ਅਹਿਮ ਖੂਫੀਆ ਜਾਣਕਾਰੀ ਸਾਂਝੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਓਡਿਸ਼ਾ ਪੁਲਸ ਨੇ ‘ਇੰਟੈਗ੍ਰੇਟਿਡ ਟੈਸਟ ਰੇਂਜ’ (ਆਈ. ਟੀ. ਆਰ.) ਚਾਂਦੀਪੁਰ ’ਚ ‘ਟੈਲੀਮੀਟ੍ਰੀ ਵਿਭਾਗ’ ’ਚ ਕੰਮ ਕਰਦੇ ‘ਰੱਖਿਆ ਖੋਜ ਅਤੇ ਵਿਕਾਸ ਸੰਗਠਨ’ (ਡੀ. ਆਰ. ਡੀ. ਓ.) ਦੇ ਇਕ ਸੀਨੀਅਰ ਤਕਨੀਕੀ ਅਧਿਕਾਰੀ ‘ਬਾਬੂ ਰਾਮ ਡੇ’ ਨੂੰ ਗ੍ਰਿਫਤਾਰ ਕੀਤਾ ਹੈ।

ਓਡਿਸ਼ਾ ਦੇ ਪੁਲਸ ਮੁਖੀ (ਪੂਰਬੀ) ਹਿਮਾਂਸੂ ਕੁਮਾਰ ਲਾਲ ਅਤੇ ਬਾਲਾਸੋਰ ਜ਼ਿਲੇ ਦੀ ਪੁਲਸ ਮੁਖੀ ਸਾਗਰਿਕਾ ਨਾਥ ਮੁਤਾਬਕ ਸੂਬਾਈ ਪੁਲਸ ਅਤੇ ਕੇਂਦਰੀ ਏਜੰਸੀਆਂ ਇਸ ਤੋਂ ਪਹਿਲਾਂ ਆਈ. ਟੀ. ਆਰ. ਵਿਭਾਗ ਦੇ ਕੁਝ ਮੁਲਾਜ਼ਮਾਂ ਦੀ ਇਨ੍ਹਾਂ ਦੋਸ਼ਾਂ ਹੇਠ ਗ੍ਰਿਫਤਾਰੀ ਪਿਛੋਂ ਕੁਝ ਮੁਲਾਜ਼ਮਾਂ ’ਤੇ ਨਜ਼ਰ ਰੱਖ ਰਹੀਆਂ ਸਨ। ਉਨ੍ਹਾਂ ਮੁਤਾਬਕ ਪੁਲਸ ਨੂੰ ਗ੍ਰਿਫਤਾਰ ਕੀਤੇ ਗਏ ਅਧਿਕਾਰੀ ਵੱਲੋਂ ਕੁਝ ਤਸਵੀਰਾਂ ਅਤੇ ਨਾਜ਼ੁਕ ਜਾਣਕਾਰੀ ਭੇਜੇ ਜਾਣ ਦੀ ਠੋਸ ਜਾਣਕਾਰੀ ਮਿਲੀ ਹੈ।

ਚਾਂਦੀਪੁਰ ’ਚ ਡੀ. ਆਰ. ਡੀ. ਓ. ਦੀਆਂ 2 ਟੈਸਟ ਰੇਂਜਾਂ (ਆਈ. ਟੀ. ਆਰ.) ’ਚ ਭਾਰਤ ਦੀਆਂ ਮਿਜ਼ਾਈਲਾਂ, ਰਾਕੇਟਾਂ ਅਤੇ ਹਵਾਈ ਹਮਲਿਆਂ ਦੇ ਹਥਿਆਰਾਂ ਦੀਆਂ ਪ੍ਰਣਾਲੀਆਂ ਦੀ ਕਾਰਗੁਜ਼ਾਰੀ ਅਤੇ ਸਮਰੱਥਾ ਦੀ ਜਾਂਚ ਕੀਤੀ ਜਾਂਦੀ ਹੈ।

ਪੁਲਸ ਮੁਤਾਬਕ ਪਿਛਲੇ ਲਗਭਗ 1 ਸਾਲ ਤੋੋਂ ਪਾਕਿਸਤਾਨੀ ਮਹਿਲਾ ਜਾਸੂਸ ਦੇ ਸੰਪਰਕ ’ਚ ਰਹਿਣ ਵਾਲੇ ਉਕਤ ਮੁਲਜ਼ਮ ਨੇ ਮਿਜ਼ਾਈਲ ਪ੍ਰੀਖਣਾਂ ਨਾਲ ਜੁੜੀਆਂ ਰੱਖਿਆ ਸਬੰਧੀ ਖੂਫੀਆ ਜਾਣਕਾਰੀਆਂ ਮਹਿਲਾ ਜਾਸੂਸ ਨੂੰ ਮੁਹੱਈਆ ਕਰਵਾਈਆਂ।

ਉਸ ਵਿਰੁੱਧ ਇੰਡੀਅਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤੋਂ ਇਲਾਵਾ ਸਰਕਾਰੀ ਸੀਕ੍ਰੇਸੀ ਐਕਟ ਅਧੀਨ ਮਾਮਲਾ ਵੀ ਦਰਜ ਕੀਤਾ ਗਿਆ ਹੈ।

ਉਕਤ ਅਧਿਕਾਰੀ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਗਿਆ ਹੈ। ਇਸ ’ਚ ਪੁਲਸ ਨੂੰ ਪੈਸਿਆਂ ਦੇ ਲੈਣ-ਦੇਣ ਦੇ ਸਬੂਤ, ਉਕਤ ਔਰਤ ਦੀਆਂ ਅਸ਼ਲੀਲ ਤਸਵੀਰਾਂ, ਵਟ੍ਹਸਐਪ ਚੈਟ ਅਤੇ ਵੀਡੀਓ ਆਦਿ ਮਿਲੇ ਹਨ। ਦੋਹਾਂ ਦਰਮਿਆਨ ਹੋਈ ਰੋਮਾਂਟਿਕ ਗੱਲਬਾਤ ਅਤੇ ਲੀਕ ਕੀਤੀਆਂ ਗਈਆਂ ਖੂਫੀਆ ਸੂਚਨਾਵਾਂ ਨਾਲ ਸਬੰਧਤ ਸੰਦੇਸ਼ ਆਦਿ ਵੀ ਮਿਲੇ ਹਨ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ 2021 ’ਚ ਆਈ. ਟੀ. ਆਰ ਚਾਂਦੀਪੁਰ ਦੇ 5 ਕੰਟਰੈਕਟ ਕਰਮਚਾਰੀਆ ਨੂੰ ਇਕ ਹੋਰ ਜਾਸੂਸੀ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2005 ’ਚ ਵੀ ਇਕ ਕੰਟਰੈਕਟ ਮੁਲਾਜ਼ਮ ਦੀ ਇਸੇ ਤਰ੍ਹਾਂ ਦੇ ਇਕ ਮਾਮਲੇ ’ਚ ਗ੍ਰਿਫਤਾਰੀ ਹੋਈ ਸੀ, ਜਿਸ ਨੂੰ 2021 ’ਚ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਨਾਲ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਹੇਠ ਉਮਰਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਆਪਣੇ ਨਿੱਜੀ ਸਵਾਰਥਾਂ ਕਾਰਨ ਦੇਸ਼ ਦੀ ਸੁਰੱਖਿਆ ਨੂੰ ਦਾਅ ’ਤੇ ਲਾਉਣ ਤੋਂ ਵਧ ਕੇ ਅਪਰਾਧ ਤਾਂ ਕੋਈ ਹੋ ਹੀ ਨਹੀਂ ਸਕਦਾ। ਇਸ ਲਈ ਪਾਕਿਸਤਾਨ ਦੇ ਇਸ਼ਾਰੇ ’ਤੇ ਭਾਰਤ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋ ਕੇ ਆਪਣੇ ਹੀ ਦੇਸ਼ ਨੂੰ ਭਾਰੀ ਨੁਕਸਾਨ ਪਹੁੰਚਾ ਕੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ’ਚ ਪਾਉਣ ਵਾਲਿਆਂ ਨੂੰ ਜਿੰਨੀ ਵੀ ਸਖਤ ਸਜ਼ਾ ਦਿੱਤੀ ਜਾਵੇ, ਘੱਟ ਹੀ ਹੋਵੇਗੀ।

- ਵਿਜੇ ਕੁਮਾਰ

  • Defense Research Officer
  • Honeytrap
  • Pakistan
  • Female Spy
  • ਰੱਖਿਆ ਖੋਜ ਅਧਿਕਾਰੀ
  • ਖੁਫੀਆ ਜਾਣਕਾਰੀ
  • ਰੂਪ ਜਾਲ
  • ਪਾਕਿਸਤਾਨ
  • ਪਾਕਿਸਤਾਨੀ ਜਾਸੂਸ

ਦੁਨੀਆ ਭਰ ’ਚ ਰੈਂਸਮਵੇਅਰ ਅਟੈਕ ਦੇ ਦਿਨ-ਬ-ਦਿਨ ਵਧ ਰਹੇ ਮਾਮਲੇ

NEXT STORY

Stories You May Like

  • health officer conducts raid in tarn taran
    ਸਿਹਤ ਅਧਿਕਾਰੀ ਨੇ ਤਰਨਤਾਰਨ ’ਚ ਕੀਤੀ ਛਾਪੇਮਾਰੀ, ਖਾਧ-ਪਦਾਰਥਾਂ ਦੇ 19 ਸੈਂਪਲ ਕੀਤੇ ਸੀਲ
  • sebi cancels the registration of 12 research analysts
    ਸੇਬੀ ਨੇ 12 ਖੋਜ ਵਿਸ਼ਲੇਸ਼ਕਾਂ ਦੀ ਰਜਿਸਟ੍ਰੇਸ਼ਨ ਕੀਤੀ ਰੱਦ, ਇਸ ਕਾਰਨ ਕੀਤੀ ਕਾਰਵਾਈ
  • pakistani cream damages kidneys of 18 women 3 beauty products banned
    ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ ਹੋਈ ਖ਼ਰਾਬ; 'Goree' ਸਮੇਤ 3 ਸੁੰਦਰਤਾ ਉਤਪਾਦਾਂ 'ਤੇ ਲੱਗਾ...
  • intelligence officer of pakistan air force
    ਇਸਲਾਮਾਬਾਦ 'ਚ ਪਾਕਿਸਤਾਨੀ ਹਵਾਈ ਸੈਨਾ ਦੇ ਇੰਟੈਲੀਜੈਂਸ ਅਫਸਰ ਦੀ ਗੋਲੀ ਮਾਰ ਕੇ ਹੱਤਿਆ
  • cheap liquor will be available job opportunities will increase
    ਪਿਆਕੜਾਂ ਲਈ ਖ਼ੁਸ਼ਖ਼ਬਰੀ, ਹੁਣ ਸਸਤੀ ਮਿਲੇਗੀ ਸ਼ਰਾਬ; ਵਧਣਗੇ ਨੌਕਰੀਆਂ ਦੇ ਮੌਕੇ
  • indian smuggler arrested with ganja in nepal
    ਨੇਪਾਲ 'ਚ 102 ਕਿਲੋ ਗਾਂਜੇ ਸਮੇਤ ਇਕ ਭਾਰਤੀ ਤਸਕਰ ਗ੍ਰਿਫਤਾਰ
  • anil menon launches into space on 8 month mission
    ਅਨਿਲ ਮੇਨਨ 8 ਮਹੀਨਿਆਂ ਦੇ ਮਿਸ਼ਨ 'ਤੇ ਪੁਲਾੜ ਰਵਾਨਾ, 'ਮਾਈਕ੍ਰੋਗ੍ਰੈਵਿਟੀ' ਦੇ ਪ੍ਰਭਾਵਾਂ ਦੀ ਕਰਨਗੇ ਖੋਜ
  • after 4 months of selling  fpis have put rs 15 157 crore in indian stocks
    4 ਮਹੀਨਿਆਂ ਦੀ ਵਿਕਰੀ ਤੋਂ ਬਾਅਦ ਜੁਲਾਈ ’ਚ ਹੁਣ ਤੱਕ FPI ਨੇ ਭਾਰਤੀ ਸ਼ੇਅਰਾਂ ’ਚ 15,157 ਕਰੋੜ ਰੁਪਏ ਪਾਏ
  • chirag paswan punjab stopped injured girl
    ਪੰਜਾਬ ਆਏ ਚਿਰਾਗ ਪਾਸਵਾਨ ਨੇ ਜ਼ਖਮੀ ਕੁੜੀ ਦੇਖ ਰੁਕਵਾ 'ਤਾ ਕਾਫਲਾ, ਆਪਣੀ ਗੱਡੀ 'ਚ...
  • sunpreet from jalandhar adorned the turban on pm modi s head
    ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ ਸੀ ਦਸਤਾਰ, ਦੋ ਮਿੰਟਾਂ 'ਚ...
  • pinkoo tv shares special video on children s health
    ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ ਸਿਹਤ ਨੂੰ ਲੈ ਕੇ Pinkoo TV ਨੇ...
  • narendra modi give with his green turban during his visit to punjab
    ਪੰਜਾਬ ਫੇਰੀ ਦੌਰਾਨ ਨਰਿੰਦਰ ਮੋਦੀ ਨੇ ਹਰੀ ਪੱਗ ਨਾਲ ਕੀ ਸੰਦੇਸ਼ ਦਿੱਤਾ?
  • family blocks road in front of police station in adampur murder case
    ਆਦਮਪੁਰ 'ਚ ਹੋਏ ਵਿਅਕਤੀ ਦੇ ਕਤਲ ਮਾਮਲੇ 'ਚ ਪਰਿਵਾਰ ਨੇ ਥਾਣੇ ਅੱਗੇ ਰੋਡ ਕੀਤੀ...
  • heavy rains with strong winds in punjab
    ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ,...
  • power cuts continue in jalandhar
    ਭਿਆਨਕ ਗਰਮੀ ਦੌਰਾਨ ਜਲੰਧਰ 'ਚ ਲੱਗੇ ਰਹੇ ਬਿਜਲੀ ਕੱਟਾਂ ਨੇ ਵਧਾਈ ਪ੍ਰੇਸ਼ਾਨੀ
  • passengers disturbed waiting hall of jalandhar cantt railway station is closed
    ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਵੇਟਿੰਗ ਹਾਲ ਬੰਦ ਪਿਆ ਹੋਣ ਕਾਰਨ ਯਾਤਰੀ ਹੋਏ...
Trending
Ek Nazar
hungary president resignation

ਹੰਗਰੀ ਦੇ ਰਾਸ਼ਟਰਪਤੀ ਤਾਮਸ ਸਜ਼ੂਲਿਓਕ ਜਲਦ ਦੇਣਗੇ ਅਸਤੀਫ਼ਾ

uranium enrichment

ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਲਈ ਦਿੱਤੀ ਪ੍ਰਵਾਨਗੀ

body of one of two brothers who drowned in river beas found

ਵਿਦੇਸ਼ ਜਾਣ ਦਾ ਸੁਫਨਾ ਰਿਹਾ ਅਧੂਰਾ, ਬਿਆਸ ਦਰਿਆ 'ਚ ਡੁੱਬੇ ਦੋ ਭਰਾਵਾਂ ’ਚੋਂ ਇਕ...

rubio to visit philippines

ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼...

dri s big action near amritsar border

ਅੰਮ੍ਰਿਤਸਰ ਬਾਰਡਰ ਨੇੜੇ DRI ਦਾ ਵੱਡਾ ਐਕਸ਼ਨ; ਸਰਹੱਦੀ ਪਿੰਡ ਦੇ ਸ਼ਮਸ਼ਾਨਘਾਟ ’ਚ...

famous punjabi singer tells painful story

'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...'; ਮਸ਼ਹੂਰ ਪੰਜਾਬੀ ਗਾਇਕਾ ਨੇ...

indiscriminate firing at the shop of a renowned cloth merchant

ਫਿਰੌਤੀ ਨਾ ਦੇਣ ’ਤੇ ਨਾਮੀ ਕੱਪੜਾ ਵਪਾਰੀ ਦੀ ਦੁਕਾਨ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ

heavy rain next 5 days monsoon

19, 20, 21, 22, 23 ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਮੌਸਮ ਵਿਭਾਗ ਵਲੋਂ...

mankirt aulakh backs diljit dosanjh  s   satluj

'ਦਿਲਜੀਤ ਦੋਸਾਂਝ ਨੇ ਸੱਚ ਦਿਖਾਇਆ ਹੈ'; 'ਸਤਲੁਜ' ਫ਼ਿਲਮ ਦੇ ਹੱਕ 'ਚ ਨਿੱਤਰੇ...

1 55 lakh women accounts no rs 1000

1.55 ਲੱਖ ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਨਹੀਂ ਆਉਣਗੇ 1000-1000 ਰੁਪਏ !...

bollywood superstar receives threat

ਬਾਲੀਵੁੱਡ ਸੁਪਰਸਟਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਹਾਲੇ ਕੁਝ ਦਿਨ ਪਹਿਲਾਂ...

jammu kashmir security internet shut down

ਇੰਟਰਨੈੱਟ ਬੰਦ ! ਡੋਡਾ 'ਚ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਮਗਰੋਂ ਵਿਗੜੇ ਹਾਲਾਤ,...

famous actress becomes bride for the second time

ਦੂਜੀ ਵਾਰ ਲਾੜੀ ਬਣੀ ਮਸ਼ਹੂਰ ਅਦਾਕਾਰਾ ! ਵਿਦੇਸ਼ੀ ਲਾੜੇ ਨਾਲ ਕਰਵਾਇਆ ਵਿਆਹ

neet exam  failed student

NEET ’ਚ ਤੀਜੀ ਵਾਰ ਫੇਲ੍ਹ ਹੋਈ ਵਿਦਿਆਰਥਣ, ਖਾਣਾ ਖਾਣ ਮਗਰੋਂ ਲਿਖਿਆ ਸੁਸਾਈਡ ਨੋਟ...

a powerful 74 magnitude earthquake mexico

7.4 ਤੀਬਰਤਾ ਦੇ ਜ਼ਬਰਦਸਤ ਭੂਚਾਲ ਨਾਲ ਕੰਬੀ ਧਰਤੀ ! ਮੈਕਸੀਕੋ 'ਚ ਸੁਨਾਮੀ ਦੀ...

pakistani army action

ਪਾਕਿਸਤਾਨੀ ਫੌਜ ਨੇ 24 ਅੱਤਵਾਦੀ ਕੀਤੇ ਢੇਰ, ਰਾਸ਼ਟਰਪਤੀ ਨੇ ਕੀਤੀ ਸ਼ਲਾਘਾ

famous actor secretly got engaged shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • who donate organs of deceased loved ones are worthy of sainthood
      ਸਾਧੂਵਾਦ ਦੇ ਪਾਤਰ ਹਨ ਮ੍ਰਿਤਕ ਪਿਆਰਿਆਂ ਦੇ ਅੰਗ ਦਾਨ ਕਰਨ ਵਾਲੇ!
    • india should strengthen its anti drone  on the border
      ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਭਾਰਤ ਆਪਣਾ ਐਂਟੀ-ਡ੍ਰੋਨ ਸਿਸਟਮ ਜ਼ਿਆਦਾ ਮਜ਼ਬੂਤ...
    • problem of stray dogs is constantly increasing in india
      ਭਾਰਤ ’ਚ ਲਗਾਤਾਰ ਵਧ ਰਹੀ ਆਵਾਰਾ ਕੁੱਤਿਆਂ ਦੀ ਸਮੱਸਿਆ!
    • some youths are losing their lives in the cycle of making reels
      ‘ਰੀਲ ਬਣਾਉਣ ਦੇ ਚੱਕਰ ਵਿਚ’ ਜਾਨਾਂ ਗੁਆ ਰਹੇ ਕੁਝ ਨੌਜਵਾਨ!
    • negligence in some government hospitals
      ‘ਕੁਝ ਸਰਕਾਰੀ ਹਸਪਤਾਲਾਂ ’ਚ’ ਹੋ ਰਹੀ ਲਾਪਰਵਾਹੀ!
    • snakes  lizards  insects  etc  found in children  s mid day meal
      ‘ਬੱਚਿਆਂ ਦੇ ਮਿਡ-ਡੇ-ਮੀਲ ’ਚੋਂ’ ਮਿਲੇ ਸੱਪ, ਕੋਹੜ ਕਿਰਲੀਆਂ, ਕੀੜੇ ਆਦਿ!
    • hard politics still dominates the world of sports
      ‘ਖੇਡਾਂ ਦੀ ਦੁਨੀਆ ’ਚ’ ਅਜੇ ਵੀ ਕਾਇਮ ਹੈ ਹਾਰਡ ਪਾਲੀਟਿਕਸ ਦਾ ਦਬਦਬਾ!
    • some officials are embezzling public funds and properties
      ‘ਕੁਝ ਅਧਿਕਾਰੀ ਕਰ ਰਹੇ ਜਨਤਕ’ ਧਨ ਅਤੇ ਜਾਇਦਾਦਾਂ ਦਾ ਗਬਨ!
    • people  s tolerance is decreasing suicides
      ‘ਲੋਕਾਂ ’ਚ ਘੱਟ ਹੋਈ ਸਹਿਣਸ਼ੀਲਤਾ’ ਘਰੇਲੂ ਕਲੇਸ਼ ਕਾਰਨ ਵਧ ਰਹੀਆਂ ਆਤਮਹੱਤਿਆਵਾਂ!
    • this cycle of country in the grip of mafia rule is not stopping
      ‘ਮਾਫੀਆ ਰਾਜ ਦੀ ਗ੍ਰਿਫਤ ’ਚ ਦੇਸ਼’ ਰੁਕ ਨਹੀਂ ਰਿਹਾ ਇਹ ਸਿਲਸਿਲਾ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +