ਜਿਵੇਂ ਹੀ ਨਵੀਂ ਸੰਸਦ ਦਾ ਉਦਘਾਟਨ ਹੋ ਰਿਹਾ ਸੀ ਅਜਿਹੇ ’ਚ ਅਖਬਾਰਾਂ ਦੇ ਇਕ ਛੋਟੇ ਜਿਹੇ ਕੋਨੇ ’ਚ ਛਪੀ ਖਬਰ ਆਈ ਕਿ ਅਲਾਮਾ ਇਕਬਾਲ ਦੀ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ’ ਕਵਿਤਾ ਸਕੂਲਾਂ ਦੇ ਸਿਲੇਬਸ ’ਚੋਂ ਹਟਾਈ ਜਾ ਰਹੀ ਹੈ ਪਰ ਉਸ ਸਮੇਂ ਕਿਸੇ ਨੇ ਇਹ ਨਹੀਂ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਲਈ ਹੁਣ ਵਿਗਿਆਨ ਦਾ ਉਲਟਾ ਦ੍ਰਿਸ਼ਟੀਕੋਣ ਹੋਵੇਗਾ। ਵਿਗਿਆਨ ’ਚੋਂ ਬੁਨਿਆਦੀ ਅਤੇ ਲੋੜੀਂਦੇ ਵਿਸ਼ੇ ਨੂੰ ਹਟਾ ਦਿੱਤਾ ਜਾਵੇਗਾ।
16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕੂਲ ਪਰਤਣ ’ਤੇ ਹੁਣ ‘ਪ੍ਰਿਆਡਿਕ ਟੇਬਲ ਆਫ ਐਲੀਮੈਂਟਸ’ (ਤੱਤਾਂ ਦੀ ਆਵਰਤ ਸਾਰਣੀ) ਜਾਂ ਭੌਤਿਕੀ ਤੋਂ ‘ਊਰਜਾ ਦੇ ਸੋਮਿਆਂ’ ਸਬੰਧੀ ਇਕ ਅਧਿਆਏ ਵੀ ਪੜ੍ਹਾਇਆ ਨਹੀਂ ਜਾਵੇਗਾ।
ਪਿਛਲੇ ਮਹੀਨੇ 15-16 ਸਾਲ ਦੇ ਵਿਦਿਆਰਥੀਆਂ ਲਈ ਬਾਇਓਲਾਜੀ (ਜੀਵ ਵਿਗਿਆਨ) ਦੇ ਸਿਲੇਬਸ ’ਚੋਂ ‘ਥਿਊਰੀ ਆਫ ਇਵੈਲਿਊਏਸ਼ਨ’ ਨੂੰ ਕੱਢਿਆ ਗਿਆ ਸੀ। ਹੁਣ ਇਸ ਮਹੀਨੇ ਖੁਲਾਸਾ ਕੀਤਾ ਗਿਆ ਹੈ ਕਿ ਨੌਜਵਾਨ ਸਿਖਿਆਰਥੀਆਂ ਨੂੰ ਹੁਣ ਕੁਝ ਪ੍ਰਦੂਸ਼ਣ ਅਤੇ ਪੌਣ-ਪਾਣੀ ਸਬੰਧੀ ਵਿਸ਼ੇ ਨਹੀਂ ਪੜ੍ਹਾਏ ਜਾਣਗੇ ਤਾਂ ਉੱਥੇ ਉੱਚ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਜੀਵ ਵਿਗਿਆਨ, ਰਸਾਇਣ ਵਿਗਿਆਨ, ਭੂਗੋਲ, ਗਣਿਤ ਅਤੇ ਭੌਤਿਕੀ ਵਿਸ਼ਿਆਂ ’ਚ ਕਟੌਤੀ ਕੀਤੀ ਜਾਵੇਗੀ।
19ਵੀਂ ਸਦੀ ’ਚ ਬਿਜਲੀ ਅਤੇ ਚੁੰਬਕੀ ਤੱਤ ਦੀ ਸਮਝ ’ਚ ਮਾਈਕਲ ਫੇਰਾਡੇ ਦੇ ਯੋਗਦਾਨ ’ਤੇ ਇਕ ਛੋਟਾ ਹਿੱਸਾ ਵੀ ਜਮਾਤ-10 ਦੇ ਸਿਲੇਬਸ ’ਚੋਂ ਹਟਾ ਦਿੱਤਾ ਗਿਆ ਹੈ। ਗੈਰ-ਵਿਗਿਆਨ ਸਮੱਗਰੀ ’ਚ ਲੋਕਤੰਤਰ ਅਤੇ ਵੰਨ-ਸੁਵੰਨਤਾ ’ਤੇ ਅਧਿਆਏ, ਸਿਆਸੀ ਪਾਰਟੀ ਅਤੇ ਲੋਕਤੰਤਰ ਦੀਆਂ ਚੁਣੌਤੀਆਂ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ-ਨਾਲ ਵੱਡੇ ਵਿਦਿਆਰਥੀਆਂ ਲਈ ਉਦਯੋਗਿਕ ਕ੍ਰਾਂਤੀ ’ਤੇ ਇਕ ਅਧਿਆਏ ਹਟਾ ਦਿੱਤਾ ਗਿਆ ਹੈ।
ਕੁਲ ਮਿਲਾ ਕੇ ਅਜਿਹੀਆਂ ਤਬਦੀਲੀਆਂ ਭਾਰਤ ਦੇ ਸਕੂਲਾਂ ’ਚ ਲਗਭਗ 134 ਮਿਲੀਅਨ, 11 ਤੋਂ 18 ਸਾਲ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਊਰਜਾ ਦੇ ਵੱਖ-ਵੱਖ ਸੋਮਿਆਂ ’ਤੇ ਇਕ ਅਧਿਆਏ-ਜੀਵਾਸ਼ਮ ਫਿਊਲ ਰਾਹੀਂ ਨਵੀਨੀਕਰਨ ਊਰਜਾ ਤੱਕ ਨੂੰ ਵੀ ਹਟਾ ਦਿੱਤਾ ਗਿਆ ਹੈ।
ਕੈਲੀਫੋਰਨੀਆ ’ਚ ਸਟੇਨਫੋਰਡ ਯੂਨੀਵਰਸਿਟੀ ’ਚ ਵਿਗਿਆਨ-ਸਿੱਖਿਆ ਖੋਜਕਰਤਾ ਜੋਨਾਥਨ ਓਸਬੋਰਨ ਦਾ ਕਹਿਣਾ ਹੈ ਕਿ ‘‘ਅੱਜ ਪ੍ਰਿਆਡਿਕ ਟੇਬਲ ਵਿਗਿਆਨ ਲਈ ਮੂਲ ਆਧਾਰ ਹੈ। ਇਹ ਸਭ ਜਾਣੂ ਤੱਤਾਂ ਨੂੰ ਬਰਾਬਰ ਦੇ ਗੁਣਾਂ ਵਾਲੇ ਗਰੁੱਪਾਂ ’ਚ ਰੱਖਦਾ ਹੈ। ਇਹ ਭੌਤਿਕ ਰਸਾਇਣ ਵਿਗਿਆਨ, ਨੈਨੋ ਤਕਨਾਲੋਜੀ ਮਾਹਿਰਾਂ ਤੇ ਹੋਰ ਵਿਗਿਆਨੀਆਂ ਲਈ ਇਕ ਅਹਿਮ ਉਪਕਰਨ ਹੈ। ਅੱਜ ਦੀ ਦੁਨੀਆ ’ਚ ਪ੍ਰਾਸੰਗਿਕਤਾ ਨੂੰ ਦੇਖਦੇ ਹੋਏ ਇਸ ਨੂੰ ਹਟਾਉਣਾ ਥੋੜ੍ਹਾ ਅਜੀਬ ਹੈ।’’
ਮੁੰਬਈ ’ਚ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ’ਚ ਵਿਗਿਆਨ ਅਧਿਆਪਕ ਕੋਚ ਮੈਥਿਲੀ ਰਾਮ ਚੰਦਰ ਦਾ ਕਹਿਣਾ ਹੈ ਕਿ, ‘‘ਪਾਣੀ, ਹਵਾ ਦਾ ਪ੍ਰਦੂਸ਼ਣ, ਸੋਮਿਆਂ ਦੇ ਪ੍ਰਬੰਧਨ ਨਾਲ ਸਬੰਧਤ ਸਭ ਕੁਝ ਹਟਾ ਦਿੱਤਾ ਗਿਆ ਹੈ। ਮੈਂ ਨਹੀਂ ਵੇਖਦੀ ਕਿ ਕਿਵੇਂ ਪਾਣੀ ਅਤੇ ਹਵਾ (ਪ੍ਰਦੂਸ਼ਣ) ਦੀ ਸਰਪ੍ਰਸਤੀ ਸਾਡੇ ਲਈ ਪ੍ਰਾਸੰਗਿਕ ਨਹੀਂ ਹੈ। ਮੌਜੂਦਾ ਸਮੇਂ ’ਚ ਇਹ ਹੋਰ ਵੀ ਵਧੇਰੇ ਹੈ।’’
ਅਸੀਂ ਸਭ ਜਾਣਦੇ ਹਾਂ ਕਿ ਸਾਡਾ ਵਿਗਿਆਨ ਅਤੇ ਗਣਿਤ ਭਾਰਤੀ ਸਿੱਖਿਆ ਪ੍ਰਣਾਲੀ ਦੇ ਦੋ ਮਜ਼ਬੂਤ ਥੰਮ੍ਹ ਹਨ ਤਾਂ ਕੀ ਹੁਣ ਇਸ ਨੂੰ ਅਜਿਹੀਆਂ ਗੈਰ-ਦੂਰਦਰਸ਼ੀ ਨੀਤੀਆਂ ਤੋਂ ਮਿਟਾ ਜਾਂ ਨਸ਼ਟ ਕਰ ਦਿੱਤਾ ਜਾਵੇਗਾ? ਸ਼ਾਇਦ ਐੱਨ. ਸੀ. ਈ. ਆਰ. ਟੀ. ਦੇ ਮੈਂਬਰਾਂ ਨੂੰ ਪਤਾ ਹੋਵੇਗਾ ਕਿ ਯੂਰਪੀਅਨ ਇਤਿਹਾਸ ’ਚ ਪੰਜਵੀਂ ਤੋਂ 14ਵੀਂ ਸਦੀ ਦੇ ਸਮੇਂ ਨੂੰ ਸਿਰਫ ਇਸ ਲਈ ‘ਹਨੇਰੇ ਭਰਿਆ ਯੁੱਗ’ (ਡਾਰਕ ਏਜਿਸ) ਕਿਹਾ ਗਿਆ ਕਿਉਂਕਿ ਵਿਗਿਆਨ ਪੜ੍ਹਨ ਦੀ ਉਸ ਸਮੇਂ ਆਗਿਆ ਨਹੀਂ ਸੀ। ਇਸੇ ਲਈ ਤਰੱਕੀ ਮੱਠੀ ਹੋ ਗਈ।
ਵੱਖ-ਵੱਖ ਅਪਰਾਧਾਂ ’ਚ ਔਰਤਾਂ ਦਾ ਸ਼ਾਮਲ ਹੋਣਾ ਸਮਾਜ ਲਈ ਵੱਡੀ ਚੁਣੌਤੀ
NEXT STORY