Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 08, 2026

    12:09:23 AM

  • punjab congress 50 50 formula

    ਪੰਜਾਬ ਵਿਚ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ...

  • 5 accused arrested with drugs worth crores and illegal weapons in punjab

    ਪੰਜਾਬ 'ਚ ਕਰੋੜਾਂ ਦੇ ਨਸ਼ੇ ਤੇ ਗੈਰ-ਕਾਨੂੰਨੀ ਹਥਿਆਰ...

  • government school  call monitor  punjab school

    ਸਰਕਾਰੀ ਸਕੂਲ ਦੇ ਬਾਹਰ ਹੋਏ ਮੁੰਡੇ ਦੇ ਕਤਲ 'ਚ...

  • weather forecast for next 5 days in punjab rain alert on these dates

    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ... ਹੁਣ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਤੇ ਉਨ੍ਹਾਂ ਦੀ ਕਾਰਜਸ਼ੈਲੀ ’ਤੇ ਹੋਣਗੀਆਂ

ARTICLE News Punjabi(ਸੰਪਾਦਕੀ)

... ਹੁਣ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਤੇ ਉਨ੍ਹਾਂ ਦੀ ਕਾਰਜਸ਼ੈਲੀ ’ਤੇ ਹੋਣਗੀਆਂ

  • Updated: 18 Jan, 2021 02:23 AM
Article
president of the united states and his style of working
  • Share
    • Facebook
    • Tumblr
    • Linkedin
    • Twitter
  • Comment

ਵਾਸ਼ਿੰਗਟਨ ਡੀ. ਸੀ. ਪਹਿਲਾਂ ਤੋਂ ਹੀ ਐਮਰਜੈਂਸੀ ਦੀ ਸਥਿਤੀ ’ਚ ਹੈ, ਉਥੇ ਹੀ ਅਮਰੀਕਾ ਦੇ 50 ਸੂਬੇ ਵੀ ਅਲਰਟ ’ਤੇ ਹਨ ਫਿਰ ਵੀ ਜੋਅ ਬਾਈਡੇਨ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ’ਚ ਡੋਨਾਲਡ ਟਰੰਪ ਦੀ ਥਾਂ ਲੈਣਗੇ। ਜੋਅ ਬਾਈਡੇਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਦੁਨੀਆ ਦੀਆਂ ਨਜ਼ਰਾਂ ਉਨ੍ਹਾਂ ਅਤੇ ਉਨ੍ਹਾਂ ਦੀ ਕਾਰਜਸ਼ੈਲੀ ’ਤੇ ਰਹਿਣਗੀਆਂ। ਇਕ ਪਾਸੇ ਜਿਥੇ ਅਮਰੀਕਾ ਦੇ ਨਾਗਰਿਕ ਉਨ੍ਹਾਂ ਤੋਂ ਕੋਰੋਨਾ ਮਹਾਮਾਰੀ ਨਾਲ ਨਜਿੱਠਣ, ਸ਼ਾਂਤੀ ਅਤੇ ਆਰਥਿਕ ਹਾਲਾਤ ’ਚ ਸੁਧਾਰ ਦੀਆਂ ਉਮੀਦਾਂ ਲਗਾਈ ਬੈਠੇ ਹਨ ਤਾਂ ਦੂਸਰੇ ਪਾਸੇ ਉਨ੍ਹਾਂ ਤੋਂ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਨੇ ਉਮੀਦਾਂ ਵੀ ਲਗਾਈਆਂ ਹੋਈਆਂ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸ਼ੁਰੂ ਕੀਤੀ ਗਈ ਟ੍ਰੇਡਵਾਰ ਨੂੰ ਚੀਨ ਖਤਮ ਕਰਨਾ ਚਾਹੁੰਦਾ ਹੈ ਅਤੇ ਅਮਰੀਕਾ ਵਲੋਂ ਚੀਨੀ ਵਸਤੂਆਂ ’ਤੇ ਲਗਾਏ ਗਏ ਪਾਬੰਦੀਆਂ ਅਤੇ ਟੈਕਸਾਂ ’ਚ ਕਮੀ ਦੇ ਇਲਾਵਾ ਚੀਨ ਦੀ ਟੈਕ ਕੰਪਨੀ ਹੁਆਵੇ ਤੋਂ ਪਾਬੰਦੀ ਹਟਵਾਉਣੀ ਚਾਹੁੰਦਾ ਹੈ।

ਚੀਨ ਕਲਾਈਮੇਟ ਚੇਂਜ ਅਤੇ ਕੋਰੋਨਾ ਮਹਾਮਾਰੀ ਦੇ ਮਾਮਲੇ ’ਚ ਵੀ ਅਮਰੀਕਾ ਦੇ ਨਾਲ ਮਿਲ ਕੇ ਕੰਮ ਕਰਨ ਦਾ ਚਾਹਵਾਨ ਹੈ। ਇਸ ਦੇ ਇਲਾਵਾ ਚੀਨ ਨੂੰ ਉਮੀਦ ਹੈ ਕਿ ਉਸ ਦੀ ਅੰਦਰੂਨੀ ਰਾਸ਼ਟਰੀ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਦੇ ਮਾਮਲੇ ’ਚ ‘ਜੋਅ ਬਾਈਡੇਨ’ ਦਾ ਪ੍ਰਸ਼ਾਸਨ ਉਸ ਦੇ ਹਿੱਤ ’ਚ ਵਧੇਰੇ ਪ੍ਰਭਾਵੀ ਭੂਮਿਕਾ ਨਿਭਾਏਗਾ।

ਮਿਡਲ ਈਸਟ ਨਾਲ ਜੁੜੇ ਦੇਸ਼ ਬਾਈਡੇਨ ਪ੍ਰਸ਼ਾਸਨ ਤੋਂ ਖਾੜੀ ਦੇਸ਼ਾਂ ਦੇ ਦਰਮਿਆਨ ਸਬੰਧਾਂ ਦੇ ਸੁਧਾਰ ਦੀ ਦਿਸ਼ਾ ’ਚ ਵੱਧ ਕੰਮ ਕਰਨ ਦੀ ਆਸ ਕਰ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ‘ਜੋਅ ਬਾਈਡੇਨ’ ਦੀ ਅਗਵਾਈ ’ਚ ਅਮਰੀਕਾ ਖਾੜੀ ਦੇਸ਼ਾਂ ਦੇ ਆਪਸੀ ਸਬੰਧਾਂ ਦੇ ਸੁਧਾਰ ਦੀ ਦਿਸ਼ਾ ’ਚ ਬਿਲਕੁਲ ਉਹੋ ਜਿਹੇ ਹੀ ਕਦਮ ਚੁੱਕੇਗਾ ਜਿਵੇਂ ਉਸ ਨੇ ਇਸਰਾਈਲ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਦੇ ਸੰਬੰਧਾਂ ਨੂੰ ਲੈ ਕੇ ਚੁੱਕੇ ਹਨ।

ਖਾੜੀ ਦੇ ਕੁਝ ਦੇਸ਼ਾਂ ਨੂੰ ਖਦਸ਼ਾ ਹੈ ਕਿ ‘ਜੋਅ ਬਾਈਡੇਨ’ 2015 ਦੇ ਈਰਾਨ ਪਰਮਾਣੂ ਸਮਝੌਤੇ ਦੀ ਦਿਸ਼ਾ ’ਚ ਅੱਗੇ ਵਧ ਸਕਦੇ ਹਨ। ਉਨ੍ਹਾਂ ਨੂੰ ਆਸ ਹੈ ਕਿ ਇਸ ਦਿਸ਼ਾ ’ਚ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਉਹ ਹੋਰਨਾਂ ਦੇਸ਼ਾਂ ਦੇ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਭਰੋਸੇ ’ਚ ਜ਼ਰੂਰ ਲੈਣਗੇ। ਇਸ ਦੇ ਇਲਾਵਾ ਇਨ੍ਹਾਂ ਦੇਸ਼ਾਂ ਨੂੰ ਯਮਨ ਅਤੇ ਸੀਰੀਆ ’ਚ ਮਨੁੱਖੀ ਹੱਕਾਂ ਅਤੇ ਸ਼ਰਨਾਰਥੀਆਂ ਦੇ ਮਾਮਲੇ ’ਚ ਵੀ ਬਾਈਡੇਨ ਪ੍ਰਸ਼ਾਸਨ ਵਲੋਂ ਹਾਂ-ਪੱਖੀ ਭੂਮਿਕਾ ਨਿਭਾਏ ਜਾਣ ਦੀ ਆਸ ਹੈ।

ਮੈਕਸੀਕੋ ਨੂੰ ਉਮੀਦ ਹੈ ਕਿ ‘ਜੋਅ ਬਾਈਡੇਨ’ ਮੈਕਸੀਕੋ ਦੇ ਨਾਗਰਿਕਾਂ ਲਈ ਇਮੀਗ੍ਰੇਸ਼ਨ ਨੀਤੀ ’ਚ ਤਬਦੀਲੀ ਕਰਕੇ ਉਨ੍ਹਾਂ ਨੂੰ ਰਾਹਤ ਦੇਣਗੇ। ਮੌਜੂਦਾ ਨੀਤੀਆਂ ਦੇ ਅਨੁਸਾਰ ਅਮਰੀਕਾ ’ਚ ਪਨਾਹ ਲੈਣ ਦੇ ਚਾਹਵਾਨ ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੀਆਂ ਅਰਜ਼ੀਆਂ ਦੇ ਨਿਪਟਾਰੇ ਤਕ ਅਮਰੀਕੀ ਸਰਹੱਦ ’ਤੇ ਸਥਿਤ ਮੈਕਸੀਕੋ ਦੇ ਖਤਰਨਾਕ ਇਲਾਕਿਆਂ ’ਚ ਰਹਿਣਾ ਪੈਂਦਾ ਹੈ।

ਲੈਟਿਨ ਅਮਰੀਕਾ ਦੇ ਨਾਗਰਿਕਾਂ ਨੂੰ ਆਸ ਹੈ ਕਿ ਬਾਈਡੇਨ ਵੈਂਜ਼ੁਏਲਾ ’ਚ ਨਿਕੋਲਸ ਮੇਂਦਰੋ ਦੇ ਵਿਰੁੱਧ ਸਖਤ ਪਾਬੰਦੀ ਲਗਾਉਣਗੇ। ਇਸ ਦੇ ਨਾਲ ਹੀ ਇਥੋਂ ਦੇ ਨਾਗਰਿਕਾਂ ਦੀਆਂ ਨਜ਼ਰਾਂ ਇਸ ਗੱਲ ’ਤੇ ਵੀ ਹਨ ਕਿ ਬਾਈਡੇਨ ਟਰੰਪ ਦੇ ਕੱਟੜ ਸਮਰਥਕ ਸਮਝੇ ਜਾਂਦੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਈਲ ਬੋਲਸਨਾਰੋ ਦੇ ਨਾਲ ਕਿਸ ਤਰੀਕੇ ਨਾਲ ਡੀਲ ਕਰਦੇ ਹਨ।

ਹਾਲਾਂਕਿ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਾਰਿਆਂ ਦੀਆਂ ਉਮੀਦਾਂ ’ਤੇ ਖਰੇ ਉਤਰਨਾ ‘ਜੋਅ ਬਾਈਡੇਨ’ ਲਈ ਇੰਨਾ ਸੌਖਾ ਨਹੀਂ ਹੋਵੇਗਾ।

  • President
  • working
  • ਰਾਸ਼ਟਰਪਤੀ
  • ਕਾਰਜਸ਼ੈਲੀ

‘ਉੱਤਰੀ ਭਾਰਤ ’ਚ ਫੈਲ ਰਿਹਾ ਨਸ਼ਿਆਂ ਦਾ ਜਾਲ’ ‘ਨੌਜਵਾਨਾਂ ਦੀ ਸਿਹਤ ਅਤੇ ਪਰਿਵਾਰ ਹੋ ਰਹੇ ਤਬਾਹ’

NEXT STORY

Stories You May Like

  •   golden girl   mirabai chanu now sets her sights on the asian games
    'ਗੋਲਡਨ ਗਰਲ' ਮੀਰਾਬਾਈ ਚਾਨੂ ਦੀਆਂ ਨਜ਼ਰਾਂ ਹੁਣ ਏਸ਼ੀਆਈ ਖੇਡਾਂ 'ਤੇ
  • indigo will fly the longest flight
    ਹੁਣ ਦੁਨੀਆ ’ਚ ਲੰਮੀ ਉਡਾਣ ਭਰੇਗੀ ‘Indigo’
  • commonwealth games athletics competitions to begin on monday
    ਰਾਸ਼ਟਰਮੰਡਲ ਖੇਡਾਂ ਦੀਆਂ ਐਥਲੈਟਿਕਸ ਪ੍ਰਤੀਯੋਗਿਤਾਵਾਂ ਸੋਮਵਾਰ ਤੋਂ, ਨੀਰਜ ਦੀਆਂ ਨਜ਼ਰਾਂ ਦੂਜੇ ਸੋਨ ਤਮਗੇ ’ਤੇ
  • now single customer id for banks  insurance and mutual funds  new
    ਹੁਣ ਬੈਂਕਾਂ, ਬੀਮਾ ਤੇ ਮਿਊਚੁਅਲ ਫੰਡਾਂ ਲਈ ਸਿੰਗਲ ਕਸਟਮਰ ਆਈਡੀ; ਨਵੀਂ ਪ੍ਰਣਾਲੀ ਜਲਦ ਹੋਵੇਗੀ ਲਾਗੂ
  • new bill
    ਅਮਰੀਕਾ 'ਚ ਵਿਦੇਸ਼ੀ ਏਜੰਟਾਂ ਦੀ ਹੁਣ ਖ਼ੈਰ ਨਹੀਂ! ਚੀਨ ਤੇ ਈਰਾਨ ਦੀਆਂ ਚਾਲਾਂ ਨੂੰ ਰੋਕਣ ਲਈ ਨਵਾਂ ਬਿੱਲ ਪੇਸ਼
  • case registered against 4 builders
    400 ਕਰੋੜ ਦੀ ਜ਼ਮੀਨ ਦੇ ਵਿਕਰੀ ਫਰਜੀਵਾੜੇ ਨੂੰ ਲੈ ਕੇ 4 ਬਿਲਡਰਾਂ 'ਤੇ ਮੁਕੱਦਮਾ ਦਰਜ
  • youth fraud  us visa
    ਅਮਰੀਕਾ ਭੇਜਣ ਦੇ ਨਾਂ 'ਤੇ 21.50 ਲੱਖ ਰੁਪਏ ਦੀ ਠੱਗੀ, 4 ਨਾਮਜ਼ਦ
  • us president donald trump  s two part message to saudi arabia
    ਸਾਊਦੀ ਅਰਬ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੋ-ਟੁਕ
  • center collides with motorcycle  mother dies  son seriously injured
    ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
  • weather forecast for next 5 days in punjab rain alert on these dates
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ...
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • growing scourge of bribery  strong measures needed
      ‘ਰਿਸ਼ਵਤਖੋਰੀ ਦਾ ਵਧਦਾ ਕਹਿਰ’: ਸਖ਼ਤ ਉਪਾਵਾਂ ਦੀ ਲੋੜ!
    • drug and gold smuggling growing at airports
      ‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
    • tragic deaths due to drowning
      ਪਾਣੀ ’ਚ ਡੁੱਬਣ ਨਾਲ ਹੋ ਰਹੀਆਂ ਦਰਦਨਾਕ ਮੌਤਾਂ!
    • patients are losing their lives delays of ambulances
      ‘ਐਂਬੂਲੈਂਸਾਂ ਦੀ ਖਸਤਾ ਹਾਲਤ ਅਤੇ ਲੇਟ-ਲਤੀਫੀ ਨਾਲ’ ਮਰੀਜ਼ਾਂ ਦੀ ਜਾ ਰਹੀ ਜਾਨ!
    • the problem of obesity growing among indian children is worrying
      ‘ਭਾਰਤੀ ਬੱਚਿਆਂ ’ਚ ਵਧ ਰਹੀ’ ਮੋਟਾਪੇ ਦੀ ਸਮੱਸਿਆ ਚਿੰਤਾਜਨਕ!
    • time for a complete overhaul of the indian education and examination
      ਸਮਾਂ ਹੈ ਭਾਰਤੀ ਸਿੱਖਿਆ ਤੇ ਪ੍ਰੀਖਿਆ ਪ੍ਰਣਾਲੀ ਦੇ ਮੁਕੰਮਲ ਕਾਇਆਕਲਪ ਦਾ
    • the blood of relationships that are becoming strangers
      ‘ਆਪਣੇ ਹੋਏ ਪਰਾਏ’ ਕਰ ਰਹੇ ਰਿਸ਼ਤਿਆਂ ਦਾ ਖ਼ੂਨ!
    • people  s courts are settling cases that pending for years
      ‘ਲੋਕ ਅਦਾਲਤਾਂ ਨਿਪਟਾ ਰਹੀਆਂ’ ਸਾਲਾਂ ਤੋਂ ਲਟਕਦੇ ਆ ਰਹੇ ਮੁਕੱਦਮੇ!
    • indian jails overcrowded  criminals are becoming criminals
      ‘ਭਾਰਤੀ ਜੇਲਾਂ ’ਚ ਸਮਰੱਥਾ ਤੋਂ ਵੱਧ ਕੈਦੀ’ ਭੀੜ ਅਤੇ ਸਟਾਫ਼ ਦੀ ਘਾਟ ਨਾਲ ਬਣ ਰਹੇ...
    • poor condition of some government schools
      ‘ਕੁਝ ਸਰਕਾਰੀ ਸਕੂਲਾਂ ਦੀ ਖ਼ਸਤਾ ਹਾਲਤ’ ਟੀਚਰਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +