ਕੁਦਰਤ ਨੇ ਹਰੇਕ ਕੰਮ ਲਈ ਸਹੀ ਨਿਯਮ ਨਿਰਧਾਰਿਤ ਕਰ ਰੱਖੇ ਹਨ। ਇਨ੍ਹਾਂ ਹੀ ’ਚੋਂ ਇਸਤਰੀ ਅਤੇ ਮਰਦ ਦਰਮਿਆਨ ਸੰਪੰਨ ਕੀਤਾ ਜਾਣ ਵਾਲਾ ਵਿਆਹ ਸੰਸਕਾਰ ਹੈ ਪਰ ਕੁਝ ਸਮੇਂ ਤੋਂ ਉਲਟੀ ਹਵਾ ਵਹਿਣ ਲੱਗੀ ਹੈ ਅਤੇ ਸਮਲਿੰਗੀ ਵਿਆਹ ਹੋਣ ਲੱਗੇ ਹਨ।
ਕੁਝ ਪੱਛਮੀ ਦੇਸ਼ਾਂ ’ਚ ਅਜਿਹੇ ਵਿਆਹਾਂ ਨੂੰ ਕਾਨੂੰਨੀ ਮਾਨਤਾ ਹਾਸਲ ਹੈ। ਭਾਰਤ ’ਚ ਸੁਪਰੀਮ ਕੋਰਟ ਨੇ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਤੋਂ ਬਾਅਦ 12 ਮਈ ਨੂੰ ਕਿਹਾ ਕਿ ‘‘ਇਸ ਵਿਸ਼ੇ ’ਚ ਸੰਸਦ ਨੂੰ ਕਾਨੂੰਨ ਬਣਾਉਣ ਲਈ ਨਹੀਂ ਕਿਹਾ ਜਾ ਸਕਦਾ।’’
ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ‘‘ਸਮਲਿੰਗੀ ਵਿਆਹ ਅਸਲੀ ਵਿਆਹ ਦੇ ਬਰਾਬਰ ਮਹੱਤਵਪੂਰਨ ਨਹੀਂ ਹੈ। ਇਨ੍ਹਾਂ ਘੱਟੋ-ਘੱਟ ਰਿਸ਼ਤਿਆਂ ਨੂੰ ਵਿਆਹ ਦਾ ਨਾਂ ਨਹੀਂ ਦਿੱਤਾ ਜਾ ਸਕਦਾ ਪਰ ਇਸ ਦੇ ਬਾਵਜੂਦ ਇਸ ਤਰ੍ਹਾਂ ਦੇ ਵਿਆਹ ਹੋ ਰਹੇ ਹਨ।’’
ਹੁਣੇ-ਹੁਣੇ ਲੰਡਨ ’ਚ 2 ਮਰਦ ਭਾਰਤੀ ‘ਮਨੋਜ ਮਾਲਦੇ’ ਅਤੇ ‘ਕਲਾਈਵ ਗਿਲਮੋਰ’ ਨੇ ਆਪਸ ’ਚ ਵਿਆਹ ਰਚਾਇਆ ਅਤੇ 21 ਮਈ ਨੂੰ ਕੋਲਕਾਤਾ ਦੇ ਭੂਤਨਾਥ ਮੰਦਰ ’ਚ ਦੋ ਲੜਕੀਆਂ ਮੌਸਮੀ ਦੱਤਾ ਅਤੇ ਮੌਮਿਤਾ ਮਜੂਮਦਾਰ ਨੇ ਰਵਾਇਤੀ ਤਰੀਕੇ ਨਾਲ ਵਿਆਹ ਕੀਤਾ।
ਕੁਦਰਤ ਦੇ ਨਿਯਮਾਂ ਦੇ ਉਲਟ ਅਜਿਹੇ ਰਿਸ਼ਤਿਆਂ ਨਾਲ ਸਿਰਫ ਗੈਰ-ਕੁਦਰਤੀ ਸੈਕਸ ਸਬੰਧਾਂ ਨੂੰ ਹੀ ਉਤਸ਼ਾਹ ਮਿਲੇਗਾ। ਇਸ ਲਈ ਇਨ੍ਹਾਂ ’ਤੇ ਰੋਕ ਲਗਾਉਣੀ ਹੀ ਸਹੀ ਹੈ।
- ਵਿਜੇ ਕੁਮਾਰ
ਸੈਕਸ ਸ਼ੋਸ਼ਣ ਵਿਵਾਦ ਸੁਲਝਾਉਣ ਲਈ ਬ੍ਰਿਜਭੂਸ਼ਣ ਅਤੇ ਸੰਘਰਸ਼ਸ਼ੀਲ ਪਹਿਲਵਾਨਾਂ ਦੇ ਨਾਰਕੋ ਟੈਸਟ ਵਿਚ ਹੁਣ ਦੇਰੀ ਕਿਉਂ?
NEXT STORY