ਅਮਰੀਕਾ ’ਚ ਗੋਲੀਬਾਰੀ ਅਤੇ ਹਿੰਸਾ ਲਗਾਤਾਰ ਵਧ ਰਹੀ ਹੈ। ਉੱਥੇ ਹਰ ਰੰਗ, ਨਸਲ ਅਤੇ ਉਮਰ ਦੇ ਲੋਕ ਗੋਲੀਬਾਰੀ ਦਾ ਸ਼ਿਕਾਰ ਹੋ ਰਹੇ ਹਨ।
ਸਾਲ 2022 ਦੇ ਅੰਕੜਿਆਂ ਮੁਤਾਬਕ ਉੱਥੇ ਕਤਲਾਂ ਦੀ ਦਰ ਬਰਤਾਨੀਆ, ਫਰਾਂਸ ਅਤੇ ਜਰਮਨੀ ਨਾਲੋਂ 6 ਗੁਣਾ ਅਤੇ ਜਾਪਾਨ ਨਾਲੋਂ 20 ਗੁਣਾ ਵੱਧ ਹੈ। ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਨਿਊਯਾਰਕ ਸ਼ਹਿਰ ’ਚ ਵੀ ਕਤਲ ਦੀਆਂ ਘਟਨਾਵਾਂ ’ਚ ਵਾਧਾ ਹੋਇਆ ਹੈ ਅਤੇ ਹੁਣ ਤਾਂ ਅਮਰੀਕੀ ਅਦਾਲਤਾਂ ’ਚ ਵੀ ਗੋਲੀਬਾਰੀ ਅਤੇ ਿਹੰਸਾ ਦੀਆਂ ਘਟਨਾਵਾਂ ਹੋਣ ਲੱਗੀਆਂ ਹਨ :
* 2 ਜਨਵਰੀ, 2024 ਨੂੰ ਕੋਲੋਰਾਡੋ ਸੁਪਰੀਮ ਕੋਰਟ ’ਚ ਦਾਖਲ ਹੋ ਕੇ ‘ਬ੍ਰੈਂਡੇਨ ਆਲਸੇਨ’ ਨਾਮੀ ਇਕ ਬੰਦੂਕਧਾਰੀ ਇਕ ਸੁਰੱਖਿਆਗਾਰਡ ਨੂੰ ਬੰਧਕ ਬਣਾ ਕੇ ਉਸ ਕੋਲੋਂ ਚਾਬੀਆਂ ਖੋਹ ਕੇ ਅੰਦਰ ਜਾ ਕੇ ਗੋਲੀਆਂ ਚਲਾਉਣ ਲੱਗਾ ਜਿਸ ਕਾਰਨ ਉੱਥੇ ਭਾਜੜ ਮਚ ਗਈ।
* 4 ਜਨਵਰੀ ਨੂੰ ਨੇਵਾਦਾ ਸੂਬੇ ਦੇ ਲਾਸਵੇਗਾਸ ’ਚ ‘ਕਲਾਰਕ ਕਾਊਂਟੀ’ ਸਥਿਤ ਜ਼ਿਲਾ ਅਦਾਲਤ ’ਚ ਜਦੋਂ ਜੱਜ ‘ਮੈਰੀ ਹੋਲਥੂਸ’ ਇਕ ਕੇਸ ਦੀ ਸੁਣਵਾਈ ਤੋਂ ਬਾਅਦ ਫੈਸਲਾ ਸੁਣਾ ਰਹੀ ਸੀ, ਉਸੇ ਦੌਰਾਨ ਅਚਾਨਕ ‘ਦੇਓਬ੍ਰਾ ਦੇਲੋਨ’ ਨਾਮੀ ਇਕ ਮੁਲਜ਼ਮ ਨੇ ਬਚਾਅ ਪੱਖ ਦੀਆਂ ਮੇਜ਼ਾਂ ’ਤੇ ਚੜ੍ਹ ਕੇ ਜੱਜ ‘ਮੈਰੀ ਹੋਲਥੂਸ’ ਉਪਰ ਛਾਲ ਮਾਰ ਦਿੱਤੀ ਜਿਸ ਦੇ ਸਿੱਟੇ ਵਜੋਂ ਉਹ ਆਪਣੀ ਕੁਰਸੀ ਤੋਂ ਡਿੱਗ ਕੇ ਜ਼ਖਮੀ ਹੋ ਗਈ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਸੁਰੱਖਿਆ ਮੁਲਾਜ਼ਮ ਨੂੰ ਵੀ ਸੱਟਾਂ ਲੱਗੀਆਂ ਅਤੇ ਉਸ ਦਾ ਸਿਰ ਫੱਟ ਗਿਆ।
ਇਸ ਦੌਰਾਨ ਅਦਾਲਤ ਦੇ ਸੁਰੱਖਿਆ ਅਧਿਕਾਰੀਆਂ ਅਤੇ ਵਕੀਲਾਂ ਨਾਲ ਹਮਲਾਵਰ ਦੀ ਖੂਨੀ ਝੜਪ ਵੀ ਹੋਈ ਅਤੇ ਉਨ੍ਹਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਣ ਪਿੱਛੋਂ ‘ਕਲਾਰਕ ਕਾਊਂਟੀ’ ਡਿਟੈਂਸ਼ਨ ਕੇਂਦਰ ’ਚ ਬੰਦ ਕਰ ਦਿੱਤਾ।
ਅਮਰੀਕਾ ਦੀਆਂ ਅਦਾਲਤਾਂ ’ਚ ਗੋਲੀਬਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਉੱਥੋਂ ਦੇ ਲੋਕਾਂ ਦੇ ਸੁਭਾਅ ’ਚ ਹਿੰਸਾ ਕਾਰਨ ਉੱਥੋਂ ਦੀਆਂ ਅਦਾਲਤਾਂ ਤੱਕ ਅਪਰਾਧਿਕ ਅਨਸਰਾਂ ਦੇ ਨਿਸ਼ਾਨੇ ’ਤੇ ਆ ਗਈਆਂ ਹਨ ਜਿਸ ਕਾਰਨ ਉੱਥੋਂ ਦੀ ਸੁਰੱਖਿਆ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲੱਗਣ ਲੱਗੇ ਹਨ।
- ਵਿਜੇ ਕੁਮਾਰ
ਪਹਿਲਵਾਨਾਂ ਦਾ ਮਾਮਲਾ ਸੁਲਝਾਉਣ ਦੀ ਲੋੜ: ਨਹੀਂ ਤਾਂ ਇਹ ਵਿਵਾਦ ਉਲਝਦਾ ਜਾਵੇਗਾ!
NEXT STORY