Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 15, 2026

    8:39:06 PM

  • big incident in gurdaspur

    ਪੰਜਾਬ: ਡਾਕਟਰਾਂ ਦੀ ਚੱਲਦੀ ਮੀਟਿੰਗ ਦੌਰਾਨ ਸਰਕਾਰੀ...

  • blackout mock drill

    ਪੰਜਾਬ 'ਚ ਫ਼ਿਰ ਹੋਵੇਗਾ BLACKOUT ਤੇ ਵੱਜਣਗੇ...

  • ind vs afg india won the toss and elected to bowl in the second t20

    IND vs AFG: ਭਾਰਤ ਨੇ ਦੂਜੇ ਟੀ-20 'ਚ ਟਾਸ ਜਿੱਤ...

  • akali dal sukhbir singh badal

    ਅਕਾਲੀ ਦਲ ਨੇ ਇਸ ਵੱਡੇ ਆਗੂ ਨੂੰ ਪਾਰਟੀ 'ਚੋਂ ਕੱਢਿਆ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਸ਼੍ਰੀਲੰਕਾ ਸਰਕਾਰ ਹੁਣ ਤੱਕ ਦੇ ਸਭ ਤੋਂ ਵੱਡੇ ਸੰਕਟ ’ਚ

ARTICLE News Punjabi(ਸੰਪਾਦਕੀ)

ਸ਼੍ਰੀਲੰਕਾ ਸਰਕਾਰ ਹੁਣ ਤੱਕ ਦੇ ਸਭ ਤੋਂ ਵੱਡੇ ਸੰਕਟ ’ਚ

  • Updated: 11 Jul, 2022 12:37 AM
Article
the sri lankan government is in the worst crisis ever
  • Share
    • Facebook
    • Tumblr
    • Linkedin
    • Twitter
  • Comment

ਸ਼੍ਰੀਲੰਕਾ ’ਚ ਵਿਰੋਧ ਵਿਖਾਵੇ ਅਪ੍ਰੈਲ ਤੋਂ ਚੱਲ ਰਹੇ ਹਨ ਅਤੇ ਸਮੇਂ-ਸਮੇਂ ’ਤੇ ਉਥੇ  ਹੋ ਰਹੀ ਹਿੰਸਾ ਦੇ ਦ੍ਰਿਸ਼ ਸਾਹਮਣੇ ਆਏ ਹਨ ਪਰ ਕੁਝ ਵੀ ਇੰਨਾ ਚਿੰਤਾਜਨਕ ਨਹੀਂ ਸੀ, ਜਿਹੋ-ਜਿਹਾ ਕਿ ਸ਼ਨੀਵਾਰ ਨੂੰ ਦੇਖਿਆ ਗਿਆ। ਜਿਥੇ ਪ੍ਰਧਾਨ ਮੰਤਰੀ ਦਾ ਘਰ ਸਾੜ ਦਿੱਤਾ ਗਿਆ ਸੀ ਅਤੇ ਰਾਸ਼ਟਰਪਤੀ ਦੀ ਰਿਹਾਇਸ਼ ’ਚ ਲੋਕਾਂ ਨੇ ਡੇਰਾ ਜਮਾ ਲਿਆ। ਸਵਿਮਿੰਗ ਪੂਲ ’ਚ ਤੈਰਦੇ ਹੋਏ ਜਾਂ ਡਰਾਇੰਗਰੂਮ ’ਚ ਬੈਠੀ ਹੋਈ, ਬੋਰਡ ਗੇਮ ਖੇਡ ਰਹੀ ਅਤੇ ਰਾਸ਼ਟਰਪਤੀ ਦੇ ਬਿਸਤਰ ’ਤੇ ਲੇਟੀ ਹੋਈ ਭੀੜ, ਵਾਇਰਲ ਹੋ ਗਈ। ਸਵਾਲ ਉੱਠਦਾ ਹੈ ਕਿ ਇਹ ਸਭ  ਕਿਵੇਂ ਹੋਇਆ? ਅਤੇ ਹੁਣ ਕੀ ਹੋਵੇਗਾ? ਦੇਸ਼ ’ਚ ਬਿਜਲੀ ਕਟੌਤੀ, ਵਸਤੂਆਂ, ਦਵਾਈਆਂ ਅਤੇ ਤੇਲ ਦੀ ਕਮੀ ਦੇ ਵਿਰੁੱਧ 3 ਮਹੀਨਿਆਂ ਤੋਂ ਜਾਰੀ ‘ਗੋਟਾ ਗੋ ਹੋਮ’ (ਗੋਟਬਾਯਾ ਵਾਪਸ ਜਾਓ) ਅੰਦੋਲਨ ਇਕ ਵਿਸ਼ਾਲ ਲੋਕ ਅੰਦੋਲਨ ’ਚ ਬਦਲ ਗਿਆ। ਇਸ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ’ਚ 9 ਜੁਲਾਈ ਨੂੰ ਇਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਜਦਕਿ ਰਾਸ਼ਟਰਪਤੀ ਰਾਜਪਕਸ਼ੇ ਇਕ ਦਿਨ ਪਹਿਲਾਂ ਹੀ ਉਥੋਂ ਖਿਸਕ ਗਏ ਦੱਸੇ ਜਾਂਦੇ ਹਨ। ਉਹ ਇਸ ਸਮੇਂ ਕਿਥੇ ਹਨ, ਇਸ ਦੇ ਬਾਰੇ ’ਚ ਕੋਈ ਜਾਣਕਾਰੀ ਨਹੀਂ ਹੈ।

ਇਸ ਦੌਰਾਨ ਪੁਲਸ ਦੇ ਬਲ ਪ੍ਰਯੋਗ ਦੇ ਨਤੀਜੇ ਵਜੋਂ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਕਾਰਜਕਾਰੀ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ, ਜਿਨ੍ਹਾਂ ਨੇ ਸਿਰਫ 2 ਮਹੀਨੇ ਪਹਿਲਾਂ ਅਹੁਦਾ ਸੰਭਾਲਿਆ ਸੀ, ਨੇ ਵੀ ਇਕ ਸਰਵ ਪਾਰਟੀ ਅੰਤ੍ਰਿਮ ਸਰਕਾਰ ਨੂੰ ਸੱਤਾ ਸੰਭਾਲਣ ਦੀ ਇਜਾਜ਼ਤ ਦੇਣ ਦੇ ਲਈ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਤੇਲ ਦੀ ਭਾਰੀ ਕਮੀ ਦੇ ਬਾਵਜੂਦ ਹਜ਼ਾਰਾਂ  ਦੀ ਗਿਣਤੀ ’ਚ ਵਿਖਾਵਾਕਾਰੀ ਦੇਸ਼ ਦੇ ਕੋਨੇ-ਕੋਨੇ ਤੋਂ ਬੱਸਾਂ, ਰੇਲਗੱਡੀਆਂ, ਟਰੱਕਾਂ ਅਤੇ ਸਾਈਕਲਾਂ ’ਤੇ ਸਵਾਰ ਹੋ ਕੇ ਕੋਲੰਬੋ ਪਹੁੰਚੇ। ਸਰਕਾਰ ਵਿਰੋਧੀ ਰੋਸ ਵਿਖਾਵਿਆਂ ’ਚ ਧਾਰਮਿਕ ਨੇਤਾਵਾਂ ਦੇ ਇਲਾਵਾ ਸਿਆਸੀ ਪਾਰਟੀਆਂ, ਅਧਿਆਪਕ, ਪ੍ਰਮੁੱਖ ਖਿਡਾਰੀ, ਕਿਸਾਨ, ਡਾਕਟਰ, ਮਛੇਰੇ ਅਤੇ ਸਮਾਜਿਕ ਵਰਕਰ ਆਦਿ ਸਾਰੇ ਸ਼ਾਮਲ ਹੋ ਗਏ। ਇਹੀ ਨਹੀਂ ਨਵੰਬਰ 2019 ’ਚ ਹੋਈਆਂ ਚੋਣਾਂ ’ਚ ਰਾਸ਼ਟਰਪਤੀ ਰਾਜਪਕਸ਼ੇ ਨੂੰ ਭਾਰੀ ਸਮਰਥਨ ਦੇਣ ਵਾਲੇ ਬੋਧੀ ਭਾਈਚਾਰੇ ਦੇ ਲੋਕਾਂ ਅਤੇ ਬੋਧੀ ਭਿਕਸ਼ੂਆਂ ਨੇ ਵੀ ਰਾਸ਼ਟਰਪਤੀ ਗੋਟਬਾਯਾ ਦੇ ਅਸਤੀਫੇ ’ਤੇ ਜ਼ੋਰ ਦੇਣ ਲਈ ਨਵੇਂ ਸਿਰੇ ਤੋਂ ਅੰਦੋਲਨ ਸ਼ੁਰੂ ਕਰ ਦਿੱਤਾ ਹੈ। 

ਇਸ ਰੋਸ ਪ੍ਰਦਰਸ਼ਨ ਨੂੰ ਸੁਪਰੀਮ ਕੋਰਟ, ਫੌਜ ਅਤੇ ਪੁਲਸ ਦਾ ਵੀ ਸਾਥ ਮਿਲਿਆ ਹੈ। 10 ਦਿਨ ਪਹਿਲਾਂ ਇਸ ਅੰਦੋਲਨ ਦਾ ਸੱਦਾ ਦਿੱਤਾ ਗਿਆ ਸੀ। ਸਰਕਾਰ ਵਿਰੋਧੀ ਰੋਸ ਵਿਖਾਵਿਆਂ ਨੂੰ ਰੋਕਣ ਲਈ 8 ਜੁਲਾਈ ਨੂੰ ਰਾਜਧਾਨੀ ਕੋਲੰਬੋ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ’ਚ ਕਰਫਿਊ ਲਗਾ ਦਿੱਤਾ ਗਿਆ ਪਰ ਸ਼੍ਰੀਲੰਕਾ ’ਚ ਵਕੀਲਾਂ, ਮਨੁੱਖੀ ਅਧਿਕਾਰ ਸਮੂਹਾਂ ਅਤੇ ਸਿਆਸੀ ਪਾਰਟੀਆਂ ਦੇ ਲਗਾਤਾਰ ਵਧਦੇ ਦਬਾਅ ਦੇ ਕਾਰਨ ਪ੍ਰਸ਼ਾਸਨ ਨੂੰ ਕਰਫਿਊ ਹਟਾਉਣਾ ਪਿਆ। ਇਸ ਰੋਸ ਵਿਖਾਵੇ ਨੂੰ ਰੋਕਣ ਲਈ 7 ਜੁਲਾਈ ਨੂੰ ਪੁਲਸ ਨੇ ਸੁਪਰੀਮ ਕੋਰਟ ’ਚ ਅਰਜ਼ੀ ਦੇ ਕੇ ਨਿਆਪਾਲਿਕਾ ਨੂੰ ਦਖਲ ਦੇਣ ਅਤੇ ਇਸ ਰੋਸ ਵਿਖਾਵੇ ’ਤੇ ਰੋਕ ਲਾਉਣ ਦੀ ਬੇਨਤੀ ਕੀਤੀ ਸੀ ਪਰ ਅਦਾਲਤ ਵੱਲੋਂ ਇਸ ਨੂੰ ਨਾਮਨਜ਼ੂਰ ਕਰ ਦੇਣ ਨਾਲ ਵਿਰੋਧ ਵਿਖਾਵੇ ਦਾ ਰਸਤਾ ਖੁੱਲ੍ਹ ਗਿਆ। ਦੇਰ ਰਾਤ ਇਕ ਸੰਦੇਸ਼ ਰਾਹੀਂ ਸੰਸਦੀ ਸਪੀਕਰ ਮਹਿੰਦਾ ਯਾਪਾ ਨੇ ਕਿਹਾ ਕਿ ਚਾਰੇ ਪਾਸਿਓਂ ਘਿਰ  ਚੁੱਕੇ ਰਾਸ਼ਟਰਪਤੀ 13 ਜੁਲਾਈ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਅਤੇ ਸ਼ਾਂਤਮਈ ਢੰਗ  ਨਾਲ ਸੱਤਾ ਦੇ ਤਬਾਦਲੇ ਨੂੰ ਯਕੀਨੀ ਬਣਾਉਣਗੇ। 

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ  ਅਸਤੀਫੇ ਦੇ ਬਾਅਦ, ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭਯਵਰਧਨੇ ਦੇ ਸ਼੍ਰੀਲੰਕਾ ਦੇ ਸੰਵਿਧਾਨ ਅਨੁਸਾਰ ਕਾਰਜਵਾਹਕ ਰਾਸ਼ਟਰਪਤੀ ਦੇ ਰੂਪ ’ਚ ਕਾਰਜਭਾਰ ਸੰਭਾਲਣ ਦੀ ਆਸ ਹੈ। ਸ਼੍ਰੀਲੰਕਾ  ਦੇ ਚੀਫ  ਆਫ ਡਿਫੈਂਸ ਸਟਾਫ ਜਨਰਲ ਸ਼ਵਿੰਦ੍ਰਾ ਸਿਲਵਾ ਨੇ ਕਿਹਾ ਹੈ ਕਿ ਮੌਜੂਦਾ ਸਿਆਸੀ  ਸੰਕਟ ਨਾਲ ਨਜਿੱਠਣ ਲਈ ਇਕ ਸ਼ਾਂਤਮਈ ਮੌਕਾ ਹੈ। ਓਧਰ ਵਿਰੋਧੀ ਨੇਤਾਵਾਂ ਦਾ ਦਾਅਵਾ ਹੈ ਕਿ  ਅੰਤ੍ਰਿਮ ਸਰਕਾਰ ਬਣਾਉਣ ਲਈ ਉਨ੍ਹਾਂ ਦੇ ਕੋਲ ਸੰਸਦੀ ਬਹੁਮਤ ਹੈ। ਭਾਰਤ ਅਤੇ  ਜਾਪਾਨ ਵਰਗੇ ਦੇਸ਼ਾਂ  ਨੇ ਸ਼੍ਰੀਲੰਕਾ ਦੀ ਤਤਕਾਲਿਕ ਮਦਦ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਹੈ ਕਿ  ਭਾਰਤ ਸ਼੍ਰੀਲੰਕਾ ਦੇ ਨਾਲ ਹੈ ਅਤੇ ਦੇਸ਼ ’ਚ ਕੋਈ ਸ਼ਰਨਾਰਥੀ ਸੰਕਟ ਨਹੀਂ ਹੈ। ਓਧਰ  ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਕਿਹਾ ਹੈ ਕਿ ਸ਼੍ਰੀਲੰਕਾ ਦੇ ਆਰਥਿਕ ਸੰਕਟ ’ਤੇ ਉਸ ਨੇ ਆਪਣੀਆਂ  ਡੂੰਘੀਆਂ ਨਜ਼ਰਾਂ ਟਿਕਾਈਆਂ ਹੋਈਆਂ ਹਨ। 

ਸਵਾਲ ਇਹ ਉੱਠਦਾ ਹੈ ਕਿ ਆਖਿਰ ਸ਼੍ਰੀਲੰਕਾ ’ਚ ਅਜਿਹੀ ਸਥਿਤੀ ਕਿਉਂ ਉਪਜੀ। ਇਸ  ਸਾਰੇ ਸੰਕਟ ਦੇ ਪਿੱਛੇ ਰਾਜਪਕਸ਼ੇ ਪਰਿਵਾਰ  ਦੀ ਭਾਈ-ਭਤੀਜਾਵਾਦ ਦੀ ਨੀਤੀ ਵੀ ਜ਼ਿੰਮੇਵਾਰ ਹੈ। ਪਿਛਲੇ ਦੋ ਦਹਾਕਿਆਂ ’ਚ ਸ਼੍ਰੀਲੰਕਾ ਦੀ ਸਿਆਸਤ ’ਚ ਰਾਜਪਕਸ਼ੇ  ਪਰਿਵਾਰ ਦਾ ਦਬਦਬਾ ਰਿਹਾ ਹੈ ਅਤੇ ਹਾਲ ਦੇ ਸਾਲਾਂ ’ਚ, ਇਸ ਨੇ ਇਕ ਪਰਿਵਾਰਕ ਕਾਰੋਬਾਰ ਦੇ  ਰੂਪ ’ਚ ਟਾਪੂ ਰਾਸ਼ਟਰ ਦੀ ਸਰਕਾਰ ਨੂੰ ਤੇਜ਼ੀ ਨਾਲ ਚਲਾਇਆ ਹੈ। ਰਾਜਪਕਸ਼ੇ ਸਰਕਾਰ ਨੇ ਚੀਨ ਨੂੰ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਭਾਰਤ ਵਿਰੋਧੀ ਸਟੈਂਡ ਲਿਆ। ਲੋਕਾਂ ਦੇ ਸਾਹਮਣੇ ਚੀਨ ਦਾ ਵੀ ਅਸਲੀ ਚਿਹਰਾ ਸਾਹਮਣੇ ਆਇਆ ਹੈ  ਜੋ ਸ਼੍ਰੀਲੰਕਾ ਨੂੰ ਕਰਜ਼ੇ ਦੇ ਭਾਰ ਹੇਠ ਦਬਾਉਣਾ ਚਾਹੁੰਦਾ ਸੀ। ਇਸ ਦੇ ਇਲਾਵਾ ਸਰਕਾਰ ਨੇ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਵੀ ਕੋਸ਼ਿਸ਼ ਕੀਤੀ। ਆਰਗੈਨਿਕ ਖੇਤੀ ਦੇ ਚੱਕਰ ’ਚ ਪੂਰੀ ਖੇਤੀ ਵਿਵਸਥਾ ਹੀ ਪ੍ਰਭਾਵਿਤ ਹੋਈ।  ਕੋਵਿਡ ਮਹਾਮਾਰੀ ਨਾਲ ਨਜਿੱਠਣ ’ਚ ਵੀ ਰਾਜਪਕਸ਼ੇ ਸਰਕਾਰ ਪੂਰੀ ਤਰ੍ਹਾਂ ਅਸਫਲ ਹੋਈ। ਅਜਿਹੇ ’ਚ ਚਿੰਤਾ ਦੀ ਗੱਲ ਇਹ ਹੈ ਕਿ ਇੰਨੇ ਭਾਰੀ ਸੰਕਟ ਦੇ ਦੌਰਾਨ ਆਖਿਰ ਰਾਸ਼ਟਰਪਤੀ ਨੇ ਤਤਕਾਲ ਪ੍ਰਭਾਵ ਤੋਂ ਸੱਤਾ ਛੱਡਣ ਦਾ ਫੈਸਲਾ ਕਿਉਂ ਨਹੀਂ ਿਲਆ। ਉਨ੍ਹਾਂ ਨੇ 13 ਤਰੀਕ ਤੱਕ ਦੀ ਉਡੀਕ ਕਿਉਂ ਕੀਤੀ ਅਤੇ ਅਜੇ ਵੀ ਆਪਣਾ ਅਹੁਦਾ ਛੱਡਣ ਲਈ ਤਿਆਰ ਨਹੀਂ ਹਨ। ਕੁਲ ਮਿਲਾ ਕੇ ਅੱਜ ਸ਼੍ਰੀਲੰਕਾ ਸਰਕਾਰ ਪਲ-ਪਲ ਬਦਲ ਰਹੇ ਹਾਲਾਤ ਦੇ ਦਰਮਿਆਨ ਹੁਣ ਤੱਕ ਦੇ ਸਭ ਤੋਂ ਵੱਡੇ ਸੰਕਟ ’ਚੋਂ ਲੰਘ ਰਹੀ ਹੈ ਅਤੇ ਅਗਲੇ ਹੀ ਪਲ ਉਥੇ ਕੀ ਹੋ ਜਾਵੇਗਾ ਕਹਿਣਾ ਮੁਸ਼ਕਲ ਹੈ।

  • Sri Lankan
  • Government
  • April
  • ਸ਼੍ਰੀਲੰਕਾ
  • ਸਰਕਾਰ
  • ਅਪ੍ਰੈਲ

ਹਿੰਸਾਗ੍ਰਸਤ ਜੰਮੂ-ਕਸ਼ਮੀਰ ਦੇ ਲੋਕ ਹੁਣ ਹੋਣ ਲੱਗੇ ਅੱਤਵਾਦੀਆਂ ਦੇ ਵਿਰੁੱਧ ਇਕਜੁੱਟ

NEXT STORY

Stories You May Like

  • crisis of credibility is problem in media sector  gadkari
    ਭਰੋਸੇਯੋਗਤਾ ਦਾ ਸੰਕਟ ਮੀਡੀਆ ਖੇਤਰ ’ਚ ਸਭ ਤੋਂ ਵੱਡੀ ਸਮੱਸਿਆ ਹੈ : ਗਡਕਰੀ
  • world oil supply chain
    ਇਤਿਹਾਸ ਦੇ ਸਭ ਤੋਂ ਵੱਡੇ ਊਰਜਾ ਸੰਕਟ ਦਾ ਮੰਡਰਾ ਰਿਹੈ ਖ਼ਤਰਾ ! ਬੁਰੀ ਤਰ੍ਹਾਂ ਹਿੱਲ ਗਈ ਪੂਰੀ ਦੁਨੀਆ ਦੀ ਸਪਲਾਈ ਚੇਨ
  • nitin gadkari  media  democracy  leader
    ਭਰੋਸੇਯੋਗਤਾ ਦਾ ਸੰਕਟ ਮੀਡੀਆ ਖੇਤਰ ’ਚ ਸਭ ਤੋਂ ਵੱਡੀ ਸਮੱਸਿਆ ਹੈ : ਨਿਤਿਨ ਗਡਕਰੀ
  • power crisis in bangladesh
    ਬੰਗਲਾਦੇਸ਼ 'ਚ ਗੰਭੀਰ ਬਿਜਲੀ ਸੰਕਟ, ਭਾਰਤ ਤੋਂ ਮਦਦ ਦੀ ਆਸ
  • water crisis
    ਐਲ ਨੀਨੋ ਦੇ ਪ੍ਰਭਾਵ ਕਾਰਨ ਸ਼੍ਰੀਲੰਕਾ 'ਚ ਜਲ ਸੰਕਟ, 1.15 ਲੱਖ ਤੋਂ ਵੱਧ ਲੋਕ ਪ੍ਰਭਾਵਿਤ
  • punjab employees are getting the highest salaries in the country
    ਪੰਜਾਬ ਦੇ ਮੁਲਾਜ਼ਮਾਂ ਦੇਸ਼ 'ਚੋਂ ਸਭ ਤੋਂ ਵੱਧ ਲੈ ਰਹੇ ਤਨਖਾਹ, ਪ੍ਰੈੱਸ ਕਾਨਫਰੰਸ ਦੌਰਾਨ ਮੰਤਰੀ ਹਰਪਾਲ ਚੀਮਾ ਨੇ...
  • jammu and kashmir  unemployment  government  mehbooba mufti
    ਜੰਮੂ-ਕਸ਼ਮੀਰ ’ਚ ਬੇਰੁਜ਼ਗਾਰੀ ਦੀ ਦਰ 38 ਫ਼ੀਸਦੀ, ਸਰਕਾਰ ਨੇ ਸੰਕਟ ਅੱਗੇ ਮੰਨੀ ਹਾਰ : ਮਹਿਬੂਬਾ ਮੁਫ਼ਤੀ
  • lpg consumption in india decreases
    ਈਰਾਨ ਸੰਕਟ ਵਿਚਾਲੇ ਬਦਲੀ ਤਸਵੀਰ: ਦੇਸ਼ 'ਚ LPG ਦੀ ਖਪਤ 16% ਘਟੀ, ਹੁਣ ਘਰ-ਘਰ ਚੱਲੇਗੀ PNG
  • cattle  smuggling  punjab police
    ਪਠਾਨਕੋਟ ਚੌਂਕ ਵਿਖੇ ਗਊਵੰਸ਼ ਨਾਲ ਲੱਦੀ ਗੱਡੀ ਕਾਬੂ, ਦੋ ਵਿਅਕਤੀ ਗ੍ਰਿਫ਼ਤਾਰ
  • major weather warning for punjab
    ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, 16 ਤੇ 17 ਸਤੰਬਰ ਨੂੰ ਭਾਰੀ ਮੀਂਹ ਤੇ...
  • punjab government land registry registration
    ਪੰਜਾਬ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ ਨੂੰ ਝਟਕਾ, ਹੁਣ ਖੜ੍ਹੀ ਹੋਈ...
  • announcement of a holiday on september 25
    25 ਸਤੰਬਰ ਨੂੰ ਛੁੱਟੀ ਦਾ ਐਲਾਨ, ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਤੇ ਦਫ਼ਤਰ...
  • surprise checks conducted at hotels and guest houses
    ਜਲੰਧਰ ’ਚ ਹੋਟਲਾਂ ਤੇ ਗੈਸਟ ਹਾਊਸਾਂ ਦੀ ਅਚਾਨਕ ਚੈਕਿੰਗ, ਪੁਲਸ ਕਮਿਸ਼ਨਰ ਸਤਿੰਦਰ...
  • easy registration  fails again
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਫਿਰ ਫੇਲ੍ਹ, ਸਬ-ਰਜਿਸਟਰਾਰ ਦਫ਼ਤਰਾਂ ’ਚ 3 ਘੰਟੇ ਠੱਪ ਰਿਹਾ...
  • the congress staged a protest in front of the powercom office
    ਕਾਂਗਰਸ ਨੇ ਬਿਜਲੀ ਕੱਟਾਂ ਅਤੇ ਭਾਰੀ ਬਿੱਲਾਂ ਦੇ ਵਿਰੋਧ ’ਚ ਪਾਵਰਕਾਮ ਦਫ਼ਤਰ...
  • drugs department raids dilkusha market
    ਡਰੱਗਜ਼ ਵਿਭਾਗ ਦਾ ਦਿਲਕੁਸ਼ਾ ਮਾਰਕੀਟ 'ਚ ਛਾਪਾ, ਗੁਪਤਾ ਏਜੰਸੀਜ਼ ਦੇ ਬੰਦ ਫ੍ਰੀਜ਼ਰ...
Trending
Ek Nazar
pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

nepal flood victim

ਨੇਪਾਲ ਹੜ੍ਹ ਪੀੜਤਾਂ ਦੇ ਆਈਸੀਯੂ 'ਚ ਦਿੱਤੇ ਇੰਟਰਵਿਊ ਨਾਲ ਵਧਿਆ ਵਿਵਾਦ, ਪ੍ਰੈਸ...

bilateral relations

ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ

tunnel rescue operation

ਨੇਪਾਲ ਅਤੇ ਭਾਰਤ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਅੰਤਿਮ ਪੜਾਅ ਨੇੜੇ

sheikh hasina s party sentenced

ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

imran khan

ਇਮਰਾਨ ਖਾਨ ਦੇ ਡਾਕਟਰੀ ਇਲਾਜ ਬਾਰੇ ਅਦਾਲਤ ਸੁਣਾਏਗੀ ਫ਼ੈਸਲਾ

incident in pakistan

ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ

order issued to block passports

KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !

indian origin woman in new york

ਅਮਰੀਕਾ 'ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ...

heavy rain alert today imd

ਅੱਜ ਪਵੇਗਾ ਭਾਰੀ ਮੀਂਹ! 20 ਸੂਬਿਆਂ 'ਚ IMD ਨੇ ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਕਰ...

neelam kothari breaks silence on her relationship with govinda

'ਮੈਨੂੰ ਨਹੀਂ ਪਤਾ ਸੀ ਗੋਵਿੰਦਾ ਵਿਆਹੇ ਹੋਏ ਹਨ..!', ਸਾਲਾਂ ਬਾਅਦ ਨੀਲਮ ਕੋਠਾਰੀ...

uk referendum

ਭਾਰਤ ਦੇ ਟੋਟੇ ਕਰਨ ਵਾਲਾ ਬ੍ਰਿਟੇਨ ਹੁਣ ਖ਼ੁਦ ਪਹੁੰਚਿਆ ਟੁੱਟਣ ਦੀ ਕਗਾਰ 'ਤੇ !...

boat sinks

ਵੈਨੂਆਟੂ ਨੇੜੇ ਪਲਟੀ ਕਿਸ਼ਤੀ ; 30 ਤੋਂ ਵੱਧ ਯਾਤਰੀ ਲਾਪਤਾ

cia documents

ਤਾਲਿਬਾਨ ਨੇ ਬਿਨ ਲਾਦੇਨ ਨੂੰ ਸੁਰੱਖਿਆ ਵਧਾਉਣ: ਦੀ ਦਿੱਤੀ ਸੀ ਸਲਾਹ :  ਸੀਆਈਏ...

ban on gatherings

ਪਾਕਿ : ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਵਿਰੋਧ ਤੋਂ ਪਹਿਲਾਂ ਪੰਜਾਬ 'ਚ...

plastic waste turn into fuel

ਵਿਗਿਆਨੀਆਂ ਦਾ ਕਮਾਲ, ਪਲਾਸਟਿਕ ਤੋਂ ਬਣਾ'ਤਾ ਪੈਟਰੋਲ ਅਤੇ ਡੀਜ਼ਲ

veteran actress battling stage four cancer

ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ

multi vehicle collision

ਦੱਖਣੀ ਅਫਰੀਕਾ 'ਚ ਕਈ ਵਾਹਨਾਂ ਦੀ ਟੱਕਰ, ਘੱਟੋ-ਘੱਟ 21 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    •   mecca pact of muslim countries   india needs to review
      ‘ਮੁਸਲਿਮ ਦੇਸ਼ਾਂ ਦਾ ਮੱਕਾ ਪੈਕਟ’ ਭਾਰਤ ਨੂੰ ਆਪਣੀ ਸੁਰੱਖਿਆ ਤਿਆਰੀ ਦੀ ਸਮੀਖਿਆ ਦੀ...
    • growing network of banned chemical drugs in the country
      ‘ਦੇਸ਼ ’ਚ ਪਾਬੰਦੀਸ਼ੁਦਾ ਕੈਮੀਕਲ ਨਸ਼ਿਆਂ ਦਾ ਵਧਦਾ ਜਾਲ’ ਨਾਜਾਇਜ਼ ਫੈਕਟਰੀਆਂ...
    • negligence in aircraft maintenance
      ‘ਹਵਾਈ ਜਹਾਜ਼ਾਂ ਦੀ ਸੇਵਾ ਸੰਭਾਲ ’ਚ ਲਾਪ੍ਰਵਾਹੀ’ ਮੁਸਾਫਰਾਂ ਦੀ ਜਾਨ ਨੂੰ ਬਣ ਰਿਹਾ...
    • passion for speed blood flowing on the roads
      ‘ਤੇਜ਼ ਰਫਤਾਰ ਦਾ ਜਨੂੰਨ’ ਸੜਕਾਂ ’ਤੇ ਵਹਿ ਰਿਹਾ ਖੂਨ!
    •   the coming flood of fake currency   is a threat to the country  s economy
      ‘ਨਕਲੀ ਕਰੰਸੀ ਦਾ ਆ ਰਿਹਾ ਹੜ੍ਹ’ ਦੇਸ਼ ਦੀ ਅਰਥਵਿਵਸਥਾ ਲਈ ਖ਼ਤਰਾ!
    • cases of rape and sexual harassment against women are increasing
      ਔਰਤਾਂ ਵਿਰੁੱਧ ਵਧ ਰਹੇ ਜਬਰ-ਜ਼ਨਾਹ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ!
    • murders for political and other reasons in a country plagued by mutual enmity
      ‘ਆਪਸੀ ਰੰਜਿਸ਼ ਨਾਲ ਹੋ ਰਹੇ ਦੇਸ਼ ’ਚ’ ਸਿਆਸੀ ਅਤੇ ਹੋਰ ਕਾਰਨਾਂ ਕਰ ਕੇ ਕਤਲ!
    • attacks on social media influencers
      ਸੋਸ਼ਲ ਮੀਡੀਆ ਇਨਫਲੂਐਂਸਰਾਂ ’ਤੇ ਹਮਲੇ
    • after sharp exchanges  a truce was reached between kangana and ramdev
      ‘ਤਿੱਖੀ ਨੋਕ-ਝੋਕ ਤੋਂ ਬਾਅਦ ਕੰਗਨਾ ਅਤੇ ਰਾਮਦੇਵ’ ਵਿਚਾਲੇ ਹੋਈ ‘ਜੰਗਬੰਦੀ’!
    • increasing cases of cancer
      ਕੈਂਸਰ ਦੇ ਲਗਾਤਾਰ ਵਧ ਰਹੇ ਮਾਮਲੇ, ਰਸਾਇਣਕ ਖਾਦਾਂ ਆਦਿ ਦੀ ਵਰਤੋਂ ਘਟਾਉਣ ਦੀ ਲੋੜ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +