Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    3:06:24 PM

  • veteran actor mushtaq khan  s final video from the hospital has surfaced

    ਦਿੱਗਜ ਅਦਾਕਾਰ ਮੁਸ਼ਤਾਕ ਖਾਨ ਦੀ ਹਸਪਤਾਲ ਤੋਂ ਆਖਰੀ...

  • punjab governor gulab chand kataria paid obeisance at shri sidh baba sodal

    ਸ਼੍ਰੀ ਸਿੱਧ ਬਾਬਾ ਸੋਢਲ ਨਤਮਸਤਕ ਹੋਏ ਪੰਜਾਬ ਰਾਜਪਾਲ...

  • punjab powercom strict action  major action taken against these consumers

    ਪੰਜਾਬ: ਸਖ਼ਤ ਕਾਰਵਾਈ ਦੀ ਤਿਆਰੀ 'ਚ ਪਾਵਰਕਾਮ!...

  • punjab congress protest against chief election commissioner gyanesh kumar

    ਕਾਂਗਰਸ ਵੱਲੋਂ ਚੋਣ ਕਮਿਸ਼ਨ ਦਫ਼ਤਰ ਦਾ ਘਿਰਾਓ, ਰਾਜਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਸੋਵੀਅਤ ਸੰਘ ਦੇ ਸਾਬਕਾ ਰਾਸ਼ਟਰਪਤੀ ਮਿਖਾਇਲ ਗੋਰਬਾਚੋਵ ਦਾ 'ਦੁਖਦਾਈ ਦਿਹਾਂਤ'

ARTICLE News Punjabi(ਸੰਪਾਦਕੀ)

ਸੋਵੀਅਤ ਸੰਘ ਦੇ ਸਾਬਕਾ ਰਾਸ਼ਟਰਪਤੀ ਮਿਖਾਇਲ ਗੋਰਬਾਚੋਵ ਦਾ 'ਦੁਖਦਾਈ ਦਿਹਾਂਤ'

  • Updated: 02 Sep, 2022 02:54 AM
Article
tragic death of mikhail gorbachev
  • Share
    • Facebook
    • Tumblr
    • Linkedin
    • Twitter
  • Comment

ਸੋਵੀਅਤ ਸੰਘ ਦੇ ਸਾਬਕਾ ਰਾਸ਼ਟਰਪਤੀ ਮਿਖਾਇਲ ਗੋਰਬਾਚੋਵ ਦਾ 30 ਅਤੇ 31 ਅਗਸਤ ਦੀ ਦਰਮਿਆਨੀ ਰਾਤ ਨੂੰ ਮਾਸਕੋ ’ਚ 91 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਰੂਸ ਦੇ ਦੱਖਣੀ ਇਲਾਕੇ ਦੇ ਇਕ ਪਿੰਡ ’ਚ ਯੂਕ੍ਰੇਨੀ ਅਤੇ ਰੂਸੀ ਕਿਸਾਨ-ਮਜ਼ਦੂਰ ਮਾਤਾ-ਪਿਤਾ ਦੇ ਇੱਥੇ ਜਨਮੇ ਮਿਖਾਇਲ ਗੋਰਬਾਚੋਵ ਨੇ 15 ਸਾਲ ਦੀ ਉਮਰ ’ਚ ਆਪਣੇ ਮਾਤਾ-ਪਿਤਾ ਦੇ ਕੰਮ ’ਚ ਉਨ੍ਹਾਂ ਦਾ ਹੱਥ ਵੰਡਾਉਣਾ ਸ਼ੁਰੂ ਕਰ ਦਿੱਤਾ ਸੀ। 17 ਸਾਲ ਦੀ ਉਮਰ ’ਚ ਰੂਸ ਦੀ ਕਮਿਊਨਿਸਟ ਪਾਰਟੀ ਦੀ ਮੈਂਬਰੀ ਨਾਲ ਉਨ੍ਹਾਂ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਹੋਈ ਅਤੇ ਉਨ੍ਹਾਂ ਨੂੰ ਰੂਸ ਦੀ ਕਮਿਊਨਿਸਟ ਪਾਰਟੀ ਦਾ ਪ੍ਰਚਾਰ ਅਧਿਕਾਰੀ ਬਣਾ ਕੇ ਸਾਲ 1971 ’ਚ ਪਾਰਟੀ ਦੀ ਸ਼ਕਤੀਸ਼ਾਲੀ ਕੇਂਦਰੀ ਕਮੇਟੀ ’ਚ ਚੁਣਨ ਤੋਂ ਬਾਅਦ 1978 ’ਚ ਸੋਵੀਅਤ ਖੇਤੀ ਨੀਤੀ ਦਾ ਕਰਤਾ-ਧਰਤਾ ਅਤੇ 1980 ’ਚ ਪੋਲਿਟ ਬਿਊਰੋ ਦਾ ਪੂਰਨ ਮੈਂਬਰ ਬਣਾ ਦਿੱਤਾ ਗਿਆ।

ਮਾਰਚ 1985 ’ਚ ਰਾਸ਼ਟਰਪਤੀ ਚੇਰਨੇਂਕੋ ਦੀ ਮੌਤ ਤੋਂ ਬਾਅਦ ਪਾਰਟੀ ਨੇ ਇਕ ਨੌਜਵਾਨ ਨੇਤਾ ਨੂੰ ਦੇਸ਼ ਦੀ ਵਾਗਡੋਰ ਸੌਂਪਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ 54 ਸਾਲ ਦੀ ਉਮਰ ’ਚ ਮਿਖਾਇਲ ਗੋਰਬਾਚੋਵ ਦੇਸ਼ ਦੇ ਸਰਵਉੱਚ ਨੇਤਾ ਅਤੇ 8ਵੇਂ ਰਾਸ਼ਟਰਪਤੀ ਬਣੇ। ਗੋਰਬਾਚੋਵ ਲੋਕਤੰਤਰ ਦੇ ਸਮਰਥਕ ਸਨ ਅਤੇ ਅਕਸਰ ਕਹਿੰਦੇ ਹੁੰਦੇ ਸਨ, ‘‘ਇਹ ਗੱਲ ਬਿਲਕੁਲ ਸੱਚ ਹੈ ਕਿ ਮੈਨੂੰ ਕਦੀ ਵੀ ‘ਜ਼ਾਰ’ (ਤਾਨਾਸ਼ਾਹ) ਦੇ ਵਾਂਗ ਸ਼ਾਸਨ ਕਰਨਾ ਆਇਆ ਹੀ ਨਹੀਂ।’’ ਇਹੀ ਕਾਰਨ ਹੈ ਕਿ ਲੋਕਤੰਤਰ ’ਚ ਯਕੀਨ ਰੱਖਣ ਵਾਲੇ ਦੇਸ਼ਾਂ ਦੇ ਨੇਤਾ ਮਿਖਾਇਲ ਗੋਰਬਾਚੋਵ ਨੂੰ ‘ਸ਼ਾਂਤੀ ਨਾਇਕ’ ਦੇ ਰੂਪ ’ਚ ਯਾਦ ਕਰਦੇ ਹਨ। ਮਿਖਾਇਲ ਗੋਰਬਾਚੋਵ ਨੇ ‘ਪ੍ਰਮਾਣੂ ਹਥਿਆਰ ਕੰਟਰੋਲ ਸੰਧੀ’ ਕਰ ਕੇ ਅਮਰੀਕਾ ਦੇ ਨਾਲ ਦੂਜੀ ਵਿਸ਼ਵ ਜੰਗ ਦੇ ਸਮੇਂ ਤੋਂ ਚੱਲੀ ਆ ਰਹੀ ਸੀਤ ਜੰਗ ਖਤਮ ਕੀਤੀ, ਜਿਸ ਦੇ ਲਈ ਉਨ੍ਹਾਂ ਨੂੰ 1990 ’ਚ ਸ਼ਾਂਤੀ ਦਾ ‘ਨੋਬਲ ਪੁਰਸਕਾਰ’ ਦਿੱਤਾ ਗਿਆ।

ਸੋਵੀਅਤ ਸੰਘ ਦੀ ਸ਼ਾਸਨ ਪ੍ਰਣਾਲੀ ’ਚ ਸੁਧਾਰਾਂ ਦੇ ਯਤਨ ਦੀ ਲੜੀ ’ਚ ਉਨ੍ਹਾਂ ਨੇ ਆਪਣੇ ਸ਼ਾਸਨਕਾਲ ਦੇ ਦੌਰਾਨ ਦੇਸ਼ ’ਚ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ’ (ਗਲਾਸਨੋਸਤ) ਅਤੇ ‘ਪੁਨਰਗਠਨ’ (ਪੇਰੇਸਤ੍ਰੋਇਕਾ) ਦੀਆਂ ਨੀਤੀਆਂ ਨੂੰ ਲਾਗੂ ਕੀਤਾ। ਉਨ੍ਹਾਂ ਨੇ ਬਰਲਿਨ ਦੀ ਦੀਵਾਰ ਡੇਗਣ ਅਤੇ ਦੋਵਾਂ ਜਰਮਨੀਆਂ ਦੇ ਏਕੀਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਜਰਮਨੀ ਦੇ ਲੋਕ ਉਨ੍ਹਾਂ ਨੂੰ ਪਿਆਰ ਨਾਲ ‘ਗੋਰਬੀ’ ਬੁਲਾਉਂਦੇ ਹਨ। ਉਹ ਹਮੇਸ਼ਾ ਖੁਦ ਨੂੰ ‘ਥਰਡ ਪਰਸਨ’ ਦੇ ਰੂਪ ’ਚ ਸੰਬੋਧਿਤ ਕਰਦੇ। ਇਕ ਵਾਰ ਉਨ੍ਹਾਂ ਨੇ ਆਪਣੀ ਆਤਮਕਥਾ ਦੇ ਲੇਖਕ ਵਿਲੀਅਮ ਟਾਬਮੈਨ ਨੂੰ ਕਿਹਾ ਸੀ, ‘‘ਗੋਰਬਾਚੋਵ ਨੂੰ ਸਮਝਣਾ ਔਖਾ ਹੈ।’’ ਅਮਰੀਕੀ ਕੂਟਨੀਤਕ ਤੇ ਰੂਸੀ ਮਾਮਲਿਆਂ ਦੇ ਮਾਹਿਰ ਜਾਰਜ ਕਨੇਨ ਨੇ ਤਾਂ ਗੋਰਬਾਚੋਵ ਨੂੰ ਇਕ ‘ਚਮਤਕਾਰ’ ਤੇ ਅਜਿਹਾ ਵਿਅਕਤੀ ਕਰਾਰ ਦਿੱਤਾ ਹੈ, ਜੋ ਦੁਨੀਆ ਨੂੰ ਸੋਵੀਅਤ ਵਿਚਾਰਧਾਰਾ ਦੇ ਹਿਸਾਬ ਨਾਲ ਨਹੀਂ ਸਗੋਂ ਉਸ ਦੇ ਅਸਲੀ ਰੂਪ ’ਚ ਦੇਖਦਾ ਸੀ।

ਗੋਰਬਾਚੋਵ ਨੇ ਹੀ ਅਫਗਾਨਿਸਤਾਨ ਤੋਂ ਰੂਸੀ ਫੌਜਾਂ ਦੀ ਵਾਪਸੀ ਯਕੀਨੀ ਕਰਵਾਈ ਸੀ ਪਰ ਉਨ੍ਹਾਂ ਦੇ ਹੀ ਸ਼ਾਸਨਕਾਲ ’ਚ ਰੂਸ ’ਚ ਚੇਅਰਨੋਬਿਲ ਪ੍ਰਮਾਣੂ ਪਲਾਂਟ ਲੀਕ ਕਾਂਡ (1986) ਵੀ ਹੋਇਆ, ਜਿਸ ਦੇ ਕਾਰਨ ਵੱਡੀ ਗਿਣਤੀ ’ਚ ਲੋਕ ਮਾਰੇ ਗਏ। ਗੋਰਬਾਚੋਵ ਨੇ ਭਾਰਤ ਦੇ ਨਾਲ ਆਪਣੇ ਦੇਸ਼ ਦੇ ਸਬੰਧਾਂ ਨੂੰ ਹਮੇਸ਼ਾ ਮਹੱਤਵ ਦਿੱਤਾ। 1986 ਅਤੇ 1988 ’ਚ ਆਪਣੀਆਂ 2 ਭਾਰਤ ਯਾਤਰਾਵਾਂ ਦਰਮਿਆਨ ਉਨ੍ਹਾਂ ਨੇ ਭਾਰਤ ਦੇ ਨਾਲ ਰੱਖਿਆ ਅਤੇ ਆਰਥਿਕ ਸਹਿਯੋਗ ਮਜ਼ਬੂਤ ਕਰਨ ਸਬੰਧੀ ਕਈ ਸਮਝੌਤੇ ਕੀਤੇ। ਰਾਸ਼ਟਰਪਤੀ ਗੋਰਬਾਚੋਵ ਦੇ ਗੁਣਾਂ ਦੇ ਕਾਰਨ ਹੀ ਉਨ੍ਹਾਂ ਦੇ ਕੱਟੜ ਵਿਰੋਧੀ ਰਹੇ ਰੂਸ ਦੇ ਮੌਜੂਦਾ ਤਾਨਾਸ਼ਾਹ ਵਲਾਦੀਮੀਰ ਪੁਤਿਨ ਨੇ ਵੀ ਉਨ੍ਹਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਇਤਿਹਾਸ ਬਦਲਣ ਵਾਲਾ ਨੇਤਾ ਕਰਾਰ ਦਿੱਤਾ।

ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਕਹਿਣਾ ਹੈ, ‘‘ਦਹਾਕਿਆਂ ਦੇ ਸਿਆਸੀ ਘਾਣ ਤੋਂ ਬਾਅਦ ਗੋਰਬਾਚੋਵ ਲੋਕਤੰਤਰਿਕ ਸੁਧਾਰ ਲੈ ਕੇ ਆਏ, ਜਿਸ ਦੇ ਨਤੀਜੇ ਵਜੋਂ ਇਕ ਸੁਰੱਖਿਅਤ ਵਿਸ਼ਵ ਹੋਂਦ ’ਚ ਆਇਆ ਅਤੇ ਲੱਖਾਂ ਲੋਕਾਂ ਨੂੰ ਆਜ਼ਾਦੀ ਮਿਲੀ।’’ ਇਸੇ ਤਰ੍ਹਾਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਦੇ ਅਨੁਸਾਰ ਗੋਰਬਾਚੋਵ ਇਤਿਹਾਸ ਦਾ ਰੁਖ ਬਦਲਣ ਵਾਲੇ ਆਪਣੀ ਕਿਸਮ ਦੇ ਇਕਲੌਤੇ ਰਾਸ਼ਟਰਨਾਇਕ ਸਨ। ਬੇਸ਼ੱਕ ਰੂਸ ’ਚ ਕੁਝ ਲੋਕ ਗੋਰਬਾਚੋਵ ਨੂੰ ਦੇਸ਼ ਦੇ ਟੁੱਟਣ ਲਈ ਜ਼ਿੰਮੇਵਾਰ ਮੰਨਦੇ ਹੋਣ ਪਰ ਵਿਸ਼ਵ ਦੇ ਵਧੇਰੇ ਨੇਤਾਵਾਂ ਦੀ ਨਜ਼ਰ ’ਚ ਉਹ ਇਕ ਉਦਾਰਵਾਦੀ ਅਤੇ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਵਿਸ਼ਵ ’ਚ ਸ਼ਾਂਤੀ ਸਥਾਪਿਤ ਕਰ ਕੇ ਸੀਤਜੰਗ ਦਾ ਮਾਹੌਲ ਖਤਮ ਕਰਨ ’ਚ ਵੱਡੀ ਭੂਮਿਕਾ ਨਿਭਾਈ।

ਅੱਜ ਜਦਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਆਪਣੀਆਂ ਵਿਸਤਾਰਵਾਦੀ ਨੀਤੀਆਂ ਕਾਰਨ ਯੂਕ੍ਰੇਨ ਨਾਲ ਜੰਗ ਛੇੜੀ ਹੋਈ ਹੈ, ਇਸ ਨਾਲ ਨਾ ਸਿਰਫ ਦੋਵਾਂ ਧਿਰਾਂ ਨੂੰ ਭਾਰੀ ਜਾਨੀ ਨੁਕਸਾਨ ਹੋ ਰਿਹਾ ਹੈ ਸਗੋਂ ਸਾਰੀ ਦੁਨੀਆ ’ਚ ਬੇਚੈਨੀ ਫੈਲਣ ਤੋਂ ਇਲਾਵਾ ਲੋਕਾਂ ਨੂੰ ਰੂਸ ਦੇ ਕਦਮ ਨਾਲ ਮਹਿੰਗਾਈ, ਬੇਰੋਜ਼ਗਾਰੀ, ਤੇਲ ਦੀ ਘਾਟ ਆਦਿ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਇਸੇ ਤਰ੍ਹਾਂ ਰੂਸ ਦੇ ਸਾਥੀ ਚੀਨ ਨੇ ਨਾ ਸਿਰਫ ਤਿੱਬਤ ’ਤੇ ਕਬਜ਼ਾ ਕੀਤਾ ਹੋਇਆ ਹੈ ਸਗੋਂ ਉੱਥੋਂ ਦੇ ਧਾਰਮਿਕ ਨੇਤਾ ਦਲਾਈਲਾਮਾ ਨੂੰ ਜਲਾਵਤਨ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਕਰ ਦਿੱਤਾ ਹੈ, ਜੋ ਭਾਰਤ ਦੇ ਧਰਮਸ਼ਾਲਾ ’ਚ ਰਹਿ ਰਹੇ ਹਨ।

ਬੀਤੇ ਦਿਨੀਂ ਚੀਨ ਨੇ ਭਾਰਤੀ ਸਰਹੱਦ ਦੇ ਨੇੜੇ 25000 ਏਕੜ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ 4 ਪਿੰਡ ਵਸਾ ਲਏ ਅਤੇ ਹਾਲ ਹੀ ’ਚ ਲੱਦਾਖ ’ਚ ਐੱਲ. ਏ. ਸੀ. ’ਚ ਡੇਮਚੋਕ ਦੇ ਨੇੜੇ ਭਾਰਤੀ ਚਰਵਾਹਿਆਂ ਨੂੰ ਰੋਕਣ ਦੀ ਜੁਰਅੱਤ ਵੀ ਕੀਤੀ ਹੈ। ਅਜਿਹੇ ’ਚ ਸ਼ਾਂਤੀ ਅਤੇ ਸਹਿਹੋਂਦ ਦੇ ਪ੍ਰਤੀਕ ਮਿਖਾਇਲ ਗੋਰਬਾਚੋਵ ਦੀ ਮੌਤ ਦੁਖਦਾਈ ਹੀ ਮੰਨੀ ਜਾਵੇਗੀ, ਜੋ ਆਪਣੇ ਜੀਵਨ ਦੇ ਔਖੇ ਪਲਾਂ ’ਚ ਵੀ ਕਦੀ ਆਸ ਦਾ ਪੱਲਾ ਅਤੇ ਹੌਸਲਾ ਨਹੀਂ ਛੱਡਦੇ ਸਨ। ਉਹ ਇਕ ਹੌਸਲੇ ਵਾਲੇ ਸਿਆਸਤਦਾਨ ਸਨ, ਜਿਨ੍ਹਾਂ ਨੇ ਸਿਰਫ ਸ਼ਾਸਨ ਕਰਨ ਲਈ ਕਦੀ ਸੱਤਾ ਨਹੀਂ ਚਾਹੀ।

-ਵਿਜੇ ਕੁਮਾਰ

  • Soviet Union
  • Former President
  • Mikhail Gorbachev
  • Passed Away
  • ਸੋਵੀਅਤ ਸੰਘ
  • ਸਾਬਕਾ ਰਾਸ਼ਟਰਪਤੀ
  • ਮਿਖਾਇਲ ਗੋਰਬਾਚੋਵ
  • ਦਿਹਾਂਤ

ਪ੍ਰਭਾਵਸ਼ਾਲੀ ਅਤੇ ‘ਰੱਜੇ-ਪੁੱਜੇ’ ਲੋਕਾਂ ਦੇ ਜ਼ੁਲਮ ਦਾ ਸ਼ਿਕਾਰ ਨੌਕਰ ਤੇ ਨੌਕਰਾਣੀਆਂ

NEXT STORY

Stories You May Like

  • senior akali dal leader and former mp varinder singh bajwa passes away
    ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਵਰਿੰਦਰ ਸਿੰਘ ਬਾਜਵਾ ਦਾ ਦਿਹਾਂਤ
  • tragedy strikes former star cricketer  father passes away
    ਸਾਬਕਾ ਧਾਕੜ ਕ੍ਰਿਕਟਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ
  • after the death of former minister bhagat chunni lal his son in law also died
    ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਦਿਹਾਂਤ ਤੋਂ ਬਾਅਦ ਜਵਾਈ ਦੀ ਵੀ ਮੌਤ
  • bjp  senior leader  kalraj mishra  wife  passed away
    ਭਾਜਪਾ ਦੇ ਸੀਨੀਅਰ ਆਗੂ ਕਲਰਾਜ ਮਿਸ਼ਰਾ ਦੀ ਪਤਨੀ ਦਾ ਦਿਹਾਂਤ
  • delhi university  student union elections  voting begins
    ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਚੋਣਾਂ ਲਈ ਵੋਟਿੰਗ ਸ਼ੁਰੂ, 1000 EVM ਦਾ ਕੀਤਾ ਜਾ ਰਿਹਾ ਇਸਤੇਮਾਲ
  • wagh bakri tea group chairman piyush bhai desai passed away
    ਚਾਹ ਉਦਯੋਗ ਦੇ ਦਿੱਗਜ ਵਾਘ ਬੱਕਰੀ ਟੀ ਗਰੁੱਪ ਦੇ ਚੇਅਰਮੈਨ ਪੀਊਸ਼ਭਾਈ ਦੇਸਾਈ ਦਾ ਦਿਹਾਂਤ
  • rapid gunfire at the home of the former sarpanch s brother
    ਸਾਬਕਾ ਸਰਪੰਚ ਦੇ ਭਰਾ ਦੇ ਘਰ 'ਤੇ ਤਾੜ-ਤਾੜ ਫਾਇਰਿੰਗ
  • sukhbir badal expresses grief of akali leader varinder singh bajwa death
    ਸੁਖਬੀਰ ਬਾਦਲ ਵੱਲੋਂ ਅਕਾਲੀ ਆਗੂ ਵਰਿੰਦਰ ਸਿੰਘ ਬਾਜਵਾ ਦੇ ਦਿਹਾਂਤ 'ਤੇ ਦੁੱਖ਼ ਦਾ ਪ੍ਰਗਟਾਵਾ
  • punjab governor gulab chand kataria paid obeisance at shri sidh baba sodal
    ਸ਼੍ਰੀ ਸਿੱਧ ਬਾਬਾ ਸੋਢਲ ਨਤਮਸਤਕ ਹੋਏ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ
  • punjab powercom strict action  major action taken against these consumers
    ਪੰਜਾਬ: ਸਖ਼ਤ ਕਾਰਵਾਈ ਦੀ ਤਿਆਰੀ 'ਚ ਪਾਵਰਕਾਮ! ਇਨ੍ਹਾਂ ਖ਼ਪਤਕਾਰਾਂ 'ਤੇ ਲਿਆ...
  • jalandhar police  s statement regarding viral video asi embroiled in controversy
    ਵਿਵਾਦਾਂ 'ਚ ਘਿਰੇ ASI ਦੀ ਵਾਇਰਲ ਵੀਡੀਓ ਸਬੰਧੀ ਜਲੰਧਰ ਪੁਲਸ ਦਾ ਬਿਆਨ
  • father arrives at railway station to sell two day old baby girl
    2 ਦਿਨ ਦੀ ਨਵਜੰਮੀ ਬੱਚੀ ਨੂੰ ਵੇਚਣ ਰੇਲਵੇ ਸਟੇਸ਼ਨ ਪਹੁੰਚਿਆ ਪਿਤਾ, GRP ਪੁਲਸ ਨੇ...
  • shri sidh baba sodal mela history jalandhar
    ਅਟੁੱਟ ਆਸਥਾ ਦਾ ਕੇਂਦਰ ਹੈ ਸ਼੍ਰੀ ਸਿੱਧ ਬਾਬਾ ਸੋਢਲ ਦਾ ਦਰਬਾਰ, ਖ਼ਾਸ ਮਹੱਤਵ ਰੱਖਦੈ...
  • jalandhar hospital pregnant woman child
    ਜਲੰਧਰ ਤੋਂ ਵੱਡੀ ਖ਼ਬਰ: ਜਣੇਪੇ ਲਈ ਹਸਪਤਾਲ ਆਈ ਗਰਭਵਤੀ ਔਰਤ ਤੇ ਜਵਾਕ ਦੀ ਮੌਤ,...
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
Trending
Ek Nazar
pakistani prime minister statement

ਬੰਗਲਾਦੇਸ਼ ਅਤੇ ਈਰਾਨ ਨਾਲ ਸਬੰਧ ਕਰਾਂਗੇ ਮਜ਼ਬੂਤ , ਪਾਕਿਸਤਾਨੀ ਪ੍ਰਧਾਨ ਮੰਤਰੀ ਦਾ...

floods in nepal and china

ਨੇਪਾਲ-ਚੀਨ ਹੜ੍ਹ  : ਇੱਕ ਮਹੀਨੇ ਬਾਅਦ 50 ਤੋਂ ਵੱਧ ਯੂਕਰੇਨੀ ਨਾਗਰਿਕ ਅਜੇ ਵੀ...

security tightens

ਇਮਰਾਨ ਖ਼ਾਨ ਦੀ ਪਾਰਟੀ ਦੇ ਮਾਰਚ ਤੋਂ ਪਹਿਲਾਂ ਪਾਕਿਸਤਾਨ 'ਚ ਸੁਰੱਖਿਆ ਸਖ਼ਤ:...

heavy rain alert  rain 5 days imd

25, 26, 27, 28, 29 ਸਤੰਬਰ ਨੂੰ ਪਵੇਗਾ ਭਾਰੀ ਮੀਂਹ! 12 ਤੋਂ ਵੱਧ ਸੂਬਿਆਂ 'ਚ...

comedian sunil pal lashes out at salman khan

'ਗਟਰ ਸ਼ੋਅ ਨੂੰ ਬੰਦ ਕਰੋ'; ਸਲਮਾਨ ਖਾਨ 'ਤੇ ਭੜਕੇ ਕਾਮੇਡੀਅਨ ਸੁਨੀਲ ਪਾਲ, ਕਿਹਾ-...

famous bollywood actor passes away

ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ ! ਗਦਰ-ਵੈਲਕਮ ਵਰਗੀਆਂ ਫਿਲਮਾਂ ਤੋਂ...

shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • is it a girl or a boy in the womb     girls are being killed
      ‘ਗਰਭ ’ਚ ਕੁੜੀ ਹੈ ਜਾਂ ਮੁੰਡਾ’ ... ਮਾਰੀਆਂ ਜਾ ਰਹੀਆਂ ਕੁੜੀਆਂ!
    • air travelers bringing in narcotics  gold
      ‘ਹਵਾਈ ਯਾਤਰੀ ਲਿਆ ਰਹੇ ਨਸ਼ਾ ਤੇ ਸੋਨਾ ਆਦਿ’... ਅਤੇ ਫੜੇ ਜਾ ਰਹੇ ਹਵਾਈ ਅੱਡਿਆਂ...
    • fraud under the guise of sending people abroad continues unabated
      ‘ਵਿਦੇਸ਼ ਭੇਜਣ ਦੇ ਨਾਂ ’ਤੇ’ ਠੱਗੀ ਲਗਾਤਾਰ ਜਾਰੀ!
    • artificial intelligence is a double edged sword
      ‘ਦੋਧਾਰੀ ਤਲਵਾਰ ਹੈ ਮਸਨੂਈ ਬੁੱਧੀਮਤਾ’
    • significant judicial ruling
      ਨਿਆਪਾਲਿਕਾ ਦੇ ਮਹੱਤਵਪੂਰਨ ਫ਼ੈਸਲੇ ‘ਦੇਖਭਾਲ ਨਾ ਕਰਨ ਵਾਲੀਆਂ ਔਲਾਦਾਂ ਤੋਂ’...
    • some panchayats  khaps  took several beneficial decisions
      ‘ਕੁਝ ਪੰਚਾਇਤਾਂ (ਖਾਪਾਂ) ਨੇ ਅਸ਼ਲੀਲਤਾ ਅਤੇ ਨਸ਼ਿਆਂ ਦੇ ਵਿਰੁੱਧ ਕਈ’ ਹਿਤਕਾਰੀ...
    • delay in people getting justice
      ‘ਲੋਕਾਂ ਨੂੰ ਨਿਆਂ ਮਿਲਣ ’ਚ ਦੇਰੀ’ ਨਿਆਂ ਪ੍ਰਣਾਲੀ ਚੁਸਤ ਕਰਨ, ਜੱਜਾਂ ਦੀ ਕਮੀ ਦੂਰ...
    • toxic and adulterated liquor is proving to be deadly
      ‘ਜਾਨਲੇਵਾ ਸਿੱਧ ਹੋ ਰਹੀ ਹੈ’ ਜ਼ਹਿਰੀਲੀ ਅਤੇ ਮਿਲਾਵਟੀ ਸ਼ਰਾਬ!
    • what he wrote is still true today
      ਉਨ੍ਹਾਂ ਦਾ ਲਿਖਿਆ ਹੋਇਆ ਅੱਜ ਵੀ ਸੱਚ ਹੈ
    • atrocities committed against students by some teachers
      ‘ਕੁਝ ਅਧਿਆਪਕ-ਅਧਿਆਪਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ਅੱਤਿਆਚਾਰ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +