Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 05, 2026

    4:04:02 PM

  • us iran israel war will intensify for the next 45 days

    ਅਗਲੇ 45 ਦਿਨਾਂ ਤੱਕ ਹੋਰ ਤੇਜ਼ ਹੋਵੇਗੀ ਜੰਗ! ਭਾਰੀ...

  • police discover illegal drugs

    ਅਫ਼ਗਾਨਿਸਤਾਨ 'ਚ ਨਸ਼ਾ ਤਸਕਰਾਂ 'ਤੇ ਵੱਡੀ...

  • impact of war hotels dhabas and small businesses worried about gas shortage

    Punjab: ਜੰਗ ਦਾ ਅਸਰ ਦਿੱਸਣਾ ਸ਼ੁਰੂ! ਹੋਟਲ, ਢਾਬੇ...

  • ipl 2026 srh vs lsg

    IPL 2026: ਲਖਨਊ ਨੇ ਹੈਦਰਾਬਾਦ ਵਿਰੁੱਧ ਟਾਸ ਜਿੱਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਮਤਭੇਦ ਛੱਡ ਕੇ ਰਾਮ ਮੰਦਿਰ ਦੀ ਉਸਾਰੀ ’ਤੇ ਧਿਆਨ ਕੇਂਦਰਿਤ ਕਰੇ ਟਰੱਸਟ

ARTICLE News Punjabi(ਸੰਪਾਦਕੀ)

ਮਤਭੇਦ ਛੱਡ ਕੇ ਰਾਮ ਮੰਦਿਰ ਦੀ ਉਸਾਰੀ ’ਤੇ ਧਿਆਨ ਕੇਂਦਰਿਤ ਕਰੇ ਟਰੱਸਟ

  • Updated: 22 Nov, 2019 01:20 AM
Article
trusts focus on ram temple construction
  • Share
    • Facebook
    • Tumblr
    • Linkedin
    • Twitter
  • Comment

ਅਖੀਰ 9 ਨਵੰਬਰ ਨੂੰ ਸਿਆਸੀ ਤੌਰ ’ਤੇ ਨਾਜ਼ੁਕ ਰਾਮ ਜਨਮਭੂਮੀ-ਬਾਬਰੀ ਮਸਜਿਦ ਵਿਵਾਦ ’ਤੇ ਸੁਪਰੀਮ ਕੋਰਟ ਨੇ ਸਰਬਸੰਮਤੀ ਨਾਲ ‘ਰਾਮ ਲੱਲਾ ਬਿਰਾਜਮਾਨ’ ਦੇ ਪੱਖ ’ਚ ਸ਼ਰਤਾਂ ਸਮੇਤ ਫੈਸਲਾ ਸੁਣਾਉਂਦਿਆਂ ਕਿਹਾ ਕਿ ਅਯੁੱਧਿਆ ’ਚ ਵਿਵਾਦਿਤ ਜ਼ਮੀਨ ’ਤੇ ਹੀ ਰਾਮ ਮੰਦਿਰ ਬਣੇਗਾ।

ਇਸ ਦਾ ਸਵਾਗਤ ਨਾ ਸਿਰਫ ਹਿੰਦੂਆਂ ਸਗੋਂ ਮੁਸਲਮਾਨਾਂ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਨੇ ਵੀ ਕੀਤਾ ਅਤੇ ਇਸ ਬਾਰੇ ਸ਼ੀਆ ਸੈਂਟਰਲ ਵਕਫ ਬੋਰਡ ਦੇ ਚੇਅਰਮੈਨ ਵਸੀਮ ਰਿਜ਼ਵੀ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ, ‘‘ਭਗਵਾਨ ਰਾਮ ਇਮਾਮ-ਏ-ਹਿੰਦ ਅਤੇ ਮੁਸਲਮਾਨਾਂ ਦੇ ਪੂਰਵਜ ਹਨ।’’ ਉਨ੍ਹਾਂ ਨੇ ਰਾਮ ਮੰਦਿਰ ਦੀ ਸ਼ਾਨਦਾਰ ਉਸਾਰੀ ਲਈ 51 ਹਜ਼ਾਰ ਰੁਪਏ ਦਾ ਚੈੱਕ ਵੀ ਦਿੱਤਾ।

ਸ਼੍ਰੀ ਰਾਮ ਦੇ ਪ੍ਰਤੀ ਮੁਸਲਿਮ ਭਾਈਚਾਰੇ ਦੇ ਆਦਰ ਭਾਵ ਦਾ ਵਰਣਨ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਇਕ ਵਾਰ ਦੱਸਿਆ ਸੀ ਕਿ, ‘‘ਇੰਡੋਨੇਸ਼ੀਆ ਦੇ ਅਨੇਕ ਲੋਕਾਂ ਨੇ ਇਸਲਾਮ ਧਰਮ ਅਪਣਾ ਲਿਆ ਪਰ ਉਨ੍ਹਾਂ ਨੇ ਸ਼੍ਰੀ ਰਾਮ ਨੂੰ ਵਿਸਾਰਿਆ ਨਹੀਂ। ਇੰਡੋਨੇਸ਼ੀਆ ਦੇ ਲੋਕਾਂ ਦਾ ਕਹਿਣਾ ਹੈ ਕਿ, ‘‘ਰਾਮ ਨਾਲ ਸਾਡਾ ਸਬੰਧ ਬਹੁਤ ਪੁਰਾਣਾ ਹੈ ਅਤੇ ਉਦੋਂ ਤੋਂ ਹੈ ਜਦੋਂ ਅਸੀਂ ਮੁਸਲਮਾਨ ਨਹੀਂ ਹੋਏ ਸੀ।’’

ਸ਼੍ਰੀ ਰਾਮ ਦੇ ਪ੍ਰਤੀ ਮੁਸਲਮਾਨ ਭਾਈਚਾਰੇ ਦੇ ਆਦਰ ਭਾਵ ਦਾ ਪਤਾ ‘ਰਾਸ਼ਟਰੀ ਮੁਸਲਿਮ ਮੰਚ’ ਦੇ ਸੂਬਾ ਕਨਵੀਨਰ ਸ਼੍ਰੀ ਕੇ. ਡੀ. ਹਿਮਾਚਲੀ ਦੇ ਬਿਲਾਸਪੁਰ ’ਚ ਦਿੱਤੇ ਇਸ ਬਿਆਨ ਤੋਂ ਵੀ ਲੱਗਦਾ ਹੈ ਕਿ, ‘‘ਸੁਪਰੀਮ ਕੋਰਟ ਦੇ ਫੈਸਲੇ ਦਾ ਭਾਰਤ ਦੇ 99 ਫੀਸਦੀ ਮੁਸਲਮਾਨ ਸਮਰਥਨ ਕਰ ਰਹੇ ਹਨ ਅਤੇ ਰਾਮ ਮੰਦਿਰ ਦੀ ਉਸਾਰੀ ਦਾ ਕਾਰਜ ਆਰੰਭ ਹੋਣ ’ਤੇ ਹਿਮਾਚਲ ਦੇ ਮੁਸਲਮਾਨ ਜਥਿਆਂ ’ਚ ਕਾਰ ਸੇਵਾ ਕਰਨ ਲਈ ਅਯੁੱਧਿਆ ਜਾਣਗੇ।’’

ਰਾਮ ਜਨਮਭੂਮੀ-ਬਾਬਰੀ ਮਸਜਿਦ ਵਿਵਾਦ ’ਚ ਮੁੱਖ ਧਿਰ ਇਕਬਾਲ ਅਨਸਾਰੀ ਨੇ ਵੀ ਫੈਸਲੇ ਨਾਲ ਮੁਕੰਮਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਉਹ ਕੋਈ ਰੀਵਿਊ ਪਟੀਸ਼ਨ ਦਾਖਲ ਨਹੀਂ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਅਯੁੱਧਿਆ ਵਿਵਾਦ ਤਾਂ ਇਕ ਸਾਧਾਰਨ ਜਿਹਾ ਜ਼ਮੀਨੀ ਵਿਵਾਦ ਸੀ ਪਰ ਬਾਹਰ ਦੇ ਲੋਕ ਹੀ ਹਨ ਜੋ ਲੋਕਾਂ ਨੂੰ ਭੜਕਾਉਣ ਦਾ ਕੰਮ ਕਰਦੇ ਹਨ ਅਤੇ ਗੰਦੀ ਸਿਆਸਤ ਖੇਡਦੇ ਹਨ।

ਇਹ ਵੀ ਇਕ ਤ੍ਰਾਸਦੀ ਹੀ ਹੈ ਕਿ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਗਠਿਤ ਹੋਣ ਵਾਲੇ ਰਾਮ ਮੰਦਿਰ ਨਿਰਮਾਣ ਟਰੱਸਟ ਨੂੰ ਲੈ ਕੇ ਸਾਧੂ-ਸੰਤਾਂ ’ਚ ਫੁੱਟ ਸਾਹਮਣੇ ਆ ਰਹੀ ਹੈ।

ਇਸ ਮਾਮਲੇ ਨੂੰ ਲੈ ਕੇ ਜਿਥੇ ਰਾਮ ਮੰਦਿਰ ਉਸਾਰੀ ਲਈ ਭੁੱਖ ਹੜਤਾਲ ਕਰਨ ਵਾਲੇ ਸੰਤ ਪਰਮਹੰਸ ਦਾਸ ਅਤੇ ਸ਼੍ਰੀ ਰਾਮ ਜਨਮਭੂਮੀ ਟਰੱਸਟ ਦੇ ਸੀਨੀਅਰ ਮੈਂਬਰ ਡਾ. ਰਾਮ ਵਿਲਾਸ ਦਾਸ ਵੇਦਾਂਤੀ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਹੈ ਉਥੇ ਰਾਮ ਜਨਮਭੂਮੀ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਨੇ ਕਿਹਾ ਹੈ ਕਿ ਟਰੱਸਟ ਪਹਿਲਾਂ ਹੀ ਮੌਜੂਦ ਹੈ। ਨਵਾਂ ਟਰੱਸਟ ਬਣਾਉਣ ਦੀ ਲੋੜ ਨਹੀਂ ਹੈ। ਇਸ ’ਚ ਕੁਝ ਨਵੇਂ ਮੈਂਬਰਾਂ ਨੂੰ ਸ਼ਾਮਲ ਕਰ ਕੇ ਮੰਦਿਰ ਦੀ ਉਸਾਰੀ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

ਦੂਸਰੇ ਪਾਸੇ ਦਿਗੰਬਰ ਅਖਾੜਾ ਦੇ ਮਹੰਤ ਸੁਰੇਸ਼ ਦਾਸ ਨੇ ਮਹੰਤ ਨ੍ਰਿਤਿਆ ਗੋਪਾਲ ਦਾਸ ਦੀ ਤਜਵੀਜ਼ ਨੂੰ ਖਾਰਜ ਕਰ ਦਿੱਤਾ ਹੈ। ਸਵਾਮੀ ਅਵਿਮੁਕਤੇਸ਼ਵਰ ਨੰਦ ਨੇ ਵੀ ਆਪਣੀ ਸੁਰ ਤੇਜ਼ ਕਰਦੇ ਹੋਏ ਕਿਹਾ ਹੈ ਕਿ ਰਾਮਾਲਯ ਟਰੱਸਟ ਨੂੰ ਰਾਮ ਮੰਦਿਰ ਨਿਰਮਾਣ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਇਸ ਦਾ ਗਠਨ ਸਾਬਕਾ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਦੇ ਸਮੇਂ ’ਚ ਹੋਇਆ ਸੀ। ਜਾਨਕੀ ਘਾਟ ਦੇ ਮਹੰਤ ਦੀ ਵੀ ਆਪਣੀ ਹੀ ਮੰਗ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਰਾਮ ਜਨਮਭੂਮੀ ਨਿਰਮਾਣ ਟਰੱਸਟ ’ਚ ਉਨ੍ਹਾਂ ਨੂੰ ਵੀ ਸਥਾਨ ਮਿਲਣਾ ਚਾਹੀਦਾ ਹੈ।

ਇਸ ਸਮੇਂ ਜਦਕਿ ਕਰੋੜਾਂ ਹਿੰਦੂਆਂ ਦੀ ਆਸਥਾ ਦੇ ਕੇਂਦਰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਸ਼ਾਨਦਾਰ ਮੰਦਿਰ ਦੀ ਉਸਾਰੀ ਦਾ ਰਾਹ ਪੱਧਰਾ ਹੋਇਆ ਹੈ ਤਾਂ ਇਸ ਤਰ੍ਹਾਂ ਦਾ ਵਤੀਰਾ ਕਿਸੇ ਵੀ ਤਰ੍ਹਾਂ ਸ਼ੋਭਾ ਨਹੀਂ ਦਿੰਦਾ। ਲਿਹਾਜ਼ਾ, ਇਸ ਮਾਮਲੇ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਆਪਣੇ ਮੂੰਹ ’ਚੋਂ ਗੱਲ ਪੂਰੀ ਤਰ੍ਹਾਂ ਸੋਚ-ਵਿਚਾਰ ਦੇ ਬਾਅਦ ਹੀ ਕੱਢਣੀ ਚਾਹੀਦੀ ਹੈ।

–ਵਿਜੇ ਕੁਮਾਰ

  • ਮਤਭੇਦ
  • ਟਰੱਸਟ
  • construction

ਸੰਘ ਮੁਖੀ ਸ਼੍ਰੀ ਮੋਹਨ ਭਾਗਵਤ ਦੀ ਭਾਜਪਾ-ਸ਼ਿਵ ਸੈਨਾ ਨੂੰ ਨਸੀਹਤ ‘ਆਪਸ ’ਚ ਲੜਨ ਨਾਲ ਦੋਵਾਂ ਨੂੰ ਹਾਨੀ ਹੋਵੇਗੀ’

NEXT STORY

Stories You May Like

  • petrol in punjab lpg gas
    ਪੰਜਾਬ 'ਚ ਪੈਟਰੋਲ-ਡੀਜ਼ਲ ਤੇ LPG ਦੀ ਸਪਲਾਈ ਨੂੰ ਲੈ ਕੇ ਵੱਡੀ ਖ਼ਬਰ, ਧਿਆਨ ਰੱਖਣ ਖਪਤਕਾਰ
  • himanshu moudgil mandir arginiano
    ਮਿਲਾਨ ਦੇ ਕੌਂਸਲਰ ਅਧਿਕਾਰੀ ਹਿਮਾਂਸੂ ਮੌਦਗਿਲ ਸਨਾਤਨ ਧਰਮ ਮੰਦਿਰ ਆਰਜੀਨਿਆਨੋ ਵਿਖੇ ਪਹੁੰਚੇ
  • building a house has become expensive  jump in prices of construction materials
    'ਸੁਪਨਿਆਂ ਦਾ ਘਰ' ਬਣਾਉਣਾ ਹੋਇਆ ਮਹਿੰਗਾ, ਉਸਾਰੀ ਸਮੱਗਰੀ ਦੀਆਂ ਕੀਮਤਾਂ 'ਚ ਆਇਆ ਵੱਡਾ ਉਛਾਲ
  • government  s gift to defaulters of improvement trust
    ਇੰਪਰੂਵਮੈਂਟ ਟਰੱਸਟ ਦੇ ਡਿਫਾਲਟਰਾਂ ਨੂੰ ਸਰਕਾਰ ਦਾ ਤੋਹਫ਼ਾ, 30 ਅਪ੍ਰੈਲ ਤੱਕ ਮਿਲੇਗੀ ਵਿਆਜ ਤੇ ਪੈਨਲਟੀ ਤੋਂ ਮੁਕਤੀ
  • shri ram navami utsav committee jalandhar
    ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕੀਤੀ ਗਈ 10ਵੀਂ ਮੀਟਿੰਗ
  • rss on bjp
    RSS ਨੇ BJP ਆਗੂਆਂ ਨੂੰ ਦਿੱਤੀ ਸਲਾਹ, ਕਿਹਾ- 'ਸਰਕਾਰ ਪ੍ਰਤੀ ਮਤਭੇਦ ਨਾ ਕਰੋ ਜਗ ਜਾਹਿਰ'
  • didn  t make accusations
    ਦੋਸ਼ ਨਹੀਂ ਲਾਇਆ ਸਗੋਂ ਕਦਰਾਂ-ਕੀਮਤਾਂ ਅਤੇ ਨੈਤਿਕ ਢਾਂਚੇ ’ਚ ਆਏ ‘ਮਤਭੇਦ’ ਨੂੰ ਉਜਾਗਰ ਕੀਤਾ : ਚੱਕਰਵਰਤੀ
  • action in ludhiana
    ਨਗਰ ਨਿਗਮ ਲੁਧਿਆਣਾ ਨੇ ਨਾਜਾਇਜ਼ ਉਸਾਰੀ ਵਿਰੁੱਧ ਕੀਤੀ ਕਾਰਵਾਈ
  • us iran israel war will intensify for the next 45 days
    ਅਗਲੇ 45 ਦਿਨਾਂ ਤੱਕ ਹੋਰ ਤੇਜ਼ ਹੋਵੇਗੀ ਜੰਗ! ਭਾਰੀ ਤਬਾਹੀ ਦੇ ਸੰਕੇਤ, 10 ਨਵੰਬਰ...
  • impact of war hotels dhabas and small businesses worried about gas shortage
    Punjab: ਜੰਗ ਦਾ ਅਸਰ ਦਿੱਸਣਾ ਸ਼ੁਰੂ! ਹੋਟਲ, ਢਾਬੇ ਤੇ ਛੋਟੇ ਕਾਰੋਬਾਰ ਚਲਾਉਣ ਵਾਲੇ...
  • attackers smash car windows in jalandhar
    ਜਲੰਧਰ 'ਚ ਲੜਾਈ ਛੁੜਵਾਉਣੀ ਨੌਜਵਾਨ ਪਈ ਮਹਿੰਗੀ, ਗੁੱਸੇ 'ਚ ਹਮਲਾਵਰਾਂ ਨੇ ਕਾਰ...
  • roshan healthcare ayurvedic treatment
    ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਆਈ ਕਮਜ਼ੋਰੀ ਨਾ ਛੁਪਾਓ, ਇਹ ਕਾਰਗਰ ਦੇਸੀ ਨੁਸਖ਼ਾ...
  • car vandalized in neighborhood in jalandhar then hungama
    ਜਲੰਧਰ ਵਿਖੇ ਮੁਹੱਲੇ 'ਚ ਖੜ੍ਹੀ ਕਾਰ ਦੀ ਕੀਤੀ ਭੰਨਤੋੜ, ਹੋਇਆ ਹੰਗਾਮਾ
  • strange case of theft in jalandhar
    ਜਲੰਧਰ 'ਚ ਅਜੀਬੋ-ਗ਼ਰੀਬ ਮਾਮਲਾ! ਪਹਿਲਾਂ ਘਰ 'ਚ ਵੜੇ ਚੋਰ, ਬਣਾਇਆ ਚਿਕਨ, ਪੀਤੀ...
  • bjp office news
    BIG BREAKING: ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਬੰਬ ਸੁੱਟਣ ਅਤੇ ਵੀਡੀਓ ਬਣਾਉਣ...
  • electrical equipment worth lakhs of rupees burnt to ashes
    ਪਾਵਰਕਾਮ ਦੀ ਅਣਗਹਿਲੀ ਕਾਰਨ ਲੋਕਾਂ ਦੇ ਲੱਖਾਂ ਰੁਪਏ ਦੇ ਬਿਜਲੀ ਉਪਕਰਨ ਸੜ ਕੇ ਸੁਆਹ
Trending
Ek Nazar
wildfires in southern california

ਫਾਇਰ ਫਾਈਟਰਾਂ ਦੀ ਮਿਹਨਤ ਲਿਆਈ ਰੰਗ, ਦੱਖਣੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ...

rini sampath washington dc

ਭਾਰਤੀ ਮੂਲ ਦੀ ਰਿਨੀ ਸੰਪਤ ਵਾਸ਼ਿੰਗਟਨ ਡੀ.ਸੀ. ਦੀ ਮੇਅਰ ਬਣਨ ਦੀ ਦੌੜ 'ਚ ਸ਼ਾਮਲ

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

the captain suddenly left the team halfway through

IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ...

long power cut

ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

pakistan punjab gobar tax

ਹੈਂ! ਪਸ਼ੂ ਪਾਲਕਾਂ 'ਤੇ ਲੱਗੇਗਾ 'ਗੋਬਰ ਟੈਕਸ', ਲਹਿੰਦੇ ਪੰਜਾਬ ਦੀ ਸਰਕਾਰ ਨੇ...

the fate of these 4 zodiac signs will change from april 6th

6 ਅਪ੍ਰੈਲ ਤੋਂ 4 ਰਾਸ਼ੀਆਂ ਦਾ ਸ਼ੁਰੂ ਹੋਵੇਗਾ 'ਗੋਲਡਨ ਟਾਈਮ', 2 ਵੱਡੇ ਗ੍ਰਹਿ...

famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਸੰਪਾਦਕੀ ਦੀਆਂ ਖਬਰਾਂ
    • nepal 35 year old balen shah becomes prime minister
      ‘ਨੇਪਾਲ-35 ਸਾਲ ਦੇ ਬਾਲੇਨ ਸ਼ਾਹ ਬਣੇ ਪ੍ਰਧਾਨ ਮੰਤਰੀ’ ਭਾਰਤ ਨਾਲ ਸੰਬੰਧਾਂ ’ਚ...
    • government and panchayats have become aware to stop drugs in himachal
      ਹਿਮਾਚਲ ’ਚ ਨਸ਼ਾ ਰੋਕਣ ਲਈ ਸਰਕਾਰ ਅਤੇ ਪੰਚਾਇਤਾਂ ਹੋਈਆਂ ਜਾਗਰੂਕ!
    • a panchayat in noida decides to ban djs
      ‘ਨੋਇਡਾ ਦੀ ਇਕ ਪੰਚਾਇਤ ਦਾ’ ਡੀ. ਜੇ. ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ!
    •   not just adulterated alcohol    deaths have also started happening
      ‘ਮਿਲਾਵਟੀ ਸ਼ਰਾਬ ਹੀ ਨਹੀਂ’ ਦੂਸ਼ਿਤ ਭੋਜਨ ਅਤੇ ਦੁੱਧ ਨਾਲ ਵੀ ਹੋਣ ਲੱਗੀਆਂ ਮੌਤਾਂ!
    • fraud continues in the name of   sending money abroad
      ‘ਵਿਦੇਸ਼ ਭੇਜਣ ਦੇ ਨਾਂ ’ਤੇ’ ਠੱਗੀ ਲਗਾਤਾਰ ਜਾਰੀ!
    • it is necessary to ban the use of   students who get caught in the trap
      ‘ਮੋਬਾਈਲ ਦੇ ਜਾਲ ’ਚ ਫਸਦੇ ਵਿਦਿਆਰਥੀ-ਵਿਦਿਆਰਥਣਾਂ’ ਵਰਤੋਂ ’ਤੇ ਰੋਕ ਲਗਾਉਣੀ...
    • the attack on iran and its aftermath
      ਈਰਾਨ ’ਤੇ ਹਮਲਾ ਅਤੇ ਉਸ ਤੋਂ ਬਾਅਦ
    •   now minors are being used for drug and weapons smuggling
      ‘ਹੁਣ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ ਲਈ’ ਹੋਣ ਲੱਗੀ ਨਾਬਾਲਿਗਾਂ ਦੀ ਵਰਤੋਂ!
    • obscene songs that offend the   dignity of women
      ‘ਮਹਿਲਾਵਾਂ ਦੀ ਸ਼ਾਨ ਅਤੇ ਨੌਜਵਾਨਾਂ ਦੇ ਚਰਿੱਤਰ’ ’ਤੇ ਚੋਟ ਕਰਦੇ ਅਸ਼ਲੀਲ ਗੀਤ!
    • fires continue to cause loss of life and property in the country
      ਦੇਸ਼ ’ਚ ਅਗਨੀਕਾਂਡਾਂ ਨਾਲ ਲਗਾਤਾਰ ਹੋ ਰਿਹਾ ਜਾਨ-ਮਾਲ ਦਾ ਨੁਕਸਾਨ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +