ਜਲੰਧਰ- ਯਾਮਾਹਾ ਨੇ ਮੋਸਟ ਐਡਵਾਂਸ ਟੂਰਿੰਗ ਬਾਈਕ ਸਟਾਰ ਵੇਂਚਰ ਲਾਂਚ ਕੀਤੀ ਹੈ। ਇਸ ਨੂੰ ਅਮਰੀਕਾ 'ਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 16 ਲੱਖ ਰੁਪਏ ਦੇ ਕਰੀਬ ਹੈ। ਕੰਪਨੀ ਨੇ ਇਸ ਕਰੂਜ਼ਰ ਬਾਈਕ ਨੂੰ ਬੇਹੱਦ ਸੁਵਿੱਧਾਜਨਕ ਬਣਾਇਆ ਗਿਆ ਹੈ। ਇਸ ਨੂੰ ਟਰਾਂਸਕਾਂਟਿਨੇਂਟਲ ਟੂਰਰ ਸੈਗਮੇਂਟ 'ਚ ਬਣਾਇਆ ਗਿਆ ਹੈ। ਇਹ ਇਕ ਸਪੋਰਟਸ ਟੂਰਰ ਮੋਟਰਸਾਈਕਲ ਹੈ। ਇਸ 'ਚ 7 ਇੰਚ ਦਾ ਐੱਲ. ਸੀ. ਡੀ ਟੱਚਸਕ੍ਰੀਨ ਇੰਫੋਟੇਂਮੇਂਟ ਸਿਸਟਮ ਲਗਾ ਹੈ। ਇਸ ਨੂੰ ਰਾਇਡਰ ਹੈਂਡਬਾਰ ਮਾਉਂਟੇਡ ਕੰਟ੍ਰੋਲਰ ਰਾਹੀਂ ਆਪਰੇਟ ਕਰ ਸਕਦਾ ਹੈ। ਅਮਰੀਕਾ 'ਚ ਇਸ ਬਾਈਕ ਦੀ ਅਗਸਤ ਤੋਂ ਡਿਲਵਰੀ ਹੋਵੇਗੀ।
ਐਡਵਾਂਸ ਬਾਈਕ ਦੇ ਖਾਸ ਫੀਚਰਸ....
ਵਇਸ ਅਸਿਸਟ, ਸਪੀਕਰ
ਸਟਾਰ ਵੇਂਚਰ 'ਚ ਵਾਇਸ ਅਸਿਸਟ ਅਤੇ ਦੋ ਸਪੀਕਰ ਲਗੇ ਹਨ। ਇਨ੍ਹਾਂ ਚੋਂ ਇਕ ਸਪੀਕਰ ਨੂੰ ਰਾਇਡਰ ਬਲੂਟੁੱਥ ਰਾਹੀਂ ਆਪਣੇ ਫੋਨ ਨੂੰ ਕੁਨੈੱਕਟ ਕਰ ਸਕਦਾ ਹੈ। ਵਾਇਸ ਟੈਕਸਟ ਭੇਜ ਸਕਦਾ ਹੈ। ਕਹਿਣ ਦਾ ਮਤਲੱਬ ਹੈ ਤੁਸੀਂ ਆਪਣੇ ਸਮਾਰਟਫੋਨ ਨੂੰ ਚੰਗੀ ਤਰ੍ਹਾਂ ਨਾਲ ਆਪਰੇਟ ਕਰ ਸਕਦੇ ਹੋ। ਜੇਕਰ ਤੁਸੀਂ ਲੰਬੇ ਸਫਰ 'ਤੇ ਜਾ ਰਹੇ ਹੋ ਤਾਂ ਇਸ 'ਚ ਦਿੱਤੀ ਗਈ ਯੂ. ਐੱਸ. ਬੀ ਕੁਨੈੱਕਟੀਵਿਟੀ ਤੁਹਾਡੇ ਲਈ ਬੇਹੱਦ ਫਾਇਦੇਮੰਦ ਸਾਬਿਤ ਹੋਣਗੀ। ਤੁਸੀਂ ਇਸ ਤੋਂ ਆਪਣੇ ਸਮਾਰਟਫੋਨ ਦੀ ਬੈਟਰੀ ਚਾਰਜ ਕਰ ਸਕਦੇ ਹੋ।

ਆਪਰੇਸ਼ਨ ਡਿਊਲ ਜਾਨ ਆਡੀਓ
ਸਟਾਰ ਵੇਂਚਰ 'ਚ ਆਪਸ਼ਨਲ ਡਿਊਲ-ਜੋਨ ਆਡੀਓ ਪੈਕੇਜ ਮੌਜੂਦ ਹੈ। ਇਸ ਦੇ ਰਾਹੀਂ ਤੁਸੀਂ ਆਪਣਾ ਪਸੰਦੀਦਾ ਮਿਊਜਿਕ ਸੁਣ ਸਕਦੇ ਹੋ। ਇਸ 'ਚ ਜੀ. ਪੀ. ਐੱਸ ਦੀ ਸਹੂਲਤ ਦਿੱਤੀ ਗਈ ਹੈ। ਐਂਟੀ-ਲਾਕ ਬਰੇਕਿੰਗ ਸਿਸਟਮ ਦਿੱਤਾ ਗਿਆ ਹੈ।

ਜੀ. ਪੀ. ਐੱਸ ਸਮੇਤ ਕਈ ਸੇਫਟੀ ਫੀਚਰਜ਼ ਮੌਜੂਦ
ਇਸ 'ਚ ਚਾਰ ਐੱਲ. ਈ. ਡੀ ਦੇ ਨਾਲ ਹੈੱਡਲੈਪ ਕਲਸਟਰ ਦਿੱਤਾ ਗਿਆ ਹੈ। ਹਵਾ ਤੋਂ ਬਚਾਉਣ ਲਈ ਵਿੰਡਸਕ੍ਰੀਨ ਦਿੱਤੀ ਗਈ ਹੈ, ਜੋ ਕਿ ਇਲੈਕਟ੍ਰਾਨਿਕ ਰੂਪ ਤੋਂ ਐੱਡਜਸਟੇਬਲ ਹੋਵੇਗੀ। ਕੰਪਨੀ ਨੇ ਇਸ 'ਚ ਕਈ ਸੁਰੱਖਿਆ ਸਮਗਰੀ ਵੀ ਦਿੱਤੇ ਹਨ। ਜਿਨ੍ਹਾਂ 'ਚ ਫਾਗ ਲੈਂਪ, ਜੀ. ਪੀ. ਐੱਸ, ਸੇਫਟੀ ਇਕਿਊਪਮੇਂਟ ਵੀ ਦਿੱਤੇ ਹਨ। ਟਾਇਰ ਪ੍ਰੇਸ਼ਰ ਮਾਨਿਟਰਿੰਗ ਸਿਸਟਮ ਆਦਿ ਸ਼ਾਮਿਲ ਹਨ।

16 ਜੂਨ ਨੂੰ ਗਲੋਬਲੀ ਮਾਰਕੀਟ 'ਚ ਦਸਤਕ ਦੇਵੇਗੀ 2017 Volkswagen ਦੀ ਇਹ ਕਾਰ
NEXT STORY