ਜਲੰਧਰ- ਡੂਕਾਟੀ ਇੰਡੀਆਂ ਨੇ ਨਵੀਂ Multistrada 1200 Enduro Pro ਨੂੰ ਯੂਰੋਪ 'ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਭਾਰਤ 'ਚ ਵੀ ਲਾਂਚ ਕੀਤਾ ਜਾਵੇਗਾ। ਭਾਰਤ 'ਚ ਡੂਕਾਟੀ ਦੇ ਸ਼ੋਰੂਮਸ 'ਚ ਇਸ ਦੀ ਪ੍ਰੀ-ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਆਫ ਰੋਡਿੰਗ ਲਈ ਬਣਾਈ ਗਈ Multistrada 1200 Enduro Pro ਦੀ ਤਾਕਤ ਆਨ ਰੋਡਿੰਗ ਡੂਕਾਟੀ ਮਲਟੀਸਟਰਾਡਾ ਦੀ ਹੀ ਤਰ੍ਹਾਂ ਹੈ। ਇਸ ਨੂੰ ਪੂਰੀ ਤਰ੍ਹਾਂ ਨਾਲ ਡੂਕਾਟੀ ਦੀ ਇਟਲੀ ਸਥਿਤ ਫੈਕਟਰੀ 'ਚ ਤਿਆਰ ਕੀਤਾ ਜਾਵੇਗਾ ਅਤੇ ਉਥੋ ਹੀ ਨੂੰ ਭਾਰਤ ਇੰਪੋਰਟ ਕੀਤਾ ਜਾਵੇਗਾ। ਦਿਖਣ 'ਚ ਬੇਹੱਦ ਜ਼ੋਰਦਾਰ ਇਹ ਬਾਈਕ ਇੰਜਣ ਤੋਂ ਵੀ ਓਨੀ ਹੀ ਦਮਦਾਰ ਹੈ। ਕੰਪਨੀ ਨੇ ਇਸ ਨੂੰ ਆਫ-ਰੋਡਿੰਗ 'ਤੇ ਫੋਕਸ ਕਰਕੇ ਬਣਾਇਆ ਹੈ ਆਨ-ਰੋਡ ਵੀ ਡੂਕਾਟੀ ਦੀ ਇਹ ਬਾਈਕ ਓਨੀ ਹੀ ਪਾਵਰਫੁਲ ਹੈ। ਕੰਪਨੀ ਨੇ ਇਸ ਕਾਰ ਨੂੰ ਆਫ-ਰੋਡ ਲਈ ਉਪਯੁੱਕਤ ਸਮੱਗਰੀ ਅਤੇ ਨਵੀਂ ਕਲਰ ਸਕੀਮ ਦੇ ਨਾਲ ਮਾਰਕੀਟ 'ਚ ਪੇਸ਼ ਕੀਤਾ ਹੈ।

ਇਸ ਬਾਈਕ 'ਚ ਪਿਰੇਲੀ ਸਕਾਰਪਿਅਨ ਰੈਲੀ ਟਾਇਰਸ ਅਤੇ ਟੂਰਾਟੈਕ ਦੇ ਬੁਲ ਬਾਰਸ ਲਗਾਏ ਗਏ ਹਨ। ਬਿਹਤਰ ਵਿਜ਼ੀਬੀਲਿਟੀ ਲਈ ਬਾਈਕ 'ਚ ਆਗਜ਼ਿਲਰੀ ਐੱਲ. ਈ. ਡੀ ਲੈਂਪਸ ਦੇ ਨਾਲ ਵਿੰਡ-ਸਕਰੀਨ ਵੀ ਦਿੱਤੀ ਗਈ ਹੈ। ਡੂਕਾਟੀ ਨੇ ਇਸ ਬਾਈਕ 'ਚ ਈ ਯੂ ਸਟੈਂਡਰਡ ਦਾ ਪਰਫਾਰਮੇਨਸ ਐਗਜ਼ਹਾਸਟ ਵੀ ਲਗਾਇਆ ਗਿਆ ਹੈ। ਇਸ ਬਾਈਕ 'ਚ ਡੂਕਾਟੀ ਮਲਟੀਮੀਡੀਆ ਸਿਸਟਮ ਰਾਹੀਂ ਆਪਣਾ ਸਮਾਰਟਫੋਨ ਕੁਨੈੱਕਟ ਕਰ ਸਕਦੇ ਹਨ।

1198 ਸੀ. ਸੀ ਦਾ ਇੰਜਣ
ਡੁਕਾਟੀ ਨੇ ਪ੍ਰੋ 'ਚ ਵੀ ਮਲਟੀਸਟਰਾਡਾ ਐਡਿਊਰਾ ਦਾ 1198 ਸੀ. ਸੀ ਐੱਲ-ਰਟਿੰਨ ਮੋਟਰ ਟੈਸਟਾਟਰੇਟਾ ਡੀ. ਵੀ. ਟੀ ਇੰਜਣ ਦਿੱਤਾ ਹੈ। ਇਹ ਇੰਜਣ 9500 ਆਰ. ਪੀ. ਐੱਮ 'ਤੇ 157 ਬੀ.ਐੱਚ. ਪੀ ਪਾਵਰ ਅਤੇ 7500 ਆਰ. ਪੀ. ਐੱਮ 'ਤੇ 136 ਐੱਨ.ਐੈੱਮ ਟਾਰਕ ਜਨਰੇਟ ਕਰਦਾ ਹੈ।

ਸੇਫਟੀ ਫੀਚਰਸ
ਸੇਫਟੀ ਦੀ ਗੱਲ ਕਰੀਏ ਤਾਂ ਇਸ ਬਾਈਕ 'ਚ ਏ. ਬੀ. ਐੱਸ, ਟਰੈਕਸ਼ਨ ਕੰਟਰੋਲ, ਵ੍ਹੀਲੀ ਕੰਟਰੋਲ, 4 ਰਾਈਡਿੰਗ ਮੋਡਸ ਅਤੇ ਪਹਾੜਾਂ 'ਤੇ ਆਸਾਨ ਰਾਈਡਿੰਗ ਲਈ ਵ੍ਹੀਕਲ ਹੋਲਡ ਕੰਟਰੋਲ ਵੀ ਦਿੱਤਾ ਗਿਆ ਹੈ। ਡੂਕਾਟੀ ਨੇ ਅਰਾਮਦਾਇਕ ਰਾਈਡਿੰਗ ਲਈ ਇਸ 'ਚ ਸੈਮੀ-ਐਕਟਿਵ ਸਕਾਇਹੁੱਕ ਸਸਪੈਂਸ਼ਨ ਦਿੱਤਾ ਹੈ।

ਭਾਰਤ ਚ ਕੀਮਤ
ਭਾਰਤ 'ਚ ਇਸ ਬਾਈਕ ਦੀ ਲਾਂਚਿੰਗ ਤੋ ਬਾਅਦ ਇਸ ਦੀ ਐਕਸ ਸ਼ੋਰੂਮ ਦਿੱਲੀ 'ਚ ਕੀਮਤ ਲਗਭਗ 20 ਲੱਖ ਰੁਪਏ ਹੋਵੇਗੀ। ਹਾਲਾਂਕਿ ਜੀ. ਐੱਸ. ਟੀ ਦੇ ਪਹਿਲੇ ਦੀ ਗੱਲ ਕਰੀਏ ਤਾਂ ਇਸ ਬਾਈਕ ਦੀ ਕੀਮਤ 17.44 ਲੱਖ ਰੁਪਏ ਹੋਣੀ ਚਾਹੀਦੀ ਹੈ।
13 ਜੂਲਾਈ ਨੂੰ ਪੇਸ਼ ਹੋਵੇਗੀ ਐਡਵਾਂਸ ਫੀਚਰਸ ਨਾਲ ਲੈਸ Jaguar E-Pace ਐੱਸ. ਯੂ. ਵੀ
NEXT STORY