ਜਲੰਧਰ-ਫੋਰਡ ਆਪਣੀ ਕੰਪੈਕਟ ਸੇਡਾਨ ਕਾਰ ਐਸਪਾਇਰ ਨੂੰ ਭਾਰਤ 'ਚ ਇਸੇ ਸਾਲ ਜੂਨ ਮਹੀਨੇ 'ਚ ਲਾਂਚ ਕਰ ਸਕਦੀ ਹੈ। ਇਹ ਕਾਰ 5.50 ਲੱਖ ਰੁਪਏ ਕੀਮਤ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਐਸਪਾਇਰ ਦੇ ਨਾਲ ਫੋਰਡ ਹੈਚਬੈਕ ਫਿਗੋ ਦਾ ਫੇਸਲਿਫਟ ਮਾਡਲ ਵੀ ਪੇਸ਼ ਕਰ ਸਕਦੀ ਹੈ ਪਰ ਕੰਪਨੀ ਨੇ ਇਸ ਬਾਰੇ 'ਚ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ। ਇਸ ਨਵੀਂ ਐਸਪਾਇਰ ਦਾ ਮੁਕਾਬਲਾ ਡਿਜ਼ਾਇਰ ਅਤੇ ਅਮੇਜ ਨਾਲ ਹੋਵੇਗਾ।
ਫੀਚਰਸ-
ਨਵੀਂ ਐਸਪਾਇਰ 'ਚ ਇਸ ਵਾਰ ਨਵੀਂ ਫਰੰਟ ਗ੍ਰਿਲ, ਬੰਪਰ, ਬੋਨਟ , ਨਵੇਂ ਹੈੱਡਲੈਂਪਸ ਅਤੇ ਟੇਲਲੈਂਪਸ ਦੇਖਣ ਨੂੰ ਮਿਲ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਕਾਰ ਦੇ ਕੈਬਿਨ ਨੂੰ ਵੀ ਅਪਗ੍ਰੇਡ ਕਰੇਗੀ। ਇਸ ਤੋਂ ਇਲਾਵਾ ਇਸ 'ਚ ਸਿੰਕ 3 ਇੰਫੋਟੇਨਮੈਂਟ ਸਿਸਟਮ ਦਿੱਤਾ ਜਾ ਸਕਦਾ ਹੈ। ਕਾਰ ਦੀ ਸੀਟਾਂ 'ਚ ਸਪੋਰਟੀ ਟੱਚ ਦਿੱਤਾ ਜਾ ਸਕਦਾ ਹੈ।
ਇੰਜਣ ਦੀ ਗੱਲ ਕਰੀਏ ਤਾਂ ਫੇਸਲਿਫਟ ਐਸਪਾਇਰ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣਾ 'ਚ ਮਿਲੇਗੀ। ਇਸ 'ਚ 1.2 ਲਿਟਰ ਦਾ ਡ੍ਰੈਗਨ ਸੀਰੀਜ਼ ਵਾਲਾ ਨਵਾਂ ਪੈਟਰੋਲ ਇੰਜਣ ਮਿਲੇਗਾ, ਜੋ ਕਿ 96 ਪੀ. ਐੱਸ. ਪਾਵਰ ਅਤੇ 120 ਐੱਨ. ਐੱਮ. ਦਾ ਟਾਰਕ ਦੇਵੇਗਾ। ਇਸ ਤੋਂ ਇਲਾਵਾ ਨਵੀਂ ਐਸਪਾਇਰ 'ਚ 1.5 ਲਿਟਰ ਡੀਜ਼ਲ ਇੰਜਣ ਮਿਲੇਗਾ, ਜੋ ਕਿ 5 ਸਪੀਡ ਮੈਨੂਅਲ ਗਿਅਰਬਾਕਸ ਨਾਲ ਦਿੱਤਾ ਜਾਵੇਗਾ। ਉਮੀਦ ਕੀਤੀ ਜਾ ਸਕਦੀ ਹੈ ਕਿ ਇਸ 'ਚ ਆਟੋਮੈਟਿਕ ਗਿਅਰਬਾਕਸ ਦੀ ਸਹੂਲਤ ਮਿਲ ਸਕਦੀ ਹੈ।
ਬਿਜਲੀ ਮਹਿਕਮੇ ਦੇ ਐੱਸ. ਡੀ. ਓ. ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ 5 ਖਿਲਾਫ ਮਾਮਲਾ ਦਰਜ
NEXT STORY