ਜਲੰਧਰ-ਜੀਪ ਇੰਡੀਆ ਨੇ ਆਪਣੀ ਮਸ਼ਹੂਰ ਐੱਸ. ਯੂ. ਵੀ. ਕੰਪਾਸ (Compas) ਦਾ ਟਾਪ ਆਫ ਦ ਲਾਈਨ ਅਤੇ ਫੁਲੀ ਲੋਡਿਡ ਵੇਰੀਐਂਟ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਨਵੇਂ ਐਡੀਸ਼ਨ ਨੂੰ "ਲਿਮਟਿਡ ਪਲੱਸ ਵੇਰੀਐਂਟ" (Limited Plus Variant) ਦਾ ਨਾਂ ਦਿੱਤਾ ਹੈ। ਇਹ ਪੈਟਰੋਲ ਟੂ- ਵ੍ਹੀਲ ਡਰਾਈਵ ਆਟੋਮੈਟਿਕ ਜਾਂ ਡੀਜ਼ਲ ਟੂ- ਵ੍ਹੀਲ ਅਤੇ ਫੋਰ ਵ੍ਹੀਲ ਡਰਾਈਵ ਮੈਨੂਅਲ ਦੇ ਕੋਂਬੀਨੇਸ਼ਨ 'ਚ ਮਿਲੇਗੀ। ਜੀਪ ਕੰਪਾਸ ਲਿਮਟਿਡ ਪਲੱਸ 'ਚ ਕਈ ਨਵੇਂ ਫੀਚਰਸ ਵੀ ਜੋੜੇ ਗਏ ਹਨ।

ਕੰਪਾਸ ਲਿਮਟਿਡ ਪਲੱਸ ਦੀ ਬੁਕਿੰਗ ਆਫਿਸ਼ੀਅਲੀ ਓਪਨ ਹੈ। ਇਸ ਨੂੰ ਗਾਹਕ 50,000 ਰੁਪਏ 'ਚ ਬੁੱਕ ਕਰ ਸਕਦੇ ਹਨ। ਇਸ ਦੀ ਡਿਲਵਰੀ ਅਕਤੂਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ। ਜੀਪ ਕੰਪਾਸ ਲਿਮਟਿਡ ਪਲੱਸ ਵੇਰੀਐਂਟ 21.07 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਪੇਸ਼ ਹੋਈ ਹੈ। ਇਸ ਇਸ ਦੇ 4x2 ਡੀਜ਼ਲ ਮੈਨੂਅਲ ਮਾਡਲ ਦੀ ਕੀਮਤ ਹੈ।ਜੀਪ ਕੰਪਾਸ ਲਿਮਟਿਡ ਪਲੱਸ 4x2 ਪੈਟਰੋਲ ਆਟੋਮੈਟਿਕ ਮਾਡਲ ਦੀ ਕੀਮਤ 21.41 ਲੱਖ ਰੁਪਏ ਹੈ ਪਰ ਜੀਪ ਕੰਪਾਸ ਲਿਮਟਿਡ ਪਲੱਸ 4x4 ਡੀਜ਼ਲ ਮੈਨੂਅਲ ਦੀ ਕੀਮਤ 22.85 ਲੱਖ ਰੁਪਏ ਹੈ।

ਫੀਚਰਸ-
ਜੀਪ ਕੰਪਾਸ ਦੇ ਇਸ ਲੇਟੈਸਟ ਵੇਰੀਐਂਟ 'ਚ ਵੱਡੀ ਪੈਨੋਰੋਮਿਕ ਸਨਰੂਫ ਦਿੱਤੀ ਗਈ ਹੈ। ਇਹ ਫੀਚਰ ਹੁਣ ਤੱਕ ਨਹੀਂ ਦਿੱਤਾ ਗਿਆ ਸੀ ਅਤੇ ਇਸ ਦੀ ਡਿਮਾਂਡ ਕਾਫੀ ਸੀ। ਨਵੀਂ ਕੰਪਾਸ ਲਿਮਟਿਡ ਪਲੱਸ 'ਚ 18 ਇੰਚ ਦੇ ਵ੍ਹੀਲਜ਼ ਮੌਜੂਦ ਹਨ, ਜਿਨ੍ਹਾਂ ਨੂੰ ਬਲੈਕ ਅਤੇ ਪੋਲਿਸ਼ਡ ਐਲੂਮੀਨੀਅਮ ਫਿਨਿਸ਼ ਦਿੱਤਾ ਗਿਆ ਹੈ। ਨਵੀਂ ਜੀਪ ਕੰਪਾਸ ਲਿਮਟਿਡ ਪਲੱਸ 'ਚ ਬ੍ਰਾਂਡ ਨਿਊ ਯੂਕੁਨੈਕਟ (New UConnect) ਇੰਫੋਟੇਨਮੈਟ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 8.4 ਇੰਚ ਟੱਚਸਕਰੀਨ ਸ਼ਾਮਿਲ ਹੈ। ਇਨ੍ਹਾਂ ਫੀਚਰਸ ਤੋਂ ਇਲਾਵਾ ਜੀਪ ਕੰਪਾਸ ਲਿਮਟਿਡ ਪਲੱਸ 'ਚ ਆਟੋਮੈਟਿਕ ਹੈੱਡਲੈਂਪਸ, ਆਟੋਮੈਟਿਕ ਰੇਨ ਸੈਂਸਿੰਗ ਵਾਈਪਰਸ ਅਤੇ ਆਟੋ ਡਿਮਿੰਗ ਰੀਅਰ ਵਿਊ ਮਿਰਰ ਵੀ ਦਿੱਤਾ ਗਿਆ ਹੈ।

ਸੁਰੱਖਿਆ ਦੇ ਮਾਮਲੇ 'ਚ ਜੀਪ ਕੰਪਾਸ ਲਿਮਟਿਡ ਪਲੱਸ 'ਚ 6 ਏਅਰਬੈਗਸ ਦਿੱਤੇ ਗਏ ਹਨ। ਜੀਪ ਕੰਪਾਸ ਦੀ ਭਾਰਤ 'ਚ 26,000 ਤੋਂ ਜ਼ਿਆਦਾ ਯੂਨਿਟਸ ਵੇਚੀਆਂ ਜਾ ਚੁੱਕੀਆਂ ਹਨ ਅਤੇ ਕੰਪਨੀ ਨੂੰ ਉਮੀਦ ਹੈ ਕਿ ਟਾਪ ਮਾਡਲ ਆਉਣ ਨਾਲ ਸੇਲ 'ਚ ਵਾਧਾ ਹੋਵੇਗਾ ਪਰ ਹੁਣ ਵੀ ਕੰਪਾਸ ਦਾ ਟ੍ਰੇਲਹਾਕ ਵੇਰੀਐਂਟ ਭਾਰਤ 'ਚ ਨਹੀਂ ਆਇਆ ਹੈ, ਜਿਸ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਗਾਹਕ ਕਰ ਰਹੇ ਹਨ ਅਤੇ ਇਹ ਸਾਲ 2019 'ਚ ਲਾਂਚ ਕੀਤੀ ਜਾ ਸਕਦੀ ਹੈ।
ਜਲਦ ਹੀ ਲਾਂਚ ਹੋਵੇਗਾ Bajaj Dominor ਦਾ ਅਪਡੇਟਿਡ ਵਰਜ਼ਨ
NEXT STORY