ਜਲੰਧਰ— ਭਾਰਤ 'ਚ ਕੀਆ ਮੋਟਰਸ ਦੀ ਪਹਿਲੀ ਕਾਰ ਨੂੰ 'ਟਸਕਰ' ਨਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਨੇ ਇਸ ਗੱਡੀ ਦੇ ਨਾਂ ਲਈ ਕੁਝ ਸਮਾਂ ਪਹਿਲਾਂ ਆਨਲਾਈਨ ਵੋਟਿੰਗ ਕਾਨਟੈਸਟ ਕੀਤਾ ਸੀ ਜੋ ਹੁਣ ਖਤਮ ਹੋ ਗਿਆ ਹੈ। ਉਸ ਕਾਨਟੈਸਟ 'ਚ ਜ਼ਿਆਦਾਤਰ ਲੋਕਾਂ ਨੇ 'ਟ੍ਰੇਜਰ' ਨਾਂ ਲਈ ਵੋਟਿੰਗ ਕੀਤੀ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਕਾਰ ਨੂੰ ਟਸਕਰ ਨਾਂ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੋਰੀਅਨ ਕੰਪਨੀ ਕੀਆ ਮੋਟਰਸ ਜਲਦੀ ਹੀ ਭਾਰਤ 'ਚ SP Concept ਪ੍ਰੋਡਕਸ਼ਨ ਮਾਡਲ ਲਾਂਚ ਕਰਨ ਦੀ ਤਿਆਰੀ 'ਚ ਹੈ। ਨਾਲ ਹੀ ਇਸ ਨੂੰ ਗਲੋਬਲ ਮਾਰਕੀਟ 'ਚ ਐਕਸਪੋਰਟ ਕੀਤਾ ਜਾਵੇਗਾ। ਕੰਪਨੀ ਨੇ ਇਸ ਨੂੰ 2018 ਆਟੋ ਐਕਸਪੋ 'ਚ ਪੇਸ਼ ਕੀਤਾ ਸੀ। ਉਸੇ ਸਮੇਂ ਕੰਪਨੀ ਨੇ ਇਸ ਨੂੰ ਭਾਰਤ 'ਚ ਉਤਾਰਣ ਦਾ ਐਲਾਨ ਕੀਤਾ ਸੀ।
ਕੰਪਨੀ ਭਾਰਤ 'ਚ ਆਪਣੇ ਚਾਰ ਮਾਡਲ ਲਾਂਚ ਕਰੇਗੀ। ਇਸ ਵਿਚ ਸਭ ਤੋਂ ਪਹਿਲਾਂ SP Concept ਬੇਸਡ ਐੱਸ.ਯੂ.ਵੀ. ਹੋਵੇਗੀ। ਇਸ ਤੋਂ ਬਾਅਦ ਸਪੋਰਟੇਜਅਤੇ ਕਾਰਨਿਵਲ ਮਾਡਲ ਲਾਂਚ ਕੀਤੇ ਜਾਣਗੇ। ਇਨ੍ਹਾਂ ਮਾਡਲਸ ਨੂੰ ਆਟੋ ਐਕਸਪੋ 'ਚ ਕਾਫੀ ਪਸੰਦ ਕੀਤਾ ਗਿਆ ਸੀ। ਕੰਪਨੀ ਦਾ ਚੌਥਾ ਮਾਡਲ ਮਾਈਕ੍ਰੋ ਐੱਸ.ਯੂ.ਵੀ. ਹੋ ਸਕਦੀ ਹੈ, ਜੋ ਮਾਰੂਤੀ ਫਿਊਚਰ ਐੱਸ. ਅਤੇ ਮਹਿੰਦਰਾ ਕੇ.ਯੂ.ਵੀ. 100 ਨੂੰ ਚੁਣੌਤੀ ਦੇਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਕੀਆ ਪਿਕੇਂਟੋ ਪਲੇਟਫਾਰਮ 'ਤੇ ਬੇਸਡ ਹੋਵੇਗੀ।
ਕੰਪਨੀ ਆਪਣੀ ਮਾਈਕ੍ਰੋ ਐੱਸ.ਯੂ.ਵੀ. ਨੂੰ ਸਿਰਫ ਭਾਰਤ 'ਚ ਲਾਂਚ ਕਰੇਗੀ। ਕੰਪਨੀ ਦੀ ਇਸ ਨੂੰ ਦੂਜੇ ਦੇਸ਼ਾਂ 'ਚ ਲਾਂਚ ਕਰਨ ਦੀ ਫਿਲਹਾਲ ਕੋਈ ਤਿਆਰੀ ਨਹੀਂ ਹੈ। ਇਸ ਨੂੰ ਭਾਰਤੀ ਸੜਕਾਂ ਦੇ ਹਿਸਾਬ ਨਾਲ ਬਣਾਇਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਮਾਈਕ੍ਰੋ ਐੱਸ.ਯੂ.ਵੀ. 2021 ਤਕ ਲਾਂਚ ਹੋ ਸਕਦੀ ਹੈ।
ਮਹਿੰਦਰਾ ਨੇ ਬੰਦ ਕਰ ਦਿੱਤੀ ਆਪਣੀ ਕੰਪੈਕਟ ਦਾ NuvoSport
NEXT STORY