ਜਲੰਧਰ- ਮਾਸੇਰਾਤੀ ਨੇ ਆਪਣੀ ਫੋਰ-ਡੋਰ ਸੇਡਾਨ ਘਿਬਲੀ ਦਾ ਨਵਾਂ ਲਿਮਟਿਡ ਐਡੀਸ਼ਨ ਮਾਡਲ ਪੇਸ਼ ਕੀਤਾ ਹੈ। ਮਾਸੇਰਾਤੀ ਨੇ ਇਸ ਲਿਮਟਿਡ ਐਡੀਸ਼ਨ ਦਾ ਨਾਂ ਘਿਬਲੀ ਰਿਬੇਲ ਰੱਖਿਆ ਹੈ ਤੇ ਇਸ 'ਚ ਸਟਾਇਲੀਸ਼ ਬਲੈਕ ਟ੍ਰੀਟਮੈਂਟ ਦਿੱਤਾ ਗਿਆ ਹੈ ਜਿਸ ਦਾ ਨਾਂ ਨੇਰੋਰਿਬੇਲ ਮਿਕਾ ਕਲਰ ਹੈ, ਜੋ ਕਾਰ ਦੇ ਬੋਲਡ ਇਟੇਲੀਅਨ ਡਿਜ਼ਾਈਨ ਨੂੰ ਅੱਗੇ ਵਧਾਉਂਦਾ ਹੈ। ਮਾਸੇਰਾਤੀ ਨੇ ਕਿਹਾ ਕਿ ਉਹ ਘਿਬਲੀ ਰਿਬਲੇ ਦੀ 200 ਯੂਨਿਟਸ ਹੀ ਬਣਾਏਗੀ ਜਿਸ ਨੂੰ EMEA (ਯੂਰਪ, ਮਿਡਲ ਈਸਟ ਤੇ ਅਫਰੀਕਾ) 'ਚ ਵੇਚੇਗੀ ਤੇ ਇਹ ਕਾਰ ਯਯੂਰਪ 'ਚ ਵਿਕਰੀ ਲਈ ਅਕਤੂਬਰ 2018 ਤੋਂ ਉਪਲੱਬਧ ਹੋ ਜਾਵੇਗੀ।
ਐਕਸਟੀਰੀਅਰ ਦੀ ਗੱਲ ਕਰੀਏ ਤਾਂ ਨਵੇਂ ਲਿਮਟਿਡ ਐਡੀਸ਼ਨ ਮਾਸੇਰਾਤੀ ਘਿਬਲੀ 'ਚ ਐਕਸਕਲੂਜ਼ਿਵ ਗਲੋਸੀ ਬਲੈਗ 19-ਇੰਚ ਪ੍ਰੋਟਓ ਅਲੌਏ ਵ੍ਹੀਲਸ ਦੇ ਨਾਲ ਕਾਂਟਰੇਸਟਿੰਗ ਰੈੱਡ ਲੇਜ਼ਰ ਡਿਟੇਲਸ ਤੇ ਕਾਂਟਰੇਸਟਿੰਗ ਰੈੱਡ ਬ੍ਰੇਕ ਕੈਪਿਲਰਸ ਦਿੱਤੇ ਗਏ ਹਨ। ਦੂਜੇ ਪਾਸੇ ਕੈਬਿਨ 'ਚ ਟੂ-ਟੋਨ ਬਲੈਕ/ਰੇਡ ਡੈਸ਼ਬੋਰਡ, ਬਲੈਕ ਡੋਰ ਪੈਨਲਸ ਤੇ ਰੇਡ ਸੈਂਟਰੋਲ ਆਰਮਰੇਸਟ, ਬਲੈਕ ਲੈਦਰ ਸਪੋਰਟ ਸਟੀਅਰਿੰਗ ਵ੍ਹੀਲ ਦੇ ਨਾਲ ਟੋਨ-ਆਨ-ਟੋਨ ਸਟੀਚਿੰਗ ਤੇ ਸਟੀਅਰਿੰਗ ਵ੍ਹੀਲ ਪੈਡਲ ਸ਼ਿਫਟਰਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਾਰ 'ਚ ਸਪੋਰਟੀ ਪਾਵਰ ਸੀਟਸ ਦੇ ਨਾਲ 12 ਪੁਜਿਸ਼ਨ ਮੈਮੋਰੀਜ਼, ਬਲੈਕ/ਰੇਡ ਪ੍ਰੀਮੀਅਮ ਲੈਦਰ 'ਚ ਅਪਹੋਲਸਟਰੀ ਦਿੱਤੀ ਗਈ ਹੈ। 
ਮਾਸੇਰਾਤੀ ਆਪਣੀ ਲਿਮਟਿਡ ਐਡੀਸ਼ਨ ਘਿਬਲੀ 'ਚ ਰਿਬੇਲ ਪਲਸ ਪੈਕੇਜ ਵੀ ਦੇ ਰਹੀ ਹੈ। ਇਸ 'ਚ ਸਪੈਸ਼ਲ ਲੈਮੀਨੇਟਿਡ ਪ੍ਰਾਇਵੇਸੀ ਵਿੰਡੋ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਾਰ 'ਚ ਫੀਚਰਸ ਦੇ ਤੌਰ 'ਤੇ ਫੁੱਲ -LED ਮੈਟ੍ਰਿਕਸ ਅਡੈਪਟਿਵ ਹੈਡਲਾਈਟਸ, ਹਰਮਨ ਕਾਰਡਨ ਪ੍ਰੀਮੀਅਮ ਸਾਊਂਡ ਸਿਸਟਮ ਤੇ ਓਪਨਿੰਗ ਸਨਰੂਫ ਦਿੱਤੀ ਗਈ ਹੈ।
ਪਾਵਰ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਲਿਮਟਿਡ ਐਡੀਸ਼ਨ ਘਿਬਲੀ ਰਿਬੇਲ 'ਚ ਤਿੰਨ ਇੰਜਣ ਆਪਸ਼ਨ-275hp ਵਾਲਾ ਇਕ V6 ਟਰਬੋ-ਡੀਜ਼ਲ, 350bhp ਤੇ 430bhp ਵਾਲੇ ਦੋ V6 ਟਵਿਨ- ਟਰਬੋ V6 ਪੈਟਰੋਲ ਇੰਜਣ ਦਿੱਤਾ ਜਾਵੇਗਾ। ਇਹ ਇੰਜਣ ਮਾਸੇਰਾਤੀ ਪਾਵਰਟ੍ਰੇਨ ਦੁਆਰਾ ਡਿਜ਼ਾਈਨ ਕੀਤੇ ਗਏ ਹਨ ਤੇ ਇਨ੍ਹਾਂ ਨੂੰ ਫਰਾਰੀ ਦੇ ਮਾਰੈਨੇਲੋ ਪਲਾਂਟ 'ਚ ਬਣਾਇਆ ਗਿਆ ਹੈ।
6.2 ਇੰਚ ਦੀ ਨੌਚ ਡਿਸਪਲੇਅ ਨਾਲ ਲਾਂਚ ਹੋਇਆ TECNO Camon i2X
NEXT STORY