ਜਲੰਧਰ-ਚੀਨ ਦੀ ਟਰਾਂਸਜਿਨ ਹੋਲਡਿੰਗਜ਼ ਦੇ ਸਬ-ਬ੍ਰਾਂਡ ਕੈਮੋਨ (TECNO) ਨੇ ਭਾਰਤ 'ਚ ਕੈਮੋਨ ਆਈ2ਐਕਸ (Camon i2X) ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜਿਸ ਦੀ ਕੀਮਤ 12,499 ਰੁਪਏ ਹੈ। ਸਮਾਰਟਫੋਨ 'ਚ ਨੌਚ ਡਿਸਪਲੇਅ ਅਤੇ ਬੈਕ 'ਤੇ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਹ ਸਮਾਰਟਫੋਨ 3 ਕਲਰ ਆਪਸ਼ਨ 'ਚ ਵਿਕਰੀ ਦੇ ਲਈ ਉਪਲੱਬਧ ਹੋਵੇਗਾ, ਜਿਸ 'ਚ ਮਿਡਨਾਈਟ ਬਲੈਕ ਅਤੇ Champagne ਗੋਲਡ ਕਲਰ ਸ਼ਾਮਿਲ ਹਨ।
ਫੀਚਰਸ-
ਸਮਾਰਟਫੋਨ 'ਚ 6.2 ਇੰਚ ਦੀ ਡਿਸਪਲੇਅ ਨਾਲ 19:9 ਆਸਪੈਕਟ ਰੇਸ਼ੋ ਅਤੇ ਮੀਡੀਆਟੈੱਕ MT6762 ਆਕਟਾਕੋਰ ਚਿਪਸੈੱਟ ਮੌਜੂਦ ਹੈ, ਜਿਸ ਦੀ ਕਲਾਕ ਸਪੀਡ 2.0GHz ਹੈ। ਸਮਾਰਟਫੋਨ 'ਚ 4ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ ਵਧਾਈ ਜਾ ਸਕਦੀ ਹੈ। ਸਕਿਓਰਿਟੀ ਦੇ ਲਈ ਸਮਾਰਟਫੋਨ 'ਚ ਰਿਅਰ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।

ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ (13 ਐੱਮ. ਪੀ+5 ਐੱਮ. ਪੀ) ਅਤੇ ਸੈਲਫੀ ਲਈ 16 ਐੱਮ. ਪੀ. ਦਾ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਦੇ ਨਾਲ ਕੰਪਨੀ ਵਨ ਟਾਈਮ ਸਕਰੀਨ ਰਿਪਲੇਸਮੈਂਟ ਵੀ ਆਫਰ ਕਰ ਰਹੀ ਹੈ। ਇਸ ਦੇ ਨਾਲ ਸਮਾਰਟਫੋਨ 'ਤੇ ਜਿਓ ਯੂਜ਼ਰਸ ਨੂੰ ਵੀ ਕੈਸ਼ਬੈਕ ਮਿਲ ਰਿਹਾ ਹੈ।
ਇਸ ਤੋਂ ਇਲਾਵਾ ਸਮਾਰਟਫੋਨ ਦਾ ਕੈਮਰਾ ਬੋਕੇਹ ਮੋਡ, AI ਐੱਚ. ਡੀ. ਆਰ, ਏ. ਆਈ. ਬਿਊਟੀ, ਸੁਪਰ ਪਿਕਸਲ ਮੋਡ ਅਤੇ ਪੈਨਾਰੋਮਾ ਮੋਡ ਸਪੋਰਟ ਦਿੱਤੀ ਗਈ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,750 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ 'ਚ HiOS 4.1 'ਤੇ ਆਪਰੇਟ ਹੁੰਦਾ ਹੈ, ਜੋ ਐਂਡਰਾਇਡ 8.1 ਓਰਿਓ 'ਤੇ ਆਧਾਰਿਤ ਹੈ। ਕੁਨੈਕਟੀਵਿਟੀ ਦੇ ਲਈ ਸਮਾਰਟਫੋਨ 'ਚ 4G ਐੱਲ. ਟੀ. ਈ, ਵਾਈ-ਫਾਈ, ਬਲੂਟੁੱਥ 5.0 ਅਤੇ ਜੀ. ਪੀ. ਐੱਸ. ਗਲੋਨਾਸ ਵਰਗੇ ਫੀਚਰਸ ਮੌਜੂਦ ਹਨ।
Facebook ਇਸ ਸ਼ਖਸ ਨੂੰ ਬਣਾ ਸਕਦੀ ਹੈ Instagram ਦਾ ਅਗਲਾ CEO
NEXT STORY