ਜਲੰਧਰ- ਭਾਰਤ ਦੀ ਦਿੱਗਜ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਨੇ ਆਪਣੀ ਖਾਸ ਬਾਈਕ ਮੋਜੋ XT300 ਨੂੰ ਇਕ ਨਵੇਂ ਕਲਰ ਓਸ਼ੀਅਨ ਬਲੂ ਸ਼ਾਮਿਲ ਕੀਤਾ ਗਿਆ ਹੈ, ਜੋ ਕਿ ਬਲੂ ਅਤੇ ਸਿਲਵਰ ਦਾ ਕਾਂਬਿਨੇਸ਼ਨ ਹੈ। ਇਹ ਕਲਰ ਵੇਰੀਐਂਟ ਪਹਿਲਾਂ ਤੋਂ ਹੀ ਮੋਜੋ ਐਕਸ. ਟੀ. 300 'ਚ ਦਿੱਤਾ ਗਿਆ ਹੈ। ਓਸ਼ੀਅਨ ਬਲੂ ਕਲਰ ਦੇ ਨਾਲ ਮਹਿੰਦਰਾ ਦੂ ਵ੍ਹੀਲਰਸ ਮੋਜੋ ਐਕਸ. ਟੀ. 300 ਨੂੰ ਵੋਲਕੈਨੋ ਰੈੱਡ ਕਲਰ ਸਕੀਮ ਦੇ ਨਾਲ ਵੀ ਵਿਕਰੀ ਕਰੇਗੀ, ਜੋ ਕਿ ਰੈੱਡ ਅਤੇ ਸਿਲਵਰ ਕਲਰ ਦਾ ਕਾਂਬਿਨੇਸ਼ਨ ਹੈ। ਮੋਜੋ ਐਕਸ. ਟੀ. 300 ਦੀ ਨਵੇਂ ਕਲਰ ਵੇਰੀਐਂਟ ਦੇ ਨਾਲ ਕੀਮਤ ਪੁਰਾਣੇ ਕਲਰ ਵੇਰੀਐਂਟ ਜਿੰਨੀ ਹੀ 1.79 ਲੱਖ ਰੁਪਏ ਹੈ।
ਮੋਜੋ ਦੇ ਦੋਨਾਂ ਵੇਰੀਐਂਟਸ 'ਚ 295cc ਸਿੰਗਲ-ਸਿਲੰਡਰ ਆਇਲ-ਕੂਲਡ ਇੰਜਣ ਦਿੱਤਾ ਗਿਆ ਹੈ, ਜੋ 26.8bhp ਦੀ ਪਾਵਰ ਦੇ ਨਾਲ 30Nm ਦਾ ਟਾਰਕ ਜਨਰੇਟ ਕਰਦਾ ਹੈ। ਮੋਜੋ ਐਕਸ. ਟੀ. 300 'ਚ ਫਿਊਲ-ਇੰਜੈਕਟਡ ਇੰਜਣ ਦਿੱਤਾ ਗਿਆ ਹੈ। ਜਦ ਕਿ, UT300 'ਚ ਕਾਰਬਿਊਰੇਟਰ ਇੰਜਣ ਦਿੱਤਾ ਗਿਆ ਹੈ। ਦੋਨਾਂ ਬਾਈਕਸ ਦੇ ਇੰਜਣ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਹਨ ਅਤੇ ਇਨ੍ਹਾਂ ਦੇ ਫਿਊਲ ਟੈਂਗ ਦੀ ਸਮਰੱਥਾ 21 ਲਿਟਰ ਹੈ। ਮੋਜੋ ਦਾ ਕੰਸੈਪਟ ਮਾਡਲ ਸਭ ਤੋਂ ਪਹਿਲਾਂ 2010 'ਚ ਪੇਸ਼ ਕੀਤਾ ਗਿਆ ਸੀ, ਪਰ ਕੰਪਨੀ ਨੇ ਇਸ ਨੂੰ 2016 ਦੀ ਸ਼ੁਰੂਆਤ 'ਚ ਲਾਂਚ ਕੀਤਾ।
ਬਜਾਜ ਡਾਮਿਨਰ 400 ਨਾਲ ਹੈ ਮੁਕਾਬਲਾ
ਕੀਮਤ ਦੇ ਆਧਾਰ 'ਤੇ ਨਵੀਂ ਮੋਜੋ ਐਕਸ. ਟੀ. 300 ਦਾ ਅਸਲੀ ਮੁਕਾਬਲਾ ਬਜਾਜ਼ ਦੀ ਡਾਮਿਨਰ 400 ਨਾਲ ਹੈ, ਇਸ ਬਾਈਕ ਦੇ ABS ਵੇਰੀਐਂਟ ਦੀ ਕੀਮਤ 1.60 ਲੱਖ ਰੁਪਏ ਹੈ।
ਹੌਂਡਾ Goldwing ਬਾਈਕ ਦੀ ਡਿਲਵਰੀ ਭਾਰਤ 'ਚ ਹੋਈ ਸ਼ੁਰੂ
NEXT STORY