ਜਲੰਧਰ-ਜਾਪਾਨੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਨੇ ਆਪਣੀ ਟੂਅਰਰ ਬਾਈਕ ਗੋਲਡਵਿੰਗ (Goldwing) ਦੀ ਡਿਲਵਰੀ ਭਾਰਤ 'ਚ ਸ਼ੁਰੂ ਕਰ ਦਿੱਤੀ ਹੈ। ਇਸ ਬਾਈਕ ਨੂੰ 2018 ਆਟੋ ਐਕਸਪੋ 'ਚ ਲਾਂਚ ਕੀਤਾ ਗਿਆ ਸੀ ਅਤੇ ਇਸ ਦੀ ਵਧੀਆ ਬੁਕਿੰਗ ਵੀ ਹੋ ਚੁੱਕੀ ਸੀ। ਭਾਰਤ 'ਚ ਇਸ ਬਾਈਕ ਦੀ ਸਿਰਫ 50 ਯੂਨਿਟਾਂ ਹੀ ਵੇਚੀਆਂ ਜਾਣਗੀਆਂ। ਹੌਂਡਾ ਨੇ ਗੋਲਡਵਿੰਗ ਬਾਈਕ ਦੀ ਦੁਨੀਆ-ਭਰ 'ਚ ਬੁਕਿੰਗ ਲੈਣੀ ਬੰਦ ਕਰ ਦਿੱਤੀ ਹੈ, ਕਿਉਕਿ ਇਹ ਇਕ ਲਿਮਟਿਡ ਐਡੀਸ਼ਨ ਬਾਈਕ ਹੈ ਅਤੇ ਇਸ ਦੇ ਸਾਰੇ ਪਹਿਲਾਂ ਹੀ ਬੁੱਕ ਹੋ ਚੁੱਕੇ ਹਨ।
ਕੀਮਤ-
ਇਸ ਬਾਈਕ ਦੀ ਕੀਮਤ 26.8 ਲੱਖ ਰੁਪਏ (ਦਿੱਲੀ ਐਕਸ ਸ਼ੋ-ਰੂਮ) ਹੈ। ਗੋਲਡਵਿੰਗ ਟੂਅਰਰ ਵਰਜ਼ਨ ਦੀ ਕੀਮਤ 28.49 ਲੱਖ ਰੁਪਏ ਹੈ। ਕੰਪਨੀ ਨੇ ਹੁਣ ਤੱਕ ਇਸ ਬਾਰੇ 'ਚ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ ਕਿ ਭਾਰਤ 'ਚ ਦੋਵਾਂ ਵਰਜ਼ਨਾਂ ਦੀ ਕਿੰਨੀਆਂ ਯੂਨਿਟਾਂ ਪੇਸ਼ ਕਰੇਗੀ।
ਫੀਚਰਸ-
ਨਵੀਂ ਹੌਂਡਾ ਗੋਲਡਵਿੰਗ ਬਾਈਕ 'ਚ 183 ਸੀ. ਸੀ. ਦਾ ਪਾਵਰਫੁੱਲ ਇੰਜਣ ਮੌਜੂਦ ਹੈ, ਜੋ ਕਿ 124 ਬੀ. ਐੱਚ. ਪੀ. ਦੀ ਪਾਵਰ ਅਤੇ 169 ਨਿਊਟਨ ਮੀਟਰ ਦੀ ਪੀਕ ਟਾਰਕ ਜਨਰੇਟ ਕਰਦਾ ਹੈ। ਇੰਜਣ ਦੋ ਟਰਾਂਸਮਿਸ਼ਨ ਆਪਸ਼ਨ, 6 ਸਪੀਡ ਮੈਨੂਅਲੀ ਅਤੇ ਡੀ. ਸੀ. ਟੀ. ਗਿਅਰਬਾਕਸ ਨਾਲ ਉਪਲੱਬਧ ਹੈ। ਹੌਂਡਾ ਨੇ ਇਸ ਗ੍ਰੈਂਡ ਟੂਅਰਰ ਬਾਈਕ 'ਚ ਚਾਰ ਰਾਈਡਿੰਗ ਮੋਡਸ, ਟੂਅਰ , ਸਪੋਰਟ ਇਕਾਨਮੀ ਅਤੇ ਰੇਨ ਦਿੱਤੇ ਗਏ ਹਨ।
ਸਿਲੈਕਟਿਡ ਮੋਡ ਟ੍ਰੈਕਸ਼ਨ ਕੰਟਰੋਲ ਸੈਟਿੰਗ, ਬ੍ਰੇਕਿੰਗ ਸਿਸਟਮ ਅਤੇ ਸਸਪੇਂਸ਼ਨ ਡੈਮਪਿੰਗ ਨੂੰ ਐਡਜਸਟ ਕਰੇਗਾ। ਸ਼ਹਿਰ 'ਚ ਚਲਾਉਣ ਲਈ ਇਸ 'ਚ ਆਈਡਲ ਸਟਾਪ ਸਿਸਟਮ ਹੈ, ਜੋ ਕਿ ਤਿੰਨ ਸੈਕਿੰਡ ਇੰਜਣ ਦੇ ਕੰਮ ਨਾ ਆਉਣ 'ਤੇ ਇਸ ਨੂੰ ਆਪਣੇ ਆਪ ਹੀ ਬੰਦ ਕਰ ਦੇਵੇਗਾ। ਰਾਈਡਰ ਨੂੰ ਇੰਜਣ ਦੋਬਾਰਾ ਸਟਾਰਟ ਕਰਨ ਲਈ ਥਰਾਟਲ ਨੂੰ ਟਵਿਸਟ ਕਰਨਾ ਹੋਵੇਗਾ। ਡੀ. ਸੀ. ਟੀ. ਗਿਅਰਬਾਕਸ ਦੀ ਮਦਦ ਨਾਲ ਬਾਈਕ ਨੂੰ 'ਵਾਕਿੰਗ ਮੋਡ' 'ਚ ਚਲਾਇਆ ਜਾ ਸਕੇਗਾ। ਇਸ ਤੋਂ ਬਾਈਕ ਨੂੰ 1.6 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਅੱਗੇ ਹੋਰ 1 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤੋਂ ਪਿੱਛੇ ਚਲਾਇਆ ਜਾ ਸਕੇਗਾ। ਇਸ ਬਾਈਕ 'ਚ ਰਿਵਰਸ ਗਿਅਰ ਵੀ ਦਿੱਤਾ ਗਿਆ ਹੈ। ਗੋਲਡਵਿੰਗ ਦਾ ਭਾਰਤ 'ਚ ਹਾਰਲੀ ਡੈਵਿਡਸਨ ਸਟ੍ਰੀਟ ਗਲਾਈਡ ਸਪੈਸ਼ਲ , ਮੋਟੋ Guzzi MGX-21 ਅਤੇ ਇੰਡੀਅਨ ਰੋਡਸਟਾਰ ਨਾਲ ਮੁਕਾਬਲਾ ਹੋਵੇਗਾ।
ਹੌਂਡਾ, ਫੋਰਡ ਤੇ ਮਹਿੰਦਰਾ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ ਬੰਪਰ ਡਿਸਕਾਊਂਟ
NEXT STORY