ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਅਗਲੇ ਸਾਲ ਹੋਣ ਵਾਲੇ Auto Expo 2018 'ਚ ਆਪਣੇ ਕਈ ਮਾਡਲ ਲਾਂਚ ਕਰਨ ਜਾ ਰਹੀ ਹੈ। ਇਹ ਕਿਹੜ-ਕਿਹੜੇ ਮਾਡਲ ਹੋਣਗੇ ਉਨ੍ਹਾਂ ਦੇ ਬਾਰੇ 'ਚ ਅੱਜ ਤੁਹਾਨੂੰ ਜਾਣਕਾਰੀ ਦੇਵਾਗੇਂ।
ਨਵੀਂ ਜਨਰੇਸ਼ਨ ਦੀ Maruti Suzuki Swift
ਇਸ ਕਾਰ ਨੂੰ ਅੰਤਰਰਾਸ਼ਟਰੀ ਮਾਰਕੀਟ 'ਚ ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਿਆ ਹੈ, ਜਿੱਥੇ ਇਸ ਨੂੰ ਕਾਫ਼ੀ ਸ਼ਾਬਾਸ਼ੀ ਮਿਲ ਰਹੀ ਹੈ। ਇਸ ਕਾਰ ਨੂੰ ਆਟੋ ਐਕਸਪੋ 'ਚ ਵੀ ਪੇਸ਼ ਕੀਤਾ ਜਾ ਸਕਦਾ ਹੈ। ਕਾਰ 'ਚ 1.2 ਲਿਟਰ ਪੈਟਰੋਲ ਅਤੇ 1.3 ਲਿਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ।
ਸੈਕਿੰਡ ਜਨਰੇਸ਼ਨ Maruti Ertiga
ਦੇਸ਼ ਦੇ MPV ਸੈਗਮੈਂਟ 'ਚ ਵਿਕਰੀ ਦੇ ਮਾਮਲੇ 'ਚ ਟੋਇਟਾ ਇਨੋਵਾ ਤੋਂ ਬਾਅਦ ਕਿਸੇ ਦਾ ਨੰਬਰ ਆਉਂਦਾ ਹੈ ਤਾਂ ਉਹ ਮਾਰੂਤੀ ਆਰਟਿਗਾ ਹੈ। ਕੰਪਨੀ ਨਵੀਂ ਅਰਟਿਗਾ ਨੂੰ ਭਾਰਤੀ ਸੜਕਾਂ 'ਤੇ ਟੈਸਟਿੰਗ ਕਰ ਰਹੀ ਹੈ। ਕਾਰ ਦੀ ਤੀਜੀ ਲੀਕਸ 'ਚ ਸਪੇਸ ਵਧਾਉਣ ਜਿਹੇ ਕਈ ਬਦਲਾਵ ਕੀਤੇ ਗਏ ਹੈ।
Maruti Ciaz ਫੇਸਲਿਫਟ
ਪਿਛਲੇ ਕੁੱਝ ਮਹੀਨਿਆਂ 'ਚ ਮਾਰੂਤੀ ਸਿਆਜ਼ ਦੀ ਵਿਕਰੀ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕੰਪਨੀ ਇਸ ਕਾਰ ਦਾ ਫੇਸਲਿਫਟ ਵਰਜ਼ਨ ਲਿਆ ਸਕਦੀ ਹੈ। ਇਸ 'ਚ ਪੁਰਾਨਾ ਵਾਲਾ ਹੀ 1 .4 ਲਿਟਰ ਪੈਟਰੋਲ ਲਗਾ ਹੋਵੇਗਾ, ਹਾਲਾਂਕਿ 1.3 ਲਿਟਰ ਡੀਜਲ ਦੀ ਜਗ੍ਹਾ 1.5 ਲਿਟਰ ਡੀਜਲ ਇੰਜਣ ਲਗਾ ਹੋਵੇਗਾ। ਇਹ ਪੁਰਾਣੇ ਮਾਡਲ ਤੋਂ ਥੋੜ੍ਹੀ ਸਪੋਰਟੀ ਹੋਵੇਗੀ।
ਇਸ ਤੋਂ ਇਲਾਵਾ ਕੰਪਨੀ 2018 ਆਟੋ ਐਕਸਪੋ 'ਚ ਕੁਝ ਕਾਂਸੈਪਟ ਮਾਡਲ ਵੀ ਲਾਂਚ ਕਰ ਸਕਦੀ ਹੈ। ਇਨ੍ਹਾਂ 'ਚੋਂ ਇਕ ਮਾਡਲ ਰੈਨੋ ਕਵਿਡ ਦੀ ਟੱਕਰ 'ਤੇ ਵੀ ਉਤਾਰਿਆ ਜਾ ਸਕਦਾ ਹੈ।
Fiat ਦੀ ਇਸ ਸ਼ਾਨਦਾਰ ਕਾਰ ਦਾ ਹੋਇਆ ਖੁਲਾਸਾ, ਜਾਣੋਂ ਫੀਚਰਸ
NEXT STORY