ਗੈਜੇਟ ਡੈਸਕ- ਇਲੈਕਟ੍ਰਾਨਿਕ ਪ੍ਰੋਡਕਟ ਤੇ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਆਪਣੇ ਸਮਾਰਟਫੋਨ ਲਈ ਜਾਣੀ ਜਾਂਦਾ ਹੈ, ਪਰ ਅਜਿਹਾ ਨਹੀਂ ਹੈ ਕਿ ਕੰਪਨੀ ਸਿਰਫ ਸਮਾਰਟਫੋਨ ਹੀ ਬਣਾਉਂਦੀ ਹੈ, ਸ਼ਾਓਮੀ ਕਈ ਸਾਰੇ ਪ੍ਰੋਡਕਟਸ ਬਣਾਉਂਦੀ ਹੈ, ਜਿਨ੍ਹਾਂ 'ਚ “V ਤੋਂ ਲੈ ਕੇ ਛੱਤਰੀ ਤੱਕ ਕਈ ਪ੍ਰੋਡਕਟਸ ਸ਼ਾਮਿਲ ਹਨ। ਹੁਣ ਕੰਪਨੀ ਨੇ Mi 2ox S ਲਾਂਚ ਕਰ ਦਿੱਤੀ ਹੈ।
Mi Box ਦਾ ਇਹ ਅਪਗ੍ਰੇਡ ਵਰਜ਼ਨ ਸ਼ਾਓਮੀ ਦਾ ਲੇਟੇਸਟ ਮੀਡੀਆ ਸਟ੍ਰੀਮਿੰਗ ਪਲੇਅਰ ਹੈ ਜੋ ਐਂਡ੍ਰਾਇਡ TV 'ਤੇ ਬੇਸਡ ਹੈ। ਡਿਵਾਈਸ ਦੀ ਕੀਮਤ ḙ59 ਰੱਖੀ ਗਈ ਹੈ, ਜੋ ਭਾਰਤ 'ਚ ਕੀਮਤ ਦੇ ਹਿਸਾਬ ਨਾਲ 4,300 ਰੁਪਏ ਹੁੰਦੀ ਹੈ। ਇਹ ਐਂਡ੍ਰਾਇਡ ਓਰੀਓ 'ਚ ਚੱਲਦਾ ਹੈ ਤੇ ਇਹ ਜਲਦ ਹੀ ਐਂਡ੍ਰਾਇਡ ਪਾਈ 'ਚ ਅਪਡੇਟ ਹੋ ਸਕਦਾ ਹੈ।
ਹਾਰਡਵੇਅਰ
ਸ਼ਾਓਮੀ Mi Box S 'ਚ ਕਵਾਡ-ਕੋਰ ਕੋਰਟੇਕਸ-A53 CPU ਦਿੱਤਾ ਗਿਆ ਹੈ ਤੇ ਇਹ 2 ਜੀ. ਬੀ ਰੈਮ/8 ਜੀ. ਬੀ ਸਟੋਰੇਜ਼ ਦੇ ਨਾਲ ਆਉਂਦਾ ਹੈ। ਇਹ 60fps 'ਚ 4K HDR ਵੀਡੀਓ ਪਲੇਅ ਕਰ ਸਕਦਾ ਹੈ। ਇਸ ਕੀਮਤ 'ਚ ਇਹ ਫੀਚਰ ਕਾਫ਼ੀ ਕਾਬਿਲੇ ਤਾਰੀਫ ਹੈ। ਇੰਨਾ ਹੀ ਨਹੀਂ ਇਸ 'ਚ ਡਾਲਬੀ 4“S ਆਡੀਓ ਸਪੋਰਟ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਿਵਾਈਸ 'ਚ ਸਾਰੇ ਕੁਨੈੱਕਟੀਵਿਟੀ ਆਪਸ਼ਨ ਸ਼ਾਮਲ ਹੈ। ਇਸ 'ਚ ਬਲੂਟੁੱਥ 4.2, HDMI 2.0, ਆਡੀਓ ਆਊਟ ਤੇ USB ਟਾਈਪ-1 ਵੀ ਸ਼ਾਮਿਲ ਹੈ।
Mi Box S ਦੇ ਰਿਮੋਟ ਕੰਟਰੋਲਰ 'ਚ ਇਕ ਡੈਡੀਕੇਟਿਡ ਗੂਗਲ ਅਸਿਸਟੈਂਟ ਬਟਨ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਤੁਸੀਂ ਆਰਾਮ ਨਾਲ ਆਪਣੇ ਪਸੰਦੀਦਾ ਪ੍ਰੋਗਰਾਮ, ਮਿਊਜ਼ਿਕ ਜਾਂ ਵੀਡੀਓ ਨੂੰ ਸਰਚ ਕਰ ਸਕਦੇ ਹੋ। ਇਸ 'ਚ ਇਕ ਨੈੱਟਫਲਿਕਸ ਬਟਨ ਵੀ ਹੈ ਜੋ ਤੁਹਾਨੂੰ ਸਿੱਧਾ ਨੈਟਫਲਿਕਸ ਕੰਟੈਂਟ ਨੂੰ ਸਰਚ ਕਰਨ ਦਾ ਆਪਸ਼ਨ ਦਿੰਦਾ ਹੈ।
ਸ਼ਾਓਮੀ Mi Box ਨੂੰ ਵਾਲਮਾਰਟ ਦੇ ਦੁਆਰੇ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਇਸ ਦੀ ਸ਼ਿਪਿੰਗ 1 ਨਵੰਬਰ ਤੋਂ ਸ਼ੁਰੂ ਹੋਵੇਗੀ। ਇਸ ਦੇ ਭਾਰਤ 'ਚ ਲਾਂਚ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਨਵੀਂ Santro ਦੀ ਬੁਕਿੰਗ ਹੋਈ ਸ਼ੁਰੂ, 11 ਹਜ਼ਾਰ ਰੁਪਏ ਦੇ ਕਰ ਸਕਦੇ ਹੋ ਗੱਡੀ ਬੁੱਕ
NEXT STORY