ਜਲੰਧਰ- ਸਕੌਡਾ ਨੇ ਵਿਜ਼ਨ ਐਕਸ ਕੰਸੈਪਟ ਦੇ ਆਫੀਸ਼ਿਅਲ ਸਕੈਚ ਜਾਰੀ ਕੀਤੇ ਹਨ। ਇਸ ਨੂੰ ਮਾਰਚ 'ਚ ਆਯੋਜਿਤ ਹੋਣ ਵਾਲੇ ਜਿਨੇਵਾ ਮੋਟਰ ਸ਼ੋਅ-2018 'ਚ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਅੰਦਾਜੇ ਲਗਾਏ ਜਾ ਰਹੇ ਹਨ ਕਿ ਇਸ ਦਾ ਪ੍ਰੋਡਕਸ਼ਨ ਮਾਡਲ 2019 'ਚ ਪੇਸ਼ ਕੀਤਾ ਜਾਵੇਗਾ। ਸਕੌਡਾ ਕਾਰਦੀ ਰੇਂਜ 'ਚ ਇਸ ਨੂੰ ਕਾਰਾਕ ਦੇ ਹੇਠਾਂ ਪੋਜੀਸ਼ਨ ਕੀਤਾ ਜਾਵੇਗਾ। ਇਸ ਦਾ ਮੁਕਾਬਲਾ ਹੁੰਡਈ ਕਰੇਟਾ ਨਾਲ ਹੋਵੇਗਾ।
ਵਿਜ਼ਨ ਐਕਸ ਨੂੰ ਫਾਕਸਵੈਗਨ ਗਰੁਪ ਦੇ ਐਮ. ਕਿਯੂ. ਬੀ ਪਲੇਟਫਾਰਮ 'ਤੇ ਤਿਆਰ ਕੀਤਾ ਜਾ ਸਕਦਾ ਹੈ, ਇਸ ਪਲੇਟਫਾਰਮ 'ਤੇ ਫਾਕਸਵੈਗਨ ਟੀ-ਕਰਾਸ ਅਤੇ ਸੀਏਟ ਅਰੋਨਾ ਨੂੰ ਵੀ ਤਿਆਰ ਕੀਤਾ ਗਿਆ ਹੈ। ਵਿਜ਼ਨ ਐਕਸ ਕੰਸੈਪਟ ਦੇ ਪ੍ਰੋਡਕਸ਼ਨ ਮਾਡਲ ਨੂੰ ਕਿਸ ਨਾ ਨਾਲ ਉਤਾਰਿਆ ਜਾਵੇਗਾ, ਇਸ ਦੇ ਬਾਰੇ 'ਚ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਤਸਵੀਰਾਂ 'ਤੇ ਗੌਰ ਕਰੀਏ ਤਾਂ ਇਸ 'ਚ ਕਾਰਾਕ ਅਤੇ ਕੋਡਿਏਕ ਐੈੱਸ. ਯੂ. ਵੀ. ਦੀ ਤਰ੍ਹਾਂ ਸਪਲਿਟ ਹੈੱਡਲੈਂਪਸ, ਸਾਫ਼-ਸੁਥਰੀ ਕਰਵ ਲਾਈਨਾ, ਟਵਿਨ-ਸਲੇਟ ਸਕੌਡਾ ਗਰਿਲ ਅਤੇ ਰੈਪਰਾਊਂਡ ਟੇਲਲੈਂਪਸ ਦਿੱਤੇ ਗਏ ਹਨ। ਕੰਪਨੀ ਮੁਤਾਬਕ ਵਿਜ਼ਨ ਐਕਸ ਦੇ ਕੈਬਿਨ ਨੂੰ ਨਵਾਂ ਡਿਜ਼ਾਇਨ ਥੀਮ 'ਤੇ ਤਿਆਰ ਕੀਤਾ ਗਿਆ ਹੈ। ਇਸ ਦੇ ਡੈਸ਼ਬੋਰਡ ਨੂੰ ਹੇਠਾਂ ਦੀ ਵੱਲ ਪੋਜਿਸ਼ਨ ਕੀਤਾ ਗਿਆ ਹੈ , ਇਸ 'ਚ ਵੱਡੀ ਹੋਰਿਜੈਂਟਲ ਟੱਚ-ਸਕਰੀਨ ਡਿਸਪਲੇਅ ਲਗੀ ਹੈ। ਅੰਦਾਜੇ ਲਗਾਏ ਜਾ ਰਹੇ ਹਨ ਕਿ ਕਾਰਾਕ ਐੱਸ. ਯੂ. ਵੀ ਦੀ ਤਰ੍ਹਾਂ ਇਸ ਦਾ ਇੰਸਟਰੂਮੇਂਟ ਕਲਸਟਰ ਫੁੱਲੀ ਡਿਜੀਟਲ ਹੋਵੇਗਾ
ਇੰਜਣ ਨਾਲ ਜੁੜੀ ਆਧਿਕਾਰਤ ਜਾਣਕਾਰੀ ਅਜੇ ਤੱਕ ਨਹੀਂ ਮਿਲੀ ਹੈ। ਅੰਦਾਜੇ ਲਗਾਏ ਜਾ ਰਹੇ ਹਨ ਕਿ ਇਸ 'ਚ 1.0 ਲਿਟਰ ਟੀ. ਐੱਸ. ਆਈ, 1.5 ਲਿਟਰ ਟੀ. ਐੱਸ. ਆਈ ਈਵੋ ਟਰਬੋ-ਚਾਰਜਡ ਪੈਟਰੋਲ ਅਤੇ 1.6 ਲਿਟਰ ਟੀ. ਡੀ. ਆਈ ਡੀਜ਼ਲ ਇੰਜਣ ਦੀ ਆਪਸ਼ਨ ਮਿਲੇਗੀ। ਕੰਪਨੀ ਮੁਤਾਬਕ ਇਸ 'ਚ ਹਾਇਬਰਿਡ ਇੰਜਣ ਦੀ ਆਪਸ਼ਨ ਵੀ ਮਿਲੇਗੀ।
ਆਟੋ ਐਕਸਪੋ 2018 'ਚ ਲਾਂਚ ਹੋਣਗੇ 50 ਇਲੈਕਟ੍ਰਿਕ ਅਤੇ Hybrid ਵ੍ਹੀਕਲਸ
NEXT STORY