ਜਲੰਧਰ- ਰਾਇਲ ਐਨਫੀਲਡ ਆਪਣੀ ਕਈ ਮੋਟਰਸਾਈਕਲਾਂ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਵੇਚਦੀ ਹੈ ਅਤੇ ਹੁਣ ਕੰਪਨੀ ਨੇ ਆਸਟ੍ਰੇਲਿਆ 'ਚ ਥੰਡਰਬਰਡ 350 ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਉੱਥੇ ਥੰਡਰਬਰਡ 350 ਦੀ ਜਗ੍ਹਾ ਇਸ ਨੂੰ ਰਾਇਲ ਐਨਫੀਲਡ ਰੰਬਲਰ 350 ਦੇ ਨਾਮ ਨਾਲ ਪੇਸ਼ ਕੀਤਾ ਹੈ। ਇਸ ਬਾਈਕ ਦੀ ਕੀਮਤ 6,790 ਆਸਟ੍ਰੇਲੀਅਨ ਡਾਲਰ ਰੱਖੀ ਗਈ ਹੈ ਜੋ ਭਾਰਤੀ ਕਰੰਸੀ 'ਚ ਲਗਭਗ 3.41 ਲੱਖ ਰੁਪਏ ਹੁੰਦਾ ਹੈ। ਰਾਇਲ ਐਨਫੀਲਡ ਦੇ ਟੂ-ਵ੍ਹੀਲਰ ਲਾਈਨਅਪ 'ਚ ਇਹ ਕਰੂਜ਼ਰ ਮੋਟਰਸਾਈਕਲ ਹਿਮਾਲਇਨ, ਕਲਾਸਿਕ ਰੇਂਜ ਅਤੇ ਕਾਂਟੀਨੈਂਟਲ ਜੀ. ਟੀ. 'ਚ ਸ਼ਾਮਿਲ ਹੋ ਗਈ ਹੈ।
ਰਾਇਲ ਐਨਫੀਲਡ ਨੇ ਆਸਟ੍ਰੇਲੀਆ 'ਚ ਇਸ ਮੋਟਰਸਾਈਕਲ ਨੂੰ ਹਲਕੇ ਬਦਲਾਅ ਦੇ ਨਾਲ ਲਾਂਚ ਕੀਤਾ ਹੈ। ਬਾਈਕ ਦੇ ਸਾਇਡ ਬਾਕਸ 'ਤੇ ਨਵੇਂ ਮੋਨਿਕਰ ਦੇ ਨਾਲ ਅਗਲੇ ਸ਼ਾਕਅਪ 'ਤੇ 2 ਰਿਫਲੈਕਟਰ ਦਿੱਤੇ ਗਏ ਹਨ। ਉਥੇ ਹੀ ਟੈਂਕ ਡਿਜ਼ਾਇਨ ਅਤੇ ਹੈਂਡਲਬਾਰ ਪੁਰਾਣੇ ਮਾਡਲ ਵਾਲਾ ਹੀ ਹੈ। ਬਿਹਤਰ ਲੁੱਕ ਦੇਣ ਲਈ ਬਾਈਕ ਦੇ ਇੰਜਣ ਨੂੰ ਬਲੈਕ ਫਿਨੀਸ਼ ਦਿੱਤੀ ਗਈ ਹੈ।
ਇਹ ਬਾਈਕ 3 ਕਲਰਸ-ਬਲੈਕ, ਡਾਰਕ ਗਰੀਨ ਅਤੇ ਬਲਿਊ 'ਚ ਉਪਲੱਬਧ ਹੈ ਅਤੇ ਫਿਲਹਾਲ ਆਸਟ੍ਰੇਲਿਆ 'ਚ ਇਸ ਬਾਈਕ ਦੀ ਐਕਸ ਸੀਰੀਜ਼ ਲਾਂਚ ਨਹੀਂ ਕੀਤੀ ਗਈ ਹੈ ਜੋ ਭਾਰਤ 'ਚ ਹਾਲ 'ਚ ਲਾਂਚ ਹੋਈ ਹੈ। ਰਾਇਲ ਐਨਫੀਲਡ ਰੰਬਲਰ 350 'ਚ ਸਮਾਨ 346cc ਦਾ ਟਵਿਨ-ਸਪਾਰਕ, ਸਿੰਗਲ-ਸਿਲੈਂਡਰ, ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ। ਇਹ ਇੰਜਨ 5250 rpm 'ਤੇ 19.8 bhp ਪਾਵਰ ਅਤੇ 4000 rpm 'ਤੇ 28 Nm ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। ਕੰਪਨੀ ਨੇ ਇਸ ਬਾਈਕ ਦੇ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਹੈ।
ਟਾਟਾ H5X ਦੇ ਪ੍ਰੋਡਕਸ਼ਨ ਮਾਡਲ ਦੀ ਟੈਸਟਿੰਗ ਹੋਈ ਸ਼ੁਰੂ, ਜੀਪ ਕੰਪਾਸ ਨੂੰ ਦੇਵੇਗੀ ਟੱਕਰ
NEXT STORY