ਜਲੰਧਰ- ਟੋਇਟਾ ਕਿਰਲੋਸਕਰ ਮੋਟਰ ਨੇ ਆਪਣੀ ਨਵੀਂ ਸੇਡਾਨ ਯਾਰਿਸ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਯਾਰਿਸ ਰੇਂਜ ਦੀ ਕੀਮਤ 875,000 ਰੁਪਏ ਤੋਂ ਲੈ ਕੇ 1,407,000 ਰੁਪਏ (ਐਕਸ ਸ਼ੋਅਰੂਮ) ਤੱਕ ਰੱਖੀ ਹੈ। ਦੱਸ ਦਈਏ ਕਿ ਕੰਪਨੀ ਨੇ ਇਸ ਦੀ ਪ੍ਰੀ-ਲਾਂਚ ਬੁਕਿੰਗ ਵੀ 50,000 ਰੁਪਏ ਤੋਂ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਮਾਡਲ ਨੂੰ ਆਟੋ ਐਕਸਪੋ 2018 ਦੇ ਦੌਰਾਨ ਪੇਸ਼ ਕੀਤਾ ਸੀ ਅਤੇ ਗਾਹਕਾਂ ਨੂੰ ਇਸ ਦੀ ਡਿਲੀਵਰੀ ਇਸ ਸਾਲ ਮਈ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ।
ਕੰਪਨੀ ਨੇ ਇਸ ਕਾਰ ਨੂੰ ਕੰਪੈਕਟ ਸੇਡਾਨ ਇਟੀਓਸ ਅਤੇ ਪ੍ਰੀਮੀਅਮ ਸੇਡਾਨ ਕੋਰੋਲਾ ਦੇ ਵਿਚਕਾਰ ਪੁਜੀਸ਼ਨ ਕਰੇਗੀ। ਟੋਇਟਾ ਯਾਰਿਸ ਨੂੰ ਹਾਲ ਹੀ 'ਚ ਦੱਖਣੀ ਪੂਰਵੀ ਏਸ਼ੀਆਈ ਦੇਸ਼ਾਂ (ASEAN NCAPS) ਨਿਊ ਕਾਰ ਅਸੈਸਮੈਂਟ ਪ੍ਰੋਗਰਾਮ 'ਚ 5-ਸਟਾਰ ਸੇਫਟੀ ਰੇਟਿੰਗ ਦਿੱਤੀ ਗਈ ਹੈ।
ਸੇਫਟੀ ਲਈ ਟੋਇਟਾ ਯਾਰਿਸ 'ਚ 7 ਏਅਰਬੈਗ ਸਟੈਂਡਰਡ ਮਿਲਣਗੇ। ਇਸ ਤੋਂ ਇਲਾਵਾ ਟਾਇਰ ਪ੍ਰੈਸ਼ਰ ਮਾਨਿਟਰਿੰਗ ਸਿਸਟਮ, ਫਰੰਟ ਅਤੇ ਰਿਅਰ ਪਾਰਕਿੰਗ ਸੈਂਸਰ, ਵ੍ਹੀਕਲ ਸਟੇਬੀਲਿਟੀ ਕੰਟਰੋਲ, ਹਿਲ ਸਟਾਰਟ ਅਸਿਸਟ, ਐਂਟੀ-ਲਾਕ ਬ੍ਰੇਕਿੰਗ ਸਿਸਟਮ (ਏ .ਬੀ. ਐੱਸ), ਈ. ਬੀ. ਡੀ. ਬ੍ਰੇਕ ਅਸਿਸਟ ਅਤੇ ਆਲ ਡਿਸਕ ਬ੍ਰੇਕ ਜਿਹੇ ਫੀਚਰ ਵੀ ਮਿਲਣਗੇ।
ਮਿਲਣਗੇ 12 ਨਵੇਂ ਸੈਗਮੇਂਟ ਫੀਚਰਸ :
ਟੋਇਟਾ ਯਾਰਿਸ 12 ਨਵੇਂ ਸੈਗਮੈਂਟ ਫੀਚਰਸ ਦੇ ਨਾਲ ਲਾਂਚ ਕੀਤੀ ਜਾਵੇਗੀ। ਇਸ 'ਚ ਰੂਫ ਮਾਉਂਟੇਡ ਏਅਰ ਵੇਂਟਸ ਦੇ ਨਾਲ ਐਂਬੀਐਂਟ ਇਲਊਮਿਨੇਸ਼ਨ, ਐਕੋਸਟਿਕ ਅਤੇ ਵਾਇਬਰੇਸ਼ਨ ਕੰਟਰੋਲ ਗਲਾਸ, 4.2 ਇੰਚ TFT MID ਦੇ ਨਾਲ ਈਕੋ ਵਾਲੇਟ, ਇੰਫੋਟੇਨਮੈਂਟ ਸਿਸਟਮ ਲਈ ਹੈਂਡ/ਏਅਰ ਗੇਸਚਰ ਕੰਟਰੋਲ, ਟਾਇਰ ਓਪਰੇਸ਼ਨ ਮਾਨੀਟਰਿੰਗ ਸਿਸਟਮ ਅਤੇ ਟੇਲ ਲੈਂਪਸ ਦੇ ਨਾਲ LED ਲਾਈਨ ਗਾਇਡ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਸ 'ਚ ਪਿਆਨੋ ਬਲੈਕ ਇੰਟੀਰਿਅਰ ਪ੍ਰੋਜੈਕਟਰ ਹੈੱਡਲੈਂਪਸ ਦੇ ਨਾਲ LED ਲਾਈਨ ਗਾਇਡ, ਰਿਅਰ ਪਾਵਰ ਆਉਟਲੇਟਸ ਅਤੇ ਰਿਅਰ ਸਨਸ਼ੇਡ ਦਿੱਤੀ ਜਾਵੇਗੀ।
ਜਾਣੋ ਕਦੋਂ ਲਾਂਚ ਹੋਵੇਗਾ ਸੁਜ਼ੂਕੀ ਬਰਗਮੈਨ ਸਟਰੀਟ 125 ਸਕੂਟਰ
NEXT STORY