ਜਲੰਧਰ- ਬ੍ਰਿਟਿਸ਼ ਮੋਟਰਸਾਈਕਿਲ ਨਿਰਮਾਤਾ ਕੰਪਨੀ ਟ੍ਰਾਇਮਫ ਭਾਰਤ 'ਚ ਆਪਣੀ ਇਕ ਨਵੀਂ ਬਾਈਕ ਨੂੰ ਲਾਂਚ ਕਰਨ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ 27 ਫਰਵਰੀ 2018 ਆਪਣੀ ਨਵੀਂ ਬਾਈਕ ਬੋਨੇਵਿਲ ਸਪੀਡਮਾਸਟਰ ਨੂੰ ਲਾਂਚ ਕਰ ਸਕਦੀ ਹੈ, ਜਦਕਿ ਕੰਪਨੀ ਨੇ ਇਸ ਬਾਰੇ 'ਚ ਹੁਣ ਤੱਕ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ ਹੈ। ਬੋਨੇਵਿਲ ਸਪੀਡਮਾਸਟਰ 2018 'ਚ ਟ੍ਰਾਸਮਫ ਦੀ ਪਹਿਲੀ ਬਾਈਕ ਹੈ, ਜੋ ਭਾਰਤ ਦੇ ਨਾਲ ਦੁਨੀਆ 'ਚ ਲਾਂਚ ਕੀਤੀ ਜਾਣ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ 'ਚ ਇਸ ਬਾਈਕ ਦੀ ਕੀਮਤ ਲਗਭਗ 10 ਲੱਖ ਤੋਂ 11 ਲੱਖ ਰੁਪਏ ਦੇ ਵਿਚਕਾਰ ਹੋਵੇਗੀ।
ਇੰਜਣ -
ਟ੍ਰਾਇਮਫ ਮੋਟਰਸਾਈਕਲ ਨੇ ਨਵੀਂ ਬੋਨੇਵਿਲ ਸਪੀਡਮਾਸਟਰ 'ਚ 120cc ਦਾ ਹਾਈ ਟਾਰਕ ਪੈਰੇਲਲ-ਟੂਵਿਨ ਇੰਜਣ ਲਗਾਇਆ ਹੈ ਅਤੇ ਇਹ ਇੰਜਣ 6100rpm 'ਤੇ 76rpm ਦੀ ਪਾਵਰ ਅਤੇ 6000 rpm 'ਤੇ 106Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਦੇ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਡਿਜ਼ਾਈਨ -
ਕੰਪਨੀ ਨੇ ਆਪਣੀ ਇਸ ਬਾਈਕ 'ਚ ਪੂਰੀ ਤਰ੍ਹਾਂ ਐੱਲ. ਈ. ਡੀ. ਲਾਈਟਿੰਗ, ਕ੍ਰੂਜ਼ ਕੰਟਰੋਲ, ਰਾਈਡ-ਬਾਏ-ਵਾਇਰ, ਰੋਡ ਅਤੇ ਰੇਨ ਡ੍ਰਾਈਵਿੰਗ ਮੋਡਸ, 12S ਅਤੇ ਟ੍ਰੈਕਸ਼ਨ ਕੰਟਰੋਲ ਦੇ ਨਾਲ ਕਸਟਮਾਈਜੇਸ਼ਨ ਜਿਹੇ ਕਈ ਫੀਚਰਸ ਨੂੰ ਸ਼ਾਮਿਲ ਕੀਤਾ ਹੈ।
ਹੋਰ ਵੀ ਸੁਰੱਖਿਅਤ ਹੋਵੇਗੀ ਮਹਿੰਦਰਾ ਦੀ ਇਹ ਮਸ਼ਹੂਰ ਗੱਡੀ, ਸ਼ਾਮਿਲ ਹੋਣਗੇ ਇਹ ਖਾਸ ਫੀਚਰਸ
NEXT STORY