26 ਸਾਲਾ ਲਾਮ ਨੇ ਰਾਇਟ ਪੁਲਿਸ ਦੇ ਸਾਹਮਣੇ ਹੀ ਸਰਕਾਰੀ ਹੈੱਡਕਵਾਟਰ ਦੇ ਸਾਹਮਣੇ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ
ਇਹ ਕੁੜੀ ਹਾਂਗ-ਕਾਂਗ ਵਿੱਚ ਹੋ ਰਹੇ ਵੱਡੇ ਮੁਜ਼ਾਹਰਿਆਂ ਦਾ ਚਿਹਰਾ ਬਣੀ। ਇਹ ਮੁਜ਼ਾਹਰੇ ਹਵਾਲਗੀ ਬਿਲ ਦੇ ਵਿਰੋਧ ਵਜੋਂ ਹੋ ਰਹੇ ਹਨ।
'ਸ਼ੀਲਡ ਗਰਲ' ਕਹੀ ਜਾ ਰਹੀ ਕੁੜੀ ਨੇ ਬੀਬੀਸੀ ਨੂੰ ਦੱਸਿਆ ਕਿ ਬਿਲ ਦੇ ਅਨਿਸ਼ਚਿਤ ਸਮੇਂ ਲਈ ਸਸਪੈਂਡ ਹੋਣ ਦੇ ਬਾਵਜੂਦ ਉਹ ਲੜੇਗੀ।
ਹਨੇਰਾ ਹੋ ਗਿਆ ਸੀ। ਭੀੜ ਵੀ ਘੱਟ ਰਹੀ ਸੀ। ਇਕੱਲੀ ਕੁੜੀ, ਪੁਲਿਸ ਦੀ ਪਹਿਲੀ ਕਤਾਰ ਵਿੱਚ ਧਿਆਨ ਲਾ ਕੇ ਬੈਠੀ ਸੀ।
ਇਹ ਤਸਵੀਰ ਹਾਂਗ-ਕਾਂਗ ਦੇ ਮੁਜ਼ਾਹਰਿਆਂ ਦੀ ਤਸਵੀਰ ਬਣ ਗਈ ਹੈ।
ਇੱਕ ਸ਼ਖਸ ਨੇ ਟਵਿੱਟਰ ਉੱਤੇ ਲਿਖਿਆ, "ਬੇਰਹਿਮੀ ਦੇ ਚਿਹਰੇ ਵਿੱਚ ਬਹਾਦਰੀ। ਖੂਬਸੂਰਤ।"
ਹਾਂਗ-ਕਾਂਗ ਆਧਾਰਿਤ ਇੱਕ ਆਇਰਿਸ਼ ਪੱਤਰਕਾਰ ਐਰਨ ਮੈਕ ਨਿਕੋਲਸ ਨੇ ਲਿਖਿਆ, " ਨੌਜਵਾਨ ਕੁੜੀ ਦੀ ਸ਼ਰਾਫ਼ਤ ਅਤੇ ਅਧਿਕਾਰੀਆਂ ਦੀਆਂ ਰਾਇਟ ਸ਼ੀਲਡਜ਼ (ਰੱਖਿਆ ਕਰਨ ਵਾਲੀ ਡਿਵਾਈਸ ਜੋ ਕਿ ਪੁਲਿਸ ਜਾਂ ਫੌਜ ਵਲੋਂ ਕਿਸੇ ਵਿਅਕਤੀ ਨੂੰ ਪੂਰੀ ਤਰ੍ਹਾਂ ਢੱਕ ਦਿੰਦੀ ਹੈ। )
ਇਹ ਵੀ ਪੜ੍ਹੋ:
'ਸ਼ੀਲਡ ਗਰਲ'
'ਸ਼ੀਲਡ ਗਰਲ' ਕਹੀ ਜਾਣ ਵਾਲੀ ਇਸ ਕੁੜੀ ਨੇ ਚੀਨ ਦੇ ਕਲਾਕਾਰ ਬਾਡੀਯੂਕਾਓ ਨੂੰ ਵੀ ਪ੍ਰਭਾਵਿਤ ਕੀਤਾ ਹੈ।
https://twitter.com/badiucao/status/1138628786172223488
ਇਸ ਕੁੜੀ ਦਾ ਨਾਮ ਹੈ ਲਾਮ ਕਾ ਲੋ। ਇਹ 26 ਸਾਲਾ ਕੁੜੀ ਐਡਮੀਰਲਟੀ ਜ਼ਿਲ੍ਹੇ ਵਿੱਚ ਪਹੁੰਚੀ ਜਿੱਥੇ ਸਰਕਾਰ ਦਾ ਹੈੱਡਕੁਆਟਰ ਹੈ। ਉਹ ਸਿਵਿਲ ਹਿਊਮਨ ਰਾਈਟਸ ਫਰੰਟ ਵਲੋਂ ਪ੍ਰਬੰਧ ਕੀਤੀ ਗਈ ਰੈਲੀ ਤੋਂ ਪਹਿਲਾਂ ਪਹੁੰਚੀ ਸੀ।
ਉਸ ਦੇ ਨਾਲ ਸੈਂਕੜੇ ਮੁਜ਼ਾਹਰਾਕਾਰੀ ਸਨ ਪਰ ਉਸ ਤੋਂ ਵੀ ਵੱਧ ਪੁਲਿਸ ਅਫ਼ਸਰ 'ਰਾਇਟ ਗਿਅਰ' (ਦੰਗਿਆਂ ਵਾਲੀ ਯੂਨੀਫਾਰਮ) ਪਾ ਕੇ ਪਹੁੰਚੇ।
ਲਾਮ ਨੇ ਕਿਹਾ, "ਕੋਈ ਵੀ ਪੁਲਿਸ ਲਾਈਨ ਦੇ ਇੰਨੀ ਨੇੜੇ ਖੜ੍ਹੇ ਹੋਣ ਦੀ ਹਿੰਮਤ ਨਹੀਂ ਕਰ ਸਕਿਆ।"
ਉਸ ਨੇ ਕਿਹਾ ਕਿ ਉਸ ਨੂੰ ਪੁਲਿਸ ਦਾ ਡਰ ਨਹੀਂ ਸੀ ਪਰ ਹੋਰ ਮੁਜ਼ਾਹਰਾਕਾਰੀ ਜ਼ਖਮੀ ਹੋਏ ਸਨ।
ਉਸ ਨੇ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਤਣਾਅ ਵੱਧ ਰਿਹਾ ਸੀ ਤਾਂ ਉਹ 'ਓਮ' ਦਾ ਉਚਾਰਾਨ ਕਰਨ ਲੱਗੀ।
"ਮੈਂ ਸਿਰਫ਼ ਸਕਾਰਾਤਮਕ ਤਰੰਗਾਂ ਭੇਜਣਾ ਚਾਹੁੰਦੀ ਸੀ। ਪਰ ਮੁਜ਼ਾਹਰਾਕਾਰੀਆਂ ਨੇ ਪੁਲਿਸ ਦੀ ਬੇਇਜ਼ਤੀ ਕਰਨੀ ਸ਼ੁਰੂ ਕਰ ਦਿੱਤੀ। ਉਸ ਵੇਲੇ ਮੈਂ ਸਿਰਫ਼ ਇਹ ਚਾਹੁੰਦੀ ਸੀ ਕਿ ਸਾਥੀ ਮੁਜ਼ਾਹਰਾਕਾਰੀ ਉਸ ਦੇ ਨਾਲ ਬੈਠ ਜਾਣ ਅਤੇ ਉਨ੍ਹਾਂ ਦੀ ਨਿੰਦਾ ਨਾ ਕਰਨ।"
ਪਰ ਇਹ ਨੌਜਵਾਨ ਕੁੜੀ ਪ੍ਰਦਰਸ਼ਨ ਦਾ ਚਿਹਰਾ ਨਹੀਂ ਬਣਨਾ ਚਾਹੁੰਦੀ।
ਲਾਮ ਨੇ ਕਿਹਾ, "ਮੈਨੂੰ ਕਿਸੇ ਦੇ ਧਿਆਨ ਦੀ ਲੋੜ ਨਹੀਂ ਹੈ। ਪਰ ਜੇ ਲੋਕਾਂ ਨੂੰ ਲਗਦਾ ਹੈ ਕਿ ਜੇ ਪੁਲਿਸ ਦੇ ਸਾਹਮਣੇ ਬੈਠਣਾ ਬਦਲਾਅ ਵਾਲਾ ਸੀ ਤਾਂ ਮੈਨੂੰ ਲੱਗਦਾ ਹੈ ਕਿ ਹੋਰ ਵੀ ਲੋਕ ਬਹਾਦਰੀ ਲਈ ਉਤਸ਼ਾਹਿਤ ਹੋਣਗੇ ਅਤੇ ਆਪਣੇ ਤਰੀਕੇ ਨਾਲ ਬਿਆਨ ਕਰਨਗੇ।"
ਧਿਆਨ ਲਾਉਣਾ ਕਦੋਂ ਸ਼ੁਰੂ ਕੀਤਾ
ਲਾਮ ਇੰਨੀ ਸ਼ਾਂਤ ਇਸ ਲਈ ਹੈ ਕਿਉਂਕਿ ਉਹ ਧਿਆਨ (ਮੈਡੀਟੇਸ਼ਨ) ਲਾਉਂਦੀ ਹੈ।
ਲਾਮ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੈ ਅਤੇ ਉਸ ਨੇ ਏਸ਼ੀਆ, ਲਾਤਿਨ ਅਮਰੀਕਾ, ਉੱਤਰੀ-ਅਮਰੀਕਾ ਅਤੇ ਯੂਰਪ ਸਣੇ ਦਰਜਨਾਂ ਦੇਸ ਘੁੰਮੇ ਹਨ।
ਮੈਡੀਟੇਸ਼ਨ ਦੀ ਸ਼ੁਰੂਆਤ ਉਸ ਨੇ ਚਾਰ ਸਾਲ ਪਹਿਲਾਂ ਕੀਤੀ ਜਦੋਂ ਉਹ ਨੇਪਾਲ ਗਈ ਸੀ। ਉਦੋਂ ਨੇਪਾਲ ਨੇ ਭੁਚਾਲ ਦੀ ਮਾਰ ਝੱਲੀ ਸੀ।
ਇਹ ਵੀ ਪੜ੍ਹੋ:
ਇਸ ਕੁੜੀ ਦਾ ਕਹਿਣਾ ਹੈ ਕਿ ਉਹ ਕਾਫ਼ੀ ਭਾਵੁਕ ਹੈ ਪਰ ਧਿਆਨ ਲਾਉਣ ਕਾਰਨ ਉਹ ਆਪਣੀਆਂ ਭਾਵਨਾਵਾਂ 'ਤੇ ਕਾਬੂ ਕਰ ਸਕਦੀ ਹੈ ਅਤੇ ਅੰਦਰੂਨੀ ਸ਼ਾਂਤੀ ਹਾਸਿਲ ਕਰਨ ਵਿੱਚ ਮਦਦ ਮਿਲੀ ਹੈ।
ਪਰ ਲਾਮ ਜਿਸ ਨੇ ਸਾਲ 2014 ਵਿੱਚ 79 ਦਿਨਾਂ ਦੀ ਅੰਬਰੇਲਾ ਮੂਵਮੈਂਟ ਵੇਲੇ ਹਰੇਕ ਦਿਨ ਸੜਕਾਂ 'ਤੇ ਕੱਟਿਆ ਸੀ, ਬੁੱਧਵਾਰ ਬਾਅਦ ਦੁਪਹਿਰ ਨੂੰ ਪੁਲਿਸ ਅਤੇ ਮੁਜ਼ਾਹਰਾਕਾਰੀਆਂ ਵਿਚਾਲੇ ਹੋਈ ਝੜਪ ਲਈ ਤਿਆਰ ਨਹੀਂ ਸੀ।
ਹਾਂਗ-ਕਾਂਗ ਆਗੂ ਕੈਰੀ ਲਾਮ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਹਵਾਲਗੀ ਬਿਲ ਨੂੰ ਰੱਦ ਕਰ ਦਿੱਤਾ
ਲਾਮ ਨੇ ਦੱਸਿਆ ਕਿ ਉਹ ਉਸ ਵੇਲੇ ਉੱਥੇ ਨਹੀਂ ਸੀ ਜਦੋਂ ਹਿੰਸਾ ਹੋਈ ਪਰ ਉਸ ਨੇ ਕਿਹਾ, "ਮੈਨੂੰ ਥੋੜ੍ਹੀ ਨਫ਼ਰਤ ਵੀ ਹੁੰਦੀ ਹੈ ਕਿਉਂਕਿ ਕੁਝ ਵਿਦਿਆਰਥੀ ਪੁਲਿਸ ਨੇ ਜ਼ਖਮੀ ਕੀਤੇ ਸਨ। ਅਸੀਂ ਸਿਰਫ਼ ਇਨਸਾਨ ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਹੰਦੀਆਂ ਹਨ।"
ਲਾਮ ਦਾ ਕਹਿਣਾ ਹੈ ਕਿ ਮੁਜ਼ਾਹਰਿਆਂ ਤੋਂ ਪੁਲਿਸ ਅਫ਼ਸਰਾਂ ਨੂੰ ਦੂਰ ਨਹੀਂ ਕਰਨਾ ਚਾਹੀਦਾ। ਉਸ ਦਾ ਇਹ ਵੀ ਮੰਨਣਾ ਹੈ ਕਿ ਗੈਰ-ਹਿੰਸਾ ਹੀ ਮੁਜ਼ਾਹਰਿਆਂ ਦਾ ਰਾਹ ਹੈ।
"ਹਿੰਸਾ ਕੁਝ ਵੀ ਹੱਲ ਨਹੀਂ ਕਰਦੀ।"
ਲੜਾਈ ਜਾਰੀ
ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਦੇ ਪੱਖ ਵਿੱਚ ਇੱਕ ਵੱਡੀ ਰਿਆਇਤ ਆਈ। ਹਾਂਗਕਾਂਗ ਦੇ ਆਗੂ ਕੈਰੀ ਲਾਮ ਨੇ ਕਿਹਾ ਕਿ ਹਵਾਲਗੀ ਦੇ ਬਿੱਲ ਨੂੰ ਬਰਖਾਸਤ ਕੀਤਾ ਜਾਵੇਗਾ ਅਤੇ ਇਸ ਦੇ ਮੁੜ ਤੋਂ ਪੇਸ਼ ਕੀਤੇ ਜਾਣ ਦਾ ਕੋਈ ਸਮਾਂ ਨਹੀਂ ਦਿੱਤਾ ਗਿਆ।
ਪਰ ਲਾਮ ਕਾ ਲੋ ਵੱਚਨਬੱਧ ਹੈ।
"ਮੈਂ ਇਸ ਨੂੰ ਕਾਮਯਾਬੀ ਨਹੀਂ ਸਮਝਦੀ।"
ਉਹ ਚਾਹੁੰਦੀ ਹੈ ਕਿ ਬਿਲ ਵਾਪਸ ਲਿਆ ਜਾਵੇ, ਬੁੱਧਵਾਰ ਦੀ ਝੜਪ ਨੂੰ ਦੰਗੇ ਦਾ ਨਾਮ ਨਾ ਦਿੱਤਾ ਜਾਵੇ ਅਤੇ ਹਿਰਾਸਤ ਵਿੱਚ ਲਏ ਗਏ ਮੁਜ਼ਾਹਰਾਕਾਰੀ ਆਜ਼ਾਦ ਕਰ ਦਿੱਤੇ ਜਾਣ।
ਉਸ ਨੇ ਮੁਜ਼ਾਹਰਾਕਾਰੀਆਂ ਨੂੰ ਲੜਾਈ ਜਾਰੀ ਰੱਖਣ ਲਈ ਕਿਹਾ ਅਤੇ ਐਤਵਾਰ ਨੂੰ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
"ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਆਓ। ਗਰੁੱਪਜ਼ ਵਿੱਚ ਆਓ। ਆਪਣੇ ਤਰੀਕੇ ਨਾਲ ਬਿਆਨ ਕਰੋ। ਮੈਂ ਮੈਡੀਟੇਸ਼ਨ ਦਾ ਰਾਹ ਚੁਣਿਆ ਪਰ ਇਸ ਦਾ ਇਹ ਮਤਲਬ ਨਹੀਂ ਕਿ ਸਿਰਫ਼ ਇਹੀ ਇੱਕ ਰਾਹ ਹੈ। ਹਰ ਕੋਈ ਰਚਨਾਤਮਕ ਅਤੇ ਅਰਥਪੂਰਨ ਤਰੀਕੇ ਨਾਲ ਮੁਜ਼ਾਹਰਾ ਕਰ ਸਕਦਾ ਹੈ।"
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=snpwzwr4ut8
https://www.youtube.com/watch?v=8VlUSzPYY3k
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਮੁਖਰਜੀ ਨਗਰ ਕੁੱਟਮਾਰ ਮਾਮਲਾ: ਦਿੱਲੀ ਪੁਲਿਸ ਵਲੋਂ ਕੁੱਟਮਾਰ ''ਤੇ ਕੈਪਟਨ ਅਮਰਿੰਦਰ ਸਿੰਘ ਤੇ ਅਰਵਿੰਦਰ...
NEXT STORY